Skip to main content

ਗੁਪਤਤਾ ਨੀਤੀ

Last updated: 12th August 2024

ਅਸੀਂ (Mohalla Tech Pvt.Ltd., or MTPL") ਤੁਹਾਡੀ ਗੋਪਨੀਯਤਾ ਬਾਰੇ ਬਹੁਤ ਚਿੰਤਤ ਹਾਂ ਅਤੇ ਅਸੀਂ ਇਸ ਚਿੰਤਾ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਇਹ ਗੋਪਨੀਯਤਾ ਨੀਤੀ ("ਗੋਪਨੀਯਤਾ ਨੀਤੀ") ਇਹ ਨਿਰਧਾਰਤ ਕਰਦੀ ਹੈ ਕਿ ਜਦੋਂ ਤੁਸੀਂ ਸਾਡੀ ਮੋਬਾਈਲ ਐਪਲੀਕੇਸ਼ਨ' ਅਤੇ ਇਸਦੇ ਸੰਸਕਰਣਾਂ ("ਐਪ") ਦੀ ਵਰਤੋਂ ਕਰਦੇ ਹੋ ਤਾਂ ਅਸੀਂ ਤੁਹਾਡੇ ਡੇਟਾ ਨੂੰ ਕਿਵੇਂ ਇਕੱਠਾ ਕਰਦੇ ਹਾਂ, ਪ੍ਰਕਿਰਿਆ ਕਰਦੇ ਹਾਂ, ਵਰਤਦੇ ਹਾਂ ਅਤੇ ਇਸਦਾ ਖੁਲਾਸਾ ਕਰ ਸਕਦੇ ਹਾਂ। "ਅਸੀਂ", "ਸਾਡਾ" ਜਾਂ "ਸਾਨੂੰ" ਜਾਂ "ਕੰਪਨੀ" ਦੇ ਹਵਾਲਿਆਂ ਦਾ ਮਤਲਬ ਪਲੇਟਫ਼ਾਰਮ ਅਤੇ/ਜਾਂ Mohalla Tech Pvt. Ltd. ਹੋਵੇਗਾ। "ਤੁਸੀਂ", "ਤੁਹਾਡਾ" ਜਾਂ "ਵਰਤੋਂਕਾਰ" ਦੇ ਕਿਸੇ ਵੀ ਹਵਾਲੇ ਦਾ ਮਤਲਬ ਸਾਡੇ ਪਲੇਟਫ਼ਾਰਮ ਦੀ ਵਰਤੋਂ ਕਰਨ ਵਾਲਾ ਕੋਈ ਵੀ ਵਿਅਕਤੀ ਹੋਵੇਗਾ। ਇਸ ਗੁਪਤਤਾ ਨੀਤੀ ਵਿੱਚ ਦੱਸੇ ਗਏ ਢੰਗ ਨੂੰ ਛੱਡ ਕੇ ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਜਾਂ ਉਹ ਸਾਂਝੀ ਨਹੀਂ ਕਰਾਂਗੇ ਜਾਂ ਕਿਸੇ ਵੀ ਵਿਅਕਤੀ ਨੂੰ ਉਸਦਾ ਖੁਲਾਸਾ ਨਹੀਂ ਕਰਾਂਗੇ।

ਇਹ ਗੁਪਤਤਾ ਨੀਤੀ ਦੀਆਂ ਵਰਤੋ ਦੀਆਂ ਸ਼ਰਤ ("ਸ਼ਰਤਾਂ")ਦਾ ਹਿੱਸਾ ਹੈ ਅਤੇ ਉਨ੍ਹਾਂ ਦੇ ਨਾਲ ਪੜ੍ਹੀ ਜਾਣੀ ਚਾਹੀਦੀ ਹੈ। ਇਸ ਪਲੇਟਫ਼ਾਰਮ ਨੂੰ ਵਰਤ ਕੇ, ਤੁਸੀਂ ਇਸ ਗੁਪਤਤਾ ਨੀਤੀ ਦੇ ਨਿਯਮਾਂ ਅਤੇ ਸ਼ਰਤਾਂ ਨਾਲ ਸਹਿਮਤ ਹੋ। ਤੁਸੀਂ ਇਸ ਗੁਪਤਤਾ ਨੀਤੀ ਵਿੱਚ ਦੱਸੇ ਗਏ ਢੰਗ ਨਾਲ ਸਾਡੇ ਵੱਲੋਂ ਤੁਹਾਡੀ ਨਿੱਜੀ ਜਾਣਕਾਰੀ (ਜਿਵੇਂ ਹੇਠਾਂ ਪਰਿਭਾਸ਼ਿਤ ਕੀਤੀ ਗਈ ਹੈ) ਦੀ ਵਰਤੋਂ ਅਤੇ ਖੁਲਾਸੇ ਲਈ ਵੀ ਸਹਿਮਤ ਹੋ। ਇਸ ਗੁਪਤਤਾ ਨੀਤੀ ਵਿੱਚ ਵਰਤੇ ਗਏ ਪਰ ਇੱਥੇ ਪਰਿਭਾਸ਼ਿਤ ਨਹੀਂ ਕੀਤੇ ਗਏ ਵੱਡੇ ਅੱਖਰਾਂ ਵਾਲੇ ਸ਼ਬਦਾਂ ਦਾ ਉਹ ਮਤਲਬ ਹੋਵਗਾ ਜੋ ਸ਼ਰਤਾਂ ਵਿੱਚ ਇਨ੍ਹਾਂ ਸ਼ਬਦਾਂ ਲਈ ਨਿਰਧਾਰਿਤ ਕੀਤਾ ਜਾਵੇਗਾ। ਜੇਕਰ ਤੁਸੀਂ ਇਸ ਗੁਪਤਤਾ ਨੀਤੀ ਦੇ ਨਿਯਮਾਂ ਅਤੇ ਸ਼ਰਤਾਂ ਨਾਲ ਸਹਿਮਤ ਨਹੀਂ ਹੋ, ਤਾਂ ਕਿਰਪਾ ਕਰਕੇ ਇਸ ਪਲੇਟਫ਼ਾਰਮ ਦੀ ਵਰਤੋਂ ਨਾ ਕਰੋ।

ਸਾਡੇ ਵੱਲੋਂ ਇਕੱਠੀ ਕੀਤੀ ਜਾਣ ਵਾਲੀ ਜਾਣਕਾਰੀ ਅਤੇ ਸਾਡੇ ਦੁਆਰਾ ਉਸਨੂੰ ਵਰਤਣ ਦਾ ਤਰੀਕਾ#

ਹੇਠਾਂ ਦਿੱਤੀ ਗਈ ਸਾਰਣੀ ਸਾਡੇ ਵੱਲੋਂ ਤੁਹਾਡੇ ਕੋਲੋਂ ਇਕੱਠੀ ਕੀਤੀ ਜਾਣ ਵਾਲੀ ਜਾਣਕਾਰੀ ਅਤੇ ਸਾਡੇ ਦੁਆਰਾ ਉਸਨੂੰ ਵਰਤਣ ਦਾ ਤਰੀਕਾ ਸੂਚੀਬੱਧ ਕਰਦੀ ਹੈ:

ਸਾਡੇ ਵੱਲੋਂ ਇਕੱਠੀ ਕੀਤੀ ਜਾਣ ਵਾਲੀ ਜਾਣਕਾਰੀਸਾਡੇ ਦੁਆਰਾ ਉਸਨੂੰ ਵਰਤਣ ਦਾ ਤਰੀਕਾ
ਲੌਗ-ਇਨ ਡੇਟਾ: ਵਰਤੋਂਕਾਰ ਆਈ.ਡੀ., ਮੋਬਾਈਲ ਫ਼ੋਨ ਨੰਬਰ, ਈਮੇਲ ਆਈ.ਡੀ., ਲਿੰਗ (ਵਿਕਲਪਕ), ਅਤੇ IP ਪਤਾ। ਅਸੀਂ ਸੰਕੇਤਕ ਉਮਰ ਸੀਮਾ ਇਕੱਠੀ ਕਰ ਸਕਦੇ ਹਾਂ ਜੋ ਸਾਨੂੰ ਇਹ ਦੱਸੇਗੀ ਕਿ ਤੁਸੀਂ ਸਾਡੇ ਪਲੇਟਫ਼ਾਰਮ ਅਤੇ ਸਾਡੇ ਪਲੇਟਫ਼ਾਰਮ (ਸਮੁੱਚੇ ਤੌਰ 'ਤੇ "ਲੌਗ-ਇਨ ਡੇਟਾ")ਦੇ ਕੁਝ ਫ਼ੀਚਰਸ ਨੂੰ ਐਕਸੈਸ ਕਰਨ ਲਈ ਢੁੱਕਵੀਂ ਉਮਰ ਦੇ ਹੋ।

ਤੁਹਾਡੇ ਦੁਆਰਾ ਸਾਂਝੀ ਕੀਤੀ ਜਾਣ ਵਾਲੀ ਸਮੱਗਰੀ: ਤੁਹਾਡੇ ਦੁਆਰਾ ਸਾਂਝੀ ਕੀਤੀ ਜਾਣ ਵਾਲੀ ਸਮੱਗਰੀ: ਇਸ ਵਿੱਚ ਤੁਹਾਡੇ ਦੁਆਰਾ ਪਲੇਟਫ਼ਾਰਮ ਰਾਹੀਂ ਹੋਰ ਵਰਤੋਂਕਾਰਾਂ ਨੂੰ ਉਪਲਬਧ ਕਰਾਈ ਜਾਣ ਵਾਲੀ ਸਾਰੀ ਜਾਣਕਾਰੀ ਸ਼ਾਮਲ ਹੈ, ਜਿਵੇਂ:

- ਤੁਹਾਡੇ ਬਾਰੇ ਜਾਂ ਤੁਹਾਡੇ ਨਾਲ ਸੰਬੰਧਿਤ ਜਾਣਕਾਰੀ ਜੋ ਤੁਹਾਡੇ ਦੁਆਰਾ ਆਪਣੀ ਮਰਜ਼ੀ ਨਾਲ ਪਲੇਟਫ਼ਾਰਮ ’ਤੇ ਸਾਂਝੀ ਕੀਤੀ ਜਾਂਦੀ ਹੈ, ਜਿਸ ਵਿੱਚ ਕਿਸੇ ਸੀਮਾ ਤੋਂ ਬਿਨਾਂ, ਕੋਈ ਵੀ ਉਕਤੀ, ਚਿੱਤਰ, ਰਾਜਨੀਤਿਕ ਵਿਚਾਰ, ਧਾਰਮਿਕ ਵਿਚਾਰ, ਪ੍ਰੋਫ਼ਾਈਲ ਫ਼ੋਟੋ, ਵਰਤੋਂਕਾਰ ਦਾ ਬਾਇਓਡਾਟਾ ਅਤੇ ਹੈਂਡਲ, ਹੋਰ ਚੀਜ਼ਾਂ ਦੇ ਨਾਲ, ਸ਼ਾਮਲ ਹਨ।
- ਤੁਹਾਡੇ ਦੁਆਰਾ ਪਲੇਟਫ਼ਾਰਮ ’ਤੇ ਕੀਤੀ ਜਾਣ ਵਾਲੀ ਕੋਈ ਵੀ ਪੋਸਟ।

ਸਾਨੂੰ ਹੋਰ ਸਰੋਤਾਂ ਤੋਂ ਪ੍ਰਾਪਤ ਹੋਣ ਵਾਲੀ ਜਾਣਕਾਰੀ: ਅਸੀਂ ਤੀਜੀਆਂ-ਧਿਰਾਂ (ਉਦਾਹਰਨ ਲਈ, ਵਪਾਰਕ ਸਹਿਭਾਗੀ, ਤਕਨੀਕੀ ਉਪ-ਠੇਕੇਦਾਰ, ਵਿਸ਼ਲੇਸ਼ਣ ਪਰਦਾਤਾ, ਖੋਜ ਜਾਣਕਾਰੀ ਪਰਦਾਤਾ ਸ਼ਾਮਲ ਹਨ) ਨਾਲ ਰੱਲ ਕੇ ਕੰਮ ਵੀ ਕਰ ਸਕਦੇ ਹਾਂ ਅਤੇ ਸਾਨੂੰ ਅਜਿਹੇ ਸਰੋਤਾਂ ਤੋਂ ਤੁਹਾਡੇ ਬਾਰੇ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ। ਅਜਿਹਾ ਡੇਟਾ ਅੰਦਰੂਨੀ ਤੌਰ ’ਤੇ ਸਾਂਝਾ ਕੀਤਾ ਜਾ ਸਕਦਾ ਹੈ ਅਤੇ ਇਸ ਪਲੇਟਫ਼ਾਰਮ ’ਤੇ ਮੌਜੂਦ ਡੇਟਾ ਨਾਲ ਰਲਾਇਆ ਜਾ ਸਕਦਾ ਹੈ।

ਲੌਗ ਡੇਟਾ: "ਲੌਗ ਡੇਟਾ" ਉਹ ਜਾਣਕਾਰੀ ਹੁੰਦੀ ਹੈ ਜੋ ਅਸੀਂ ਓਦੋਂ ਆਪਣੇ ਆਪ ਇਕੱਠੀ ਕਰਦੇ ਹਾਂ ਜਦੋਂ ਤੁਸੀਂ ਪਲੇਟਫ਼ਾਰਮ ਦੀ ਵਰਤੋਂ ਕਰਦੇ ਹੋ, ਭਾਵੇਂ ਉਹ ਕੁਕੀਜ਼, ਵੈੱਬ ਬੀਕਨਜ਼, ਲੌਗ ਫ਼ਾਈਲਾਂ, ਸਕ੍ਰਿਪਟਸ ਰਾਹੀਂ ਹੋਵੇ, ਜਿਨ੍ਹਾਂ ਵਿੱਚ ਇਹ ਸ਼ਾਮਲ ਹੈ, ਪਰ ਇਨ੍ਹਾਂ ਤਕ ਸੀਮਿਤ ਨਹੀਂ ਹੈ:
- ਤਕਨੀਕੀ ਜਾਣਕਾਰੀ, ਜਿਵੇਂ ਤੁਹਾਡੇ ਮੋਬਾਈਲ-ਕੈਰੀਅਰ-ਸੰਬੰਧੀ ਜਾਣਕਾਰੀ, ਤੁਹਾਡੇ ਵੈੱਬ ਬ੍ਰਾਊਜ਼ਰ ਜਾਂ ਤੁਹਾਡੇ ਦੁਆਰਾ ਇਸ ਪਲੇਟਫ਼ਾਰਮ ’ਤੇ ਵਰਤੇ ਜਾਣ ਵਾਲੇ ਹੋਰ ਪ੍ਰੋਗਰਾਮਾਂ ਦੁਆਰਾ ਉਪਲਬਧ ਕਰਾਈ ਗਈ ਕੌਨਫਿਗਰੇਸ਼ਨ ਦੀ ਜਾਣਕਾਰੀ, ਤੁਹਾਡਾ IP ਪਤਾ ਅਤੇ ਤੁਹਾਡੇ ਡਿਵਾਈਸ ਦਾ ਸੰਸਕਰਣ ਅਤੇ ਪਛਾਣ ਨੰਬਰ;
- ਇਸ ਬਾਰੇ ਜਾਣਕਾਰੀ ਕਿ ਪਲੇਟਫ਼ਾਰਮ ਦੀ ਵਰਤੋਂ ਕਰਦੇ ਹੋਏ ਤੁਸੀਂ ਖੋਜ ਕੀਤੀ ਹੈ, ਜਿਵੇਂ ਵਰਤੇ ਗਏ ਵੈੱਬ ਖੋਜ ਸ਼ਬਦ, ਵੇਖੇ ਗਏ ਸੋਸ਼ਲ ਮੀਡੀਆ ਪ੍ਰੋਫ਼ਾਈਲ, ਵਰਤੀਆਂ ਗਈਆਂ ਮਿਨੀ ਐਪਲੀਕੇਸ਼ਨਾਂ, ਅਤੇ ਪਲੇਟਫ਼ਾਰਮ ਦੀ ਵਰਤੋਂ ਕਰਦੇ ਹੋਏ ਤੁਹਾਡੇ ਦੁਆਰਾ ਐਕਸੈਸ ਕੀਤੀ ਜਾਂ ਬੇਨਤੀ ਕੀਤੀ ਗਈ ਹੋਰ ਜਾਣਕਾਰੀ ਅਤੇ ਸਮੱਗਰੀ ਦਾ ਬਿਓਰਾ;
- ਪਲੇਟਫ਼ਾਰਮ ’ਤੇ ਸੰਚਾਰ ਬਾਰੇ ਆਮ ਜਾਣਕਾਰੀ, ਜਿਵੇਂ ਅਜਿਹੇ ਕਿਸੇ ਵਰਤੋਂਕਾਰ ਦੀ ਪਛਾਣ ਜਿਸ ਨਾਲ ਤੁਸੀਂ ਗੱਲਬਾਤ ਕੀਤੀ ਹੈ ਅਤੇ ਤੁਹਾਡੀ ਗੱਲਬਾਤ ਦਾ ਸਮਾਂ, ਡੇਟਾ ਅਤੇ ਮਿਆਦ; ਅਤੇ
- ਮੈਟਾਡੇਟਾ, ਜਿਸਦਾ ਮਤਲਬ ਹੈ ਤੁਹਾਡੇ ਦੁਆਰਾ ਪਲੇਟਫ਼ਾਰਮ ਰਾਹੀਂ ਉਪਲਬਧ ਕਰਾਈਆਂ ਗਈਆਂ ਆਈਟਮਾਂ ਨਾਲ ਸੰਬੰਧਿਤ ਜਾਣਕਾਰੀ, ਜਿਵੇਂ ਕੋਈ ਸਾਂਝੀ ਕੀਤੀ ਗਈ ਫ਼ੋਟੋਗਰਾਫ਼ ਜਾਂ ਵੀਡੀਓ ਬਣਾਉਣ ਜਾਂ ਪੋਸਟ ਕਰਨ ਦੀ ਤਾਰੀਖ਼, ਸਮਾਂ ਜਾਂ ਅਸਥਾਨ।

ਕੂਕੀਜ਼: ਸਾਡੇ ਪਲੇਟਫ਼ਾਰਮ ਦੇ ਹੋਰ ਵਰਤੋਂਕਾਰਾਂ ਤੋਂ ਤੁਹਾਨੂੰ ਵੱਖ ਕਰਨ ਲਈ ਸਾਡਾ ਪਲੇਟਫ਼ਾਰਮ ਕੂਕੀਜ਼ ਦੀ ਵਰਤੋਂ ਕਰਦਾ ਹੈ। ਜਦੋਂ ਤੁਸੀਂ ਸਾਡੇ ਪਲੇਟਫ਼ਾਰਮ ’ਤੇ ਬ੍ਰਾਊਜ਼ ਕਰਦੇ ਹੋ ਓਦੋਂ ਇਹ ਤੁਹਾਨੂੰ ਚੰਗਾ ਵਰਤੋਂਕਾਰ ਤਜਰਬਾ ਪ੍ਰਦਾਨ ਕਰਨ ਵਿੱਚ ਸਾਡੀ ਮਦਦ ਕਰਦਾ ਹੈ ਅਤੇ ਇਸ ਰਾਹੀਂ ਅਸੀਂ ਪਲੇਟਫ਼ਾਰਮ ਵਿੱਚ ਸੁਧਾਰ ਕਰ ਸਕਦੇ ਹਾਂ। ਅਸੀਂ ਤੁਹਾਡੇ ਡਿਵਾਈਸ ਵਿੱਚ ਮੌਜੂਦ ਕੂਕੀਜ਼ ਤੋਂ ਕੂਕੀ ਇਕੱਠੇ ਕਰਦੇ ਹਾਂ। ਸਾਡੇ ਦੁਆਰਾ ਵਰਤੇ ਜਾਣ ਵਾਲੇ ਕੂਕੀਜ਼ ਅਤੇ ਸਾਡੇ ਦੁਆਰਾ ਉਨ੍ਹਾਂਨੂੰ ਵਰਤਣ ਦੇ ਉਦੇਸ਼ਾਂ ਬਾਰੇ ਬਿਓਰੇਵਾਰ ਜਾਣਕਾਰੀ ਲਈ, ਕਿਰਪਾ ਕਰਕੇ ਸਾਡੀ ਕੂਕੀ ਨੀਤੀ ਵੇਖੋ

ਸਰਵੇਖਣ: ਜੇਕਰ ਤੁਸੀਂ ਕਿਸੇ ਸਰਵੇਖਣ ਵਿੱਚ ਹਿੱਸਾ ਲੈਣ ਦੀ ਚੋਣ ਕਰਦੇ ਹੋ, ਤਾਂ ਅਸੀਂ ਤੁਹਾਨੂੰ ਕੁਝ ਨਿੱਜੀ ਜਾਣਕਾਰੀ, ਯਾਨੀ, ਅਜਿਹੀ ਕੋਈ ਵੀ ਜਾਣਕਾਰੀ ਜੋ ਤੁਹਾਡੀ ਪਛਾਣ ਕਰਨ ਲਈ ਵਰਤੀ ਜਾ ਸਕਦੀ ਹੈ, ("ਨਿੱਜੀ ਜਾਣਕਾਰੀ")ਪ੍ਰਦਾਨ ਕਰਨ ਲਈ ਬੇਨਤੀ ਕਰ ਸਕਦੇ ਹਾਂ। ਇਹ ਸਰਵੇਖਣ ਕਰਨ ਲਈ ਅਸੀਂ ਕਿਸੇ ਤੀਜੀ-ਧਿਰ ਦੇ ਸੇਵਾ ਪਰਦਾਤਾ ਦੀ ਵਰਤੋਂ ਕਰ ਸਕਦੇ ਹਾਂ ਅਤੇ ਸਰਵੇਖਣ ਪੂਰਾ ਹੋਣ ਤੋਂ ਪਹਿਲਾਂ ਤੁਹਾਨੂੰ ਇਹ ਸੂਚਿਤ ਕੀਤਾ ਜਾਵੇਗਾ।
- ਪਲੇਟਫ਼ਾਰਮ ’ਤੇ ਕਿਸੇ ਵਰਤੋਂਕਾਰ ਖਾਤੇ ਵਿੱਚ ਲੌਗ-ਇਨ ਸੈੱਟ ਕਰਨਾ ਅਤੇ ਉਸਦੀ ਸਹੂਲਤ ਪ੍ਰਦਾਨ ਕਰਨੀ;
- ਪਲੇਟਫ਼ਾਰਮ ਵਿੱਚ ਹੋਏ ਬਦਲਾਵਾਂ ਬਾਰੇ ਤੁਹਾਨੂੰ ਸੂਚਿਤ ਕਰਨਾ, ਜਿਨ੍ਹਾਂ ਵਿੱਚ ਇਹ ਗੁਪਤਤਾ ਨੀਤੀ ਸ਼ਾਮਲ ਹੈ;
- ਸੰਚਾਰ ਦੀ ਸਹੂਲਤ ਪ੍ਰਦਾਨ ਕਰਨੀ, ਜਿਸ ਵਿੱਚ ਵਰਤੋਂਕਾਰ ਸਹਾਇਤਾ ਦਾ ਪ੍ਰਬੰਧ ਸ਼ਾਮਲ ਹੈ;
- ਸਾਡੇ ਨਿਯਮ, ਸ਼ਰਤਾਂ, ਅਤੇ ਨੀਤੀਆਂ ਅਤੇ ਸਾਡੇ ਕਿਸੇ ਅਧਿਕਾਰ, ਜਾਂ ਸਾਡੀਆਂ ਸਹਿਯੋਗੀ ਕੰਪਨੀਆਂ, ਜਾਂ ਪਲੇਟਫ਼ਾਰਮ ਦੇ ਹੋਰ ਵਰਤੋਂਕਾਰਾਂ, ਦੇ ਅਧਿਕਾਰਾਂ, ਨੂੰ ਲਾਗੂ ਕਰਨਾ;
- ਨਵੀਆਂ ਸੇਵਾਵਾਂ ਵਿਕਸਿਤ ਕਰਨਾ ਅਤੇ ਮੌਜੂਦਾ ਸੇਵਾਵਾਂ ਅਤੇ ਪਲੇਟਫ਼ਾਰਮ ਵਿੱਚ ਸੁਧਾਰ ਕਰਨਾ ਅਤੇ ਵਰਤੋਂਕਾਰਾਂ ਦੇ ਫੀਡਬੈਕ ਅਤੇ ਬੇਨਤੀਆਂ ਨੂੰ ਏਕੀਕ੍ਰਿਤ ਕਰਨਾ;
- ਭਾਸ਼ਾ ਅਤੇ ਸਥਾਨ-ਅਧਾਰਤ ਨਿੱਜੀਕਰਨ ਪ੍ਰਦਾਨ ਕਰਨਾ;
- ਪਲੇਟਫ਼ਾਰਮ ਦਾ ਸੰਚਾਲਨ ਅਤੇ ਅੰਦਰੂਨੀ ਕਾਰਵਾਈਆਂ ਲਈ ਸੰਚਾਲਨ ਕਰਨਾ, ਜਿਨ੍ਹਾਂ ਵਿੱਚ ਸਮੱਸਿਆਵਾਂ ਦਾ ਨਿਪਟਾਰਾ, ਡੇਟਾ ਦਾ ਵਿਸ਼ਲੇਸ਼ਣ, ਟੈਸਟਿੰਗ, ਖੋਜ, ਸੁਰੱਖਿਆ, ਧੋਖਾਧੜੀ ਦੀ ਖੋਜ, ਖਾਤਾ ਪ੍ਰਬੰਧਨ, ਅਤੇ ਸਰਵੇਖਣ ਦੇ ਉਦੇਸ਼ ਸ਼ਾਮਲ ਹਨ;
- ਇਸਨੂੰ ਬਿਹਤਰ ਢੰਗ ਨਾਲ ਸਮਝਣਾ ਕਿ ਤੁਸੀਂ ਪਲੇਟਫ਼ਾਰਮ ਦੀ ਵਰਤੋਂ ਅਤੇ ਉਸਨੂੰ ਐਕਸੈਸ ਕਿਵੇਂ ਕਰਦੇ ਹੋ ਅਤੇ ਪਲੇਟਫ਼ਾਰਮ ’ਤੇ ਵਰਤੋਂਕਾਰ ਤਜਰਬੇ ਵਿੱਚ ਸੁਧਾਰ ਕਰਨਾ;
- ਵਰਤੋਂਕਾਰ ਸਾਡੇ ਪਲੇਟਫ਼ਾਰਮ ਦੀ ਵਰਤੋਂ ਕਿਵੇਂ ਕਰ ਰਹੇ ਹਨ, ਇਸਨੂੰ ਬਿਹਤਰ ਢੰਗ ਨਾਲ ਸਮਝਣ ਲਈ ਖੇਤਰ, ਫ਼ੋਨ ਦੇ ਮਾਡਲ, ਓਪਰੇਟਿੰਗ ਸਿਸਟਮ ਪਲੇਟਫ਼ਾਰਮ, ਸਿਸਟਮ ਦੀ ਭਾਸ਼ਾ, ਅਤੇ ਪਲੇਟਫ਼ਾਰਮ ਸੰਸਕਰਣ ਜਿਹੀਆਂ ਆਈਟਮਾਂ ’ਤੇ ਵਰਤੋਂਕਾਰ ਜਨ-ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਲਈ, ਨਿੱਜੀ ਜਾਣਕਾਰੀ ਸਮੇਤ, ਤੁਹਾਡੀ ਜਾਣਕਾਰੀ ਨੂੰ ਉਪਨਾਮ ਦੇਣਾ ਅਤੇ ਇਕੱਠਾ ਕਰਨਾ;
- ਜਦੋਂ ਵਰਤੋਂਕਾਰ ਪਲੇਟਫ਼ਾਰਮ ’ਤੇ ਤੀਜੀ-ਧਿਰ ਦੀਆਂ ਸੇਵਾਵਾਂ ਨੂੰ ਐਕਸੈਸ ਕਰਦੇ ਹਨ ਓਦੋਂ ਕਿਹੜੀ ਸਮੱਗਰੀ ਅਤੇ ਸੇਵਾਵਾਂ ਵਰਤੀਆਂ ਜਾਂਦੀਆਂ ਹਨ, ਇਸਦੇ ਵੈੱਬ ਅਤੇ ਖਾਤੇ ਦੇ ਟ੍ਰੈਫਿਕ ਦੇ ਅੰਕੜੇ ਇਕੱਠੇ ਕਰਨ ਲਈ, ਨਿੱਜੀ ਜਾਣਕਾਰੀ ਸਮੇਤ, ਤੁਹਾਡੀ ਜਾਣਕਾਰੀ ਨੂੰ ਉਪਨਾਮ ਦੇਣਾ ਅਤੇ ਇਕੱਠਾ ਕਰਨਾ;
- ਸਾਡੇ ਜਾਂ ਸਮੂਹ ਦੁਆਰਾ ਸੰਚਾਲਿਤ ਸੰਬੰਧਿਤ / ਨਾਲ਼ ਮਿਲਦੇ-ਜੁਲਦੇ ਪਲੇਟਫਾਰਮਾਂ 'ਤੇ ਪ੍ਰਤੀਕ੍ਰਿਤੀਯੋਗ ਪ੍ਰੋਫਾਈਲਾਂ ਨੂੰ ਅਪਲੋਡ ਕਰਨ ਜਾਂ ਬਣਾਉਣ ਲਈ;
- ਵਿਗਿਆਪਨਾਂ ਅਤੇ ਹੋਰ ਮਾਰਕੇਟਿੰਗ ਅਤੇ ਪ੍ਰਚਾਰ ਦੀਆਂ ਗਤੀਵਿਧੀਆਂ ਦੀ ਪ੍ਰਭਾਵਿਕਤਾ ਦਾ ਮੁਲਾਂਕਣ ਅਤੇ ਉਨ੍ਹਾਂ ਵਿੱਚ ਸੁਧਾਰ ਕਰਨਾ।
ਵਰਤੋਂਕਾਰ ਖੋਜ ਡੇਟਾ ਤੁਹਾਡੇ ਦੁਆਰਾ ਪਲੇਟਫ਼ਾਰਮ ’ਤੇ ਕੀਤੀ ਜਾਣ ਵਾਲੀ ਕੋਈ ਵੀ ਖੋਜ।ਤੁਹਾਨੂੰ ਆਪਣੀਆਂ ਪਿੱਛਲੀਆਂ ਖੋਜਾਂ ਤੱਕ ਛੇਤੀ ਪਹੁੰਚ ਪ੍ਰਦਾਨ ਕਰਨੀ। ਨਿੱਜੀਕਰਨ ਲਈ ਵਿਸ਼ਲੇਸ਼ਣ ਦੀ ਵਰਤੋਂ ਕਰਨਾ ਅਤੇ ਤੁਹਾਨੂੰ ਟੀਚਾ ਇਸ਼ਤਿਹਾਰ ਵਿਖਾਉਣਾ।
ਵਾਧੂ ਖਾਤਾ ਸੁਰੱਖਿਆ: ਸਾਡੇ ਪਲੇਟਫ਼ਾਰਮ ’ਤੇ ਰਜਿਸਟਰ ਕਰਦੇ ਹੋਏ, ਅਸੀਂ ਤੁਹਾਡਾ ਫ਼ੋਨ ਨੰਬਰ ਹਾਸਿਲ ਕਰਦੇ ਹਾਂ ਅਤੇ ਤੁਹਾਨੂੰ ਇੱਕ ਵਨ-ਟਾਈਮ-ਪਾਸਵਰਡ ("ਓ.ਟੀ.ਪੀ.") ਭੇਜ ਕੇ ਤੁਹਾਡੇ ਫ਼ੋਨ ਵਿੱਚ ਐੱਸ.ਐੱਮ.ਐੱਸ. ਤੱਕ ਪਹੁੰਚ ਲਈ ਬੇਨਤੀ ਕਰਦੇ ਹਾਂ, ਆਪਣੀ ਪਛਾਣ ਦੀ ਤਸਦੀਕ ਕਰਨ ਲਈ ਜਿਸਨੂੰ ਦਰਜ ਕਰ ਕੇ ਤੁਸੀਂ ਪੁਸ਼ਟੀ ਕਰਦੇ ਹੋ।ਤੁਹਾਡੀ ਪਛਾਣ ਦੀ ਤਸਦੀਕ ਕਰਨੀ ਅਤੇ ਖਾਤੇ ਦੀ ਸੁਰੱਖਿਆ ਕਾਇਮ ਰੱਖਣੀ। ਜਨਰੇਟ ਕੀਤਾ ਗਿਆ ਓ.ਟੀ.ਪੀ. ਆਪਣੇ ਆਪ ਪੜ੍ਹਨ ਲਈ ਅਸੀਂ ਤੁਹਾਡੇ ਐੱਸ.ਐੱਮ.ਐੱਸ. ਫ਼ੋਲਡਰ ਤੱਕ ਪਹੁੰਚ ਲਈ ਬੇਨਤੀ ਕਰਦੇ ਹਾਂ।
ਸੰਪਰਕ ਸੂਚੀ: ਅਸੀਂ ਤੁਹਾਡੇ ਮੋਬਾਈਲ ਡਿਵਾਈਸ 'ਤੇ ਸੰਪਰਕ ਸੂਚੀ ਨੂੰ ਐਕਸੈਸ ਕਰਦੇ ਹਾਂ। ਤੁਹਾਡੀ ਸੰਪਰਕ ਸੂਚੀ ਨੂੰ ਐਕਸੈਸ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤੁਹਾਡੀ ਸਹਿਮਤੀ ਮੰਗਦੇ ਹਾਂ।ਸੁਝਾਅ ਪ੍ਰਦਾਨ ਕਰਨੇ ਅਤੇ ਤੁਹਾਡੇ ਦੋਸਤਾਂ ਅਤੇ ਹੋਰ ਸੰਪਰਕਾਂ ਨੂੰ ਪਲੇਟਫ਼ਾਰਮ ’ਤੇ ਸੱਦਾ ਦੇਣਾ ਅਤੇ ਜਦੋਂ ਕੋਈ ਵਿਅਕਤੀਗਤ ਪਲੇਟਫਾਰਮ ਵਿੱਚ ਸ਼ਾਮਲ ਹੁੰਦਾ ਹੈ ਓਦੋਂ ਤੁਹਾਨੂੰ ਸੂਚਿਤ ਕਰਨਾ।
ਅਸਥਾਨ ਦੀ ਜਾਣਕਾਰੀ: "ਅਸਥਾਨ ਦਾ ਡੇਟਾ" ਉਹ ਜਾਣਕਾਰੀ ਹੁੰਦੀ ਹੈ ਜੋ ਤੁਹਾਡੇ GPS, IP ਪਤੇ, ਅਤੇ/ਜਾਂ ਉਨ੍ਹਾਂ ਜਨਤੱਕ ਪੋਸਟਸ ਤੋਂ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਵਿੱਚ ਅਸਥਾਨ ਦੀ ਜਾਣਕਾਰੀ ਹੁੰਦੀ ਹੈ।

ਪਲੇਟਫ਼ਾਰਮ ਨੂੰ ਐਕਸੈਸ ਕਰਨ ’ਤੇ ਤੁਸੀਂ ਸਾਨੂੰ ਅਤੇ ਪਲੇਟਫ਼ਾਰਮ ਦੇ ਹੋਰ ਵਰਤੋਂਕਾਰਾਂ ਨੂੰ ਅਸਥਾਨ ਦੀ ਜਾਣਕਾਰੀ ਦਾ ਖੁਲਾਸਾ ਕਰੋਗੇ, ਕਿਉਂਕਿ ਅਸੀਂ ਸੇਵਾਵਾਂ ਪ੍ਰਦਾਨ ਕਰਨ ਜਾਂ ਆਪਣੇ ਪਲੇਟਫ਼ਾਰਮ ਵਿੱਚ ਸੁਧਾਰ ਕਰਨ ਲਈ ਤੁਹਾਡੇ IP ਪਤੇ, ਡਿਵਾਈਸ, ਜਾਂ ਇੰਨਰਨੈੱਟ ਸੇਵਾ ਤੋਂ ਅਸਥਾਨ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਜਿਵੇਂ ਇਹ ਯਕੀਨੀ ਬਣਾਉਣਾ ਕਿ ਤੁਹਾਡੇ ਖਾਤੇ ਵਿੱਚ ਕਈ ਲੌਗ-ਇਨ ਨਹੀਂ ਹਨ।
- ਸੁਰੱਖਿਆ, ਧੋਖਾਧੜੀ ਦੀ ਖੋਜ, ਖਾਤਾ ਪ੍ਰਬੰਧਨ ਲਈ;
- ਵਧੇਰੀ ਟੀਚਾ ਸਮੱਗਰੀ ਲਈ ਵਰਤਣਾ;
- ਤੁਹਾਨੂੰ ਅਜੀਹਿਆਂ ਅਸਥਾਨ-ਅਧਾਰਤ ਸੇਵਾਵਾਂ ਪ੍ਰਦਾਨ ਕਰਨੀਆਂ ਤੁਸੀਂ ਜਿਨ੍ਹਾਂ ਦੀ ਵਰਤੋਂ ਕਰਨ ਦੀ ਚੋਣ ਕਰਦੇ ਹੋ:
- ਮਿਨੀ ਐਪਲੀਕੇਸ਼ਨਾਂ ਜੋ ਸਮੇਂ-ਸਮੇਂ ’ਤੇ ਪਲੇਟਫ਼ਾਰਮ ’ਤੇ ਉਪਲਬਧ ਕਰਾਈਆਂ ਜਾ ਸਕਦੀਆਂ ਹਨ, ਜਿਨ੍ਹਾਂ ਲਈ ਉਨ੍ਹਾਂ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ’ਤੇ ਅਧਾਰਤ ਜਾਣਕਾਰੀ ਦੀ ਲੋੜ ਹੋ ਸਕਦੀ ਹੈ (ਜੇਕਰ ਤੁਸੀਂ ਕਿਸੇ ਵੀ ਮਿਨੀ ਐਪਲੀਕੇਸ਼ਨ ਨੂੰ ਆਪਣੇ ਅਸਥਾਨ ਦਾ ਖੁਲਾਸਾ ਕਰਨ ਦੀ ਚੋਣ ਕਰਦੇ ਹੋ);
- ਭਾਸ਼ਾ ਅਤੇ ਸਥਾਨ ਅਨੁਕੂਲਨ ਪ੍ਰਦਾਨ ਕਰਨਾ।
ਗਾਹਕ ਸਹਾਇਤਾ ਜਾਣਕਾਰੀ: ਤੁਹਾਡੇ ਦੁਆਰਾ ਅਜਿਹੀ ਕਿਸੇ ਵੀ ਮਦਦ ਜਾਂ ਸਹਾਇਤਾ ਲਈ ਸਾਡੀ ਗਾਹਕ ਸਹਾਇਤਾ ਟੀਮ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਅਜਿਹੀ ਕੋਈ ਵੀ ਜਾਣਕਾਰੀ, ਸਮੇਂ-ਸਮੇਂ ’ਤੇ ਸਾਡੇ ਪਲੇਟਫ਼ਾਰਮ ਦੀ ਵਰਤੋਂ ਕਰਨ ਲਈ ਤੁਹਾਨੂੰ ਜਿਸਦੀ ਲੋੜ ਹੋ ਸਕਦੀ ਹੈ।ਤੁਹਾਨੂੰ ਸਹਾਇਤਾ ਅਤੇ ਮਦਦ ਪ੍ਰਦਾਨ ਕਰਨਾ
ਡਿਵਾਈਸ ਡੇਟਾ: "ਡਿਵਾਈਸ ਡੇਟਾ" ਕਿਸੇ ਸੀਮਾ ਤੋਂ ਬਿਨਾਂ, ਇਹ ਸ਼ਾਮਲ ਹਨ:

§ ਡਿਵਾਈਸ ਦੇ ਗੁਣ: ਅਜਿਹੀ ਜਾਣਕਾਰੀ ਜਿਵੇਂ ਓਪਰੇਟਿੰਗ ਸਿਸਟਮ, ਓਪਰੇਟਿੰਗ ਸਿਸਟਮ ਦਾ ਸੰਕਰਣ ਅਤੇ ਭਾਸ਼ਾ, ਹਾਰਡਵੇਅਰ ਅਤੇ ਸੌਫ਼ਟਵੇਅਰ ਦੇ ਸੰਸਕਰਣ, ਡਿਵਾਈਸ ਦੀ ਕੰਪਨੀ ਅਤੇ ਮਾਡਲ, ਸਕ੍ਰੀਨ ਦਾ ਰੈਜ਼ੋਲੂਸ਼ਨ, ਬੈਟਰੀ ਦਾ ਪੱਧਰ, ਸਿਗਨਲ ਦੀ ਤਾਕਤ, ਡਿਵਾਈਸ ਦੀ RAM, ਡਿਵਾਈਸ ਦਾ ਬਿੱਟਰੇਟ, ਉਪਲਬਧ ਸਟੋਰੇਜ ਸਪੇਸ, ਡਿਵਾਈਸ ਦੇ CPU ਨਾਲ ਸੰਬੰਧਿਤ ਜਾਣਕਾਰੀ, ਬ੍ਰਾਊਜ਼ਰ ਦੀ ਕਿਸਮ, ਐਪ ਅਤੇ ਫ਼ਾਈਲ ਨਾਂ ਅਤੇ ਕਿਸਮਾਂ, ਅਤੇ ਪਲੱਗਇਨਸ।

§ ਡਿਵਾਈਸ ਦੇ ਓਪਰੇਸ਼ਨਸ: ਡਿਵਾਈਸ ’ਤੇ ਦੁਆਰਾ ਕੀਤੇ ਜਾਣ ਵਾਲੇ ਓਪਰੇਸ਼ਨਸ ਅਤੇ ਵਿਹਾਰਾਂ ਬਾਰੇ ਜਾਣਕਾਰੀ, ਜਿਵੇਂ ਕੋਈ ਵਿੰਡੋ ਅੱਗੇ ਜਾਂ ਪਿਛੋਕੜ ਵਿੱਚ ਹੈ।

§ ਪਛਾਣਕਰਤਾ: ਵਿਲੱਖਣ ਪਛਾਣਕਰਤਾ, ਡਿਵਾਈਸ ਆਈ.ਡੀ., ਵਿਗਿਆਪਨ ਆਈ.ਡੀ., ਅਤੇ ਹੋਰ ਪਛਾਣਕਰਤਾ, ਜਿਵੇਂ ਗੇਮਸ, ਐਪਸ ਜਾਂ ਤੁਹਾਡੇ ਦੁਆਰਾ ਵਰਤੇ ਜਾਣ ਵਾਲੇ ਖਾਤਿਆਂ ਤੋਂ ਪ੍ਰਾਪਤ।

§ ਡਿਵਾਈਸ ਦੇ ਸਿਗਨਲ: ਅਸੀਂ ਤੁਹਾਡੇ ਬਲੂਟੁੱਥ ਸਿਗਨਲ, ਅਤੇ ਨੇੜਲੇ Wi-Fi ਐਕਸੈਸ ਪੁਆਇੰਟਸ, ਬੀਕਨਜ਼, ਅਤੇ ਸੈੱਲ ਟਾਵਰਾਂ ਬਾਰੇ ਜਾਣਕਾਰੀ ਇਕੱਠੀ ਕਰ ਸਕਦੇ ਹਾਂ।

§ ਡਿਵਾਈਸ ਸੈਟਿੰਗਾਂ ਤੋਂ ਪ੍ਰਾਪਤ ਡੇਟਾ: ਉਹ ਜਾਣਕਾਰੀ ਜੋ ਤੁਸੀਂ ਆਪਣੇ ਦੁਆਰਾ ਚਾਲੂ ਕੀਤੀਆਂ ਗਈਆਂ ਡਿਵਾਈਸ ਸੈਟਿੰਗਾਂ ਰਾਹੀਂ ਸਾਨੂੰ ਪ੍ਰਾਪਤ ਕਰਨ ਦਿੰਦੇ ਹੋ, ਜਿਵੇਂ ਤੁਹਾਡਾ GPS ਅਸਥਾਨ, ਕੈਮਰਾ ਜਾਂ ਫ਼ੋਟੋਜ਼।

§ ਨੈੱਟਵਰਕ ਅਤੇ ਕਨੈਕਸ਼ਨਜ਼: ਅਜਿਹੀ ਜਾਣਕਾਰੀ ਜਿਵੇਂ ਤੁਹਾਡੇ ਮੋਬਾਈਲ ਓਪਰੇਟਰ ਜਾਂ ISP ਦਾ ਨਾਂ, ਨੈੱਟਵਰਕ ਦੀ ਕਿਸਮ ਅਤੇ ਗਤੀ, ਡੇਟਾ ਦੀ ਖਪਤ, ਭਾਸ਼ਾ, ਸਮਾਂ ਖੇਤਰ, ਮੋਬਾਈਲ ਫ਼ੋਨ ਨੰਬਰ, IP ਪਤਾ ਅਤੇ ਕਨੈਕਸ਼ਨ ਦੀ ਗਤੀ।

§ ਐਪਲੀਕੇਸ਼ਨ ਅਤੇ ਐਪਲੀਕੇਸ਼ਨ ਦਾ ਸੰਸਕਰਣ: ਤੁਹਾਡੇ ਮੋਬਾਈਲ ਡਿਵਾਈਸ ਵਿੱਚ ਸਟੋਰ ਕੀਤੀਆਂ ਗਈਆਂ ਕੋਈ ਵੀ ਮੋਬਾਈਲ ਐਪਲੀਕੇਸ਼ਨ।

§ ਮੀਡੀਆ: ਅਸੀਂ ਤੁਹਾਡੇ ਮੋਬਾਈਲ ਡਿਵਾਈਸ ਵਿੱਚ ਮੌਜੂਦ ਮੀਡੀਆ ਗੈਲਰੀ ਨੂੰ ਐਕਸੈਸ ਕਰਦੇ ਹਾਂ, ਜਿਸ ਵਿੱਚ ਕਿਸੇ ਸੀਮਾ ਤੋਂ ਬਿਨਾਂ, ਚਿੱਤਰ, ਵੀਡੀਓਜ਼ ਅਤੇ ਆਡੀਓ ਫ਼ਾਈਲਾਂ, ਅਤੇ ਤੁਹਾਡੇ ਫ਼ੋਨ ਦੀ ਸਟੋਰੇਜ ਸਪੇਸ ਸ਼ਾਮਲ ਹਨ। ਹਾਲਾਂਕਿ, ਤੁਹਾਡੇ ਚਿੱਤਰਾਂ ਨੂੰ ਐਕਸੈਸ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤੁਹਾਡੀ ਸਹਿਮਤੀ ਪ੍ਰਾਪਤ ਕਰਾਂਗੇ ਅਤੇ ਤੁਹਾਡੇ ਕੋਲ ਅਜਿਹੀ ਕਿਸੇ ਵੀ ਪਹੁੰਚ ਤੋਂ ਇਨਕਾਰ ਕਰਨ ਦਾ ਵਿਕਲਪ ਹੋਵੇਗਾ।

- ਪਲੇਟਫ਼ਾਰਮ ਦੀ ਵਰਤੋਂ ਕਰ ਕੇ ਕੋਈ ਵੀ ਵੀਡੀਓ ਅਤੇ ਚਿੱਤਰ ਸਾਂਝਾ ਕਰਨ ਦੀ ਸਹੂਲਤ ਪ੍ਰਦਾਨ ਕਰਨੀ;
- ਤੁਹਾਡੇ ਮੋਬਾਈਲ ਡਿਵਾਈਸ ਦੇ ਮੁਤਾਬਕ ਸਾਡੇ ਪਲੇਟਫ਼ਾਰਮ ਨੂੰ ਅਨੁਕੂਲ ਬਣਾਉਣਾ;
- ਕੈਮਰਾ ਕੌਨਫਿਗਰੇਸ਼ਨਾਂ ਦੇ ਉਦੇਸ਼ਾਂ ਲਈ;
- ਇਹ ਸਸਝਣਾ ਕਿ ਤੁਹਾਡੇ ਡਿਵਾਈਸ ਵਿੱਚ ਪਰਯਾਪਤ ਸਟੋਰਜ ਸਪੇਸ ਹੈ ਜਾਂ ਨਹੀਂ ਤਾਂ ਜੋ WhatsApp ਅਤੇ/ਜਾਂ Facebook ਰਾਹੀਂ ਸਾਂਝੀ ਕਰਨ ਦੇ ਉਦੇਸ਼ਾਂ ਲਈ ਪਲੇਟਫ਼ਾਰਮ ਤੋਂ ਕੋਈ ਵੀ ਸਮੱਗਰੀ ਡਾਊਨਲੋਡ ਕੀਤੀ ਜਾ ਸਕੇ;
- ਸਾਡੇ ਪਲੇਟਫ਼ਾਰਮ ’ਤੇ ਤੁਹਾਡੇ ਵਰਤੋਂਕਾਰ ਤਜਰਬੇ ਨੂੰ ਆਪਟਿਮਾਇਜ਼ ਕਰਨਾ;
- ਅਨੁਕੂਲ ਵਰਤੋਂਕਾਰ ਵੀਡੀਓ ਤਜਰਬਾ ਡਿਲਿਵਰ ਕਰਨਾ;
- ਤੁਹਾਡੀ ਪਛਾਣ ਦੀ ਤਸਦੀਕ ਕਰਨੀ ਤਾਂ ਜੋ ਸਾਡੇ ਨਿਯਮ, ਸ਼ਰਤਾਂ, ਅਤੇ ਨੀਤੀਆਂ ਲਾਗੂ ਕੀਤੀਆਂ ਜਾ ਸਕਣ;
- ਪਲੇਟਫ਼ਾਰਮ ਵਿੱਚ ਸੁਧਾਰ ਕਰਨਾ।
- ਅਸਥਾਨ ਫੀਡ ਦੇ ਉਦੇਸ਼ਾਂ ਲਈ ਵਰਤਣਾ;
- ਵਰਤੋਂਕਾਰ ਦੀ ਭਾਸ਼ਾ/ਨਿੱਜੀਕਰਨ ਪ੍ਰਾਪਤ ਕਰਨਾ;
- ਤੁਹਾਡੇ ਮੋਬਾਈਲ ਡਿਵਾਈਸ ’ਤੇ ਡਾਊਨਲੋਡ ਕੀਤੀਆਂ ਗਈਆਂ ਐਪਲੀਕੇਸ਼ਨਾਂ ਰਾਹੀਂ ਪਲੇਟਫ਼ਾਰਮ ’ਤੇ ਕੋਈ ਵੀ ਸਮੱਗਰੀ ਸਾਂਝੀ ਕਰਨ ਦੀ ਸਹੂਲਤ ਪ੍ਰਦਾਨ ਕਰਨੀ;
- ਲੈਂਸਾਂ ਦੀ ਕੁਆਲਟੀ ਵਿੱਚ ਸੁਧਾਰ ਕਰਨਾ
ਫ਼ੋਨ ਕਾਲ ਲੌਗਸ -ਅਸੀਂ ਓਟੀਪੀ ਰਜਿਸਟ੍ਰੇਸ਼ਨ ਦੇ ਵਿਕਲਪ ਵਜੋਂ, ਸਾਡੇ ਉਪਭੋਗਤਾਵਾਂ ਨੂੰ ਇੱਕ ਖੁੰਝੀ ਹੋਈ ਕਾਲ ਮੈਕੇਨਿਜ਼ਮ ਰਾਹੀਂ ਆਪਣੇ ਫ਼ੋਨ ਨੰਬਰ ਦੀ ਪੁਸ਼ਟੀ ਕਰਨ ਦੀ ਸਹੂਲਤ ਦੇਣ ਲਈ ਉਪਭੋਗਤਾਵਾਂ ਡਿਵਾਈਸ ਤੋਂ ਕਾਲ ਲੌਗਾਂ ਨੂੰ ਪੜ੍ਹਨ ਦੀ ਆਗਿਆ ਦੀ ਮੰਗ ਕਰਦੇ ਹਾਂ। ਰਜਿਸਟ੍ਰੇਸ਼ਨ ਦੇ ਉਦੇਸ਼ਾਂ ਲਈ ਓਟੀਪੀ ਡਿਲੀਵਰੀ ਵਿੱਚ ਦੇਰੀ ਦੀ ਸੂਰਤ ਵਿੱਚ ਉਪਭੋਗਤਾਵਾਂ ਦੁਆਰਾ ਇਸ ਵਿਧੀ ਦੀ ਚੋਣ ਵੀ ਕੀਤੀ ਜਾਂਦੀ ਹੈ।ਰਜਿਸਟ੍ਰੇਸ਼ਨ ਦੇ ਉਦੇਸ਼ਾਂ ਵਾਸਤੇ
ਲੈਂਸਾਂ ਦੀ ਕੁਆਲਟੀ ਵਿੱਚ ਸੁਧਾਰ ਕਰਨ ਲਈ ਅਸੀਂ ਐਪਲ ਦੇ ਟ੍ਰੂਡੇਪਥ ਕੈਮਰੇ ਤੋਂ ਪ੍ਰਾਪਤ ਜਾਣਕਾਰੀ ਦੀ ਵਰਤੋਂ ਵੀ ਕਰ ਸਕਦੇ ਹਾਂ। ਟ੍ਰੂਡੇਪਥ ਕੈਮਰੇ ਤੋਂ ਪ੍ਰਾਪਤ ਜਾਣਕਾਰੀ ਰੀਅਲ ਟਾਈਮ ਵਿੱਚ ਵਰਤੀ ਜਾਂਦੀ ਹੈ ਅਤੇ ਅਸੀਂ ਇਹ ਜਾਣਕਾਰੀ ਆਪਣੇ ਸਰਵਰਾਂ 'ਤੇ ਸਟੋਰ ਨਹੀਂ ਕਰਦੇ। ਇਹ ਜਾਣਕਾਰੀ ਤੀਜੀਆਂ-ਧਿਰਾਂ ਨਾਲ ਸਾਂਝੀ ਨਹੀਂ ਕੀਤੀ ਜਾਂਦੀ।

ਤੁਹਾਡੀ ਜਾਣਕਾਰੀ ਦਾ ਖੁਲਾਸਾ#

ਅਸੀਂ ਹੇਠਾਂ ਦਿੱਤੇ ਗਏ ਢੰਗ ਨਾਲ ਤੁਹਾਡੀ ਜਾਣਕਾਰੀ ਦਾ ਖੁਲਾਸਾ ਕਰਦੇ ਹਾਂ:

ਦੂਜਿਆਂ ਨੂੰ ਵਿਖਾਈ ਦੇਣ ਵਾਲੀ ਸਮੱਗਰੀ#

ਜਨਤੱਕ ਸਮੱਗਰੀ, ਯਾਨੀ, ਤੁਹਾਡੇ ਦੁਆਰਾ ਆਪਣੇ ਵਰਤੋਂਕਾਰ ਪ੍ਰੋਫ਼ਾਈਲ ’ਤੇ ਜਾਂ ਕਿਸੇ ਹੋਰ ਵਰਤੋਂਕਾਰ ਦੇ ਪ੍ਰੋਫ਼ਾਈਲ ’ਤੇ ਪੋਸਟ ਕੀਤੀ ਗਈ ਕੋਈ ਵੀ ਸਮੱਗਰੀ, ਜਿਵੇਂ ਕੋਈ ਪੋਸਟ ਕਮੈਂਟ ਜਿਸਨੂੰ, ਖੋਜ ਇੰਜਣਾਂ ਸਮੇਤ, ਹਰ ਕੋਈ ਵੇਖ ਸਕਦਾ ਹੈ। ਅਜਿਹੀ ਕੋਈ ਵੀ ਜਾਣਕਾਰੀ ਤੁਸੀਂ ਆਪਣੀ ਮਰਜ਼ੀ ਨਾਲ ਪਲੇਟਫ਼ਾਰਮ ’ਤੇ ਪੋਸਟ ਕਰਨ ਲਈ ਜਿਸਦਾ ਖੁਲਾਸਾ ਕਰਦੇ ਹੋ, ਜਿਸ ਵਿੱਚ ਤੁਹਾਡੇ ਪ੍ਰੋਫ਼ਾਈਲ ਪੇਜ ਦੀ ਜਾਣਕਾਰੀ ਸ਼ਾਮਲ ਹੈ, ਉਸਨੂੰ ਹਰ ਕੋਈ ਵੇਖ ਸਕਦਾ ਹੈ। ਤੁਸੀਂ ਪਲੇਟਫ਼ਾਰਮ ’ਤੇ ਜਨਤੱਕ ਕਰਨ ਲਈ ਜਿਸ ਸਮੱਗਰੀ ਦੀ ਚੋਣ ਕਰਦੇ ਹੋ, ਜਦੋਂ ਤੁਸੀਂ ਉਸਨੂੰ ਸਬਮਿਟ, ਪੋਸਟ ਜਾਂ ਸ਼ੇਅਰ ਕਰਦੇ ਹੋ, ਤਾਂ ਉਹ ਦੂਜਿਆਂ ਵੱਲੋਂ ਦੁਬਾਰਾ ਸ਼ੇਅਰ ਕੀਤੀ ਜਾ ਸਕਦੀ ਹੈ। ਤੁਹਾਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਕਿ ਤੁਸੀਂ ਉਸਨੂੰ ਕਿਸ ਨਾਲ ਸ਼ੇਅਰ ਕਰਨ ਦੀ ਚੋਣ ਕਰਦੇ ਹੋ, ਕਿਉਂਕਿ ਜੋ ਲੋਕ ਸਾਡੇ ਪਲੇਟਫ਼ਾਰਮ ’ਤੇ ਤੁਹਾਡੀ ਗਤੀਵਿਧੀ ਨੂੰ ਵੇਖ ਸਕਦੇ ਹਨ ਉਹੀ ਲੋਕ ਸਾਡੇ ਪਲੇਟਫ਼ਾਰਮ ’ਤੇ ਅਤੇ ਉਸਤੋਂ ਬਾਹਰ ਉਸਨੂੰ ਦੂਜਿਆਂ ਨਾਲ ਸ਼ੇਅਰ ਕਰਨ ਦੀ ਚੋਣ ਕਰ ਸਕਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਲੋਕਾਂ ਤੋਂ ਵੱਖਰੇ ਦਰਸ਼ਕ ਸ਼ਾਮਲ ਹਨ ਜਿਨ੍ਹਾਂ ਨਾਲ ਤੁਸੀਂ ਉਹ ਸ਼ੇਅਰ ਕੀਤੀ ਸੀ।

ਵਰਤੋਂਕਾਰ ਆਪਣੇ ਚੋਣਵੇਂ ਦਰਸ਼ਕਾਂ ਨਾਲ ਤੁਹਾਡੇ ਬਾਰੇ ਸਮੱਗਰੀ ਸ਼ੇਅਰ ਕਰਨ ਲਈ ਸਾਡੇ ਪਲੇਟਫ਼ਾਰਮ ਦੀ ਵਰਤੋਂ ਕਰ ਸਕਦੇ ਹਨ, ਜਿਵੇਂ ਤੁਹਾਡੀ ਫ਼ੋਟੋ ਪੋਸਟ ਕਰਨੀ ਜਾਂ ਉਨ੍ਹਾਂ ਦੀ ਕਿਸੇ ਪੋਸਟ ਵਿੱਚ ਤੁਹਾਨੂੰ ਟੈਗ ਕਰਨਾ। ਸਾਡੇ ਕੋਲ ਕਿਸੇ ਵੀ ਸੋਸ਼ਲ ਮੀਡੀਆ ਸਾਈਟ ਜਾਂ ਕਿਸੇ ਹੋਰ ਆਨਲਾਈਨ ਜਾਂ ਆਫ਼ਲਾਈਨ ਪਲੇਟਫ਼ਾਰਮ ’ਤੇ ਸਾਰੀ ਜਨਤੱਕ ਸਮੱਗਰੀ ਨੂੰ ਸ਼ੇਅਰ ਕਰਨ ਦਾ ਹੱਕ ਰਾਖਵਾਂ ਹੈ। ਜਦੋਂ ਤੱਕ ਇਸ ਗੁਪਤਤਾ ਨੀਤੀ ਵਿੱਚ ਸਪੱਸ਼ਟ ਤੌਰ 'ਤੇ ਨਿਰਦਿਸ਼ਟ ਨਾ ਕੀਤਾ ਗਿਆ ਹੋਵੇ, ਇੱਕ ਗੁਮਨਾਮ ਅਧਾਰ ਦੇ ਸਿਵਾਏ, ਅਸੀਂ ਕਦੇ ਵੀ ਤੀਜੀਆਂ-ਧਿਰਾਂ ਨੂੰ ਤੁਹਾਡੀ ਨਿੱਜੀ ਜਾਣਕਾਰੀ ਕਿਰਾਏ ’ਤੇ ਨਹੀਂ ਦਿਆਂਗੇ ਜਾਂ ਨਹੀਂ ਵੇਚਾਂਗੇ।

ਸਾਡੀਆਂ ਕੰਪਨੀਆਂ ਦੇ ਸਮੂਹ ਨਾਲ ਸਾਂਝੀ ਕਰਨੀ#

ਅਸੀਂ ਤੁਹਾਡੇ ਵੱਲੋਂ ਸਾਡੇ ਨਾਲ ਸਾਂਝੀ ਕੀਤੀ ਜਾਂਦੀ ਜਾਣਕਾਰੀ ਜਿਸ ਵਿੱਚ ਤੁਹਾਡੀ ਨਿੱਜੀ ਜਾਣਕਾਰੀ ਵੀ ਸ਼ਾਮਲ ਹੈ, ਸਾਡੇ ਗਰੁੱਪ ਦੇ ਕਿਸੇ ਵੀ ਮੈਂਬਰ ਨਾਲ ਸਾਂਝੀ ਕਰ ਸਕਦੇ ਹਾਂ। "ਸਮੂਹ" ਸ਼ਬਦ ਦਾ ਮਤਲਬ ਹੈ ਅਜਿਹੀ ਕੋਈ ਵੀ ਹੋਂਦ ਜੋ ਸਾਡੇ ਵੱਲੋਂ ਨਿਯੰਤ੍ਰਿਤ ਕੀਤੀ ਜਾਂਦੀ ਹੈ, ਜਾਂ ਅਜਿਹੀ ਕੋਈ ਵੀ ਹੋਂਦ ਜੋ ਸਾਡੇ ਨਿਯੰਤ੍ਰਣ ਹੇਠ ਹੈ, ਜਾਂ ਅਜਿਹੀ ਕੋਈ ਵੀ ਹੋਂਦ ਜੋ, ਸਿੱਧੇ ਜਾਂ ਅਸਿੱਧੇ ਤੌਰ ’ਤੇ, ਸਾਡੇ ਸਾਂਝੇ ਨਿਯੰਤ੍ਰਣ ਹੇਠ ਹੈ।

ਤੁਸੀਂ ਦੂਜਿਆਂ ਨਾਲ ਕੀ ਸਾਂਝਾ ਕਰਦੇ ਹੋ#

ਜਦੋਂ ਤੁਸੀਂ ਸਾਡੇ ਪਲੇਟਫ਼ਾਰਮ ਨੂੰ ਵਰਤ ਕੇ ਸਮੱਗਰੀ ਸ਼ੇਅਰ ਅਤੇ ਗੱਲਬਾਤ ਕਰਦੇ ਹੋ, ਓਦੋਂ ਤੁਸੀਂ ਉਨ੍ਹਾਂ ਦਰਸ਼ਕਾਂ ਦੀ ਚੋਣ ਕਰਦੇ ਹੋ ਜੋ ਅਜਿਹੀ ਸਮੱਗਰੀ ਨੂੰ ਵੇਖ ਸਕਦੇ ਹਨ। ਉਦਾਹਰਨ ਲਈ, ਜਦੋਂ ਤੁਸੀਂ ਸਾਡੇ ਪਲੇਟਫ਼ਾਰਮ ਤੋਂ Facebook ’ਤੇ ਕੋਈ ਵੀ ਸਮੱਗਰੀ ਪੋਸਟ ਕਰਦੇ ਹੋ, ਓਦੋਂ ਤੁਸੀਂ ਉਸ ਪੋਸਟ ਲਈ ਦਰਸ਼ਕਾਂ ਦੀ ਚੋਣ ਕਰਦੇ ਹੋ, ਜਿਵੇਂ ਕੋਈ ਦੋਸਤ, ਦੋਸਤਾਂ ਦਾ ਸਮੂਹ ਜਾਂ ਤੁਹਾਡੇ ਸਾਰੇ ਦੋਸਤ। ਇਸੇ ਤਰ੍ਹਾਂ, ਜਦੋਂ ਤੁਸੀਂ ਆਪਣੇ ਮੋਬਾਈਲ ਡਿਵਾਈਸ ’ਤੇ WhatsApp ਜਾਂ ਕਿਸੇ ਹੋਰ ਐਪਲੀਕੇਸ਼ਨ ਦੀ ਵਰਤੋਂ ਕਰਦੇ ਹੋ, ਓਦੋਂ ਤੁਸੀਂ ਇਹ ਚੋਣ ਕਰਦੇ ਹੋ ਕਿ ਤੁਸੀਂ ਆਪਣੀ ਸਮੱਗਰੀ ਕਿਸ ਨਾਲ ਸ਼ੇਅਰ ਕਰਨੀ ਚਾਹੁੰਦੇ ਹੋ। ਅਸੀਂ ਅਜਿਹੇ ਕਿਸੇ ਢੰਗ ਨੂੰ ਨਿਯੰਤ੍ਰਿਤ ਨਹੀਂ ਕਰਦੇ ਅਤੇ ਉਸ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ, ਜਿਸ ਤਰ੍ਹਾਂ ਅਜਿਹੇ ਵਿਅਕਤੀ (ਜਿਨ੍ਹਾਂ ਨਾਲ ਤੁਸੀਂ ਪਲੇਟਫ਼ਾਰਮ ’ਤੇ ਉਪਲਬਧ ਸ਼ੇਅਰ ਕਰਨ ਦੇ ਕਿਸੇ ਵੀ ਵਿਕਲਪ, ਜਿਵੇਂ WhatsApp ਜਾਂ Facebook, ਰਾਹੀਂ ਸਮੱਗਰੀ ਸ਼ੇਅਰ ਕਰਨ ਦੀ ਚੋਣ ਕਰਦੇ ਹੋ) ਉਸ ਜਾਣਕਾਰੀ ਦੀ ਵਰਤੋਂ ਕਰਦੇ ਹਨ ਜੋ ਤੁਸੀਂ ਉਨ੍ਹਾਂ ਨਾਲ ਸ਼ੇਅਰ ਕਰਦੇ ਹੋ।

ਤੀਜੀਆਂ-ਧਿਰਾਂ ਨਾਲ ਸਾਂਝੀ ਕਰਨਾ#

ਅਸੀਂ ਅਜਿਹੀਆਂ ਚੋਣਵੀਆਂ ਤੀਜੀਆਂ-ਧਿਰਾਂ ਦੇ ਨਾਲ ਤੁਹਾਡੀ ਜਾਣਕਾਰੀ (ਨਿੱਜੀ ਜਾਣਕਾਰੀ ਸਮੇਤ) ਸਾਂਝੀ ਕਰ ਸਕਦੇ ਹਾਂ ਜਿਨ੍ਹਾਂ ਵਿੱਚ ਸ਼ਾਮਲ ਹਨ:

  • ਵਪਾਰਕ ਪਾਰਟਨਰ, ਸਪਲਾਇਰ ਅਤੇ ਸਬ-ਕੰਟ੍ਰੈਕਟਰ ("ਐਫੀਲੀਏਟਸ") . ਐਫੀਲੀਏਟਸ ਇਸ ਸੂਚਨਾ ਦੀ ਵਰਤੋਂ ਸੇਵਾ ਪ੍ਰਦਾਨ ਕਰਨ, ਸਮਝਣ ਅਤੇ ਇਸ ਵਿੱਚ ਸੁਧਾਰ ਕਰਨ ਅਤੇ ਸਬੰਧਤ ਸੇਵਾਵਾਂ ਦੀ ਵਰਤੋਂ ਕਰ ਸਕਦੇ ਹਨ।

  • ਇਸ਼ਤਿਹਾਰ ਦੇਣ ਵਾਲੇ ਅਤੇ ਵਿਗਿਆਪਨ ਨੈੱਟਵਰਕਸ ਜਿਨ੍ਹਾਂਨੂੰ ਤੁਹਾਡੇ ਅਤੇ ਦੂਜਿਆਂ ਲਈ ਢੁੱਕਵੇਂ ਇਸ਼ਤਿਹਾਰ ਚੁਣਨ ਅਤੇ ਪੇਸ਼ ਕਰਨ ਲਈ ਡੇਟਾ ਦੀ ਲੋੜ ਹੁੰਦੀ ਹੈ। ਅਸੀਂ ਆਪਣੇ ਇਸ਼ਤਿਹਾਰ ਦੇਣ ਵਾਲਿਆਂ ਨੂੰ ਪਛਾਣਯੋਗ ਵਿਅਕਤੀਆਂ ਬਾਰੇ ਜਾਣਕਾਰੀ ਦਾ ਖੁਲਾਸਾ ਨਹੀਂ ਕਰਦੇ, ਪਰ ਅਸੀਂ ਉਨ੍ਹਾਂਨੂੰ ਆਪਣੇ ਵਰਤੋਂਕਾਰਾਂ ਬਾਰੇ ਸਮੁੱਚੀ ਜਾਣਕਾਰੀ ਪ੍ਰਦਾਨ ਕਰ ਸਕਦੇ ਹਾਂ (ਉਦਾਹਰਨ ਲਈ, ਅਸੀਂ ਉਨ੍ਹਾਂਨੂੰ ਸੂਚਿਤ ਕਰ ਸਕਦੇ ਹਾਂ ਕਿ ਉਮਰ ਦੇ ਕਿਸੇ ਖ਼ਾਸ ਸਮੂਹ ਵਿੱਚ ਇੱਕ ਨਿਸ਼ਚਿਤ ਸੰਖਿਆ ਵਿੱਚ ਇਸਤਰੀਆਂ ਨੇ ਕਿਸੇ ਖ਼ਾਸ ਦਿਨ ਉਨ੍ਹਾਂ ਦੇ ਇਸ਼ਤਿਹਾਰ ’ਤੇ ਕਲਿੱਕ ਕੀਤਾ ਸੀ)। ਇਸ਼ਤਿਹਾਰ ਦੇਣ ਵਾਲੇ ਕਿਸ ਕਿਸਮ ਦੇ ਦਰਸ਼ਕਾਂ ਤੱਕ ਪਹੁੰਚਣਾ ਚਾਹੁੰਦੇ ਹਨ, ਇਸ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਅਸੀਂ ਅਜਿਹੀ ਸਮੁੱਚੀ ਜਾਣਕਾਰੀ ਦੀ ਵਰਤੋਂ ਵੀ ਕਰ ਸਕਦੇ ਹਾਂ।

  • ਸਰਕਾਰੀ ਸੰਸਥਾਵਾਂ ਜਾਂ ਕਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਜੇਕਰ ਸਾਨੂੰ ਸਦਭਾਵਨਾ ਵਿੱਚ ਵਿਸ਼ਵਾਸ ਹੈ ਕਿ ਕਿਸੇ ਕਨੂੰਨੀ ਜ਼ਿੰਮੇਵਾਰੀ ਜਾਂ ਕਿਸੇ ਸਰਕਾਰੀ ਬੇਨਤੀ ਦੀ ਪਾਲਣਾ ਕਰਨ ਲਈ ਤੁਹਾਡੀ ਨਿੱਜੀ ਜਾਣਕਾਰੀ ਸਾਂਝੀ ਕਰਨੀ ਵਾਜਬ ਤੌਰ ’ਤੇ ਜ਼ਰੂਰੀ ਹੈ; ਅਧਿਕਾਰਾਂ ਦੀ ਰਾਖੀ ਲਈ ਜਾਂ ਸੰਪੱਤੀ ਨੂੰ ਕਿਸੇ ਵੀ ਨੁਕਸਾਨ ਤੋਂ ਰੋਕਣ ਲਈ, ਜਾਂ ਕੰਪਨੀ, ਸਾਡੇ ਗਾਹਕਾਂ, ਜਾਂ ਲੋਕਾਂ ਦੀ ਸੁਰੱਖਿਆ ਲਈ; ਜਾਂ ਜਨਤੱਕ ਸੁਰੱਖਿਆ, ਧੋਖਾਧੜੀ, ਸੁਰੱਖਿਆ-ਸੰਬੰਧੀ ਜਾਂ ਤਕਨੀਕੀ ਸਮੱਸਿਆਵਾਂ ਦਾ ਪਤਾ ਲਗਾਉਣ, ਉਨ੍ਹਾਂ ਦੀ ਰੋਕਥਾਮ ਜਾਂ ਉਨ੍ਹਾਂਨੂੰ ਹੱਲ ਕਰਨ ਲਈ।

ਅਸੀਂ ਹੇਠਾਂ ਦਿੱਤੇ ਗਏ ਹਾਲਾਤ ਵਿੱਚ ਚੋਣਵੀਆਂ ਤੀਜੀਆਂ-ਧਿਰਾਂ ਨੂੰ ਤੁਹਾਡੀ ਜਾਣਕਾਰੀ (ਨਿੱਜੀ ਜਾਣਕਾਰੀ ਸਮੇਤ) ਦਾ ਖੁਲਾਸਾ ਕਰ ਸਕਦੇ ਹਾਂ :

  • ਜੇਕਰ ਕੋਈ ਤੀਜੀ-ਧਿਰ ਕੰਪਨੀ ਜਾਂ ਕਾਫ਼ੀ ਹੱਦ ਤੱਕ ਉਸਦੀ ਸਾਰੀ ਸੰਪੱਤੀ ਦਾ ਅਧਿਗਰਿਹਣ ਕਰਦੀ ਹੈ, ਜਿਸ ਸਥਿਤੀ ਵਿੱਚ ਉਸ ਦੁਆਰਾ ਆਪਣੇ ਗਾਹਕਾਂ ਬਾਰੇ ਰੱਖਿਆ ਗਿਆ ਨਿੱਜੀ ਡੇਟਾ ਤਬਦੀਲ ਕੀਤੀ ਸੰਪੱਤੀ ਦਾ ਹਿੱਸਾ ਹੋਵੇਗਾ। ਜੇਕਰ ਅਸੀਂ ਕਿਸੇ ਸਮਾਵੇਸ਼, ਅਧਿਗਰਿਹਣ, ਦੀਵਾਲੀਏਪਨ, ਪੁਨਰਗਠਨ, ਜਾਂ ਸੰਪਤੀ ਦੀ ਵਿਕਰੀ ਦਾ ਹਿੱਸਾ ਹਾਂ ਜਿਵੇਂ ਕਿ ਤੁਹਾਡੀ ਜਾਣਕਾਰੀ ਤਬਦੀਲ ਕੀਤੀ ਜਾਵੇਗੀ ਜਾਂ ਕਿਸੇ ਵੱਖਰੀ ਗੁਪਤਤਾ ਨੀਤੀ ਦੇ ਅਧੀਨ ਹੋ ਜਾਵੇਗੀ, ਤਾਂ ਅਸੀਂ ਤੁਹਾਨੂੰ ਪਹਿਲਾਂ ਤੋਂ ਸੂਚਿਤ ਕਰਾਂਗੇ ਤਾਂ ਜੋ ਤੁਸੀਂ ਤਬਦੀਲੀ ਤੋਂ ਪਹਿਲਾਂ ਆਪਣਾ ਖਾਤਾ ਡਿਲੀਟ ਕਰ ਕੇ ਅਜਿਹੀ ਕਿਸੇ ਵੀ ਨਵੀਂ ਨੀਤੀ ਤੋਂ ਬਾਹਰ ਆ ਸਕੋ।

  • ਸਾਡੀਆਂ ਸ਼ਰਤਾਂ ਅਤੇ/ਜਾਂ ਸਾਡੇ ਕਿਸੇ ਹੋਰ ਸਮਝੌਤੇ ਨੂੰ ਪ੍ਰਚਲਿਤ ਜਾਂ ਲਾਗੂ ਕਰਨ ਲਈ।

ਸੁਰੱਖਿਆ ਪੱਧਤੀਆਂ#

ਅਸੀਂ ਜੋ ਜਾਣਕਾਰੀ ਇਕੱਠੀ ਕਰਦੇ ਹਾਂ, ਉਸਨੂੰ ਸੁਰੱਖਿਅਤ ਕਰਨ ਲਈ ਸਾਡੇ ਕੋਲ ਢੁੱਕਵੇਂ ਤਕਨੀਕੀ ਅਤੇ ਸੁਰੱਖਿਆ ਉਪਾਅ ਮੌਜੂਦ ਹਨ। ਜਿੱਥੇ ਅਸੀਂ ਤੁਹਾਨੂੰ ਅਜਿਹਾ ਵਰਤੋਂਕਾਰ ਨਾਂ ਦਿੱਤਾ ਹੈ (ਜਾਂ ਤੁਸੀਂ ਉਸਦੀ ਚੋਣ ਕੀਤੀ ਹੈ) ਜੋ ਤੁਹਾਨੂੰ ਪਲੇਟਫ਼ਾਰਮ ਐਕਸੈਸ ਕਰਨ ਦੇ ਯੋਗ ਬਣਾਉਂਦਾ ਹੈ, ਉੱਥੇ ਤੁਸੀਂ ਇਨ੍ਹਾਂ ਬਿਓਰਿਆਂ ਨੂੰ ਗੁਪਤ ਰੱਖਣ ਲਈ ਜ਼ਿੰਮੇਵਾਰ ਹੋ। ਅਸੀਂ ਤੁਹਾਨੂੰ ਆਪਣਾ ਪਾਸਵਰਡ ਕਿਸੇ ਨਾਲ ਸਾਂਝਾ ਨਾ ਕਰਨ ਲਈ ਕਹਿੰਦੇ ਹਾਂ।

ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਕਿੱਥੇ ਸਟੋਰ ਕਰਦੇ ਹਾਂ#

ਅਸੀਂ ਤੁਹਾਡਾ ਡੇਟਾ ਐਮੇਜ਼ਾੱਨ ਵੈੱਬ ਸਰਵਿਸਿਜ਼, ਇੰਕਾ. (ਜਿਸਦਾ ਮੁੱਖ ਦਫ਼ਤਰ 410 ਟੈਰੀ ਐਵੇ. ਐੱਨ. ਸੀਐਟਲ, ਵਾਸ਼ਿੰਗਟਨ 98109, ਯੂ.ਐੱਸ.ਏ. ਵਿੱਚ ਹੈ) ਦੁਆਰਾ ਪ੍ਰਦਾਨ ਕੀਤੇ ਗਏ ਐਮੇਜ਼ਾੱਨ ਵੈੱਬ ਸਰਵਿਸਿਜ਼ ਕਲਾਉਡ ਪਲੇਟਫ਼ਾਰਮ ਅਤੇ ਗੂਗਲ ਐੱਲ.ਐੱਲ.ਸੀ. (ਜਿਸਦਾ ਮੁੱਖ ਦਫ਼ਤਰ 1101 ਐੱਸ. ਫਲਾਵਰ ਸਟ੍ਰੀਟ, ਬਰਬੈਂਕ, ਕੈਲੀਫੋਰਨੀਆ 91502, ਯੂ.ਐੱਸ.ਏ. ਵਿੱਚ ਹੈ) ਦੁਆਰਾ ਪ੍ਰਦਾਨ ਕੀਤੇ ਗਏ ਗੂਗਲ ਕਲਾਉਡ ਪਲੇਟਫ਼ਾਰਮ ਦੇ ਸਰਵਰਾਂ ’ਤੇ ਸਟੋਰ ਕਰਦੇ ਹਾਂ ਜੋ ਭਾਰਤ ਅਤੇ ਵਿਦੇਸ਼ ਵਿੱਚ ਸਥਿਤ ਹਨ। ਐਮੇਜ਼ਾੱਨ ਵੈੱਬ ਸਰਵਿਸਿਜ਼ ਅਤੇ ਗੂਗਲ ਕਲਾਉਡ ਪਲੇਟਫ਼ਾਰਮ ਦੋਵੇਂ ਜਾਣਕਾਰੀ ਦੇ ਨੁਕਸਾਨ, ਦੁਰਵਰਤੋਂ ਅਤੇ ਤਬਦੀਲੀ ਤੋਂ ਬਚਾਉਣ ਲਈ ਸੁਰੱਖਿਆ ਉਪਾਅ ਲਾਗੂ ਕਰਦੇ ਹਨ, ਜਿਨ੍ਹਾਂ ਦਾ ਬਿਓਰਾ https://aws.amazon.com ਅਤੇ https://cloud.google.com ’ਤੇ ਉਪਲਬਧ ਹੈ। ਐਮੇਜ਼ਾੱਨ ਵੈੱਬ ਸਰਵਿਸਿਜ਼ ਅਤੇ ਗੂਗਲ ਕਲਾਉਡ ਪਲੇਟਫ਼ਾਰਮ ਦੁਆਰਾ ਅਪਣਾਈਆਂ ਗਈਆਂ ਗੁਪਤਤਾ ਨੀਤੀਆਂ https://aws.amazon.com/privacy/?nc1=f_pr ਅਤੇ https://policies.google.com/privacy ਤੇ ਉਪਲਬਧ ਹਨ।

ਇਸ ਨੀਤੀ ਵਿੱਚ ਬਦਲਾਅ#

ਕੰਪਨੀ ਸਮੇਂ-ਸਮੇਂ ’ਤੇ ਇਸ ਗੁਪਤਤਾ ਨੀਤੀ ਨੂੰ ਅਪਡੇਟ ਕਰ ਸਕਦੀ ਹੈ। ਜਦੋਂ ਵੀ ਅਸੀਂ ਇਸ ਗੁਪਤਤਾ ਨੀਤੀ ਵਿੱਚ ਅਜਿਹੇ ਕੋਈ ਬਦਲਾਅ ਕਰਾਂਗੇ ਜਿਨ੍ਹਾਂ ਬਾਰੇ ਜਾਣਨਾ ਤੁਹਾਡੇ ਲਈ ਜ਼ਰੂਰੀ ਹੈ, ਤਾਂ ਅਸੀਂ ਅਪਡੇਟ ਕੀਤੀ ਗਈ ਗੁਪਤਤਾ ਨੀਤੀ ਨੂੰ ਇਸ ਲਿੰਕ ’ਤੇ ਪੋਸਟ ਕਰਾਂਗੇ।

ਬੇਦਾਅਵਾ#

ਬਦਕਿਸਮਤੀ ਨਾਲ, ਹੋ ਸਕਦਾ ਹੈ ਇੰਟਰਨੈੱਟ ਰਾਹੀਂ ਜਾਣਕਾਰੀ ਦਾ ਸੰਚਾਰ ਪੂਰੀ ਤਰ੍ਹਾਂ ਸੁਰੱਖਿਅਤ ਨਾ ਹੋਵੇ। ਹਾਲਾਂਕਿ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗੇ, ਪਰ ਅਸੀਂ ਪਲੇਟਫ਼ਾਰਮ ’ਤੇ ਸੰਚਾਰਿਤ ਤੁਹਾਡੇ ਡੇਟਾ ਦੀ ਸੁਰੱਖਿਆ ਦੀ ਗਰੰਟੀ ਨਹੀਂ ਦੇ ਸਕਦੇ; ਕੋਈ ਵੀ ਸੰਚਾਰ ਤੁਹਾਡੇ ਆਪਣੇ ਜੋਖਮ ’ਤੇ ਹੋਵੇਗਾ। ਤੁਹਾਡੀ ਜਾਣਕਾਰੀ ਪ੍ਰਾਪਤ ਹੋਣ ਤੋਂ ਬਾਅਦ, ਜਿੰਨਾ ਹੋ ਸਕੇ ਅਣਅਧਿਕਾਰਤ ਪਹੁੰਚ ਨੂੰ ਰੋਕਣ ਲਈ ਅਸੀਂ ਸਖ਼ਤ ਪਰਕਿਰਿਆਵਾਂ ਅਤੇ ਸੁਰੱਖਿਆ ਫ਼ੀਚਰਸ ਦੀ ਵਰਤੋਂ ਕਰਦੇ ਹਾਂ।

ਤੁਹਾਡੇ ਅਧਿਕਾਰ#

ਤੁਸੀਂ ਕਿਸੇ ਵੀ ਸਮੇਂ ਆਪਣੇ ਵਰਤੋਂਕਾਰ ਖਾਤੇ/ਪ੍ਰੋਫ਼ਾਈਲ ਅਤੇ ਆਪਣੇ ਖਾਤੇ/ਪ੍ਰੋਫ਼ਾਈਲ ਵਿੱਚੋਂ ਸਮੱਗਰੀ ਨੂੰ ਹਟਾਉਣ ਜਾਂ ਮਿਟਾਉਣ ਲਈ ਅਜ਼ਾਦ ਹੋ। ਹਾਲਾਂਕਿ, ਸਾਡੇ ਪਲੇਟਫ਼ਾਰਮ ’ਤੇ ਤੁਹਾਡੀਆਂ ਗਤੀਵਿਧੀਆਂ ਅਤੇ ਖਾਤੇ ਦਾ ਇਤਿਹਾਸ ਸਾਡੇ ਕੋਲ ਉਪਲਬਧ ਰਹੇਗਾ, ਸਾਡੇ ਡੇਟਾ ਰਟੇਂਸ਼ਨ ਨੀਤੀਆਂ ਅਨੁਸਾਰ ਜਦੋਂ ਅਸੀਂ ਤੁਹਾਡਾ ਖਾਤਾ ਜਾਂ ਸਮੱਗਰੀ ਹਟਾਉਂਦੇ ਹਾਂ।

ਤੁਸੀਂ ਕਿਸੇ ਵੀ ਸਮੇਂ ਲੌਗ-ਇਨ ਕਰ ਕੇ ਅਤੇ ਆਪਣੇ ਪ੍ਰੋਫ਼ਾਈਲ ਪੇਜ ’ਤੇ ਜਾ ਕੇ ਆਪਣੇ ਖਾਤੇ ਤੋਂ ਨਿੱਜੀ ਜਾਣਕਾਰੀ ਨੂੰ ਠੀਕ, ਸੰਸ਼ੋਧਿਤ, ਸ਼ਾਮਲ ਕਰ ਸਕਦੇ ਹੋ ਜਾਂ ਮਿਟਾ ਸਕਦੇ ਹੋ। ਜਿਵੇਂ ਉੱਪਰ ਦੱਸਿਆ ਗਿਆ ਹੈ, ਤੁਸੀਂ ਸੁਨੇਹੇ ਵਿੱਚ ਹਿਦਾਇਤਾਂ ਦੀ ਪਾਲਣਾ ਕਰ ਕੇ ਸਾਡੇ ਵੱਲੋਂ ਅਣਚਾਹੇ ਈ-ਮੇਲ ਸੰਚਾਰ ਤੋਂ ਬਾਹਰ ਹੋਣ ਦੀ ਚੋਣ ਕਰ ਸਕਦੇ ਹੋ। ਹਾਲਾਂਕਿ, ਜਦੋਂ ਤੱਕ ਤੁਹਾਡਾ ਖਾਤਾ ਮਿਟਾਇਆ ਨਹੀਂ ਜਾਂਦਾ, ਓਦੋਂ ਤੱਕ ਤੁਹਾਨੂੰ ਸਾਰੀਆਂ ਸਿਸਟਮ ਈ-ਮੇਲਾਂ ਪ੍ਰਾਪਤ ਹੁੰਦੀਆਂ ਰਹਿਣਗੀਆਂ।ਪਲੇਟਫਾਰਮ ਤੋਂ ਆਪਣੇ ਖਾਤੇ ਨੂੰ ਮਿਟਾਉਣ ਅਤੇ ਯੂਜ਼ਰ ਡੇਟਾ ਨੂੰ ਹਟਾਉਣ ਲਈ, ਕਿਰਪਾ ਕਰਕੇ ਆਪਣੀ ਐਪ ਦੀ ਸੈਟਿੰਗ 'ਤੇ ਜਾਓ ਅਤੇ ਅਕਾਉਂਟ ਮਿਟਾਉਣ ਦੀ ਬੇਨਤੀ/ਮੇਰਾ ਡੇਟਾ ਮਿਟਾਓ ਵਿਕਲਪ ਤੇ ਕਲਿੱਕ ਕਰੋ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਖਾਤਾ ਮਿਟਾਉਣ 'ਤੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਨੂੰ ਅਤੇ ਸਾਡੀਆਂ ਡੇਟਾ ਰਟੇਂਸ਼ਨ ਨੀਤੀਆਂ ਨੂੰ ਦੇਖੋ।

ਡੇਟਾ ਬਰਕਰਾਰ ਰੱਖਣਾ#

ਅਸੀਂ ਤੁਹਾਡੀ ਸੰਵੇਦਨਸ਼ੀਲ ਵਿਅਕਤੀਗਤ ਜਾਣਕਾਰੀ (ਜਿਸਨੂੰ ਹੇਠਾਂ ਦਿੱਤੇ ਪੈਰਾਗਰਾਫ ਵਿੱਚ ਵਿਆਖਿਆਤ ਕੀਤਾ ਗਿਆ ਹੈ) ਨੂੰ ਉਨ੍ਹਾਂ ਉਦੇਸ਼ਾਂ ਲਈ ਲੋੜੀਂਦੇ ਸਮੇਂ ਤੋਂ ਵੱਧ ਸਮੇਂ ਲਈ ਸਟੋਰ ਨਹੀਂ ਕਰਦੇ ਜਿਨ੍ਹਾਂ ਲਈ ਜਾਣਕਾਰੀ ਕਾਨੂੰਨੀ ਤੌਰ 'ਤੇ ਵਰਤੀ ਜਾ ਸਕਦੀ ਹੈ। ਪਲੇਟਫਾਰਮ 'ਤੇ ਤੁਹਾਡੇ ਦੁਆਰਾ ਬਣਾਈ ਗਈ ਕਿਸੇ ਵੀ ਹੋਰ ਵੀਡੀਓ/ਤਸਵੀਰ ਨੂੰ ਅਪਲੋਡ ਦੀ ਮਿਤੀ ਤੋਂ 180 ਦਿਨਾਂ ਤੱਕ ਸਟੋਰ ਕੀਤਾ ਜਾਵੇਗਾ। 180 ਦਿਨਾਂ ਬਾਅਦ, ਸਾਰੇ ਐਸੇ ਯੂਜ਼ਰ ਸਮੱਗਰੀ ਆਪਣੇ ਆਪ ਮਿਟਾ ਦਿੱਤੀ ਜਾਵੇਗੀ। ਹਾਲਾਂਕਿ, ਕੁਝ ਤੀਜੇ ਪੱਖੀਆਂ ਨਾਲ ਠੇਕੇ ਦੀ ਪੂਰੀ ਕਰਨ ਲਈ, ਪਲੇਟਫਾਰਮ ਦੇ ਵਪਾਰਕ ਉਦੇਸ਼ਾਂ ਲਈ, ਪਲੇਟਫਾਰਮ 'ਤੇ ਉਪਲਬਧ ਉਤਪਾਦਾਂ ਦੀ ਸਹੂਲਤ ਦੇਣ ਲਈ, ਅਤੇ ਲਾਗੂ ਕਾਨੂੰਨ ਦੀ ਪਾਲਣਾ ਕਰਨ ਲਈ, ਅਸੀਂ 180 ਦਿਨਾਂ ਦੀ ਮਿਆਦ ਤੋਂ ਬਾਅਦ ਵੀ ਸਮੱਗਰੀ ਨੂੰ ਰੱਖ ਸਕਦੇ ਹਾਂ। ਤੁਸੀਂ ਹੀ 180 ਦਿਨਾਂ ਦੀ ਰੱਖਣ ਮਿਆਦ ਤੋਂ ਪਰੇ ਪਹੁੰਚ ਲਈ ਐਸੇ ਸਮੱਗਰੀ ਦੀਆਂ ਨਕਲਾਂ ਬਣਾਉਣ ਲਈ ਜ਼ਿੰਮੇਵਾਰ ਹੋ। ਤੁਸੀਂ ਆਪਣੇ ਖਾਤੇ ਨੂੰ ਹਟਾਉਣ ਦੀ ਚੋਣ ਵੀ ਕਰ ਸਕਦੇ ਹੋ। ਇੰਸਟਾਟੀਵਿਟੀ ਕਾਰਨ ਤੁਹਾਡਾ ਖਾਤਾ ਸਵੈ-ਚਲਿਤ ਤੌਰ 'ਤੇ ਹਟਾਇਆ ਜਾ ਸਕਦਾ ਹੈ। ਇਸਦੇ ਨਾਲ ਨਾਲ, ਕੋਈ ਵੀ ਜਨਤਕ ਸਮੱਗਰੀ ਦੀਆਂ ਨਕਲਾਂ ਸਾਡੇ ਸਿਸਟਮਾਂ ਵਿੱਚ, ਪਲੇਟਫਾਰਮ ਦੇ ਕੈਸ਼ ਅਤੇ ਆਰਕਾਈਵਡ ਪੇਜਾਂ ਵਿੱਚ, ਜਾਂ ਜੇ ਹੋਰ ਉਪਭੋਗਤਾਵਾਂ ਨੇ ਉਸ ਜਾਣਕਾਰੀ ਦੀ ਕਾਪੀ ਕੀਤੀ ਹੈ ਜਾਂ ਸੇਵ ਕੀਤੀ ਹੈ, ਰੱਖੀਆਂ ਜਾ ਸਕਦੀਆਂ ਹਨ। ਇੰਟਰਨੈਟ ਦੀ ਸੁਭਾਵ ਦੇ ਕਾਰਨ, ਤੁਹਾਡੀ ਸਮੱਗਰੀ ਦੀਆਂ ਨਕਲਾਂ, ਜਿਸ ਵਿੱਚ ਉਹ ਸਮੱਗਰੀ ਵੀ ਸ਼ਾਮਲ ਹੈ ਜਿਸਨੂੰ ਅਸੀਂ/ਤੁਸੀਂ ਆਪਣੇ ਖਾਤੇ ਤੋਂ ਹਟਾ ਦਿੱਤਾ ਹੈ, ਇੰਟਰਨੈਟ 'ਤੇ ਹੋਰ ਥਾਵਾਂ 'ਤੇ ਵੀ ਮੌਜੂਦ ਹੋ ਸਕਦੀਆਂ ਹਨ ਅਤੇ ਅਨੰਤਕਾਲ ਲਈ ਰੱਖੀਆਂ ਜਾ ਸਕਦੀਆਂ ਹਨ। "ਸੰਵੇਦਨਸ਼ੀਲ ਵਿਅਕਤੀਗਤ ਜਾਣਕਾਰੀ" ਦਾ ਅਰਥ ਹੈ ਪਾਸਵਰਡ ਅਤੇ ਕੋਈ ਹੋਰ ਜਾਣਕਾਰੀ ਜੋ ਨਿਯਮਾਂ ਦੇ ਭਾਗ 3 ਦੇ ਅਧਾਰ 'ਤੇ ਸੰਵੇਦਨਸ਼ੀਲ ਮੰਨੀ ਜਾਂਦੀ ਹੈ।

ਤੀਜੀਆਂ-ਧਿਰਾਂ ਦੇ ਲਿੰਕ#

ਸਮੇਂ-ਸਮੇਂ ’ਤੇ, ਪਲੇਟਫ਼ਾਰਮ ਵਿੱਚ ਸਾਡੇ ਪਾਰਟਨਰ ਨੈੱਟਵਰਕਾਂ, ਇਸ਼ਤਿਹਾਰ ਦੇਣ ਵਾਲਿਆਂ, ਸਹਿਯੋਗੀਆਂ ਦੀਆਂ ਵੈੱਬਸਾਈਟਾਂ ਅਤੇ/ਜਾਂ ਕਿਸੇ ਹੋਰ ਵੈੱਬਸਾਈਟ ਜਾਂ ਮੋਬਾਈਲ ਐਪਲੀਕੇਸ਼ਨ ਤੱਕ ਅਤੇ ਉਨ੍ਹਾਂ ਤੋਂ ਅੱਗੇ ਲਿੰਕਸ ਮੌਜੂਦ ਹੋ ਸਕਦੇ ਹਨ। ਜੇਕਰ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਵੀ ਵੈੱਬਸਾਈਟ ਦੇ ਲਿੰਕ ਨੂੰ ਫਾਲੋ ਕਰਦੇ ਹੋ, ਤਾਂ ਕਿਰਪਾ ਕਰਕੇ ਇਹ ਨੋਟ ਕਰੋ ਕਿ ਇਨ੍ਹਾਂ ਵੈੱਬਸਾਈਟਾਂ ਦੀਆਂ ਆਪਣੀਆਂ ਗੁਪਤਤਾ ਨੀਤੀਆਂ ਹਨ ਅਤੇ ਇਹ ਕਿ ਅਸੀਂ ਇਨ੍ਹਾਂ ਨੀਤੀਆਂ ਲਈ ਕਿਸੇ ਵੀ ਜਵਾਬਦੇਹੀ ਜਾਂ ਜ਼ਿੰਮੇਵਾਰੀ ਨੂੰ ਸਵੀਕਾਰ ਨਹੀਂ ਕਰਦੇ। ਕਿਰਪਾ ਕਰਕੇ ਇਨ੍ਹਾਂ ਵੈੱਬਸਾਈਟਾਂ ਜਾਂ ਮੋਬਾਈਲ ਐਪਲੀਕੇਸ਼ਨਾਂ ’ਤੇ ਕੋਈ ਵੀ ਨਿੱਜੀ ਡੇਟਾ ਸਬਮਿਟ ਕਰਨ ਤੋਂ ਪਹਿਲਾਂ ਇਨ੍ਹਾਂ ਨੀਤੀਆਂ ਨੂੰ ਚੈੱਕ ਕਰੋ।

ਮਿਊਜ਼ਿਕ ਲੇਬਲਸ#

ਕਐਪ ਦੇ ਇੱਕ ਛੋਟਾ-ਵੀਡੀਓ ਪਲੇਟਫਾਰਮ ਹੋਣ ਦੇ ਕਾਰਨ, ਅਸੀਂ ਪਲੇਟਫਾਰਮ 'ਤੇ ਸਰਵੋਤਮ ਉਪਭੋਗਤਾ ਅਨੁਭਵ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਸੰਗੀਤ ਲੇਬਲਾਂ ਨਾਲ ਸੰਗੀਤ ਲਾਇਸੈਂਸ ਸਮਝੌਤੇ ਕੀਤੇ ਹਨ। ਇੱਕ ਗੁਮਨਾਮ ਤਰੀਕੇ ਨਾਲ ਸਮੇਂ-ਸਮੇਂ ’ਤੇ ਅਜਿਹੇ ਮਿਊਜ਼ਿਕ ਲੇਬਲਸ ਨਾਲ ਮਿਊਜ਼ਿਕ ਡੇਟਾ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।

ਥਰਡ ਪਾਰਟੀ ਏਮਬੇਡ ਅਤੇ ਸੇਵਾਵਾਂ#

ਥਰਡ ਪਾਰਟੀ ਏਮਬੇਡ ਅਤੇ ਸੇਵਾਵਾਂ ਕੀ ਹਨ?#

ਪਲੇਟਫਾਰਮ 'ਤੇ ਪ੍ਰਦਰਸ਼ਿਤ ਕੁੱਝ ਕੰਟੇਂਟ ਪਲੇਟਫਾਰਮ ਦੁਆਰਾ ਹੋਸਟ ਨਹੀਂ ਕੀਤੇ ਜਾਂਦੇ ਹਨ। ਇਹ "ਏਮਬੇਡਸ" ਕਿਸੇ ਥਰਡ ਪਾਰਟੀ ਦੁਆਰਾ ਹੋਸਟ ਕੀਤੇ ਜਾਂਦੇ ਹਨ ਅਤੇ ਪਲੇਟਫਾਰਮ ਵਿੱਚ ਏਮਬੇਡ ਕੀਤੇ ਜਾਂਦੇ ਹਨ। ਉਦਾਹਰਨ ਲਈ: YouTube ਜਾਂ Vimeo ਵੀਡੀਓਜ਼, Imgur ਜਾਂ Giphy gif, SoundCloud ਆਡੀਓ ਫਾਈਲਾਂ, Twitter Tweets ਜਾਂ ਸਕ੍ਰੀਬਡ ਦਸਤਾਵੇਜ਼ ਜੋ ਪਲੇਟਫਾਰਮ 'ਤੇ ਇੱਕ ਪੋਸਟ ਵਿੱਚ ਦਿਖਾਈ ਦਿੰਦੇ ਹਨ। ਜਿਵੇਂ ਹੀ ਤੁਸੀਂ ਹੋਸਟ ਕੀਤੀ ਸਾਈਟ 'ਤੇ ਸਿੱਧੇ ਤੌਰ 'ਤੇ ਜਾਂਦੇ ਹੋ, ਇਹ ਫਾਈਲਾਂ ਡੇਟਾ ਭੇਜਦੀਆਂ ਹਨ (ਉਦਾਹਰਨ ਲਈ, ਜਦੋਂ ਤੁਸੀਂ ਇੱਕ ਪਲੇਟਫਾਰਮ ਪੋਸਟ ਪੇਜ ਲੋਡ ਕਰਦੇ ਹੋ ਜਿਸ ਵਿੱਚ ਇੱਕ YouTube ਵੀਡੀਓ ਏਮਬੇਡ ਕੀਤਾ ਹੁੰਦਾ ਹੈ, ਤਾਂ YouTube ਤੁਹਾਡੀ ਗਤੀਵਿਧੀ ਬਾਰੇ ਡੇਟਾ ਪ੍ਰਾਪਤ ਕਰਦਾ ਹੈ)।

ਅਸੀਂ ਥਰਡ ਪਾਰਟੀ ਦੀਆਂ ਸੇਵਾਵਾਂ ਨਾਲ ਭਾਈਵਾਲੀ ਕਰਦੇ ਹਾਂ ਜੋ ਤੁਹਾਨੂੰ ਕੁੱਝ ਪਲੇਟਫਾਰਮ ਵਿਸ਼ੇਸ਼ਤਾਵਾਂ ਪ੍ਰਦਾਨ ਕਰਨ ਲਈ ਸੁਤੰਤਰ ਤੌਰ 'ਤੇ ਡੇਟਾ ਇਕੱਤਰ ਕਰਦੀਆਂ ਹਨ। ਜਦੋਂ ਤੁਸੀਂ ਪਲੇਟਫਾਰਮ 'ਤੇ ਇਹਨਾਂ ਥਰਡ ਪਾਰਟੀ ਸੇਵਾਵਾਂ 'ਤੇ ਐਕਸੈਸ ਕਰਦੇ ਹੋ, ਤਾਂ ਤੁਹਾਨੂੰ ਇਹਨਾਂ ਥਰਡ ਪਾਰਟੀ ਸੇਵਾਵਾਂ ਦੀ ਵਰਤੋਂ ਦੀਆਂ ਸ਼ਰਤਾਂ ਬਾਰੇ ਸੂਚਿਤ ਕੀਤਾ ਜਾ ਸਕਦਾ ਹੈ। ਉਦਾਹਰਨ ਲਈ, ਵਿੱਚ ਕੁੱਝ ਵਿਸ਼ੇਸ਼ਤਾਵਾਂ ਜਿਵੇਂ ਕਿ ਲੈਂਸ ਸਨੈਪ ਇੰਕ ਵਰਤਣ ਲਈ ਸੁਵਿਧਾਜਨਕ ਹਨ। ਉਦਾਹਰਨ ਲਈ, Snap Inc. ਐਪ ਤੇ ਕੁਝ ਵਿਸ਼ੇਸ਼ਤਾਵਾਂ ਜਿਵੇਂ ਕਿ ਲੈਂਸ ਦੀ ਵਰਤੋਂ ਨੂੰ ਆਸਾਨ ਬਣਾਉਣ ਲਈ ਤੁਹਾਡੇ ਚਿਹਰੇ ਤੋਂ ਚਿੱਤਰ ਇਕੱਤਰ ਅਤੇ ਸਟੋਰ ਕਰ ਸਕਦਾ ਹੈ ਅਤੇ ਇਕੱਤਰ ਕਰਨ ਤੋਂ ਪਹਿਲਾਂ ਤੁਹਾਨੂੰ ਉਹਨਾਂ ਦੇ ਨਿਯਮਾਂ ਅਤੇ ਸ਼ਰਤਾਂ ( ਇੱਥੇ ਉਪਲਬਧ https://snap.com/en-US/privacy/privacy-policy and https://snap.com/en-US/terms ) ਬਾਰੇ ਸੂਚਿਤ ਕਰੇਗਾ।

ਥਰਡ ਪਾਰਟੀ ਦੇ ਏਮਬੇਡ ਅਤੇ ਸੇਵਾਵਾਂ ਦੇ ਨਾਲ ਗੋਪਨੀਯਤਾ ਦੇ ਦਾਅਵੇ#

ਪਲੇਟਫਾਰਮ ਇਹ ਨਿਯੰਤਰਿਤ ਨਹੀਂ ਕਰਦਾ ਹੈ ਕਿ ਥਰਡ ਪਾਰਟੀ ਇਸ ਨਾਲ ਕੀ ਡਾਟਾ ਇਕੱਠਾ ਕਰਦੀ ਹੈ ਜਾਂ ਇਸ ਨਾਲ ਕੀ ਕਰਦੀ ਹੈ। ਇਸ ਲਈ, ਓਪਰੇਟਿੰਗ ਸਿਸਟਮ 'ਤੇ ਥਰਡ ਪਾਰਟੀ ਦੇ ਏਮਬੇਡ ਅਤੇ ਸੇਵਾਵਾਂ ਇਸ ਗੋਪਨੀਯਤਾ ਨੀਤੀ ਦੁਆਰਾ ਕਵਰ ਨਹੀਂ ਕੀਤੀਆਂ ਜਾਂਦੀਆਂ ਹਨ। ਉਹ ਥਰਡ ਪਾਰਟੀ ਸੇਵਾ ਦੀ ਗੋਪਨੀਯਤਾ ਨੀਤੀ ਦੁਆਰਾ ਕਵਰ ਕੀਤੇ ਜਾਂਦੇ ਹਨ। ਇਸ ਤਰ੍ਹਾਂ ਐਮਬੈਡ ਜਾਂ ਏਪੀਆਈ ਸੇਵਾਵਾਂ ਦੀਆਂ ਵਰਤੋਂ ਕਰਕੇ, ਤੁਸੀਂ ਤੀਸਰੀ ਪਾਰਟੀ ਦੀਆਂ ਸੇਵਾ ਦੀਆਂ ਸ਼ਰਤਾਂ ਦੁਆਰਾ ਪਾਬੰਦ ਹੋਣ ਲਈ ਸਹਿਮਤ ਹੁੰਦੇ ਹੋ।।

ਥਰਡ ਪਾਰਟੀ ਏਮਬੇਡ ਅਤੇ ਏਪੀਆਈ ਸੇਵਾਵਾਂ ਦੀ ਵਰਤੋਂ ਲਈ ਲਾਗੂ ਨੀਤੀਆਂ ਦੀ ਸੂਚੀ:#

ਕਿਰਪਾ ਕਰਕੇ ਮੌਜੂਦਾ ਥਰਡ ਪਾਰਟੀ ਏਪੀਆਈ ਸੇਵਾਵਾਂ ਦੀ ਇੱਕ ਗੈਰ-ਵਿਸ਼ਿਸ਼ਟ ਸੂਚੀ ਹੇਠਾਂ ਲੱਭੋ ਜੋ ਪਲੇਟਫਾਰਮ ਤੇ ਵਰਤੀਆਂ ਜਾ ਰਹੀਆਂ ਹਨ :

  • ਯੂਟਿਊਬ ਏਪੀਆਈ ਸੇਵਾਵਾਂ ਇੱਥੇ ਉਪਲਬਧ ਨੀਤੀਆਂ ਦੁਆਰਾ ਨਿਯੰਤਰਿਤ ਕੀਤੀਆਂ ਜਾਂਦੀਆਂ ਹਨ : https://www.youtube.com/t/term
  • ਸੇਵਾ ਦੀਆਂ ਸ਼ਰਤਾਂ ਦੁਆਰਾ ਨਿਯੰਤਰਿਤ Snap Inc ਦੀਆਂ ਸੇਵਾਵਾਂ ਇੱਥੇ ਉਪਲਬਧ ਹਨ: https://snap.com/en-US/terms

ਨੀਤੀਆਂ ਦੀ ਲਾਗੂ ਹੋਣ ਦੇ ਸਬੰਧ ਵਿੱਚ ਕਿਸੇ ਵੀ ਟਕਰਾਅ ਜਾਂ ਅਸੰਗਤਤਾ ਦੀ ਸਥਿਤੀ ਵਿੱਚ, ਅਜਿਹੀਆਂ ਥਰਡ ਪਾਰਟੀ ਦੀਆਂ ਸੇਵਾ ਦੀਆਂ ਸ਼ਰਤਾਂ ਥਰਡ ਪਾਰਟੀ ਦੇ ਉਤਪਾਦ/ਸੇਵਾਵਾਂ ਦੀ ਵਰਤੋਂ ਨੂੰ ਨਿਯੰਤ੍ਰਿਤ ਕਰਨਗੀਆਂ ਅਤੇ ਇੱਥੇ ਉਪਲਬਧ ਐੱਮਟੀਪੀਐੱਲ ਪਲੇਟਫਾਰਮ ਨੀਤੀਆਂ ਪਲੇਟਫਾਰਮ 'ਤੇ ਉਪਲਬਧ ਸਮੱਗਰੀ ਅਤੇ ਐੱਮਟੀਪੀਐੱਲ ਦੁਆਰਾ ਪ੍ਰਦਾਨ ਕੀਤੀਆਂ ਸੇਵਾਵਾਂ ਨੂੰ ਨਿਯੰਤ੍ਰਿਤ ਕਰਨਗੀਆਂ।

ਤੀਜੀਆਂ-ਧਿਰਾਂ ਦੇ ਏਮਬੈੱਡਜ਼ ਨਾਲ ਨਿੱਜੀ ਜਾਣਕਾਰੀ ਸਾਂਝੀ ਕਰਨੀ#

ਕੁਝ ਏਮਬੈੱਡਜ਼, ਕਿਸੇ ਫ਼ਾਰਮ ਰਾਹੀਂ, ਤੁਹਾਡੇ ਤੋਂ ਨਿੱਜੀ ਜਾਣਕਾਰੀ ਮੰਗ ਸਕਦੇ ਹਨ, ਜਿਵੇਂ ਤੁਹਾਡਾ ਈਮੇਲ ਪਤਾ। ਅਸੀਂ ਖ਼ਰਾਬ ਵਸੀਲਿਆਂ ਨੂੰ ਪਲੇਟਫ਼ਾਰਮ ਤੋਂ ਦੂਰ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਉੱਪਰ ਦੱਸਿਆ ਗਿਆ ਹੈ, ਉਨ੍ਹਾਂ ਦੀਆਂ ਕਿਰਿਆਵਾਂ ਇਸ ਗੁਪਤਤਾ ਨੀਤੀ ਦੇ ਅਧੀਨ ਨਹੀਂ ਹਨ। ਇਸ ਲਈ, ਜਦੋਂ ਤੁਹਾਨੂੰ ਪਲੇਟਫ਼ਾਰਮ ’ਤੇ ਅਜਿਹੇ ਏਮਬੈੱਡ ਕੀਤੇ ਫ਼ਾਰਮ ਵਿਖਾਈ ਦੇਣ ਜੋ ਤੁਹਾਡਾ ਈਮੇਲ ਪਤਾ ਜਾਂ ਕੋਈ ਹੋਰ ਨਿੱਜੀ ਜਾਣਕਾਰੀ ਮੰਗਦੇ ਹਨ, ਤਾਂ ਕਿਰਪਾ ਕਰਕੇ ਸਾਵਧਾਨ ਰਹੋ। ਇਹ ਯਕੀਨੀ ਬਣਾਓ ਕਿ ਤੁਸੀਂ ਇਹ ਸਮਝਦੇ ਹੋ ਕਿ ਤੁਸੀਂ ਕਿਸਨੂੰ ਆਪਣੀ ਜਾਣਕਾਰੀ ਸਬਮਿਟ ਕਰ ਰਹੇ ਹੋ ਅਤੇ ਉਹ ਕੀ ਕਹਿੰਦੇ ਹਨ, ਉਹ ਉਸਦੇ ਨਾਲ ਕੀ ਕਰਨਗੇ। ਅਸੀਂ ਇਹ ਸੁਝਾਅ ਦਿੰਦੇ ਹਾਂ ਕਿ ਤੁਸੀਂ ਕਿਸੇ ਏਮਬੈੱਡ ਕੀਤੇ ਫ਼ਾਰਮ ਰਾਹੀਂ ਕਿਸੇ ਵੀ ਤੀਜੀ-ਧਿਰ ਨੂੰ ਨਿੱਜੀ ਜਾਣਕਾਰੀ ਸਬਮਿਟ ਨਾ ਕਰੋ।

ਤੁਹਾਡਾ ਆਪਣਾ ਤੀਜੀ-ਧਿਰ ਦਾ ਏਮਬੈੱਡ ਬਣਾਉਣਾ#

ਜੇਕਰ ਤੁਸੀਂ ਕੋਈ ਅਜਿਹਾ ਫ਼ਾਰਮ ਏਮਬੈੱਡ ਕਰਦੇ ਹੋ ਜਿਸ ਰਾਹੀਂ ਵਰਤੋਂਕਾਰ ਨਿੱਜੀ ਜਾਣਕਾਰੀ ਸਬਮਿਟ ਕਰ ਸਕਦੇ ਹਨ, ਤਾਂ ਤੁਹਾਨੂੰ ਏਮਬੈੱਡ ਕੀਤੇ ਫ਼ਾਰਮ ਦੇ ਅੱਗੇ ਕਿਸੇ ਲਾਗੂ ਗੁਪਤਤਾ ਨੀਤੀ ਦਾ ਪ੍ਰਮੁੱਖ ਲਿੰਕ ਪ੍ਰਦਾਨ ਕਰਨਾ ਪਵੇਗਾ ਜੋ ਸਾਫ਼ ਤੌਰ ’ਤੇ ਇਹ ਦੱਸਦਾ ਹੈ ਕਿ ਤੁਸੀਂ ਇਕੱਠੀ ਕੀਤੀ ਕਿਸੇ ਵੀ ਜਾਣਕਾਰੀ ਨੂੰ ਕਿਵੇਂ ਵਰਤਣਾ ਚਾਹੁੰਦੇ ਹੋ। ਅਜਿਹਾ ਕਰਨ ਵਿੱਚ ਨਾਕਾਮ ਰਹਿਣ ਕਰਕੇ ਕੰਪਨੀ ਪੋਸਟ ਨੂੰ ਅਯੋਗ ਕਰ ਸਕਦੀ ਹੈ ਜਾਂ ਤੁਹਾਡੇ ਖਾਤੇ ਨੂੰ ਸੀਮਿਤ ਜਾਂ ਅਯੋਗ ਕਰਨ ਲਈ ਕੋਈ ਹੋਰ ਕਾਰਵਾਈ ਕਰ ਸਕਦੀ ਹੈ।

ਸਾਡੇ ਵੱਲੋਂ ਸੰਚਾਰ#

ਜਦੋਂ ਅਸੀਂ ਸੇਵਾ-ਸੰਬੰਧੀ ਐਲਾਨ ਭੇਜਣਾ ਜ਼ਰੂਰੀ ਸਮਝਾਂਗੇ ਓਦੋਂ ਅਸੀਂ ਸਮੇਂ-ਸਮੇਂ ’ਤੇ ਤੁਹਾਨੂੰ ਉਹ ਭੇਜ ਸਕਦੇ ਹਾਂ (ਜਿਵੇਂ ਜਦੋਂ ਅਸੀਂ ਰੱਖਰਖਾਵ, ਜਾਂ ਸੁਰੱਖਿਆ, ਗੁਪਤਤਾ, ਜਾਂ ਪ੍ਰਬੰਧਕੀ-ਸੰਬੰਧਿਤ ਸੰਚਾਰ ਲਈ ਪਲੇਟਫ਼ਾਰਮ ਨੂੰ ਅਸਥਾਈ ਤੌਰ ’ਤੇ ਬੰਦ ਕਰਾਂਗੇ)। ਅਸੀਂ ਐੱਸ.ਐੱਮ.ਐੱਸ. ਰਾਹੀਂ ਤੁਹਾਨੂੰ ਇਹ ਭੇਜਾਂਗੇ। ਤੁਸੀਂ ਇਹ ਸੇਵਾ-ਸੰਬੰਧੀ ਐਲਾਨ ਪ੍ਰਾਪਤ ਕਰਨ ਤੋਂ ਬਾਹਰ ਹੋਣ ਦੀ ਚੋਣ ਕਰ ਸਕਦੇ ਹੋ, ਜੋ ਸੁਭਾਵਕ ਤੌਰ ’ਤੇ ਪ੍ਰਚਾਰ ਨਹੀਂ ਕਰਦੇ ਅਤੇ ਸਿਰਫ਼ ਤੁਹਾਡੇ ਖਾਤੇ ਦੀ ਸੁਰੱਖਿਆ ਲਈ ਵਰਤੇ ਜਾਂਦੇ ਹਨ ਅਤੇ ਪਲੇਟਫ਼ਾਰਮ ਵਿੱਚ ਹੋਣ ਵਾਲੇ ਮਹੱਤਵਪੂਰਣ ਬਦਲਾਵਾਂ ਬਾਰੇ ਤੁਹਾਨੂੰ ਸੂਚਿਤ ਰੱਖਦੇ ਹਨ।

ਸ਼ਿਕਾਇਤ ਅਫ਼ਸਰ#

ਡੇਟਾ ਸੁਰੱਖਿਆ, ਗੋਪਨੀਯਤਾ, ਅਤੇ ਪਲੇਟਫਾਰਮ ਵਰਤੋਂ ਸੰਬੰਧੀ ਸਮੱਸਿਆਵਾਂ ਦੇ ਸਬੰਧ ਵਿੱਚ ਤੁਹਾਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਾਡੇ ਕੋਲ ਇੱਕ ਸ਼ਿਕਾਇਤ ਅਧਿਕਾਰੀ ਹੈ। ਅਸੀਂ ਤੁਹਾਡੇ ਦੁਆਰਾ ਚੁੱਕੇ ਗਏ ਮੁੱਦੇ ਪ੍ਰਾਪਤ ਹੋਣ ਤੋਂ ਬਾਅਦ 15 (ਪੰਦਰਾ) ਦਿਨਾਂ ਦੇ ਅੰਦਰ ਉਨ੍ਹਾਂ ਨੂੰ ਹੱਲ ਕਰਾਂਗੇ। ਤੁਸੀਂ ਹੇਠਾਂ ਲਿੱਖਿਆਂ ਵਿੱਚੋਂ ਕਿਸੇ ’ਤੇ ਵੀ ਸ਼੍ਰੀਮਤੀ ਹਰਲੀਨ ਸੇਠੀ, ਸ਼ਿਕਾਇਤ ਅਫਸਰ, ਨਾਲ ਸੰਪਰਕ ਕਰ ਸਕਦੇ ਹੋ।
ਪਤਾ: ਮੁਹੱਲਾ ਟੈੱਕ ਪ੍ਰਾਈਵੇਟ ਲਿਮਟਿਡ,
ਨੋਰਥ ਟਾਵਰ ਸਮਾਰਟ ਵਰਕਸ,ਵਿਸ਼ਨੇਵੀ ਟੈੱਕ ਪਾਰਕ,
ਸਰਵੇ ਨੰਬਰ 16/1 ਅਤੇ ਨੰਬਰ 17/2 ਅੰਬਾਲਿਪੁਰਾ ਪਿੰਡ, ਵਰਥੂਰ ਹੋਬਲੀ,
ਬੰਗਲੁਰੂ ਅਰਬਨ, ਕਰਨਾਟਕ - 560103
ਈਮੇਲ: grievance@sharechat.co
ਨੋਟ ਕਰੋ - ਕ੍ਰਿਪਾ ਕਰਕੇ ਉਪਭੋਗਤਾ ਨਾਲ ਸਬੰਧਿਤ ਸਾਰੀਆਂ ਸ਼ਿਕਾਇਤਾਂ ਨੂੰ ਉਪਰੋਕਤ ਈਮੇਲ ਆਈਡੀ ਉੱਤੇ ਭੇਜੋ, ਤਾਂ ਜੋ ਅਸੀਂ ਇਸ ਨੂੰ ਤੇਜ਼ੀ ਨਾਲ ਪ੍ਰਕਿਰਿਆ ਕਰੀਏ ਅਤੇ ਹੱਲ ਕਰੀਏ।

ਨੋਡਲ ਸੰਪਰਕ ਵਿਅਕਤੀ - ਸ਼੍ਰੀਮਤੀ ਹਰਲੀਨ ਸੇਠੀ
ਈਮੇਲ: nodalofficer@sharechat.co
ਨੋਟ ਕਰੋ - ਇਹ ਈਮੇਲ ਪੂਰੀ ਤਰ੍ਹਾਂ ਪੁਲਿਸ ਅਤੇ ਜਾਂਚ ਏਜੰਸੀਆਂ ਦੁਆਰਾ ਵਰਤਣ ਲਈ ਹੈ। ਉਪਭੋਗਤਾ ਨਾਲ ਸਬੰਧਿਤ ਸਾਰੀਆਂ ਸ਼ਿਕਾਇਤਾਂ ਵਾਸਤੇ, ਕ੍ਰਿਪਾ ਕਰਕੇ ਸਾਡੇ ਨਾਲ grievance@sharechat.co ਰਾਹੀ ਸੰਪਰਕ ਕਰੋ।