Skip to main content

ਵਰਤੋਂ ਦੀਆਂ ਸ਼ਰਤਾਂ

Last updated: 15th December 2023

ਇਹ ਵਰਤੋਂ ਦੀਆਂ ਸ਼ਰਤਾਂ ("ਸ਼ਰਤਾਂ") ਸਾਡੀ ਮੋਬਾਈਲ ਐਪਲੀਕੇਸ਼ਨ ਅਤੇ ਇਸਦੇ ਸੰਸਕਰਣਾਂ ("ਐਪ") ਦੀ ਤੁਹਾਡੀ ਵਰਤੋਂ ਨੂੰ ਨਿਯੰਤ੍ਰਿਤ ਕਰਦੀਆਂ ਹਨ, ਜਿਨ੍ਹਾਂ ਨੂੰ ਸਮੂਹਿਕ ਤੌਰ 'ਤੇ "ਪਲੇਟਫਾਰਮ" ਕਿਹਾ ਜਾਂਦਾ ਹੈ Mohalla Tech Pvt ਦੁਆਰਾ ਉਪਲਬਧ ਕਰਵਾਇਆ ਗਿਆ ਹੈ ("MTPL", "ਕੰਪਨੀ", "ਅਸੀਂ", "ਸਾਨੂੰ" ਅਤੇ "ਸਾਡੇ"), ਭਾਰਤ ਦੇ ਕਾਨੂੰਨਾਂ ਅਧੀਨ ਸਥਾਪਿਤ ਇੱਕ ਨਿੱਜੀ ਕੰਪਨੀ ਜਿਸਦਾ ਰਜਿਸਟਰਡ ਦਫ਼ਤਰ ਮੁਹੱਲਾ ਟੈੱਕ ਪ੍ਰਾਈਵੇਟ ਲਿਮਟਿਡ, ਨੋਰਥ ਟਾਵਰ ਸਮਾਰਟ ਵਰਕਸ,ਵਿਸ਼ਨੇਵੀ ਟੈੱਕ ਪਾਰਕ, ਸਰਵੇ ਨੰਬਰ 16/1 ਅਤੇ ਨੰਬਰ 17/2 ਅੰਬਾਲਿਪੁਰਾ ਪਿੰਡ, ਵਰਥੂਰ ਹੋਬਲੀ, ਬੰਗਲੁਰੂ ਅਰਬਨ, ਕਰਨਾਟਕ - 560103.

ਸਾਡੀਆਂ ਸੇਵਾਵਾਂ (ਜਿਵੇਂ ਅਸੀਂ ਵਿਸਥਾਰ ਵਿੱਚ ਹੇਠਾਂ ਦੱਸਿਆ ਹੈ) ਅਤੇ ਇਹ ਸ਼ਰਤਾਂ ਭਾਰਤੀ ਦੰਡ ਸੰਹਿਤਾ, 1860 ਅਤੇ, ਸੂਚਨਾ ਤਕਨਾਲੋਜੀ ਐਕਟ, 2000 ਦੀ ਪਾਲਣਾ ਕਰਦੀਆਂ ਹਨ, ਜਿਸ ਵਿੱਚ ਇਸ ਐਕਟ ਦੇ ਤਹਿਤ ਕੀਤੇ ਗਏ ਸਾਰੇ ਸੰਸ਼ੋਧਨ ਅਤੇ ਇਸਦੇ ਤਹਿਤ ਬਣਾਏ ਗਏ ਸਾਰੇ ਨਿਯਮ ਸ਼ਾਮਲ ਹਨ। ਜਦੋਂ ਤੁਸੀਂ ਸਾਡੇ ਪਲੇਟਫ਼ਾਰਮ ਦੀ ਵਰਤੋਂ ਕਰਦੇ ਹੋ, ਓਦੋਂ ਤੁਸੀਂ ਇਨ੍ਹਾਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ ਅਤੇ ਇਨ੍ਹਾਂ ਨਾਲ ਸਹਿਮਤ ਹੁੰਦੇ ਹੋ। ਹਾਲਾਂਕਿ, ਕਿਰਪਾ ਕਰਕੇ ਇਹ ਨੋਟ ਕਰੋ ਕਿ ਅਸੀਂ ਇਹ ਨਹੀਂ ਦਰਸ਼ਾਉਂਦੇ ਕਿ ਅਸੀਂ ਭਾਰਤ ਤੋਂ ਇਲਾਵਾ ਹੋਰ ਕਿਸੇ ਵੀ ਦੇਸ਼ ਦੇ ਕਨੂੰਨਾਂ ਦੀ ਪਾਲਣਾ ਕਰਦੇ ਹਾਂ। ਜੇਕਰ ਤੁਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਤੁਹਾਨੂੰ, ਆਪਣੇ ਅਧਿਕਾਰ-ਖੇਤਰ ਵਿੱਚ, ਅਜਿਹਾ ਕਰਨ ਦੀ ਇਜਾਜ਼ਤ ਹੈ।

ਤੁਹਾਡੇ ਦੁਆਰਾ ਸਾਡੇ ਪਲੇਟਫ਼ਾਰਮ ਦੀ ਵਰਤੋਂ ਕਰਨ ਦੇ ਦੌਰਾਨ ਤੁਹਾਡੇ ਅਤੇ ਸਾਡੇ ਲਈ ਕੁਝ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਹੈ। ਅਸੀਂ ਇਸ ਦਸਤਾਵੇਜ਼ ਵਿੱਚ ਇਹ ਨਿਯਮ ਸੂਚੀਬੱਧ ਕੀਤੇ ਹਨ। ਕਿਰਪਾ ਕਰਕੇ ਇਨ੍ਹਾਂ ਸ਼ਰਤਾਂ ਅਤੇ ਇੱਥੇ ਜ਼ਿਕਰ ਕੀਤੇ ਗਏ ਹੋਰ ਸਾਰੇ ਹਾਈਪਰਲਿੰਕਸ ਧਿਆਨ ਨਾਲ ਪੜ੍ਹੋ। ਇਹ ਯਾਦ ਰੱਖੋ ਕਿ ਸਾਡੇ ਪਲੇਟਫ਼ਾਰਮ ਦੀ ਵਰਤੋਂ ਕਰ ਕੇ, ਤੁਸੀਂ ਇਨ੍ਹਾਂ ਸ਼ਰਤਾਂ ਨਾਲ ਸਹਿਮਤ ਹੋ। ਅਤੇ, ਜੇਕਰ ਤੁਸੀਂ ਭਾਰਤ ਤੋਂ ਬਾਹਰ ਇਨ੍ਹਾਂ ਸੇਵਾਵਾਂ ਦੀ ਵਰਤੋਂ ਕਰ ਰਹੇ ਹੋ, ਤਾਂ ਕਿਰਪਾ ਕਰਕੇ ਆਪਣੇ ਸਥਾਨਕ ਕਨੂੰਨਾਂ ਦੀ ਪਾਲਣਾ ਕਰੋ।

ਸ਼ਰਤਾਂ ਅਤੇ ਸੇਵਾਵਾਂ ਵਿੱਚ ਤਬਦੀਲੀਆਂ#

ਸਾਡਾ ਪਲੇਟਫ਼ਾਰਮ ਡਾਇਨੈਮਿਕ ਹੈ ਅਤੇ ਤੇਜ਼ੀ ਨਾਲ ਬਦਲ ਸਕਦਾ ਹੈ। ਉੰਝ, ਅਸੀਂ ਆਪਣੇ ਇਖ਼ਤਿਆਰ ਵਿੱਚ, ਆਪਣੇ ਵੱਲੋਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਬਦਲ ਸਕਦੇ ਹਾਂ। ਅਸੀਂ ਤੁਹਾਨੂੰ ਆਮ ਤੌਰ 'ਤੇ ਸੇਵਾਵਾਂ ਅਤੇ ਕੋਈ ਵੀ ਫ਼ੀਚਰ ਪ੍ਰਦਾਨ ਕਰਨੇ ਅਸਥਾਈ, ਜਾਂ ਸਥਾਈ, ਤੌਰ 'ਤੇ ਬੰਦ ਕਰ ਸਕਦੇ ਹਾਂ।

ਅਸੀਂ, ਕਿਸੇ ਵੀ ਸੂਚਨਾ ਤੋਂ ਬਿਨਾਂ, ਆਪਣੇ ਪਲੇਟਫ਼ਾਰਮ ਅਤੇ ਸੇਵਾਵਾਂ ਵਿੱਚੋਂ ਫ਼ੰਕਸ਼ਨ ਹਟਾ ਜਾਂ ਸ਼ਾਮਲ ਕਰ ਸਕਦੇ ਹਾਂ। ਹਾਲਾਂਕਿ, ਜੇਕਰ ਅਸੀਂ ਕੋਈ ਅਜਿਹਾ ਬਦਲਾਅ ਕਰਾਂਗੇ ਜਿਸ ਲਈ ਤੁਹਾਡੀ ਸਹਿਮਤੀ ਦੀ ਲੋੜ ਹੈ, ਤਾਂ ਅਸੀਂ ਉਸ ਬਾਰੇ ਪੁੱਛਣਾ ਯਕੀਨੀ ਕਰਾਂਗੇ। ਕਿਰਪਾ ਕਰਕੇ ਸਾਡੀਆਂ ਤਾਜ਼ਾ ਤਬਦੀਲੀਆਂ ਅਤੇ ਵਿਕਾਸ ਬਾਰੇ ਅਪਡੇਟ ਰਹਿਣ ਲਈ ਸਮੇਂ-ਸਮੇਂ 'ਤੇ ਇਸ ਪੇਜ 'ਤੇ ਆਉਣਾ ਜਾਰੀ ਰੱਖੋ।

ਅਜਿਹਾ ਕੋਈ ਬਦਲਾਅ ਜੋ ਅਸੀਂ ਸਮੇਂ-ਸਮੇਂ 'ਤੇ ਕਰ ਸਕਦੇ ਹਾਂ ਅਤੇ ਅਜਿਹੀ ਕੋਈ ਸੇਵਾ ਜੋ ਅਸੀਂ ਸ਼ਾਮਲ ਕਰ ਸਕਦੇ ਹਾਂ, ਉਨ੍ਹਾਂਨੂੰ ਵੇਖਣ ਲਈ ਇਸ ਪੇਜ 'ਤੇ ਆਓ।

ਸਾਡੀਆਂ ਸੇਵਾਵਾਂ#

ਅਸੀਂ ਤੁਹਾਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਸਹਿਮਤ ਹਾਂ। ਇਨ੍ਹਾਂ ਸੇਵਾਵਾਂ ਵਿੱਚ ਪਲੇਟਫਾਰਮ ਦੇ ਸਾਰੇ ਉਤਪਾਦ, ਫ਼ੀਚਰਜ਼, ਐਪਲੀਕੇਸ਼ਨਾਂ, ਸੇਵਾਵਾਂ, ਤਕਨੀਕਾਂ, ਅਤੇ ਸੌਫ਼ਟਵੇਅਰ ਸ਼ਾਮਲ ਹਨ ਜੋ ਅਸੀਂ ਤੁਹਾਨੂੰ ਪ੍ਰਦਾਨ ਕਰਦੇ ਹਾਂ। ਸੇਵਾਵਾਂ ਵਿੱਚ ਹੇਠਾਂ ਦਿੱਤੇ ਗਏ ਪਹਿਲੂ ਸ਼ਾਮਲ ਹਨ (ਸੇਵਾਵਾਂ):

ਸਾਡੇ ਪਲੇਟਫ਼ਾਰਮ 'ਤੇ ਪਲੇਟਫ਼ਾਰਮ ਦੇ ਵਰਤੋਂਕਾਰ, ਪਲੇਟਫ਼ਾਰਮ ਰਾਹੀਂ ਸਮੱਗਰੀ ਅਪਲੋਡ ਜਾਂ ਪੋਸਟ ਕਰ ਸਕਦੇ ਹਨ ਜਾਂ ਕਿਸੇ ਹੋਰ ਤਰ੍ਹਾਂ ਉਸਨੂੰ ਉਪਲਬਧ ਕਰਾ ਸਕਦੇ ਹਨ ਜਿਸ ਵਿੱਚ, ਕਿਸੇ ਸੀਮਾ ਤੋਂ ਬਿਨਾਂ, ਕੋਈ ਵੀ ਫ਼ੋਟੋਗਰਾਫ਼, ਜਾਂ ਵਰਤੋਂਕਾਰਾਂ ਦੇ ਵੀਡੀਓਜ਼, ਆਵਾਜ਼ ਦੀਆਂ ਰਿਕਾਰਡਿੰਗਸ ਅਤੇ ਉਨ੍ਹਾਂ ਵਿੱਚ ਸੰਗੀਤਮਈ ਰਚਨਾਵਾਂ ਸ਼ਾਮਲ ਹਨ, ਖ਼ਾਸ ਤੌਰ 'ਤੇ ਜਿਨ੍ਹਾਂ ਵਿੱਚ ਅਜਿਹੇ ਵੀਡੀਓਜ਼ ਸ਼ਾਮਲ ਹਨ ਜੋ ਤੁਹਾਡੀ ਨਿੱਜੀ ਮਿਊਜ਼ਿਕ ਲਾਇਬ੍ਰੇਰੀ ਵਿੱਚੋਂ ਸਥਾਨਕ ਤੌਰ 'ਤੇ ਸਟੋਰ ਕੀਤੀਆਂ ਗਈਆਂ ਆਵਾਜ਼ ਦੀਆਂ ਰਿਕਾਰਡਿੰਗਸ ਅਤੇ ਆਲੇ-ਦੁਆਲੇ ਦੇ ਸ਼ੋਰ ਨੂੰ ਸ਼ਾਮਲ ਕਰਦੀਆਂ ਹਨ ("ਵਰਤੋਂਕਾਰ ਸਮੱਗਰੀ")।

ਜਦੋਂ ਤੁਸੀਂ ਇਸ ਪਲੇਟਫ਼ਾਰਮ 'ਤੇ ਕੋਈ ਵੀ ਵਰਤੋਂਕਾਰ ਸਮੱਗਰੀ ਪ੍ਰਕਾਸ਼ਿਤ ਕਰਦੇ ਹੋ, ਓਦੋਂ ਤੁਸੀਂ ਉਸ ਸਮੱਗਰੀ 'ਤੇ ਅਜਿਹੇ ਕੋਈ ਵੀ ਮਾਲਕੀ ਅਧਿਕਾਰਾਂ ਨੂੰ ਬਰਕਰਾਰ ਰੱਖਦੇ ਹੋ ਜਿਨ੍ਹਾਂ ਨਾਲ ਤੁਹਾਨੂੰ ਸ਼ੁਰੂਆਤ ਕਰਨੀ ਪਈ ਸੀ। ਹਾਲਾਂਕਿ, ਤੁਸੀਂ ਸਾਨੂੰ ਉਸ ਸਮੱਗਰੀ ਨੂੰ ਵਰਤਣ ਲਈ ਲਾਇਸੈਂਸ ਦਿੰਦੇ ਹੋ।

ਤੁਸੀਂ ਹੋਰ ਵਰਤੋਂਕਾਰਾਂ ਨੂੰ ਇੱਕ ਸੀਮਿਤ ਨਿੱਜੀ ਜਾਂ ਇਕੱਲੇ ਗੈਰ-ਵਪਾਰਕ ਵਰਤੋਂ ਅਜਿਹੀ ਵਰਤੋਂਕਾਰ ਸਮੱਗਰੀ ਨੂੰ ਸ਼ੇਅਰ ਕਰਨ/ ਉਸਦਾ ਸੰਚਾਰ ਕਰਨ ਦਾ ਅਧਿਕਾਰ ਵੀ ਦਿੰਦੇ ਹੋ।

ਕਿਸੇ ਵੀ ਵਰਤੋਂਕਾਰ ਸਮੱਗਰੀ ਨੂੰ ਗੈਰ-ਗੁਪਤ ਮੰਨਿਆ ਜਾਵੇਗਾ। ਤੁਹਾਨੂੰ ਸੇਵਾਵਾਂ ਵਿੱਚ ਜਾਂ ਉਨ੍ਹਾਂ ਰਾਹੀਂ ਕੋਈ ਵੀ ਵਰਤੋਂਕਾਰ ਸਮੱਗਰੀ ਪੋਸਟ ਨਹੀਂ ਕਰਨੀ ਚਾਹੀਦੀ ਜਾਂ ਸਾਨੂੰ ਅਜਿਹੀ ਕੋਈ ਵੀ ਵਰਤੋਂਕਾਰ ਸਮੱਗਰੀ ਸੰਚਾਰਿਤ ਨਹੀਂ ਕਰਨੀ ਚਾਹੀਦੀ ਜਿਸਨੂੰ ਤੁਸੀਂ ਗੁਪਤ ਜਾਂ ਤੀਜੀਆਂ-ਧਿਰਾਂ ਨਾਲ ਸੰਬੰਧਿਤ, ਜਾਂ ਲਾਗੂ ਕਨੂੰਨਾਂ ਦੀ ਉਲੰਘਣਾ ਕਰਨ ਵਾਲੀ ਸਮਝਦੇ ਹੋ। ਜਦੋਂ ਤੁਸੀਂ ਸੇਵਾਵਾਂ ਰਾਹੀਂ ਵਰਤੋਂਕਾਰ ਸਮੱਗਰੀ ਸਬਮਿਟ ਕਰਦੇ ਹੋ, ਉਦੋਂ ਤੁਸੀਂ ਇਸ ਨਾਲ ਸਹਿਮਤ ਹੁੰਦੇ ਹੋ ਅਤੇ ਇਹ ਦਰਸ਼ਾਉਂਦੇ ਹੋ ਕਿ ਤੁਸੀਂ ਉਸ ਵਰਤੋਂਕਾਰ ਸਮੱਗਰੀ ਦੇ ਮਾਲਕ ਹੋ, ਜਾਂ ਤੁਹਾਨੂੰ ਸਮੱਗਰੀ ਦੇ ਕਿਸੇ ਵੀ ਹਿੱਸੇ ਦੇ ਮਾਲਕ ਤੋਂ ਉਸਨੂੰ ਸੇਵਾਵਾਂ ਵਿੱਚ ਸਬਮਿਟ ਕਰਨ, ਉਸਨੂੰ ਸੇਵਾਵਾਂ ਤੋਂ ਤੀਜੀਆਂ-ਧਿਰਾਂ ਦੇ ਹੋਰ ਪਲੇਟਫ਼ਾਰਮਾਂ 'ਤੇ ਸੰਚਾਰਿਤ ਕਰਨ, ਅਤੇ/ਜਾਂ ਕਿਸੇ ਵੀ ਤੀਜੀ-ਧਿਰ ਦੀ ਸਮੱਗਰੀ ਨੂੰ ਅਪਣਾਉਣ ਲਈ ਸਾਰੀਆਂ ਲੋੜੀਂਦੀਆਂ ਅਨੁਮਤੀਆਂ, ਇਜਾਜ਼ਤਾਂ ਪ੍ਰਾਪਤ ਹੋ ਗਈਆਂ ਹਨ, ਜਾਂ ਤੁਸੀਂ ਉਸ ਮਾਲਕ ਵੱਲੋਂ ਅਧਿਕਾਰਤ ਹੋ। ਜੇਕਰ ਸਿਰਫ਼ ਤੁਸੀਂ ਕਿਸੇ ਆਵਾਜ਼ ਦੀ ਰਿਕਾਰਡਿੰਗ ਵਿੱਚ ਅਤੇ ਉਸ ਲਈ ਅਧਿਕਾਰਾਂ ਦੇ ਮਾਲਕ ਹੋ, ਪਰ ਅਜਿਹੀਆਂ ਆਵਾਜ਼ ਦੀਆਂ ਰਿਕਾਰਡਿੰਗਸ ਵਿੱਚ ਸੰਗੀਤਮਈ ਰਚਨਾਵਾਂ ਲਈ ਨਹੀਂ, ਤਾਂ ਤੁਹਾਨੂੰ ਓਦੋਂ ਤੱਕ ਸੇਵਾਵਾਂ ਵਿੱਚ ਅਜਿਹੀਆਂ ਆਵਾਜ਼ ਦੀਆਂ ਰਿਕਾਰਡਿੰਗਸ ਪੋਸਟ ਨਹੀਂ ਕਰਨੀਆਂ ਚਾਹੀਦੀਆਂ ਜਦੋਂ ਤੱਕ ਤੁਹਾਨੂੰ ਸਮੱਗਰੀ ਦੇ ਕਿਸੇ ਵੀ ਹਿੱਸੇ ਦੇ ਮਾਲਕ ਤੋਂ ਉਸਨੂੰ ਸੇਵਾਵਾਂ ਵਿੱਚ ਸਬਮਿਟ ਕਰਨ ਲਈ ਸਾਰੀਆਂ ਲੋੜੀਂਦੀਆਂ ਅਨੁਮਤੀਆਂ, ਇਜਾਜ਼ਤਾਂ ਪ੍ਰਾਪਤ ਨਾ ਹੋ ਗਈਆਂ ਹੋਣ, ਜਾਂ ਤੁਸੀਂ ਉਸ ਮਾਲਕ ਵੱਲੋਂ ਅਧਿਕਾਰਤ ਨਾ ਹੋਵੋ। ਤੁਸੀਂ ਸਾਨੂੰ ਕਿਸੇ ਵੀ ਵਰਤੋਂਕਾਰ ਸਮੱਗਰੀ ਨੂੰ ਹੋਸਟ, ਸਟੋਰ, ਵਰਤਣ, ਪਰਦਰਸ਼ਿਤ ਕਰਨ, ਉਸਦੀ ਨਕਲ ਤਿਆਰ ਕਰਨ, ਉਸਦੇ ਸੰਸ਼ੋਧਨ, ਅਨੁਕੂਲਨ, ਸੰਪਾਦਨ, ਪ੍ਰਕਾਸ਼ਨ, ਅਤੇ ਵਿਤਰਣ ਲਈ ਇੱਕ ਵਿਸ਼ਵਵਿਆਪੀ, ਰੌਇਲਟੀ-ਫ੍ਰੀ, ਉਪ-ਲਾਇਸੈਂਸ ਦੇਣ ਯੋਗ, ਅਤੇ ਟ੍ਰਾਂਸਫਰ ਕਰਨ ਯੋਗ ਲਾਇਸੈਂਸ ਦਿੰਦੇ ਹੋ। ਇਹ ਲਾਇਸੈਂਸ ਸੇਵਾਵਾਂ ਦੇ ਸੰਚਾਲਨ, ਵਿਕਾਸ, ਇੰਤਜ਼ਾਮ, ਪ੍ਰਚਾਰ, ਅਤੇ ਉਨ੍ਹਾਂ ਵਿੱਚ ਸੁਧਾਰ ਕਰਨ ਅਤੇ ਖੋਜ ਕਰ ਕੇ ਨਵੀਆਂ ਸੇਵਾਵਾਂ ਵਿਕਸਿਤ ਕਰਨ ਦੇ ਸੀਮਿਤ ਉਦੇਸ਼ ਲਈ ਹੈ। ਤੁਸੀਂ ਸਾਨੂੰ ਵਰਤੋਂਕਾਰ ਸਮੱਗਰੀ ਤੋਂ ਪ੍ਰਾਪਤ ਹੋਣ ਵਾਲੀਆਂ ਰਚਨਾਵਾਂ ਬਣਾਉਣ, ਉਸਦੇ ਪ੍ਰਚਾਰ, ਨੁਮਾਇਸ਼, ਪ੍ਰਸਾਰਣ, ਸਿੰਡੀਕੇਟ, ਜਨਤੱਕ ਪਾਲਣਾ, ਅਤੇ ਕਿਸੇ ਵੀ ਰੂਪ ਵਿੱਚ ਅਤੇ ਕਿਸੇ ਵੀ/ਸਾਰੇ ਮੀਡੀਆ ਜਾਂ ਵਿਤਰਣ ਦੇ ਤਰੀਕਿਆਂ (ਇਸ ਵੇਲੇ ਗਿਆਤ ਜਾਂ ਬਾਅਦ ਵਿੱਚ ਵਿਕਸਿਤ ਕੀਤੇ ਗਏ) ਨਾਲ ਉਸਦੇ ਜਨਤੱਕ ਪਰਦਰਸ਼ਨ ਲਈ ਇੱਕ ਨਿਰੰਤਰ ਲਾਇਸੈਂਸ ਵੀ ਦਿੰਦੇ ਹੋ।

ਜਿਸ ਹੱਦ ਤੱਕ ਇਹ ਜ਼ਰੂਰੀ ਹੈ, ਜਦੋਂ ਤੁਸੀਂ ਵਰਤੋਂਕਾਰ ਸਮੱਗਰੀ ਵਿੱਚ ਵਿਖਾਈ ਦਿੰਦੇ ਹੋ, ਉਸਨੂੰ ਤਿਆਰ ਕਰਦੇ ਹੋ, ਅਪਲੋਡ ਕਰਦੇ ਹੋ, ਪੋਸਟ ਕਰਦੇ ਹੋ, ਜਾਂ ਭੇਜਦੇ ਹੋ, ਤਾਂ ਤੁਸੀਂ ਸਾਨੂੰ, ਵਪਾਰਕ ਜਾਂ ਪ੍ਰਾਯੋਜਿਤ ਸਮੱਗਰੀ ਨਾਲ ਸੰਬੰਧ ਸਮੇਤ, ਆਪਣੇ ਨਾਂ, ਪ੍ਰਤਿਰੂਪ, ਅਤੇ ਆਵਾਜ਼ ਦੀ ਵਰਤੋਂ ਕਰਨ ਲਈ ਅਸੀਮਿਤ, ਵਿਸ਼ਵਵਿਆਪੀ, ਨਿਰੰਤਰ ਅਧਿਕਾਰ ਅਤੇ ਲਾਇਸੈਂਸ ਵੀ ਦਿੰਦੇ ਹੋ। ਹੋਰ ਚੀਜ਼ਾਂ ਦੇ ਨਾਲ, ਇਸਦਾ ਮਤਲਬ ਹੈ ਕਿ ਤੁਸੀਂ ਤੋਂ ਕਿਸੇ ਵੀ ਮੁਆਵਜ਼ੇ ਦੇ ਹੱਕਦਾਰ ਨਹੀਂ ਹੋਵੋਗੇ ਜੇਕਰ ਤੁਹਾਡਾ ਡੇਟਾ ਸਾਡੇ ਦੁਆਰਾ ਮਾਰਕੇਟਿੰਗ, ਇਸ਼ਤਿਹਾਰ, ਜਾਂ ਸਾਡੀਆਂ ਸੇਵਾਵਾਂ ਵਿੱਚ ਸੁਧਾਰ ਕਰਨ ਲਈ ਵਰਤਿਆ ਜਾਂਦਾ ਹੈ।

ਜਦਕਿ ਸਾਨੂੰ ਅਜਿਹਾ ਕਰਨ ਦੀ ਲੋੜ ਨਹੀਂ ਹੈ, ਫਿਰ ਵੀ ਅਸੀਂ ਕਿਸੇ ਵੀ ਸਮੇਂ ਅਤੇ ਕਿਸੇ ਵੀ ਕਾਰਨ ਵਜੋਂ ਤੁਹਾਡੀ ਸਮੱਗਰੀ ਨੂੰ ਐਕਸੈਸ ਕਰ ਸਕਦੇ ਹਾਂ, ਉਸਦੀ ਸਮੀਖਿਆ ਕਰ ਸਕਦੇ ਹਾਂ, ਉਸਨੂੰ ਸਕ੍ਰੀਨ ਕਰ ਸਕਦੇ ਹਾਂ ਅਤੇ ਮਿਟਾ ਸਕਦੇ ਹਾਂ, ਜਿਸ ਵਿੱਚ ਸੇਵਾਵਾਂ ਪ੍ਰਦਾਨ ਅਤੇ ਵਿਕਸਿਤ ਕਰਨਾ ਜਾਂ ਜੇਕਰ ਸਾਨੂੰ ਲੱਗਦਾ ਹੈ ਕਿ ਤੁਹਾਡੀ ਸਮੱਗਰੀ ਇਨ੍ਹਾਂ ਸ਼ਰਤਾਂ ਦੀ ਉਲੰਘਣਾ ਕਰਦੀ ਹੈ ਅਤੇ ਲਾਗੂ ਕਨੂੰਨਾਂ ਦੁਆਰਾ ਨਿਰਧਾਰਿਤ ਕੀਤੇ ਗਏ ਉਦੇਸ਼ਾਂ ਲਈ ਇਹ ਕਰਨਾ ਸ਼ਾਮਲ ਹੈ। ਹਾਲਾਂਕਿ, ਤੁਸੀਂ ਇਕੱਲੇ ਹੀ ਉਸ ਸਮੱਗਰੀ ਲਈ ਜ਼ਿੰਮੇਵਾਰ ਹੋ ਜੋ ਤੁਸੀਂ ਇਸ ਸੇਵਾ ਰਾਹੀਂ ਤਿਆਰ ਕਰਦੇ ਹੋ, ਅਪਲੋਡ ਕਰਦੇ ਹੋ, ਪੋਸਟ ਕਰਦੇ ਹੋ, ਭੇਜਦੇ ਹੋ ਜਾਂ ਸਟੋਰ ਕਰਦੇ ਹੋ।

ਤੁਸੀਂ ਇਹ ਸਵੀਕਾਰ ਕਰਦੇ ਹੋ ਅਤੇ ਇਸ ਨਾਲ ਸਹਿਮਤ ਹੋ ਕਿ ਤੁਹਾਡੇ ਦੁਆਰਾ ਸੇਵਾਵਾਂ ਦੀ ਵਰਤੋਂ ਤੋਂ ਅਸੀਂ ਕਮਾਈ ਕਰ ਸਕਦੇ ਹਾਂ, ਸਾਖ ਨੂੰ ਵਧਾ ਸਕਦੇ ਹਾਂ ਜਾਂ ਕਿਸੇ ਹੋਰ ਤਰ੍ਹਾਂ ਆਪਣੇ ਮੁੱਲ ਨੂੰ ਵਧਾ ਸਕਦੇ ਹਾਂ, ਜਿਸ ਵਿੱਚ ਇਹ ਸ਼ਾਮਲ ਹਨ, ਉਦਾਹਰਨ ਰਾਹੀਂ ਅਤੇ ਸੀਮਾ ਰਾਹੀਂ ਨਹੀਂ, ਇਸ਼ਤਿਹਾਰ, ਸਪਾਨਸਰਸ਼ਿਪਸ, ਪ੍ਰਚਾਰ, ਵਰਤੋਂ ਦੇ ਡੇਟਾ ਦੀ ਵਿਕਰੀ ਰਾਹੀਂ, ਅਤੇ ਸਾਡੇ ਦੁਆਰਾ ਇਨ੍ਹਾਂ ਸ਼ਰਤਾਂ ਜਾਂ ਤੁਹਾਡੇ ਦੁਆਰਾ ਸਾਡੇ ਨਾਲ ਕੀਤੇ ਗਏ ਕਿਸੇ ਹੋਰ ਸਮਝੌਤੇ ਵਿੱਚ ਖ਼ਾਸ ਤੌਰ 'ਤੇ ਦਿੱਤੀ ਗਈ ਅਨੁਮਤੀ ਤੋਂ ਇਲਾਵਾ, ਤੁਹਾਨੂੰ ਅਜਿਹੀ ਕਮਾਈ, ਸਾਖ ਜਾਂ ਕਿਸੇ ਵੀ ਮੁੱਲ ਵਿੱਚ ਹਿੱਸੇ ਦਾ ਕੋਈ ਅਧਿਕਾਰ ਨਹੀਂ ਹੋਵੇਗਾ।

ਤੁਸੀਂ ਇਹ ਵੀ ਸਵੀਕਾਰ ਕਰਦੇ ਹੋ ਕਿ, ਸਾਡੇ ਦੁਆਰਾ ਇਨ੍ਹਾਂ ਸ਼ਰਤਾਂ ਜਾਂ ਤੁਹਾਡੇ ਦੁਆਰਾ ਸਾਡੇ ਨਾਲ ਕੀਤੇ ਜਾਣ ਵਾਲੇ ਕਿਸੇ ਹੋਰ ਸਮਝੌਤੇ ਵਿੱਚ ਖ਼ਾਸ ਤੌਰ 'ਤੇ ਦਿੱਤੀ ਗਈ ਅਨੁਮਤੀ ਤੋਂ ਇਲਾਵਾ, ਤੁਹਾਨੂੰ ਇਸ ਪਲੇਟਫ਼ਾਰਮ 'ਤੇ ਤੁਹਾਡੇ ਦੁਆਰਾ ਪ੍ਰਕਾਸ਼ਿਤ ਕੀਤੀ ਜਾਣ ਵਾਲੀ ਕਿਸੇ ਵੀ ਸਮੱਗਰੀ ਜਾਂ ਕਿਸੇ ਵੀ ਸੰਗੀਤਮਈ ਰਚਨਾ, ਜਾਂ ਆਵਾਜ਼ ਦੀਆਂ ਰਿਕਾਰਡਿੰਗਸ ਜਾਂ, ਤੁਹਾਡੇ ਦੁਆਰਾ ਤਿਆਰ ਕੀਤੀ ਗਈ ਕਿਸੇ ਵੀ ਵਰਤੋਂਕਾਰ ਸਮੱਗਰੀ ਸਮੇਤ, ਸੇਵਾਵਾਂ ਵਿੱਚ ਜਾਂ ਉਨ੍ਹਾਂ ਰਾਹੀਂ ਤੁਹਾਨੂੰ ਉਪਲਬਧ ਕਰਾਈਆਂ ਗਈਆਂ ਆਡੀਓ-ਵਿਜ਼ੁਅਲ ਕਲਿੱਪਸ ਦੀ ਤੁਹਾਡੀ ਵਰਤੋਂ ਤੋਂ ਤੁਹਾਨੂੰ ਕੋਈ ਆਮਦਨੀ ਜਾਂ ਹੋਰ ਲਿਹਾਜ਼ ਪ੍ਰਾਪਤ ਕਰਨਾ ਦਾ ਅਧਿਕਾਰ ਨਹੀਂ ਹੈ।

ਜੇਕਰ ਤੁਸੀਂ ਕਿਸੇ ਸੰਗੀਤਮਈ ਰਚਨਾ ਦੇ ਕੰਪੋਜ਼ਰ ਜਾਂ ਲਿਖਾਰੀ ਹੋ ਅਤੇ ਕਿਸੇ ਪ੍ਰਦਰਸ਼ਨ ਅਧਿਕਾਰ ਸੰਗਠਨ ਨਾਲ ਜੁੜੇ ਹੋਏ ਹੋ, ਤਾਂ ਤੁਹਾਨੂੰ ਆਪਣੇ ਪ੍ਰਦਰਸ਼ਨ ਅਧਿਕਾਰ ਸੰਗਠਨ ਨੂੰ ਉਸ ਰੌਇਲਟੀ-ਫ੍ਰੀ ਲਾਇਸੈਂਸ ਬਾਰੇ ਸੂਚਿਤ ਕਰਨਾ ਪਵੇਗਾ ਜੋ ਤੁਸੀਂ ਆਪਣੀ ਵਰਤੋਂਕਾਰ ਸਮੱਗਰੀ ਵਿੱਚ ਇਨ੍ਹਾਂ ਸ਼ਰਤਾਂ ਰਾਹੀਂ ਪ੍ਰਦਾਨ ਕਰਦੇ ਹੋ। ਢੁੱਕਵੇਂ ਪ੍ਰਦਰਸ਼ਨ ਅਧਿਕਾਰ ਸੰਗਠਨ ਦੀਆਂ ਰਿਪੋਰਟਿੰਗ ਸੰਬੰਧੀ ਜ਼ਿੰਮੇਵਾਰੀਆਂ ਦੀ ਆਪਣੀ ਪਾਲਣਾ ਕਰਨੀ ਯਕੀਨੀ ਬਣਾਉਣ ਲਈ ਸਿਰਫ਼ ਤੁਸੀਂ ਜ਼ਿੰਮੇਵਾਰ ਹੋ। ਜੇਕਰ ਤੁਸੀਂ ਆਪਣੇ ਅਧਿਕਾਰ ਕਿਸੇ ਮਿਊਜ਼ਿਕ ਪਬਲੀਸ਼ਰ ਨੂੰ ਸਪੁਰਦ ਕੀਤੇ ਹਨ, ਤਾਂ ਤੁਹਾਡੀ ਵਰਤੋਂਕਾਰ ਸਮੱਗਰੀ ਵਿੱਚ ਇਨ੍ਹਾਂ ਸ਼ਰਤਾਂ ਵਿੱਚ ਨਿਰਧਾਰਿਤ ਕੀਤੇ ਗਏ ਰੌਇਲਟੀ-ਫ੍ਰੀ ਲਾਇਸੈਂਸ ਪ੍ਰਦਾਨ ਕਰਨ ਲਈ ਤੁਹਾਨੂੰ ਅਜਿਹੇ ਮਿਊਜ਼ਿਕ ਪਬਲੀਸ਼ਰ ਤੋਂ ਸਹਿਮਤੀ ਲੈਣੀ ਪਵੇਗੀ ਜਾਂ ਸਾਡੇ ਨਾਲ ਅਜਿਹੇ ਮਿਊਜ਼ਿਕ ਪਬਲੀਸ਼ਰ ਨੂੰ ਇਨ੍ਹਾਂ ਸ਼ਰਤਾਂ ਵਿੱਚ ਸ਼ਾਮਲ ਕਰਨਾ ਪਵੇਗਾ।

ਇਹ ਜ਼ਰੂਰੀ ਨਹੀਂ ਹੈ ਕਿ ਕੋਈ ਸੰਗੀਤਮਈ ਰਚਨਾ ਲਿੱਖਣਾ (ਉਦਾਹਰਨ ਲਈ, ਇੱਕ ਗੀਤ ਲਿੱਖਣਾ) ਤੁਹਾਨੂੰ ਇਨ੍ਹਾਂ ਸ਼ਰਤਾਂ ਵਿੱਚ ਸਾਨੂੰ ਲਾਇਸੈਂਸ ਪ੍ਰਦਾਨ ਕਰਨ ਦਾ ਅਧਿਕਾਰ ਨਹੀਂ ਦਿੰਦਾ। ਜੇਕਰ ਤੁਸੀਂ ਕਿਸੇ ਰਿਕਾਰਡ ਲੇਬਲ ਨਾਲ ਇਕਰਾਰਨਾਮੇ ਦੇ ਅਧੀਨ ਇੱਕ ਰਿਕਾਰਡਿੰਗ ਕਲਾਕਾਰ ਹੋ, ਤਾਂ ਇਹ ਯਕੀਨੀ ਬਣਾਉਣ ਲਈ ਸਿਰਫ਼ ਤੁਸੀਂ ਜ਼ਿੰਮੇਵਾਰ ਹੋ ਕਿ ਤੁਹਾਡੇ ਦੁਆਰਾ ਸੇਵਾਵਾਂ ਦੀ ਵਰਤੋਂ ਤੁਹਾਡੇ ਰਿਕਾਰਡ ਲੇਬਲ ਲਈ ਤੁਹਾਡੀ ਕਿਸੇ ਇਕਰਾਰਨਾਮੇ ਦੀਆਂ ਜ਼ਿੰਮੇਵਾਰੀਆਂ ਦੇ ਮੁਤਾਬਕ ਹੈ, ਜਿਸ ਵਿੱਚ ਇਹ ਸ਼ਾਮਲ ਹੈ, ਜੇਕਰ ਤੁਸੀਂ ਸੇਵਾਵਾਂ ਰਾਹੀਂ ਕੋਈ ਨਵੀਂ ਰਿਕਾਰਡਿੰਗ ਤਿਆਰ ਕਰਦੇ ਹੋ ਤਾਂ ਤੁਹਾਡੇ ਲੇਬਲ ਦੁਆਰਾ ਉਸ ਲਈ ਦਾਅਵਾ ਕੀਤਾ ਜਾ ਸਕਦਾ ਹੈ।

ਆਪਣੀ ਸੇਵਾ ਨੂੰ ਬਿਹਤਰ ਬਣਾਉਣ ਅਤੇ ਸਾਡੀ ਕਮਿਊਨਿਟੀ ਦੀ ਭਲਾਈ ਵਿੱਚ ਯੋਗਦਾਨ ਦੇਣ ਵਾਸਤੇ ਖੋਜ ਦੇ ਉਦੇਸ਼ਾਂ ਲਈ ਆਪਣੀ ਸੇਵਾ ਦਾ ਅਧਿਐਨ ਅਤੇ ਤੀਜੀਆਂ-ਧਿਰਾਂ ਨਾਲ ਸਹਿਯੋਗ ਕਰਨ ਲਈ ਅਸੀਂ ਆਪਣੇ ਕੋਲ ਜਾਣਕਾਰੀ ਦੀ ਵਰਤੋਂ ਕਰਦੇ ਹਾਂ।

ਸਾਡੀਆਂ ਸੇਵਾਵਾਂ ਦੀ ਵਰਤੋਂ ਕੌਣ ਕਰ ਸਕਦਾ ਹੈ#

ਸਾਡਾ ਪਲੇਟਫ਼ਾਰਮ ਤੁਹਾਡੇ ਦੋਸਤਾਂ ਨਾਲ ਸੰਪਰਕ ਵਿੱਚ ਰਹਿਣ ਵਿੱਚ ਤੁਹਾਡੀ ਸਹਾਇਤਾ ਕਰਦਾ ਹੈ ਅਤੇ ਤੁਹਾਨੂੰ ਵੀਡੀਓਜ਼ ਅਤੇ ਮਿਊਜ਼ਿਕ ਸ਼ੇਅਰ ਕਰਨ ਲਈ ਯੋਗ ਬਣਾਉਂਦਾ ਹੈ। ਅਸੀਂ ਤੁਹਾਡੀ ਪਸੰਦੀਦਾ ਸਮੱਗਰੀ ਨੂੰ ਸਮਝਦੇ ਹਾਂ ਅਤੇ ਉਸਦੇ ਮੁਤਾਬਕ ਸਾਡੇ ਕਿਸੇ ਵੀ ਕਰਮਚਾਰੀ ਦੀ ਸ਼ਮੂਲੀਅਤ ਤੋਂ ਬਿਨਾਂ ਇੱਕ ਸਵੈਚਾਲਿਤ ਢੰਗ ਨਾਲ ਆਪਣੇ ਪਲੇਟਫ਼ਾਰਮ 'ਤੇ ਉਪਲਬਧ ਸਮੱਗਰੀ ("ਸੇਵਾ/ਸੇਵਾਵਾਂ") ਦਾ ਸੁਝਾਅ ਦਿੰਦੇ ਹਾਂ।

ਤੁਸੀਂ ਸਿਰਫ਼ ਓਦੋਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦੇ ਹੋ ਜੇਕਰ ਤੁਸੀਂ ਸਾਡੇ ਨਾਲ ਇੱਕ ਬੱਝਵਾਂ ਸਮਝੌਤਾ ਕਰਨ ਲਈ ਯੋਗ ਹੋ ਅਤੇ ਕਨੂੰਨੀ ਤੌਰ 'ਤੇ ਤੁਹਾਨੂੰ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਹੈ। ਜੇਕਰ ਤੁਸੀਂ ਕਿਸੇ ਕੰਪਨੀ ਜਾਂ ਕਿਸੇ ਕਨੂੰਨੀ ਵਿਅਕਤੀ ਵੱਲੋਂ ਇਨ੍ਹਾਂ ਸ਼ਰਤਾਂ ਨੂੰ ਸਵੀਕਾਰ ਕਰ ਰਹੇ ਹੋ, ਤਾਂ ਤੁਸੀਂ ਇਹ ਦਰਸ਼ਾਉਂਦੇ ਹੋ ਅਤੇ ਜ਼ਿੰਮੇਵਾਰੀ ਲੈਂਦੇ ਹੋ ਕਿ ਤੁਹਾਡੇ ਕੋਲ ਅਜਿਹੀ ਕਿਸੇ ਇਕਾਈ ਨੂੰ ਇਨ੍ਹਾਂ ਸ਼ਰਤਾਂ ਨਾਲ ਪਾਬੰਦ ਕਰਨ ਦਾ ਅਧਿਕਾਰ ਹੈ ਅਤੇ ਪੱਕੇ ਤੌਰ 'ਤੇ "ਤੁਸੀਂ" ਅਤੇ "ਤੁਹਾਡੀ" ਕੰਪਨੀ ਦਾ ਹਵਾਲਾ ਦੇਣਗੇ।

ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਲਾਗੂ ਕਨੂੰਨਾਂ ਦੇ ਤਹਿਤ ਤੁਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ ਅਧਿਕਾਰਤ ਹੋ।

ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਦਾ ਤਰੀਕਾ#

ਸਾਡੀ ਸੇਵਾ ਦੀ ਵਰਤੋਂ ਕਰਨ ਲਈ, ਤੁਹਾਨੂੰ ਸਿਰਫ਼ ਆਪਣੇ ਮੋਬਾਈਲ ਫ਼ੋਨ 'ਤੇ ਮੋਬਾਈਲ ਐਪਲੀਕੇਸ਼ਨ ਚਲਾਉਣੀ ਪਵੇਗੀ ਅਤੇ ਉਸ ਖੇਤਰੀ ਭਾਸ਼ਾ ਦੀ ਚੋਣ ਕਰਨੀ ਪਵੇਗੀ ਜਿਸ ਵਿੱਚ ਤੁਸੀਂ ਸੇਵਾਵਾਂ ਨੂੰ ਚਲਾਉਣਾ ਚਾਹੁੰਦੇ ਹੋ।

ਤੁਸੀਂ ਆਪਣੇ ਮੋਬਾਈਲ ਨੰਬਰ ਦੀ ਵਰਤੋਂ ਕਰਕੇ ਜਾਂ ਤੀਜੀ ਧਿਰ ਦੀਆਂ ਸੇਵਾਵਾਂ ਜਿਵੇਂ ਕਿ ਤੁਹਾਡੀ ਐਪਲ ਆਈਡੀ, ਫੇਸਬੁੱਕ, ਜਾਂ ਆਪਣੀ ਗੂਗਲ ਆਈਡੀ ਰਾਹੀਂ ਰਜਿਸਟਰ ਕਰ ਸਕਦੇ ਹੋ। ਅਸੀਂ ਸਮੇਂ-ਸਮੇਂ 'ਤੇ ਰਜਿਸਟ੍ਰੇਸ਼ਨ ਨੂੰ ਸਮਰੱਥ ਬਣਾਉਣ ਲਈ ਹੋਰ ਤੀਜੀ ਧਿਰ ਦੀਆਂ ਸੇਵਾਵਾਂ ਸ਼ਾਮਲ ਕਰ ਸਕਦੇ ਹਾਂ। ਤੁਸੀਂ ਆਪਣੇ ਫ਼ੋਨ ਨੰਬਰ 'ਤੇ ਐਸਐਮਐਸ ਰਾਹੀਂ ਸਾਡੇ ਦੁਆਰਾ ਭੇਜੇ ਗਏ ਇੱਕ-ਵਾਰ-ਪਾਸਵਰਡ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਪੁਸ਼ਟੀ ਵੀ ਕਰ ਸਕਦੇ ਹੋ।

ਅਸੀਂ ਤੁਹਾਨੂੰ ਆਪਣੇ ਪਲੇਟਫ਼ਾਰਮ 'ਤੇ ਸਮੱਗਰੀ ਡਾਊਨਲੋਡ ਕਰਨ ਅਤੇ ਸਾਰੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਆਪਣਾ ਦਾ ਅਨੁਭਵ ਸਾਂਝਾ ਕਰਨ ਦੀ ਇਜਾਜ਼ਤ ਵੀ ਦਿੰਦੇ ਹਾਂ।

ਤੁਹਾਨੂੰ ਸੇਵਾਵਾਂ ਪ੍ਰਦਾਨ ਕਰਨ ਲਈ, ਸਾਨੂੰ ਤੁਹਾਡੇ ਮੋਬਾਈਲ ਡਿਵਾਈਸ ਵਿੱਚ ਕੁਝ ਫ਼ੀਚਰਜ਼ ਨੂੰ ਐਕਸੈਸ ਕਰਨ ਦੀ ਲੋੜ ਹੈ।

ਮੌਜ ਸਿਲੈਕਟ#

ਸਾਰੇ 'ਮੌਜ ਸਿਲੈਕਟ ਕ੍ਰਿਏਟਰਜ਼', ਯਾਨੀ ਸਾਡੇ ਭਾਈਵਾਲ ਸਿਰਜਣਹਾਰ, ਪਲੇਟਫਾਰਮ 'ਤੇ, ਇੱਕ ਕਾਲੀ ਸਰਹੱਦ ਨਾਲ ਪਛਾਣੇ ਜਾ ਸਕਦੇ ਹਨ (ਉਹਨਾਂ ਦੀ ਪ੍ਰੋਫਾਈਲ ਤਸਵੀਰ 'ਤੇ ਇੱਕ ਮਿਆਰੀ ਚਿੱਟੀ ਸਰਹੱਦ ਦੀ ਬਜਾਏ)। ਅਸੀਂ ਅਜਿਹੇ ਮੌਜ ਸਿਲੈਕਟ ਕ੍ਰਿਏਟਰਜ਼ ਨਾਲ ਸਮੱਗਰੀ ਲਾਇਸੰਸ, ਜਾਂ ਮਾਰਕੀਟਿੰਗ ਪ੍ਰਬੰਧਾਂ ਵਿੱਚ ਦਾਖਲ ਹੋ ਸਕਦੇ ਹਾਂ'।

ਪਾਲਣਾ ਲੋੜਾਂ#

ਸੰਬੰਧਿਤ ਖਬਰਾਂ ਅਤੇ ਮੌਜੂਦਾ ਮਾਮਲਿਆਂ ਦੇ ਪ੍ਰਕਾਸ਼ਕਾਂ ਨੂੰ ਲਾਗੂ ਨਿਯਮਾਂ ਦੇ ਅਨੁਸਾਰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਪਲੇਟਫਾਰਮ ; ਤੇ ਆਪਣੇ ਉਪਭੋਗਤਾ ਖਾਤਿਆਂ ਦੇ ਵੇਰਵੇ ਪ੍ਰਦਾਨ ਕਰਨ ਦੀ ਲੋੜ ਹੁੰਦੀ ਹੈ।

ਸੁਰੱਖਿਆ#

ਸਾਡਾ ਉਦੇਸ਼ ਇੱਕ ਸਕਾਰਾਤਮਕ ਅਤੇ ਸਮਾਵੇਸ਼ੀ ਕਮਿਊਨਿਟੀ ਨੂੰ ਅਗਾਂਹ ਵਧਾਉਣਾ ਅਤੇ ਸਾਰੇ ਵਰਤੋਂਕਾਰਾਂ ਨੂੰ ਸ਼ਾਨਦਾਰ ਸਮਾਜਕ ਅਨੁਭਵ ਪ੍ਰਦਾਨ ਕਰਨਾ ਹੈ। ਇਸਦੇ ਲਈ, ਸਾਡੇ ਲਈ ਜ਼ਰੂਰੀ ਹੈ ਕਿ ਤੁਸੀਂ ਸਹਿਮਤ ਹੋ ਕਿ:

 • ਤੁਸੀਂ ਅਜਿਹੇ ਕਿਸੇ ਉਦੇਸ਼ ਲਈ ਸੇਵਾਵਾਂ ਦੀ ਵਰਤੋਂ ਨਹੀਂ ਕਰੋਗੇ ਜੋ ਧੋਖੇ ਵਾਲਾ, ਗੁੰਮਰਾਹ ਕਰਨ ਵਾਲਾ, ਗੈਰ-ਕਨੂੰਨੀ ਹੈ ਜਾਂ ਇਨ੍ਹਾਂ ਸ਼ਰਤਾਂ ਵਿੱਚ ਵਰਜਿਤ ਹੈ।

 • ਤੁਸੀਂ ਸੇਵਾਵਾਂ ਨੂੰ ਐਕਸੈਸ ਕਰਨ ਜਾਂ ਕਿਸੇ ਹੋਰ ਵਰਤੋਂਕਾਰ ਦੀ ਜਾਣਕਾਰੀ ਨੂੰ ਕੱਢਣ ਲਈ ਕਿਸੇ ਰੋਬੋਟ, ਸਪਾਈਡਰ, ਕ੍ਰੌਲਰ, ਸਕ੍ਰੇਪਰ, ਜਾਂ ਹੋਰ ਸਵੈਚਾਲਤ ਜ਼ਰੀਏ ਜਾਂ ਇੰਟਰਫੇਸ ਦੀ ਵਰਤੋਂ ਨਹੀਂ ਕਰੋਗੇ।

 • ਤੁਸੀਂ ਤੀਜੀ-ਧਿਰ ਦੀ ਅਜਿਹੀ ਕਿਸੇ ਵੀ ਐਪਲੀਕੇਸ਼ਨ ਦੀ ਵਰਤੋਂ ਜਾਂ ਵਿਕਾਸ ਨਹੀਂ ਕਰੋਗੇ ਜੋ ਸਾਡੀ ਲਿਖਤੀ ਸਹਿਮਤੀ ਤੋਂ ਬਿਨਾਂ ਸੇਵਾਵਾਂ ਜਾਂ ਹੋਰ ਵਰਤੋਂਕਾਰਾਂ ਦੀ ਸਮੱਗਰੀ ਜਾਂ ਜਾਣਕਾਰੀ ਨਾਲ ਸੰਚਾਰ ਕਰਦੀ ਹੈ।

 • ਤੁਸੀਂ ਅਜਿਹੇ ਕਿਸੇ ਢੰਗ ਨਾਲ ਸੇਵਾਵਾਂ ਦੀ ਵਰਤੋਂ ਨਹੀਂ ਕਰੋਗੇ ਜੋ ਹੋਰ ਵਰਤੋਂਕਾਰਾਂ ਨਾਲ ਦਖਲ ਦੇ ਸਕਦੀ ਹੈ, ਰੁਕਾਵਟ ਪੈਦਾ ਕਰ ਸਕਦੀ ਹੈ, ਨਕਾਰਾਤਮਕ ਢੰਗ ਨਾਲ ਪ੍ਰਭਾਵਿਤ ਕਰ ਸਕਦੀ ਹੈ, ਜਾਂ ਉਨ੍ਹਾਂਨੂੰ ਸੇਵਾਵਾਂ ਦਾ ਪੂਰਾ ਅਨੰਦ ਲੈਣ ਤੋਂ ਰੋਕ ਸਕਦੀ ਹੈ, ਜਾਂ ਜੋ ਸੇਵਾਵਾਂ ਦੀ ਕਾਰਜਸ਼ੀਲਤਾ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਅਯੋਗ ਕਰ ਸਕਦੀ ਹੈ, ਜਾਂ ਖਰਾਬ ਕਰ ਸਕਦੀ ਹੈ।

 • ਤੁਸੀਂ ਅਜਿਹੀ ਕੋਈ ਸਮੱਗਰੀ ਪੋਸਟ ਨਹੀਂ ਕਰੋਗੇ ਜਿਸਨੂੰ ਕਿਸੇ ਵੀ ਤੀਜੀ-ਧਿਰ ਦੇ ਕਿਸੇ ਵੀ ਬੌਧਿਕ ਸੰਪੱਤੀ ਦੇ ਅਧਿਕਾਰ ਦੀ ਉਲੰਘਣਾ ਮੰਨਿਆ ਜਾ ਸਕਦਾ ਹੈ।

 • ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ ਤੁਸੀਂ ਆਪਣੇ ਆਪ ਨੂੰ ਝੂਠੇ ਤਰੀਕੇ ਨਾਲ ਕਿਸੇ ਹੋਰ ਵਿਅਕਤੀ ਜਾਂ ਕਿਸੇ ਹੋਰ ਵਿਅਕਤੀ ਦੇ ਨੁਮਾਇੰਦੇ ਵਜੋਂ ਪੇਸ਼ ਨਹੀਂ ਕਰੋਗੇ।

 • ਤੁਸੀਂ ਕਿਸੇ ਹੋਰ ਵਰਤੋਂਕਾਰ ਦੀ ਇਜਾਜ਼ਤ ਤੋਂ ਬਿਨਾਂ ਉਸਦੇ ਖਾਤੇ, ਵਰਤੋਂਕਾਰ ਨਾਂ, ਜਾਂ ਪਾਸਵਰਡ ਦੀ ਵਰਤੋਂ ਜਾਂ ਉਸਨੂੰ ਵਰਤਣ ਦੀ ਕੋਸ਼ਿਸ਼ ਨਹੀਂ ਕਰੋਗੇ।

 • ਤੁਸੀਂ ਕਿਸੇ ਹੋਰ ਵਰਤੋਂਕਾਰ ਤੋਂ ਲੌਗਇਨ ਕ੍ਰੈਡੇਨਸ਼ਲਸ ਦੀ ਮੰਗ ਨਹੀਂ ਕਰੋਗੇ।.

 • ਤੁਸੀਂ ਅਜਿਹੀ ਕੋਈ ਸਮੱਗਰੀ ਪੋਸਟ ਨਹੀਂ ਕਰੋਗੇ ਜਿਸਨੂੰ ਨਾਬਾਲਗਾਂ ਲਈ ਨੁਕਸਾਨਦੇਹ ਮੰਨਿਆ ਜਾ ਸਕਦਾ ਹੈ। ਕਿਰਪਾ ਕਰਕੇ ਉਸ ਬਾਰੇ ਦੇ ਸਮੱਗਰੀ ਅਤੇ ਕਮਿਊਨਿਟੀ ਦਿਸ਼ਾਨਿਰਦੇਸ਼ ਵੇਖੋ।

 • ਤੁਸੀਂ ਅਜਿਹੀ ਕੋਈ ਸਮੱਗਰੀ ਪੋਸਟ ਨਹੀਂ ਕਰੋਗੇ ਜਿਸ ਵਿੱਚ ਅਸ਼ਲੀਲਤਾ, ਗ੍ਰਾਫਿਕ ਹਿੰਸਾ, ਧਮਕੀਆਂ, ਨਫ਼ਰਤ ਭਰੇ ਭਾਸ਼ਣ, ਜਾਂ ਹਿੰਸਾ ਲਈ ਉਕਸਾਹਟ ਸ਼ਾਮਲ ਹੈ ਜਾਂ ਉਨ੍ਹਾਂ ਤੱਕ ਪਹੁੰਚਾਉਂਦੀ ਹੈ।

 • ਤੁਸੀਂ ਵਾਇਰਸ ਜਾਂ ਹੋਰ ਖਤਰਨਾਕ ਕੋਡ ਅਪਲੋਡ ਨਹੀਂ ਕਰੋਗੇ ਜਾਂ ਕਿਸੇ ਹੋਰ ਤਰ੍ਹਾਂ ਸੇਵਾਵਾਂ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰੋਗੇ।

 • ਤੁਸੀਂ ਸਾਡੇ ਦੁਆਰਾ ਵਰਤੀ ਜਾਣ ਵਾਲੀ ਸਮੱਗਰੀ ਫਿਲਟਰ ਕਰਨ ਦੀ ਕਿਸੇ ਵੀ ਤਕਨੀਕ ਤੋਂ ਬਚਣ ਦੀ ਕੋਸ਼ਿਸ਼ ਨਹੀਂ ਕਰੋਗੇ ਜਾਂ ਸੇਵਾਵਾਂ ਦੇ ਅਜਿਹੇ ਖੇਤਰਾਂ ਜਾਂ ਫ਼ੀਚਰਜ਼ ਨੂੰ ਐਕਸੈਸ ਕਰਨ ਦੀ ਕੋਸ਼ਿਸ਼ ਨਹੀਂ ਕਰੋਗੇ ਜਿਨ੍ਹਾਂਨੂੰ ਐਕਸੈਸ ਕਰਨ ਲਈ ਤੁਸੀਂ ਅਧਿਕਾਰਤ ਨਹੀਂ ਹੋ।

 • ਤੁਸੀਂ ਸਾਡੀਆਂ ਸੇਵਾਵਾਂ ਜਾਂ ਕਿਸੇ ਸਿਸਟਮ ਜਾਂ ਨੈੱਟਵਰਕ ਦੇ ਕਮਜ਼ੋਰ ਪਹਿਲੂ ਦੀ ਜਾਂਚ, ਸਕੈਨ, ਜਾਂ ਪਰੀਖਣ ਨਹੀਂ ਕਰੋਗੇ।

 • ਤੁਸੀਂ ਅਜਿਹੀ ਕੋਈ ਸਮੱਗਰੀ ਪੋਸਟ ਨਹੀਂ ਕਰੋਗੇ ਜੋ ਕਿਸੇ ਵੀ ਤਰੀਕੇ ਜਾਂ ਰੂਪ ਵਿੱਚ ਭਾਰਤ ਦੀ ਏਕਤਾ, ਅਖੰਡਤਾ, ਰੱਖਿਆ, ਸੁਰੱਖਿਆ ਜਾਂ ਸਮਪ੍ਰਭੁਤਾ, ਬਾਹਰਲੇ ਦੇਸ਼ਾਂ ਨਾਲ ਦੋਸਤਾਨਾ ਸੰਬੰਧਾਂ, ਜਾਂ ਜਨਤੱਕ ਅਮਨ ਲਈ ਖਤਰਾ ਹੈ ਜਾਂ ਕਿਸੇ ਪਛਾਣ ਯੋਗ ਜੁਰਮ ਲਈ ਭੜਕਾਉਂਦੀ ਹੈ ਜਾਂ ਕਿਸੇ ਵੀ ਜੁਰਮ ਦੀ ਜਾਂਚ ਨੂੰ ਰੋਕਦੀ ਹੈ ਜਾਂ ਕਿਸੇ ਹੋਰ ਦੇਸ਼ ਲਈ ਅਪਮਾਨਜਨਕ ਹੈ।

 • ਤੁਸੀਂ ਅਜਿਹੀ ਕਿਸੇ ਵੀ ਗਤੀਵਿਧੀ ਨੂੰ ਉਤਸ਼ਾਹਿਤ ਜਾਂ ਉਸਦਾ ਪ੍ਰਚਾਰ ਨਹੀਂ ਕਰੋਗੇ ਜੋ ਇਨ੍ਹਾਂ ਸ਼ਰਤਾਂ ਦੀ ਉਲੰਘਣਾ ਕਰਦੀ ਹੈ।

 • ਤੁਸੀਂ ਕਿਸੇ ਵੀ ਫ਼ੀਚਰ, ਕਾਰਵਾਈ, ਉਪਾਅ, ਜਾਂ ਸਾਡੇ ਵੱਲੋਂ ਲਾਗੂ ਕੀਤੀ/ ਲਗਾਈ ਗਈ ਨੀਤੀ ਤੋਂ ਬਚਣ ਦੀ ਕੋਸ਼ਿਸ਼ ਨਹੀਂ ਕਰੋਗੇ। ਉਦਾਹਰਨ ਲਈ, ਤੁਹਾਡੇ ਵੱਲੋਂ ਸੇਵਾਵਾਂ ਨੂੰ ਵਰਤਣ 'ਤੇ ਪਾਬੰਦੀ ਲਗਾਉਣ ਦੀ ਸਥਿਤੀ ਵਿੱਚ, ਤੁਸੀਂ ਖਾਤਾ ਮੁਅੱਤਲ ਹੋਣ ਜਾਂ ਉਸ ਨਾਲ ਮਿਲਦੀ-ਜੁਲਦੀ ਅਜਿਹੀ ਕਿਸੇ ਕਾਰਵਾਈ ਤੋਂ ਬਚਣ ਦੀ ਕੋਸ਼ਿਸ਼ ਨਹੀਂ ਕਰੋਗੇ ਜੋ ਅਸੀਂ ਤੁਹਾਡੇ ਖਿਲਾਫ਼ ਕਰ ਸਕਦੇ ਹਾਂ।

ਗੁਪਤਤਾ ਨੀਤੀ#

ਗੁਪਤਤਾ ਨੀਤੀ ਇਹ ਦੱਸਦੀ ਹੈ ਕਿ ਅਸੀਂ ਕਿਵੇਂ ਜਾਣਕਾਰੀ ਇਕੱਠੀ, ਇਸਤੇਮਾਲ, ਪ੍ਰੋਸੈਸ, ਸ਼ੇਅਰ ਕਰਦੇ ਹਾਂ ਅਤੇ ਇਕੱਠੀ ਕੀਤੀ ਗਈ ਜਾਣਕਾਰੀ ਨੂੰ ਕਿਵੇਂ ਸਟੋਰ ਕਰਦੇ ਹਾਂ। ਗੁਪਤਤਾ ਨੀਤੀ ਕਨੂੰਨ ਦੇ ਤਹਿਤ ਤੁਹਾਡੇ ਅਧਿਕਾਰਾਂ ਅਤੇ ਇਸਦਾ ਬਿਓਰਾ ਵੀ ਦਿੰਦੀ ਹੈ ਕਿ ਜੋ ਡੇਟਾ ਤੁਸੀਂ ਸਾਨੂੰ ਪ੍ਰਦਾਨ ਕਰਦੇ ਹੋ, ਤੁਸੀਂ ਉਸਨੂੰ ਕਿਵੇਂ ਨਿਯੰਤ੍ਰਿਤ ਕਰ ਸਕਦੇ ਹੋ।

ਅਸੀਂ ਗੁਪਤਤਾ ਨੀਤੀ ਵਿੱਚ ਦੱਸਿਆ ਹੈ ਕਿ ਅਸੀਂ ਇਸ ਜਾਣਕਾਰੀ ਨੂੰ ਕਿਵੇਂ ਸਟੋਰ ਅਤੇ ਇਸਤੇਮਾਲ ਕਰਦੇ ਹਾਂ।

ਜਿਵੇਂ ਕਿ ਗੋਪਨੀਯਤਾ ਨੀਤੀ ਦੇ ਤਹਿਤ ਦੱਸਿਆ ਗਿਆ ਹੈ, ਅਸੀਂ ਪਲੇਟਫਾਰਮ 'ਤੇ ਥਰਡ ਪਾਰਟੀ ਦੇ ਏਮਬੇਡ ਅਤੇ ਸੇਵਾਵਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਜਿਹੀਆਂ ਏਪੀਆਈ ਸੇਵਾਵਾਂ ਅਤੇ ਏਮਬੇਡ ਦੀ ਵਰਤੋਂ ਅਜਿਹੀਆਂ ਥਰਡ ਪਾਰਟੀ ਸੇਵਾਵਾਂ ਦੀਆਂ ਨੀਤੀਆਂ ਦੁਆਰਾ ਕਵਰ ਕੀਤੀ ਜਾਂਦੀ ਹੈ। ਅਜਿਹੀਆਂ ਏਮਬੇਡ ਜਾਂ ਏਪੀਆਈ ਸੇਵਾਵਾਂ ਦੀ ਵਰਤੋਂ ਕਰਕੇ, ਤੁਸੀਂ ਇੱਥੇ ਦੱਸੇ ਗਏ ਥਰਡ ਪਾਰਟੀ ਦੀਆਂ ਸੇਵਾ ਦੀਆਂ ਸ਼ਰਤਾਂ ਦੁਆਰਾ ਬੰਨ੍ਹੇ ਜਾਣ ਲਈ ਸਹਿਮਤ ਹੁੰਦੇ ਹੋ।

ਤੁਹਾਡੀਆਂ ਪ੍ਰਤੀਬੱਧਤਾਵਾਂ#

ਇੱਕ ਵਿਵਿਧ ਕਮਿਊਨਿਟੀ ਲਈ ਸੁਰੱਖਿਅਤ ਅਤੇ ਮਜ਼ਬੂਤ ਸੇਵਾ ਪ੍ਰਦਾਨ ਕਰਨ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਾਰੇ ਆਪਣੀ ਭੂਮਿਕਾ ਨਿਭਾਈਏ। ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਸਾਡੀ ਵਚਨਬੱਧਤਾ ਬਦਲੇ, ਸਾਡੇ ਵੱਲੋਂ ਇਹ ਜ਼ਰੂਰੀ ਹੈ ਕਿ ਤੁਸੀਂ ਸਾਡੇ ਨਾਲ ਕੁਝ ਵਾਅਦਾ ਕਰੋ। ਕਿਰਪਾ ਕਰਕੇ ਇਹ ਨੋਟ ਕਰੋ ਕਿ ਤੁਹਾਡੇ ਦੁਆਰਾ ਹੇਠਾਂ ਕੀਤੇ ਗਏ ਵਾਅਦਿਆਂ ਦੇ ਨਾਲ, ਸਿਰਫ਼ ਤੁਸੀਂ ਆਪਣੇ ਵੱਲੋਂ ਪਲੇਟਫ਼ਾਰਮ 'ਤੇ ਕੀਤੀ ਜਾਣ ਵਾਲੀ ਕਿਸੇ ਵੀ ਕਾਰਵਾਈ (ਇਨ੍ਹਾਂ ਸ਼ਰਤਾਂ ਦੀ ਕਿਸੇ ਉਲੰਘਣਾ ਸਮੇਤ) ਦੇ ਖਰਚੇ ਅਤੇ ਨਤੀਜੇ ਸਹਿਣ ਕਰੋਗੇ। ਸਾਡੀਆਂ ਸੇਵਾਵਾਂ ਦੀ ਵਰਤੋਂ ਕਰ ਕੇ, ਤੁਸੀਂ ਇਨ੍ਹਾਂ ਨਾਲ ਸਹਿਮਤ ਹੋ ਅਤੇ ਇਹ ਸਵੀਕਾਰ ਕਰਦੇ ਹੋ:

ਏ. ਕੋਈ ਗਲਤ ਜਾਣਕਾਰੀ ਪ੍ਰਦਾਨ ਨਹੀਂ ਕੀਤੀ ਜਾਣੀ ਚਾਹੀਦੀ#

ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ ਤੁਸੀਂ ਆਪਣੇ ਆਪ ਨੂੰ ਝੂਠੇ ਤਰੀਕੇ ਨਾਲ ਕਿਸੇ ਹੋਰ ਵਿਅਕਤੀ ਜਾਂ ਕਿਸੇ ਹੋਰ ਵਿਅਕਤੀ ਦੇ ਨੁਮਾਇੰਦੇ ਵਜੋਂ ਪੇਸ਼ ਨਹੀਂ ਕਰੋਗੇ।

ਜੇ ਤੁਸੀਂ ਸਾਨੂੰ ਗਲਤ ਜਾਣਕਾਰੀ ਪ੍ਰਦਾਨ ਕਰਦੇ ਹੋ ਤਾਂ ਅਸੀਂ ਤੁਹਾਡੀ ਪ੍ਰੋਫਾਈਲ ਨੂੰ ਅਸਮਰੱਥ ਜਾਂ ਮੁਅੱਤਲ ਕਰ ਸਕਦੇ ਹਾਂ ਜਾਂ ਹੋਰ ਸਬੰਧਿਤ ਕਾਰਵਾਈ ਕਰ ਸਕਦੇ ਹਾਂ।

ਬੀ. ਡਿਵਾਈਸ ਸੁਰੱਖਿਆ#

ਅਸੀਂ ਇਹ ਯਕੀਨੀ ਬਣਾਉਣ ਲਈ ਇਹ ਉਪਾਅ ਲਾਗੂ ਕੀਤੇ ਹਨ ਕਿ ਸਾਡਾ ਪਲੇਟਫ਼ਾਰਮ ਸੁਰੱਖਿਅਤ ਹੈ। ਹਾਲਾਂਕਿ, ਇਸਦੀ ਕੋਈ ਗਰੰਟੀ ਨਹੀਂ ਹੈ ਕਿ ਸਾਡਾ ਪਲੇਟਫ਼ਾਰਮ ਹੈਕਿੰਗ ਅਤੇ ਵਾਇਰਸ ਦੇ ਹਮਲਿਆਂ ਤੋਂ ਮੁਕਤ ਹੈ। ਤੁਸੀਂ ਇਹ ਯਕੀਨੀ ਬਣਾਓਗੇ ਕਿ ਆਪਣੇ ਮੋਬਾਈਲ ਡਿਵਾਈਸ ਅਤੇ ਕੰਪਿਊਟਰ ਦੀ ਸੁਰੱਖਿਆ ਪੱਕੀ ਕਰਨ ਲਈ ਤੁਹਾਡੇ ਕੋਲ ਉਨ੍ਹਾਂ 'ਤੇ ਲੋੜੀਂਦੇ ਐਂਟੀ-ਮੈਲਵੇਅਰ ਅਤੇ ਐਂਟੀਵਾਇਰਸ ਸੌਫ਼ਟਵੇਅਰ ਹਨ।

ਜਦਕਿ ਤੁਹਾਡੇ ਦੁਆਰਾ ਸਾਡੀਆਂ ਸੇਵਾਵਾਂ ਦੀ ਵਰਤੋਂ ਨੂੰ ਸੁਰੱਖਿਅਤ ਕਰਨ ਲਈ ਅਸੀਂ ਉਹ ਸਭ ਕੁਝ ਕਰਦੇ ਹਾਂ ਜੋ ਅਸੀਂ ਕਰ ਸਕਦੇ ਹਾਂ, ਫਿਰ ਵੀ ਇਹ ਧਿਆਨ ਰੱਖੋ ਕਿ ਅਸੀਂ ਆਪਣੇ ਪਲੇਟਫ਼ਾਰਮ 'ਤੇ ਹਰ ਤਰ੍ਹਾਂ ਦੇ ਹਮਲੇ ਬਾਰੇ ਨਹੀਂ ਸੋਚ ਸਕਦੇ। ਅਮਲ ਦੇ ਤੌਰ 'ਤੇ, ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤੁਹਾਡਾ ਮੋਬਾਈਲ ਡਿਵਾਈਸ ਅਤੇ ਕੰਪਿਊਟਰ ਗਲਤ ਤਰੀਕੇ ਨਾਲ ਨਹੀਂ ਵਰਤੇ ਜਾਂਦੇ ਜਾਂ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਛੇੜਛਾੜ ਨਹੀਂ ਕੀਤੀ ਜਾਂਦੀ।

ਸੀ. ਸਮੱਗਰੀ ਨੂੰ ਹਟਾਉਣਾ ਅਤੇ ਖ਼ਤਮ ਕਰਨਾ#

ਸਾਡੇ ਪਲੇਟਫਾਰਮ ਦੀ ਤੁਹਾਡੇ ਦੁਆਰਾ ਵਰਤੋਂ ਸਾਡੀ ਸਮੱਗਰੀ ਅਤੇ ਭਾਈਚਾਰਕ ਦਿਸ਼ਾ-ਨਿਰਦੇਸ਼ਾਂ ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ।ਜੇਕਰ ਸਾਡੇ ਉਪਭੋਗਤਾਵਾਂ ਵਿੱਚੋਂ ਕੋਈ ਵੀ ਤੁਹਾਡੀ ਸਮੱਗਰੀ ਦੀ ਰਿਪੋਰਟ ਕਰਦਾ ਹੈ ਜੋ ਇਹਨਾਂ ਸਮੱਗਰੀ ਕਮਿਊਨਿਟੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦਾ ਹੈ, ਤਾਂ ਅਸੀਂ ਅਜਿਹੀ ਸਮੱਗਰੀ ਨੂੰ ਹਟਾ ਸਕਦੇ ਹਾਂ। ਜੇਕਰ ਦੇ ਸਮੱਗਰੀ ਅਤੇ ਕਮਿਊਨਿਟੀ ਦਿਸ਼ਾਨਿਰਦੇਸ਼ਾਂ ਦੀ ਉਲੰਘਣਾ ਦੇ ਸੰਬੰਧ ਵਿੱਚ ਕਈ ਰਿਪੋਰਟਾਂ ਕੀਤੀਆਂ ਜਾਂਦੀਆਂ ਹਨ, ਤਾਂ ਅਸੀਂ ਸਾਡੇ ਕੋਲ ਤੁਹਾਡੇ ਖਾਤੇ ਨੂੰ ਬੰਦ ਕਰਨ ਅਤੇ ਤੁਹਾਨੂੰ ਸਾਡੇ ਨਾਲ ਰਜਿਸਟਰ ਕਰਨ ਤੋਂ ਬਲਾਕ ਕਰਨ ਲਈ ਮਜਬੂਰ ਹੋ ਸਕਦੇ ਹਾਂ। ਜੇਕਰ ਤੁਸੀਂ ਇਸ ਤਰ੍ਹਾਂ ਹਟਾਉਣ ਦੇ ਖਿਲਾਫ਼ ਅਪੀਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ grievance@sharechat.co 'ਤੇ ਸਾਨੂੰ ਲਿੱਖ ਸਕਦੇ ਹੋ।

ਅਸੀਂ ਆਪਣੇ ਪਲੇਟਫ਼ਾਰਮ 'ਤੇ ਸ਼ੇਅਰ ਕੀਤੀ ਗਈ ਕਿਸੇ ਵੀ ਸਮੱਗਰੀ ਨੂੰ ਹਟਾ ਸਕਦੇ ਹਾਂ ਜੇਕਰ ਅਜਿਹੀ ਸਮੱਗਰੀ ਸਮੱਗਰੀ ਅਤੇ ਕਮਿਊਨਿਟੀ ਦਿਸ਼ਾਨਿਰਦੇਸ਼ਾਂ ਹੇਠ ਵਰਜਿਤ ਹੈ।

ਡੀ. ਕਿਸੇ ਵੀ ਨਾਜਾਇਜ਼ ਜਾਂ ਗੈਰ-ਕਨੂੰਨੀ ਕੰਮ ਲਈ ਪਲੇਟਫ਼ਾਰਮ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ#

ਸਾਡਾ ਪਲੇਟਫ਼ਾਰਮ ਅਨੇਕ ਭਾਸ਼ਾਵਾਂ ਅਤੇ ਸੱਭਿਆਚਾਰਾਂ, ਅਤੇ ਵੱਖੋ-ਵੱਖ ਕਿਸਮ ਦੀ ਸਮੱਗਰੀ ਨੂੰ ਸ਼ਾਮਲ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਬਾਬਤ, ਸਮੱਗਰੀ ਦੇ ਸਰੂਪ ਨੂੰ ਵਰਗੀਕ੍ਰਿਤ ਕਰਨ ਲਈ ਅਸੀਂ ਵੱਖੋ-ਵੱਖ ਟੈਗਜ਼ ਵਿਕਸਿਤ ਕੀਤੇ ਹਨ।

ਇਸ ਲਈ, ਤੁਹਾਨੂੰ ਆਪਣੇ ਦੁਆਰਾ ਸ਼ੇਅਰ ਕੀਤੀ ਗਈ ਸਮੱਗਰੀ ਦਾ ਸਰੂਪ ਠੀਕ ਤਰ੍ਹਾਂ ਪਛਾਣਨਾ ਚਾਹੀਦਾ ਹੈ ਅਤੇ ਉਸਨੂੰ ਸਹੀ ਤਰੀਕੇ ਨਾਲ ਟੈਗ ਕਰਨਾ ਚਾਹੀਦਾ ਹੈ।.

ਹਾਲਾਂਕਿ, ਤੁਸੀਂ ਅਜਿਹੀ ਕੋਈ ਵੀ ਸਮੱਗਰੀ ਸ਼ੇਅਰ ਕਰਨ ਲਈ ਸਾਡ ਪਲੇਟਫ਼ਾਰਮ ਦੀ ਵਰਤੋਂ ਨਹੀਂ ਕਰੋਗੇ ਜੋ ਗੰਦੀ, ਅਸ਼ਲੀਲ, ਨਾਬਾਲਗਾਂ ਲਈ ਨੁਕਸਾਨਦੇਹ, ਪੱਖਪਾਤੀ ਹੈ, ਅਜਿਹਾ ਕੁਝ ਫੈਲਾਉਂਦੀ ਹੈ ਜਿਸਨੂੰ ਨਫ਼ਰਤ ਭਰਿਆ ਭਾਸ਼ਣ ਮੰਨਿਆ ਜਾ ਸਕਦਾ ਹੈ, ਕਿਸੇ ਵੀ ਵਿਅਕਤੀ ਦੇ ਖਿਲਾਫ਼ ਕਿਸੇ ਕਿਸਮ ਦੀ ਹਿੰਸਾ ਜਾਂ ਨਫ਼ਰਤ ਭੜਕਾਉਂਦੀ ਹੈ ਜਾਂ ਭਾਰਤ ਦੇ ਕਨੂੰਨਾਂ ਦੀ ਪਾਲਣਾ ਕਰਦੀ ਹੈ। ਸਾਨੂੰ ਅਜਿਹੀ ਸਮੱਗਰੀ ਨੂੰ ਹਟਾਉਣ ਦਾ ਅਧਿਕਾਰ ਹੈ। ਕਿਰਪਾ ਕਰਕੇ ਹੋਰ ਵੇਰਵੇ ਲਈ ਦੇ ਸਮੱਗਰੀ ਅਤੇ ਕਮਿਊਨਿਟੀ ਦਿਸ਼ਾਨਿਰਦੇਸ਼ ਪੜ੍ਹੋ।

ਉੱਪਰ ਜ਼ਿਕਰ ਕੀਤੀਆਂ ਗਈਆਂ ਚੀਜ਼ਾਂ ਤੋਂ ਇਲਾਵਾ, ਕਿਰਪਾ ਕਰਕੇ ਇਹ ਨੋਟ ਕਰੋ ਕਿ ਅਸੀਂ ਕਨੂੰਨ ਲਾਗੂ ਕਰਨ ਵਾਲੀਆਂ ਮੁਨਾਸਬ ਅਥਾਰਟੀਆਂ ਨਾਲ ਤੁਹਾਡੀ ਜਾਣਕਾਰੀ ਸਾਂਝੀ ਕਰ ਸਕਦੇ ਹਾਂ, ਜੇਕਰ ਸਾਨੂੰ ਸਦਭਾਵਨਾ ਵਿੱਚ ਵਿਸ਼ਵਾਸ ਹੈ ਕਿ ਕਿਸੇ ਕਨੂੰਨੀ ਜ਼ਿੰਮੇਵਾਰੀ ਜਾਂ ਕਿਸੇ ਸਰਕਾਰੀ ਬੇਨਤੀ ਦੀ ਪਾਲਣਾ ਕਰਨ ਲਈ ਤੁਹਾਡੀ ਨਿੱਜੀ ਜਾਣਕਾਰੀ ਸਾਂਝੀ ਕਰਨੀ ਵਾਜਬ ਤੌਰ 'ਤੇ ਜ਼ਰੂਰੀ ਹੈ; ਅਧਿਕਾਰਾਂ ਦੀ ਰਾਖੀ ਲਈ ਜਾਂ ਸਾਡੀ ਸੰਪੱਤੀ ਜਾਂ ਸੁਰੱਖਿਆ, ਸਾਡੇ ਗਾਹਕਾਂ, ਜਾਂ ਆਮ ਲੋਕਾਂ ਨੂੰ ਕਿਸੇ ਵੀ ਨੁਕਸਾਨ ਤੋਂ ਰੋਕਣ ਲਈ; ਜਾਂ ਜਨਤੱਕ ਸੁਰੱਖਿਆ, ਧੋਖਾਧੜੀ, ਸੁਰੱਖਿਆ-ਸੰਬੰਧੀ ਜਾਂ ਤਕਨੀਕੀ ਸਮੱਸਿਆਵਾਂ ਦਾ ਪਤਾ ਲਗਾਉਣ, ਉਨ੍ਹਾਂ ਦੀ ਰੋਕਥਾਮ ਜਾਂ ਕਿਸੇ ਹੋਰ ਤਰ੍ਹਾਂ ਉਨ੍ਹਾਂਨੂੰ ਹੱਲ ਕਰਨ ਲਈ। ਹਾਲਾਂਕਿ, ਤੁਸੀਂ ਸਮਝਦੇ ਹੋ ਕਿ ਸਾਡੇ ਪਲੇਟਫ਼ਾਰਮ ਦੀ ਵਰਤੋਂ ਕਰਨ ਵਜੋਂ ਤੁਹਾਡੇ ਦੁਆਰਾ ਜਾਂ ਕਿਸੇ ਵੀ ਤੀਜੀ-ਧਿਰ ਜਾਂ ਵਰਤੋਂਕਾਰ ਦੁਆਰਾ ਤੁਹਾਡੇ ਖਿਲਾਫ਼ ਕੀਤੀ ਗਈ ਕਿਸੇ ਵੀ ਕਾਰਵਾਈ ਲਈ ਸਾਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।

ਅਸੀਂ ਲੋਕਾਂ ਲਈ ਸ਼ਾਨਦਾਰ ਸਮਾਜਕ ਅਨੁਭਵਾਂ ਵਿੱਚ ਸ਼ਾਮਲ ਹੋਣ ਲਈ ਇੱਕ ਪਲੇਟਫ਼ਾਰਮ ਵਿਕਸਿਤ ਕੀਤਾ ਹੈ; ਕਿਰਪਾ ਕਰਕੇ ਅਜਿਹੀ ਕੋਈ ਵੀ ਸਮੱਗਰੀ ਸ਼ੇਅਰ ਨਾ ਕਰੋ ਜੋ ਗੈਰ-ਕਨੂੰਨੀ ਹੈ, ਜਾਂ ਸਮਾਜ ਜਾਂ ਕਮਿਊਨਿਟੀ ਦੇ ਮੈਂਬਰਾਂ ਦੀ ਭਲਾਈ ਨੂੰ ਨੁਕਸਾਨ ਪਹੁੰਚਾਉਂਦੀ ਹੈ।

ਈ. ਸਮੱਗਰੀ ਦੇ ਅਧਿਕਾਰ ਅਤੇ ਜ਼ਿੰਮੇਵਾਰੀਆਂ#

ਅਸੀਂ ਅਭਿਵਿਅਕਤੀ ਦੀ ਆਜ਼ਾਦੀ ਵਿੱਚ ਪੱਕਾ ਵਿਸ਼ਵਾਸ ਕਰਦੇ ਹਾਂ ਅਤੇ ਤੁਹਾਨੂੰ ਆਪਣੇ ਪਲੇਟਫ਼ਾਰਮ 'ਤੇ ਵੀਡੀਓਜ਼ ਸ਼ੇਅਰ ਕਰਨ ਦੀ ਅਨੁਮਤੀ ਦਿੰਦੇ ਹਾਂ। ਤੁਹਾਡੇ ਦੁਆਰਾ ਸ਼ੇਅਰ ਕੀਤੀ ਗਈ ਕਿਸੇ ਵੀ ਸਮੱਗਰੀ 'ਤੇ ਸਾਡੀ ਕੋਈ ਮਲਕੀਅਤ ਨਹੀਂ ਹੋਵੇਗੀ ਅਤੇ ਸਮੱਗਰੀ ਵਿੱਚ ਅਧਿਕਾਰ ਸਿਰਫ਼ ਤੁਹਾਡੇ ਕੋਲ ਰਹਿਣਗੇ। ਸਾਡੇ ਜਾਂ ਕਿਸੇ ਤੀਜੀ-ਧਿਰ ਦੇ ਬੌਧਿਕ ਸੰਪੱਤੀ ਦੇ ਅਧਿਕਾਰਾਂ ਦੀ ਉਲੰਘਣਾ ਜਾਂ ਉਨ੍ਹਾਂਨੂੰ ਖਾਰਜ ਕਰਨ ਲਈ ਤੁਸੀਂ ਪਲੇਟਫ਼ਾਰਮ ਦੀ ਵਰਤੋਂ ਨਹੀਂ ਕਰੋਗੇ। ਅਜਿਹੀ ਸਮੱਗਰੀ ਦੇ ਸਮੱਗਰੀ ਅਤੇ ਕਮਿਊਨਿਟੀ ਦਿਸ਼ਾਨਿਰਦੇਸ਼ਾਂ ਦੇ ਖਿਲਾਫ਼ ਹੈ ਅਤੇ ਪਲੇਟਫ਼ਾਰਮ ਤੋਂ ਹਟਾਈ ਜਾ ਸਕਦੀ ਹੈ। ਇਸਤੋਂ ਇਲਾਵਾ, ਜੇਕਰ ਤੁਸੀਂ ਸਾਡੇ ਦੁਆਰਾ ਵਿਕਸਿਤ ਕੀਤੀ ਗਈ ਕਿਸੇ ਵੀ ਸਮੱਗਰੀ ਦੀ ਵਰਤੋਂ ਕਰਦੇ ਹੋ, ਤਾਂ ਅਸੀਂ ਅਜਿਹੀ ਸਮੱਗਰੀ ਵਿੱਚ ਨਿਹਿਤ ਬੌਧਿਕ ਸੰਪੱਤੀ ਦੇ ਅਧਿਕਾਰਾਂ ਦੇ ਮਾਲਕ ਬਣੇ ਰਹਾਂਗੇ।

ਸਾਡੀਆਂ ਸੇਵਾਵਾਂ ਦੀ ਵਰਤੋਂ ਰਾਹੀਂ ਸਮੱਗਰੀ ਸ਼ੇਅਰ/ਪੋਸਟ/ਅਪਲੋਡ ਕਰ ਕੇ,ਤੁਸੀਂ ਸਾਨੂੰ (ਅਤੇ ਸਾਡੇ ਸਮੂਹ ਅਤੇ ਐਫੀਲੀਏਟਸ) ਨੂੰ ਸੇਵਾਵਾਂ ਪ੍ਰਦਾਨ ਕਰਨ, ਅਪਗ੍ਰੇਡ ਕਰਨ ਜਾਂ ਬਿਹਤਰ ਬਣਾਉਣ, ਮਾਰਕੀਟਿੰਗ, ਤੁਹਾਨੂੰ/ਸੇਵਾਵਾਂ ਦਾ ਪ੍ਰਚਾਰ ਕਰਨ ਜਾਂ ਸਾਡੇ ਜਾਂ ਸਮੂਹ ਦੁਆਰਾ ਉਪਲਬਧ ਕਿਸੇ ਵੀ ਸੇਵਾ 'ਤੇ ਤੁਹਾਡੀ ਸਮੱਗਰੀ ਨੂੰ ਪ੍ਰਦਰਸ਼ਿਤ ਕਰਨ ਦੇ ਉਦੇਸ਼ਾਂ ਲਈ ਤੁਹਾਡੀ ਸਮੱਗਰੀ ਦੀ ਮੇਜ਼ਬਾਨੀ, ਵਰਤੋਂ, ਵੰਡ, ਚਲਾਉਣ, ਕਾਪੀ ਕਰਨ, ਪ੍ਰਦਰਸ਼ਿਤ ਕਰਨ, ਅਨੁਵਾਦ ਕਰਨ, ਜਾਂ ਡੈਰੀਵੇਟਿਵ ਕੰਮਾਂ (ਤੁਹਾਡੀ ਗੋਪਨੀਯਤਾ ਅਤੇ ਐਪਲੀਕੇਸ਼ਨ ਸੈਟਿੰਗਾਂ ਦੇ ਨਾਲ ਇਕਸਾਰ) ਨੂੰ ਬਣਾਉਣ ਲਈ ਇੱਕ ਗੈਰ-ਨਿਵੇਕਲਾ, ਅਸਲੀਅਤ-ਮੁਕਤ, ਤਬਾਦੀਲੀਯੋਗ, ਉਪ-ਲਾਇਸੈਂਸਯੋਗ, ਵਿਸ਼ਵਵਿਆਪੀ ਲਾਇਸੰਸ ਪ੍ਰਦਾਨ ਕਰਦੇ ਹੋ। ਤੁਸੀਂ ਕਿਸੇ ਵੀ ਸਮੇਂ ਆਪਣੀ ਸਮੱਗਰੀ ਅਤੇ/ਜਾਂ ਖਾਤਾ ਡਿਲੀਟ ਕਰ ਸਕਦੇ ਹੋ। ਇਸਦੇ ਨਤੀਜੇ ਵਜੋਂ ਅਜਿਹੇ ਹੋਰ ਸੰਸਕਰਣਾਂ ਤੋਂ ਤੁਹਾਡੀ ਵਰਤੋਂਕਾਰ ਸਮੱਗਰੀ ਵੀ ਮਿਟਾ ਦਿੱਤੀ ਜਾਵੇਗੀ। ਹਾਲਾਂਕਿ, ਜੇਕਰ ਤੁਹਾਡੀ ਸਮੱਗਰੀ ਦੂਜਿਆਂ ਨਾਲ ਸ਼ੇਅਰ ਕੀਤੀ ਗਈ ਹੈ ਤਾਂ ਉਹ ਪਲੇਟਫ਼ਾਰਮ 'ਤੇ ਦਿਖਾਈ ਦੇਣੀ ਜਾਰੀ ਰਹਿ ਸਕਦੀ ਹੈ। ਇਸਤੋਂ ਇਲਾਵਾ, ਅਸੀਂ ਇੱਕ ਸੀਮਿਤ ਅਵਧੀ ਲਈ ਤੁਹਾਡੀ ਵਰਤੋਂਕਾਰ ਸਮੱਗਰੀ ਅਤੇ ਹੋਰ ਡੇਟਾ ਨੂੰ ਬਰਕਰਾਰ ਰੱਖ ਸਕਦੇ ਹਾਂ ਤਾਂ ਜੋ ਤੁਹਾਡੇ ਦੁਆਰਾ ਆਪਣਾ ਖਾਤਾ ਪੁਨਰ ਸਥਾਪਿਤ ਕਰਨ ਦੀ ਚੋਣ ਕਰਨ 'ਤੇ ਤੁਹਾਡਾ ਖਾਤਾ ਬਹਾਲ ਕੀਤਾ ਜਾ ਸਕੇ। ਅਸੀਂ ਜਾਣਕਾਰੀ ਨੂੰ ਕਿਵੇਂ ਇਸਤੇਮਾਲ ਕਰਦੇ ਹਾਂ, ਅਤੇ ਤੁਹਾਡੀ ਸਮੱਗਰੀ ਕਿਵੇਂ ਨਿਯੰਤ੍ਰਿਤ ਕੀਤੀ ਜਾਂ ਮਿਟਾਈ ਜਾ ਸਕਦੀ ਹੈ, ਇਸ ਬਾਰੇ ਹੋਰ ਜਾਣਨ ਲਈ, ਕਿਰਪਾ ਕਰਕੇ ਸ਼ੇਅਰਚੈਟ ਗੁਪਤਤਾ ਨੀਤੀ ਪੜ੍ਹੋ।

ਤੁਹਾਡੇ ਦੁਆਰਾ ਸਾਡੇ ਪਲੇਟਫ਼ਾਰਮ 'ਤੇ ਪੋਸਟ ਕੀਤੀ ਜਾਣ ਵਾਲੀ ਸਮੱਗਰੀ ਲਈ ਸਿਰਫ਼ ਤੁਸੀਂ ਜ਼ਿੰਮੇਵਾਰ ਰਹੋਗੇ। ਅਸੀਂ ਆਪਣੇ ਪਲੇਟਫ਼ਾਰਮ 'ਤੇ ਜਾਂ ਉਸ ਰਾਹੀਂ ਪੋਸਟ ਕੀਤੀ ਗਈ ਕਿਸੇ ਵੀ ਸਮੱਗਰੀ, ਅਤੇ ਅਜਿਹੇ ਸ਼ੇਅਰ ਜਾਂ ਪੋਸਟ ਕਰਨ ਦੇ ਨਤੀਜਿਆਂ ਦਾ ਸਮਰਥਨ ਨਹੀਂ ਕਰਦੇ ਅਤੇ ਉਸ ਲਈ ਜ਼ਿੰਮੇਵਾਰ ਨਹੀਂ ਹਾਂ। ਤੁਹਾਡੇ ਦੁਆਰਾ ਸ਼ੇਅਰ ਕੀਤੀ ਗਈ ਕਿਸੇ ਵੀ ਸਮੱਗਰੀ ਵਿੱਚ ਸਾਡੇ ਲੋਗੋ ਜਾਂ ਕਿਸੇ ਵੀ ਟ੍ਰੇਡਮਾਰਕ ਦੀ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਤੁਹਾਡੀ ਸਮੱਗਰੀ ਦਾ ਸਮਰਥਨ ਜਾਂ ਉਸਨੂੰ ਪ੍ਰਾਯੋਜਿਤ ਕੀਤਾ ਹੈ। ਇਸਤੋਂ ਇਲਾਵਾ, ਅਸੀਂ ਤੁਹਾਡੇ ਦੁਆਰਾ ਪਲੇਟਫ਼ਾਰਮ ਦੇ ਹੋਰ ਵਰਤੋਂਕਾਰਾਂ ਨਾਲ ਕੀਤੇ ਗਏ ਜਾਂ ਉਨ੍ਹਾਂ ਨਾਲ ਸ਼ਾਮਲ ਹੋਣ ਵਾਲੇ ਕਿਸੇ ਵੀ ਲੈਣ-ਦੇਣ ਦੇ ਨਤੀਜਿਆਂ ਲਈ ਜਵਾਬਦੇਹ ਜਾਂ ਜ਼ਿੰਮੇਵਾਰ ਨਹੀਂ ਹਾਂ।

ਜੋ ਸਮੱਗਰੀ ਤੁਸੀਂ ਸ਼ੇਅਰ ਕਰਦੇ ਹੋ, ਤੁਸੀਂ ਹਮੇਸ਼ਾ ਉਸਦੇ ਮਾਲਕ ਅਤੇ ਉਸ ਲਈ ਜ਼ਿੰਮੇਵਾਰ ਹੋਵੋਗੇ। ਅਸੀਂ ਕਦੇ ਵੀ ਇਹ ਦਾਅਵਾ ਨਹੀਂ ਕਰਾਂਗੇ ਕਿ ਸਾਡੇ ਕੋਲ ਤੁਹਾਡੀ ਸਮੱਗਰੀ ਲਈ ਬੌਧਿਕ ਸੰਪੱਤੀ ਦੇ ਅਧਿਕਾਰ ਹਨ, ਪਰ ਸਾਡੇ ਕੋਲ ਉਸ ਚੀਜ਼ ਨੂੰ ਵਰਤਣ ਲਈ ਕਿਸੇ ਲਾਗਤ ਤੋਂ ਬਿਨਾਂ, ਇੱਕ ਸਥਾਈ ਲਾਈਸੈਂਸ ਹੋਵੇਗਾ ਜੋ ਤੁਸੀਂ ਸਾਡੇ ਪਲੇਟਫ਼ਾਰਮ 'ਤੇ ਸ਼ੇਅਰ ਅਤੇ ਪੋਸਟ ਕਰੋਗੇ।

ਐੱਫ਼. ਇੰਟਰਮੀਡੀਅਰੀ ਸਥਿਤੀ ਅਤੇ ਕੋਈ ਜ਼ਿੰਮੇਵਾਰੀ ਨਹੀਂ#

ਅਸੀਂ ਇੱਕ ਇੰਟਰਮੀਡੀਅਰੀ ਹਾਂ ਜਿਵੇਂ ਸੂਚਨਾ ਤਕਨਾਲੋਜੀ ਐਕਟ, 2000 ਅਤੇ ਸੂਚਨਾ ਤਕਨਾਲੋਜੀ (ਵਿਚੋਲਗੀ ਦਿਸ਼ਾਨਿਰਦੇਸ਼ ਅਤੇ ਡਿਜੀਟਲ ਮੀਡੀਆ ਨੈਤਿਕਤਾ ਕੋਡ) ਨਿਯਮ, 2021 ਦੇ ਤਹਿਤ ਪਰਿਭਾਸ਼ਿਤ ਕੀਤਾ ਗਿਆ ਹੈ। ਇਹ ਸ਼ਰਤਾਂ ਸੂਚਨਾ ਤਕਨਾਲੋਜੀ (ਵਿਚੋਲਗੀ ਦਿਸ਼ਾਨਿਰਦੇਸ਼ ਅਤੇ ਡਿਜੀਟਲ ਮੀਡੀਆ ਨੈਤਿਕਤਾ ਕੋਡ) ਨਿਯਮ, 2021 ਦੇ ਨਿਯਮ 3(1) ਦੇ ਪ੍ਰਬੰਧਾਂ ਦੇ ਮੁਤਾਬਕ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਲਈ ਸਾਡੇ ਪਲੇਟਫ਼ਾਰਮ ਨੂੰ ਐਕਸੈਸ ਅਤੇ ਉਸਦੀ ਵਰਤੋਂ ਕਰਨ ਵਾਸਤੇ ਨਿਯਮਾਂ ਅਤੇ ਵਿਨਿਯਮਾਂ, ਗੁਪਤਤਾ ਨੀਤੀ, ਅਤੇ ਵਰਤੋਂ ਦੀਆਂ ਸ਼ਰਤਾਂ ਨੂੰ ਪ੍ਰਕਾਸ਼ਿਤ ਕਰਨ ਦੀ ਲੋੜ ਹੈ। ਸਾਡੀ ਭੂਮਿਕਾ, ਤੁਹਾਡੇ ਅਤੇ ਹੋਰ ਵਰਤੋਂਕਾਰਾਂ ਦੁਆਰਾ ਤਿਆਰ ਜਾਂ ਸ਼ੇਅਰ ਕੀਤੀ ਗਈ, ਸਮੱਗਰੀ ਨੂੰ ਅਪਲੋਡ, ਸ਼ੇਅਰ ਅਤੇ ਪਰਦਰਸ਼ਿਤ ਕਰਨ ਵਾਸਤੇ ਵਰਤੋਂਕਾਰਾਂ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਨ ਤੱਕ ਸੀਮਿਤ ਹੈ।

ਅਸੀਂ ਇਹ ਨਿਯੰਤ੍ਰਿਤ ਨਹੀਂ ਕਰਦੇ ਕਿ ਤੁਸੀਂ ਜਾਂ ਹੋਰ ਲੋਕ ਇਸ ਪਲੇਟਫ਼ਾਰਮ 'ਤੇ ਕੀ ਕਰ ਸਕਦੇ ਹੋ ਜਾਂ ਕੀ ਨਹੀਂ ਕਰ ਸਕਦੇ ਅਤੇ ਇਸ ਲਈ, ਅਸੀਂ ਅਜਿਹੇ ਕੰਮਾਂ (ਭਾਵੇਂ ਆਨਲਾਈਨ ਜਾਂ ਆਫ਼ਲਾਈਨ) ਦੇ ਨਤੀਜਿਆਂ ਲਈ ਜ਼ਿੰਮੇਵਾਰ ਨਹੀਂ ਹਾਂ। ਅਸੀਂ ਦੂਜਿਆਂ ਵੱਲੋਂ ਪੇਸ਼ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਫ਼ੀਚਰਜ਼ ਲਈ ਜ਼ਿੰਮੇਵਾਰ ਨਹੀਂ ਹਾਂ, ਭਾਵੇਂ ਤੁਸੀਂ ਸਾਡੀਆਂ ਸੇਵਾਵਾਂ ਰਾਹੀਂ ਉਨ੍ਹਾਂਨੂੰ ਐਕਸੈਸ ਕਰਦੇ ਹੋ। ਸਾਡੇ ਪਲੇਟਫ਼ਾਰਮ 'ਤੇ ਹੋਰ ਜੋ ਕੁਝ ਵੀ ਹੁੰਦਾ ਹੈ, ਉਸ ਲਈ ਸਾਡੀ ਜ਼ਿੰਮੇਵਾਰੀ ਭਾਰਤ ਦੇ ਕਨੂੰਨਾਂ ਦੁਆਰਾ ਨਿਯੰਤ੍ਰਿਤ ਹੈ ਅਤੇ ਉਸ ਹੱਦ ਤੱਕ ਸੀਮਿਤ ਹੈ। ਤੁਸੀਂ ਇਸ ਨਾਲ ਸਹਿਮਤ ਹੋ ਕਿ ਅਸੀਂ ਇਨ੍ਹਾਂ ਸ਼ਰਤਾਂ ਦੇ ਸੰਬੰਧ ਵਿੱਚ ਤੁਹਾਨੂੰ ਜਾਂ ਕਿਸੇ ਹੋਰ ਵਿਅਕਤੀ ਨੂੰ ਹੋਣ ਵਾਲੇ ਮੁਨਾਫ਼ੇ, ਆਮਦਨੀ, ਜਾਣਕਾਰੀ, ਜਾਂ ਡੇਟਾ ਦੇ ਕਿਸੇ ਵੀ ਨੁਕਸਾਨ, ਜਾਂ ਪਰਿਣਾਮੀ, ਖ਼ਾਸ, ਅਪ੍ਰਤੱਖ, ਮਿਸਾਲੀ, ਦੰਡਾਤਮਕ, ਜਾਂ ਇਤਫਾਕੀਆ ਹਾਨੀਆਂ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ। ਇਸ ਵਿੱਚ ਇਹ ਸ਼ਾਮਲ ਹੁੰਦਾ ਹੈ ਕਿ ਅਸੀਂ ਤੁਹਾਡੀ ਸਮੱਗਰੀ, ਜਾਣਕਾਰੀ, ਜਾਂ ਖਾਤੇ ਨੂੰ ਕਦੋਂ ਡਿਲੀਟ ਕਰਦੇ ਹਾਂ।

ਅਸੀਂ ਭਾਰਤੀ ਕਾਨੂੰਨ ਦੇ ਅਧੀਨ ਇੱਕ ਇੰਟਰਮੀਡੀਅਰੀ ਹਾਂ। ਅਸੀਂ ਇਹ ਨਿਯੰਤ੍ਰਿਤ ਨਹੀਂ ਕਰਦੇ ਕਿ ਲੋਕ ਸਾਡੇ ਪਲੇਟਫ਼ਾਰਮ 'ਤੇ ਕੀ ਪੋਸਟ ਕਰਦੇ ਹਨ ਪਰ ਅਸੀਂ ਹਰ ਕਿਸੇ ਤੋਂ ਦੇ ਸਮੱਗਰੀ ਅਤੇ ਕਮਿਊਨਿਟੀ ਦਿਸ਼ਾਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਉਮੀਦ ਕਰਦੇ ਹਾਂ।

ਜੀ. ਤੁਸੀਂ ਐਪ ਦੀਆਂ ਸੇਵਾਵਾਂ ਵਿੱਚ ਰੁਕਾਵਟ ਪੈਦਾ ਕਰਨ ਜਾਂ ਉਨ੍ਹਾਂਨੂੰ ਖ਼ਤਰੇ ਵਿੱਚ ਪਾਉਣ ਦੀ ਕੋਸ਼ਿਸ਼ ਨਹੀਂ ਕਰੋਗੇ#

ਅਸੀਂ ਕਮਿਊਨਿਟੀ ਦੁਆਰਾ ਸੰਚਾਲਿਤ ਪਲੇਟਫ਼ਾਰਮ ਵਿਕਸਿਤ ਕੀਤਾ ਹੈ। ਇਸ ਲਈ, ਤੁਸੀਂ ਸਾਡੇ ਪਲੇਟਫ਼ਾਰਮ ਦੇ ਗੈਰ-ਜਨਤੱਕ ਖੇਤਰਾਂ, ਸੇਵਾਵਾਂ, ਅਤੇ ਸਾਡੇ ਤਕਨੀਕੀ ਡਿਲਿਵਰੀ ਸਿਸਟਮ ਵਿੱਚ ਦਖਲ ਨਾ ਦੇਣ, ਜਾਂ ਉਨ੍ਹਾਂ ਦੀ ਵਰਤੋਂ ਨਾ ਕਰਨ ਲਈ ਸਹਿਮਤ ਹੋ। ਤੁਸੀਂ ਕਿਸੇ ਵੀ ਵਰਤੋਂਕਾਰ ਜਾਣਕਾਰੀ ਲਈ ਸਾਡੇ ਪਲੇਟਫ਼ਾਰਮ ਵਿੱਚ ਕੋਈ ਵੀ ਟ੍ਰੋਜਨ, ਵਾਇਰਸ, ਕੋਈ ਹੋਰ ਖਤਰਨਾਕ ਸੌਫ਼ਟਵੇਅਰ, ਕੋਈ ਵੀ ਬੌਟ ਪੇਸ਼ ਨਹੀਂ ਕਰੋਗੇ ਜਾਂ ਪਲੇਟਫ਼ਾਰਮ ਨੂੰ ਸਕ੍ਰੈਪ ਨਹੀਂ ਕਰੋਗੇ। ਇਸ ਤੋਂ ਇਲਾਵਾ, ਤੁਸੀਂ ਸਾਡੇ ਦੁਆਰਾ ਲਗਾਏ ਗਏ ਕਿਸੇ ਵੀ ਸਿਸਟਮ, ਸੁਰੱਖਿਆ ਜਾਂ ਪ੍ਰਮਾਣਿਕਤਾ ਉਪਾਅ ਦੇ ਕਮਜ਼ੋਰ ਪਹਿਲੂ ਦੀ ਜਾਂਚ, ਸਕੈਨ, ਜਾਂ ਪਰੀਖਣ ਨਹੀਂ ਕਰੋਗੇ। ਜੇਕਰ ਤੁਸੀਂ ਸਾਡੇ ਤਕਨੀਕੀ ਡਿਜ਼ਾਈਨ ਅਤੇ ਆਰਕੀਟੈਕਚਰ ਨਾਲ ਛੇੜਛਾੜ ਜਾਂ ਛੇੜਛਾੜ ਕਰਨ ਦੀ ਕੋਸ਼ਿਸ਼ ਕਰੋਗੇ, ਤਾਂ ਅਸੀਂ ਤੁਹਾਡੇ ਵਰਤੋਂਕਾਰ ਪ੍ਰੋਫ਼ਾਈਲ ਨੂੰ ਖ਼ਤਮ ਕਰ ਦਿਆਂਗੇ ਅਤੇ ਤੁਹਾਡੇ ਉੱਤੇ ਸਾਡੀਆਂ ਸੇਵਾਵਾਂ ਵਰਤਣ 'ਤੇ ਪਾਬੰਦੀ ਲਗਾ ਦਿਆਂਗੇ। ਅਸੀਂ ਕਨੂੰਨ ਲਾਗੂ ਕਰਨ ਵਾਲੀਆਂ ਮੁਨਾਸਬ ਅਥਾਰਟੀਆਂ ਨੂੰ ਅਜਿਹੇ ਕੰਮਾਂ ਦੀ ਰਿਪੋਰਟ ਕਰ ਸਕਦੇ ਹਾਂ ਅਤੇ ਤੁਹਾਡੇ ਖਿਲਾਫ਼ ਕਨੂੰਨੀ ਕਾਰਵਾਈ ਨੂੰ ਅੱਗੇ ਵਧਾ ਸਕਦੇ ਹਾਂ।

ਤੁਸੀਂ ਸਾਡੇ ਪਲੇਟਫ਼ਾਰਮ ਨੂੰ ਹੈਕ ਨਹੀਂ ਕਰੋਗੇ ਜਾਂ ਉਸ 'ਤੇ ਕਿਸੇ ਵੀ ਕਿਸਮ ਦਾ ਖਤਰਨਾਕ ਸੌਫ਼ਟਵੇਅਰ ਪੇਸ਼ ਨਹੀਂ ਕਰੋਗੇ। ਜੇਕਰ ਤੁਸੀਂ ਅਜਿਹੇ ਕੰਮ ਕਰੋਗੇ, ਤਾਂ ਅਸੀਂ ਤੁਹਾਨੂੰ ਪਲੇਟਫ਼ਾਰਮ ਤੋਂ ਹਟਾ ਸਕਦੇ ਹਾਂ ਅਤੇ ਪੁਲਿਸ ਅਤੇ/ਜਾਂ ਸੰਬੰਧਿਤ ਕਨੂੰਨੀ ਅਥਾਰਟੀਆਂ ਨੂੰ ਤੁਹਾਡੇ ਕੰਮਾਂ ਦੀ ਰਿਪੋਰਟ ਕਰ ਸਕਦੇ ਹਾਂ।

ਤੁਹਾਡੇ ਵੱਲੋਂ ਸਾਨੂੰ ਦਿੱਤੀਆਂ ਜਾਣ ਵਾਲੀਆਂ ਅਨੁਮਤੀਆਂ#

ਤੁਸੀਂ ਇਨ੍ਹਾਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ ਅਤੇ ਸਾਨੂੰ ਕੁਝ ਅਨੁਮਤੀਆਂ ਦਿੰਦੇ ਹੋ ਤਾਂ ਜੋ ਅਸੀਂ ਤੁਹਾਨੂੰ ਬਿਹਤਰ ਸੇਵਾ ਪੇਸ਼ ਕਰ ਪਾਈਏ। ਤੁਹਾਡੇ ਵੱਲੋਂ ਸਾਨੂੰ ਦਿੱਤੀਆਂ ਜਾਣ ਵਾਲੀਆਂ ਅਨੁਮਤੀਆਂ ਹਨ:

ਏ. ਤੀਜੀਆਂ-ਧਿਰਾਂ ਨਾਲ ਤੁਹਾਡੀ ਪ੍ਰੋਫ਼ਾਈਲ ਜਾਣਕਾਰੀ ਸਾਂਝੀ ਕਰਨ ਦੀ ਅਨੁਮਤੀ#

ਜਦਕਿ ਸਾਡਾ ਪਲੇਟਫ਼ਾਰਮ ਕਿਸੇ ਰੁਕਾਵਟ ਤੋਂ ਬਿਨਾਂ ਐਕਸੈਸ ਕਰਨ ਯੋਗ ਅਤੇ ਵਰਤਣ ਯੋਗ ਪਲੇਟਫ਼ਾਰਮ ਹੈ, ਸਾਨੂੰ ਕਮਾਈ ਕਰਨ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਤੁਹਾਨੂੰ ਆਪਣੀਆਂ ਸੇਵਾਵਾਂ ਮੁਫ਼ਤ ਪ੍ਰਦਾਨ ਕਰਨੀਆਂ ਜਾਰੀ ਰੱਖ ਸਕੀਏ। ਇਸ ਦੇ ਨਤੀਜੇ ਵਜੋਂ, ਤੁਹਾਨੂੰ ਪ੍ਰਾਯੋਜਿਤ ਸਮੱਗਰੀ ਜਾਂ ਇਸ਼ਤਿਹਾਰ ਵਿਖਾਉਣ ਲਈ, ਅਸੀਂ ਅਜਿਹਾ ਕੋਈ ਵੀ ਡੇਟਾ ਸ਼ੇਅਰ ਕਰ ਸਕਦੇ ਹਾਂ ਜੋ ਅਸੀਂ ਇਕੱਠਾ ਕਰਾਂਗੇ, ਜਿਸ ਵਿੱਚ ਸਾਡੇ ਪਲੇਟਫ਼ਾਰਮ 'ਤੇ ਤੁਹਾਡਾ ਵਰਤੋਂਕਾਰ ਨਾਂ, ਪ੍ਰੋਫ਼ਾਈਲ ਤਸਵੀਰਾਂ, ਤੁਹਾਡੀ ਵਰਤੋਂ ਅਤੇ ਸ਼ਮੂਲੀਅਤ ਨਾਲ ਜੁੜੀਆਂ ਆਦਤਾਂ ਅਤੇ ਨਮੂਨੇ ਸ਼ਾਮਲ ਹਨ, ਪਰ ਇਨ੍ਹਾਂ ਤਕ ਸੀਮਿਤ ਨਹੀਂ ਹਨ। ਹਾਲਾਂਕਿ, ਜੇਕਰ ਤੁਸੀਂ ਇਸ਼ਤਿਹਾਰ ਵਿੱਚ ਵਿਖਾਇਆ ਗਿਆ ਕੋਈ ਵੀ ਉਤਪਾਦ ਖਰੀਦਦੇ ਹੋ ਤਾਂ ਅਸੀਂ ਤੁਹਾਨੂੰ ਆਮਦਨੀ ਦੇ ਕਿਸੇ ਹਿੱਸੇ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ। ਅਸੀਂ ਕਿਸੇ ਵੀ ਉਤਪਾਦ ਦਾ ਸਮਰਥਨ ਨਹੀਂ ਕਰਦੇ ਜਾਂ ਉਤਪਾਦਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰਦੇ। ਸਿਰਫ਼ ਸਾਡੇ ਪਲੇਟਫ਼ਾਰਮ 'ਤੇ ਵਰਤੋਂਕਾਰਾਂ ਵੱਲੋਂ ਉਤਪਾਦਾਂ ਦੇ ਇਸ਼ਤਿਹਾਰ ਦੇਣ ਦਾ ਮਤਲਬ ਸਾਡੇ ਵੱਲੋਂ ਉਨ੍ਹਾਂ ਦਾ ਸਮਰਥਨ ਕਰਨਾ ਨਹੀਂ ਹੈ।

ਜੇਕਰ ਅਸੀਂ ਕੋਈ ਵੀ ਸੰਵੇਦਨਸ਼ੀਲ ਨਿੱਜੀ ਜਾਣਕਾਰੀ (ਜਿਵੇਂ ਲਾਗੂ ਕਨੂੰਨਾਂ ਦੇ ਤਹਿਤ ਪਰਿਭਾਸ਼ਿਤ ਕੀਤਾ ਗਿਆ ਹੈ) ਸ਼ੇਅਰ ਕਰਾਂਗੇ ਤਾਂ ਉਸਨੂੰ ਸ਼ੇਅਰ ਕਰਨ ਤੋਂ ਪਹਿਲਾਂ ਅਸੀਂ ਤੁਹਾਡੀ ਸਹਿਮਤੀ ਮੰਗਾਂਗੇ।

ਬੀ. ਆਟੋਮੈਟਿਕ ਡਾਊਨਲੋਡਸ ਅਤੇ ਅਪਡੇਟਸ#

ਅਸੀਂ ਆਪਣੇ ਪਲੇਟਫ਼ਾਰਮ ਅਤੇ ਪੇਸ਼ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਲਗਾਤਾਰ ਅਪਡੇਟ ਕਰ ਰਹੇ ਹਾਂ। ਸਾਡੇ ਪਲੇਟਫ਼ਾਰਮ ਦੀ ਵਰਤੋਂ ਕਰਨ ਲਈ, ਤੁਹਾਨੂੰ ਆਪਣੇ ਮੋਬਾਈਲ ਡਿਵਾਈਸ 'ਤੇ ਮੋਬਾਈਲ ਐਪਲੀਕੇਸ਼ਨ ਡਾਊਨਲੋਡ ਕਰਨੀ ਪਵੇਗੀ ਅਤੇ ਸਮੇਂ-ਸਮੇਂ 'ਤੇ ਉਸਨੂੰ ਅਪਡੇਟ ਕਰਨਾ ਪਵੇਗਾ।

ਤੁਹਾਡੇ ਦੁਆਰਾ ਵਰਤੇ ਜਾਣ ਲਈ ਐਪਲੀਕੇਸ਼ਨਾਂ ਅਤੇ ਸੌਫ਼ਟਵੇਅਰ ਲਗਾਤਾਰ ਅਪਡੇਟ ਕੀਤੇ ਜਾਂਦੇ ਹਨ ਅਤੇ ਹਰ ਵਾਰੀ ਅਜਿਹਾ ਅਪਡੇਟ ਜਨਰੇਟ ਹੋਣ 'ਤੇ ਤੁਹਾਨੂੰ ਆਪਣੇ ਮੋਬਾਈਲ ਡਿਵਾਈਸ 'ਤੇ ਮੋਬਾਈਲ ਐਪਲੀਕੇਸ਼ਨ ਦਾ ਨਵੀਨਤਮ ਸੰਸਕਰਣ ਇੰਸਟਾਲ ਕਰਨਾ ਪਵੇਗਾ।

ਸੀ. ਕੂਕੀਜ਼ ਦੀ ਵਰਤੋਂ ਕਰਨ ਦੀ ਇਜਾਜ਼ਤ#

ਤੁਹਾਡੇ ਦੁਆਰਾ ਸੇਵਾਵਾਂ ਅਤੇ ਤੀਜੀਆਂ-ਧਿਰਾਂ ਦੀਆਂ ਵੈੱਬਸਾਈਟਾਂ ਦੀ ਵਰਤੋਂ ਦੇ ਸੰਬੰਧ ਵਿੱਚ ਜਾਣਕਾਰੀ ਇਕੱਠੀ ਕਰ ਕੇ ਉਸਨੂੰ ਸਟੋਰ ਕਰਨ ਲਈ ਅਸੀਂ ਕੂਕੀਜ਼, ਪਿਕਸਲ ਟੈਗਜ਼, ਵੈੱਬ ਬੀਕਨਜ਼, ਮੋਬਾਈਲ ਡਿਵਾਈਸ ਆਈ.ਡੀ., ਫਲੈਸ਼ ਕੂਕੀਜ਼ ਅਤੇ ਉਨ੍ਹਾਂ ਨਾਲ ਮਿਲਦੀਆਂ-ਜੁਲਦੀਆਂ ਫ਼ਾਈਲਾਂ ਜਾਂ ਤਕਨੀਕਾਂ ਦੀ ਵਰਤੋਂ ਕਰ ਸਕਦੇ ਹਾਂ।

ਡੀ. ਡੇਟਾ ਬਰਕਰਾਰ ਰੱਖਣਾ#

ਸਾਨੂੰ ਤੁਹਾਡੇ ਦੁਆਰਾ ਪਲੇਟਫ਼ਾਰਮ ਦੀ ਵਰਤੋਂ ਸੰਬੰਧੀ ਕੁਝ ਜਾਣਕਾਰੀ ਨੂੰ ਬਰਕਰਾਰ ਰੱਖਣ ਦਾ ਅਧਿਕਾਰ ਹੋਵੇਗਾ। ਕਿਰਪਾ ਕਰਕੇ ਸਾਡੇ ਦੁਆਰਾ ਤੁਹਾਡੀ ਜਾਣਕਾਰੀ ਇਕੱਠੀ ਕਰਨ, ਪ੍ਰੋਸੈਸ ਕਰਨ, ਉਸਦੀ ਸਟੋਰੇਜ ਅਤੇ ਵਰਤੋਂ ਬਾਰੇ ਵਧੇਰੀ ਜਾਣਕਾਰੀ ਲਈ ਗੁਪਤਤਾ ਨੀਤੀ ਵੇਖੋ।

ਤੁਸੀਂ ਸਾਨੂੰ ਤੁਹਾਡੇ ਨਾਲ ਸੰਬੰਧਿਤ ਅਤੇ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਨੂੰ ਸਟੋਰ ਕਰਨ, ਪ੍ਰੋਸੈਸ ਕਰਨ ਅਤੇ ਬਰਕਰਾਰ ਰੱਖਣ ਦਾ ਅਧਿਕਾਰ ਦਿੰਦੇ ਹੋ। ਕਿਰਪਾ ਕਰਕੇ ਵਧੇਰੀ ਜਾਣਕਾਰੀ ਲਈ ਗੁਪਤਤਾ ਨੀਤੀ ਵੇਖੋ।

ਮੌਜ ਲਾਈਵ#

ਪਹੁੰਚ ਅਤੇ ਵਰਤੋਂ:#

"ਪਲੇਟਫ਼ਾਰਮ" ਦਾ ਹਿੱਸਾ ਹੋਣ ਵਜੋਂ, ਅਸੀਂ ਇੱਕ ਵਿਸ਼ੇਸ਼ਤਾ ਪ੍ਰਦਾਨ ਕਰਦੇ ਹਾਂ ਜੋ ਤੁਹਾਨੂੰ ਪਲੇਟਫ਼ਾਰਮ ("ਲਾਈਵਸਟ੍ਰੀਮ") 'ਤੇ ਆਪਣੀਆਂ ਰੀਅਲ-ਟਾਈਮ(real-time) ਵੀਡੀਓਜ਼ ਨੂੰ ਪ੍ਰਸਾਰਿਤ ਕਰਨ ਦੀ ਇਜਾਜ਼ਤ ਦਿੰਦਾ ਹੈ। ਲਾਈਵਸਟ੍ਰੀਮ ਵਿਸ਼ੇਸ਼ਤਾ ਦੀ ਵਰਤੋਂ ਕਰਦੇ ਹੋਏ ਤੁਹਾਡੇ ਵੱਲੋਂ ਪਲੇਟਫ਼ਾਰਮ ਤੇ ਪਾਈ ਗਈ ਸਾਰੀ ਵੀਡਿਓਜ਼ ਤੇ ਹੋਰ ਸਮੱਗਰੀ, ਵਰਤੋਂ ਦੀਆਂ ਇਹਨਾਂ ਸ਼ਰਤਾਂ ਅਨੁਸਾਰ ਹੋਣੀ ਚਾਹੀਦੀ ਹੈ ਅਤੇ ਇਹ ਕੰਟੈਨਟ ਅਤੇ ਕਮਿਊਨਿਟੀ ਦਿਸ਼ਾ-ਨਿਰਦੇਸ਼ ("ਕਮਿਊਨਿਟੀ ਦਿਸ਼ਾ-ਨਿਰਦੇਸ਼") ਅਧੀਨ ਹੈ। ਅਸੀਂ ਕਿਸੇ ਵੀ ਲਾਈਵਸਟ੍ਰੀਮ ਨੂੰ ਤੁਰੰਤ ਹਟਾਉਣ ਜਾਂ ਮੁਅੱਤਲ ਕਰਨ ਅਤੇ / ਜਾਂ ਅਜਿਹੀਆਂ ਹੋਰ ਕਾਰਵਾਈਆਂ ਕਰਨ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ ਜੋ ਸੰਬੰਧਿਤ ਹੋ ਸਕਦੀਆਂ ਹਨ। ਜੇਕਰ ਤੁਹਾਡੇ ਵਿਰੁੱਧ ਅਜਿਹੀ ਕੋਈ ਹਟਾਉਣ/ਬਰਖਾਸਤਗੀ/ਮੁਅੱਤਲੀ ਦੀ ਕਾਰਵਾਈ ਕੀਤੀ ਗਈ ਹੈ, ਤਾਂ ਤੁਸੀਂ 'ਉਲੰਘਣਾ' ਪੰਨੇ (ਪਲੇਟਫ਼ਾਰਮ 'ਤੇ ਹੈਲਪ ਤੇ ਸਪੋਰਟ ਅਨੁਭਾਗ ਵਿੱਚ) ਅਧੀਨ ਇਨ-ਐਪ(in -app)ਅਪੀਲ ਵਿਧੀ ਰਾਹੀਂ ਕਾਰਵਾਈ ਲਈ ਅਪੀਲ ਕਰ ਸਕਦੇ ਹੋ ਜਾਂ ਤੁਸੀਂ ਸਾਨੂੰ support@sharechat.co 'ਤੇ ਲਿਖ ਸਕਦੇ ਹੋ। ਹੋਰ ਹਵਾਲੇ ਲਈ ਕਿਰਪਾ ਕਰਕੇ https://help.mojapp.in/policies/ 'ਤੇ ਉਪਲਬਧ ਕਮਿਊਨਿਟੀ ਦਿਸ਼ਾ-ਨਿਰਦੇਸ਼ ਅਤੇ ਹੋਰ ਨੀਤੀਆਂ ਨੂੰ ਵੇਖੋ।

ਤੁਹਾਡੇ ਫੋਲੋਅਰਜ਼ ਅਤੇ ਹੋਰ ਉਪਭੋਗਤਾ ਤੁਹਾਡੇ ਨਾਲ ਸੰਚਾਰ ਕਰ ਸਕਦੇ ਹਨ ਅਤੇ ਤੁਹਾਡੇ ਵੱਲੋਂ ਪ੍ਰਸਾਰਿਤ ਲਾਈਵਸਟ੍ਰੀਮ 'ਤੇ ਟਿੱਪਣੀ ਕਰ ਸਕਦੇ ਹਨ। ਅਸੀਂ ਸਮੇਂ-ਸਮੇਂ 'ਤੇ ਲਾਈਵਸਟ੍ਰੀਮ ਵਿਸ਼ੇਸ਼ਤਾ ਦੀ ਕਾਰਜਕੁਸ਼ਲਤਾ ਵਿੱਚ ਵਾਧਾ, ਕਮੀ ਜਾਂ ਬਦਲਾਵ ਕਰ ਸਕਦੇ ਹਾਂ। ਲਾਈਵਸਟ੍ਰੀਮ ਸਾਡੇ ਪਲੇਟਫ਼ਾਰਮ 'ਤੇ ਇੱਕ ਵਿਕਸਿਤ ਹੋ ਰਹੀ ਵਿਸ਼ੇਸ਼ਤਾ ਹੈ, ਅਤੇ ਅਸੀਂ ਸਮੇਂ-ਸਮੇਂ 'ਤੇ ਲਾਈਵਸਟ੍ਰੀਮ ਵਿਸ਼ੇਸ਼ਤਾ ਦੀਆਂ ਵਿਸ਼ੇਸ਼ਤਾਵਾਂ ਵਿੱਚ ਵਾਧਾ/ਕਮੀ ਕਰ ਸਕਦੇ ਹਾਂ ਜਾਂ ਇਸ ਵਿੱਚ ਸੋਧ ਕਰ ਸਕਦੇ ਹਾਂ। ਅਸੀਂ ਕੋਈ ਭਰੋਸਾ ਨਹੀਂ ਦਿੰਦੇ ਹਾਂ ਕਿ:

 1. ਲਾਈਵਸਟ੍ਰੀਮ ਵਿਸ਼ੇਸ਼ਤਾ ਵਿੱਚ ਕੋਈ ਰੁਕਾਵਟ ਨਹੀਂ ਹੋਵੇਗੀ ਜਾਂ ਇਹ ਤੁਹਾਡੀ ਵਰਤੋਂ ਲਈ ਹਮੇਸ਼ਾ ਉਪਲਬਧ ਹੋਵੇਗੀ,
 2. ਲਾਈਵਸਟ੍ਰੀਮ ਵਿਸ਼ੇਸ਼ਤਾ ਦੀਆਂ ਸਾਰੀਆਂ ਕਾਰਜਸ਼ੀਲਤਾਵਾਂ ਹਰ ਸਮੇਂ ਉਪਲਬਧ ਹੋਣਗੀਆਂ
 3. ਲਾਈਵਸਟ੍ਰੀਮ ਵਿਸ਼ੇਸ਼ਤਾ ਦੀ ਵਰਤੋਂ ਕਰਦੇ ਹੋਏ ਦੂਜੇ ਉਪਭੋਗਤਾਵਾਂ ਵੱਲੋਂ ਪੋਸਟ ਕੀਤੀ ਗਈ ਕੋਈ ਵੀ ਸਮੱਗਰੀ ਸਹੀ ਹੋਵੇਗੀ।

ਹਾਲਾਂਕਿ ਤੁਸੀਂ ਉਸ ਸਮੱਗਰੀ ਨੂੰ ਅੱਪਲੋਡ ਕਰਨ ਲਈ ਵਿਸ਼ੇਸ਼ਤਾ ਦੀ ਦੁਰਵਰਤੋਂ ਨਹੀਂ ਕਰੋਗੇ ਜੋ ਸਮੱਗਰੀ ਅਤੇ ਕਮਿਊਨਿਟੀ ਦਿਸ਼ਾ-ਨਿਰਦੇਸ਼ ਦੇ ਅਧੀਨ ਵਰਜਿਤ ਹੈ। ਅਸੀਂ ਤੁਹਾਨੂੰ ਲਾਈਵਸਟ੍ਰੀਮ 'ਤੇ ਸਿਰਫ਼ ਉਹੀ ਸਮੱਗਰੀ ਸਾਂਝੀ ਕਰਨ ਲਈ ਉਤਸ਼ਾਹਿਤ ਕਰਦੇ ਹਾਂ ਜਿਸ ਲਈ ਤੁਹਾਡੇ ਕੋਲ ਲੋੜੀਂਦੇ ਅਧਿਕਾਰ ਹਨ ਅਤੇ ਜੋ ਕਾਪੀਰਾਈਟ ਜਾਂ ਤੀਜੀ ਧਿਰ ਨਾਲ ਸੰਬੰਧਤ ਕਿਸੇ ਹੋਰ ਬੌਧਿਕ ਸੰਪਤੀ ਸਬੰਧੀ ਅਧਿਕਾਰ ਦੀ ਉਲੰਘਣਾ ਨਹੀਂ ਕਰਦੀ। ਕਾਪੀਰਾਈਟ ਸੰਗੀਤ ਵਾਲੀ ਸਮੱਗਰੀ ਨੂੰ ਲਾਈਵਸਟ੍ਰੀਮ ਕਰਨਾ ਜਾਂ ਅਪਲੋਡ ਕਰਨਾ ਸਾਡੀ ਕੰਟੈਨਟ ਅਤੇ ਕਮਿਊਨਿਟੀ ਦਿਸ਼ਾ-ਨਿਰਦੇਸ਼ ਦੀ ਉਲੰਘਣਾ ਹੈ ਜੋ ਤੀਜੀ ਧਿਰ ਦੇ ਬੌਧਿਕ ਸੰਪਤੀ ਅਧਿਕਾਰਾਂ ਦੀ ਉਲੰਘਣਾ ਕਰ ਸਕਦੀ ਹੈ।

ਅਸੀਂ ਪਲੇਟਫ਼ਾਰਮ 'ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਾਬਾਲਗ ਉਪਭੋਗਤਾਵਾਂ ਵੱਲੋਂ ਹੋਸਟ ਕੀਤੀ ਲਾਈਵਸਟ੍ਰੀਮ ਲਈ ਕੁਮੈਂਟਾਂ ਨੂੰ ਬੰਦ ਕਰ ਸਕਦੇ ਹਾਂ।

ਸਪਾਂਸਰਡ/ਪ੍ਰੋਮੋਟਿਡ ਸਮੱਗਰੀ:#

ਸਾਡੀਆਂ ਕਮਿਊਨਿਟੀ ਦਿਸ਼ਾ-ਨਿਰਦੇਸ਼ ਅਤੇ ਹੋਰ ਲਾਗੂ ਕਾਨੂੰਨਾਂ ਤੋਂ ਇਲਾਵਾ, ਜੇਕਰ ਤੁਸੀਂ ਲਾਈਵਸਟ੍ਰੀਮ 'ਤੇ ਕਿਸੇ ਵੀ ਸਮੱਗਰੀ ਦਾ ਪ੍ਰਚਾਰ ਜਾਂ ਸਪਾਂਸਰ ਕਰ ਰਹੇ ਹੋ ਤਾਂ ਕਿਰਪਾ ਕਰਕੇ ਨਿੱਚੇ ਲਿਖੇ ਨਿਯਮਾਂ ਨੂੰ ਬਿਨਾਂ ਕਿਸੇ ਸੀਮਾ ਦੇ ਯਕੀਨੀ ਬਣਾਓ:

 1. ਕਿ ਤੁਸੀਂ ਐਪਲੀਕੇਸ਼ਨ (ਲਾਈਵਸਟ੍ਰੀਮ 'ਤੇ ਉਪਲਬਧ 'ਪੇਡ ਪ੍ਰਮੋਸ਼ਨ' ਵਿਕਲਪ ਨੂੰ ਚੁਣ ਕੇ) ਜਾਂ ਹੋਰ ਕਿਸੇ ਵੀ ਸਪਾਂਸਰਡ/ਪ੍ਰੋਮੋਟਿਡ ਸਮੱਗਰੀ ਬਾਰੇ ਉਪਭੋਗਤਾਵਾਂ ਨੂੰ ਸੂਚਿਤ ਕਰਦੇ ਹੋ।
 2. ਤੁਹਾਨੂੰ ਲਾਈਵਸਟ੍ਰੀਮ 'ਤੇ ਸਮੱਗਰੀ ਦੇ ਸਬੰਧ ਵਿੱਚ ਕੋਈ ਵੀ ਝੂਠੇ/ਗੁੰਮਰਾਹਕੁੰਨ/ਗਲਤ ਬਿਆਨ ਨਹੀਂ ਕਰਨੇ ਚਾਹੀਦੇ
 3. ਤੁਹਾਨੂੰ ਕਿਸੇ ਵੀ ਹਾਨੀਕਾਰਕ/ਗੈਰ-ਕਾਨੂੰਨੀ ਵਸਤੂਆਂ ਅਤੇ/ਜਾਂ ਸੇਵਾਵਾਂ ਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ।

ਕਿਰਪਾ ਕਰਕੇ ਡਿਜੀਟਲ ਮੀਡੀਆ ਵਿੱਚ ਪ੍ਰਭਾਵਕ ਵਿਗਿਆਪਨ ਲਈ ASCI ਦਿਸ਼ਾ-ਨਿਰਦੇਸ਼ ਵੇਖੋ ਅਤੇ ਕਿਸੇ ਵੀ ਪ੍ਰੋਮੋਟਿਡ ਸਮੱਗਰੀ ਲਈ ਆਪਣੀਆਂ ਕਾਨੂੰਨੀ ਜ਼ਿੰਮੇਵਾਰੀਆਂ ਨੂੰ ਸਮਝਣ ਲਈ ਆਪਣੇ ਵਿਗਿਆਪਨਦਾਤਾ ਨਾਲ ਸੰਪਰਕ ਕਰੋ।

ਰਿਪੋਰਟਿੰਗ ਕਾਰਵਾਈਆਂ:#

ਇੱਕ ਜ਼ਿੰਮੇਵਾਰ ਉਪਭੋਗਤਾ ਵਜੋਂ, ਕਿਰਪਾ ਕਰਕੇ ਅਜਿਹੇ ਕਿਸੇ ਵੀ ਲਾਈਵਸਟ੍ਰੀਮ ਨੂੰ ਫਲੈਗ/ਰਿਪੋਰਟ ਕਰੋ ਜਾਂ ਅਜਿਹੀ ਲਾਈਵਸਟ੍ਰੀਮ 'ਤੇ ਕੁਮੈਂਟ ਕਰੋ ਜੋ ਤੁਸੀਂ ਦੇਖਦੇ ਹੋ ਅਤੇ ਜੋ ਲਾਗੂ ਕਾਨੂੰਨਾਂ, ਕਮਿਊਨਿਟੀ ਦਿਸ਼ਾ-ਨਿਰਦੇਸ਼ ਜਾਂ ਵਰਤੋਂ ਦੀਆਂ ਸ਼ਰਤਾਂ ਦੀ ਉਲੰਘਣਾ ਕਰ ਸਕਦੀ ਹੈ। ਇਹਨਾਂ ਉਪਾਵਾਂ ਨਾਲ ਪਲੇਟਫ਼ਾਰਮ 'ਤੇ ਹਰੇਕ ਲਈ ਇੱਕ ਸੁਰੱਖਿਅਤ ਅਤੇ ਬਿਹਤਰ ਅਨੁਭਵ ਯਕੀਨੀ ਹੋਵੇਗਾ। ਤੁਸੀਂ ਲਾਈਵਸਟ੍ਰੀਮ 'ਤੇ ਕਿਸੇ ਕੁਮੈਂਟ ਦੀ ਰਿਪੋਰਟ ਕਰਨ ਲਈ ਇਨ-ਐਪ ਰਿਪੋਰਟਿੰਗ ਵਿਧੀ ਦੀ ਵਰਤੋਂ ਕਰ ਸਕਦੇ ਹੋ ਜੋ ਅਪਮਾਨਜਨਕ ਜਾਂ ਭੱਦੀ ਹੈ ਅਤੇ/ਜਾਂ ਲਾਈਵਸਟ੍ਰੀਮ ਦੀ ਖੁਦ ਰਿਪੋਰਟ ਕਰ ਸਕਦੇ ਹੋ। ਤੁਸੀਂ ਅਜਿਹੀਆਂ ਉਲੰਘਣਾਵਾਂ ਦੀ ਰਿਪੋਰਟ support@sharechat.co 'ਤੇ ਈਮੇਲ ਰਾਹੀਂ ਵੀ ਕਰ ਸਕਦੇ ਹੋ।

ਕਿਰਪਾ ਕਰਕੇ ਯਾਦ ਰੱਖੋ ਕਿ ਅਸੀਂ ਲਾਗੂ ਨਿਯਮਾਂ ਦੇ ਨਾਲ-ਨਾਲ ਘਟਨਾ ਸਬੰਧੀ ਜਾਂਚ ਦੇ ਉਦੇਸ਼ਾਂ ਲਈ 21 ਦਿਨਾਂ ਦੀ ਮਿਆਦ ਲਈ ਅਸਥਾਈ ਤੌਰ 'ਤੇ ਤੁਹਾਡੀ ਲਾਈਵਸਟ੍ਰੀਮ ਨੂੰ ਰਿਕਾਰਡ ਅਤੇ ਸਟੋਰ ਕਰਾਂਗੇ। ਅਸੀਂ 21 ਦਿਨਾਂ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਇਹਨਾਂ ਰਿਕਾਰਡਿੰਗਾਂ ਨੂੰ ਮਿਟਾ ਸਕਦੇ ਹਾਂ, ਬਸ਼ਰਤੇ ਲਾਈਵਸਟ੍ਰੀਮ 'ਤੇ ਕੋਈ ਰਿਪੋਰਟ ਨਾ ਹੋਵੇ। ਹਾਲਾਂਕਿ, ਅਸੀਂ ਕਾਨੂੰਨੀ ਅਥਾਰਟੀਆਂ, ਕਾਨੂੰਨੀ ਅਧਿਕਾਰੀਆਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਵਿਧੀਆਂ ਨਾਲ ਸਹਿਯੋਗ ਲਈ ਇਸ ਨੂੰ ਅਜੇ ਵੀ ਲੰਬੇ ਸਮੇਂ ਲਈ ਸਟੋਰ ਕਰ ਸਕਦੇ ਹਾਂ।

ਸਾਡੀ ਸਹਿਮਤੀ ਅਤੇ ਜੇਕਰ ਅਸੀਂ ਅਸਹਿਮਤ ਹੁੰਦੇ ਹਾਂ ਤਾਂ ਕੀ ਹੋਵੇਗਾ#

ਏ. ਇਨ੍ਹਾਂ ਸ਼ਰਤਾਂ ਦੇ ਤਹਿਤ ਕਿਸ ਦੇ ਕੋਲ ਅਧਿਕਾਰ ਹਨ#

ਇਨ੍ਹਾਂ ਸ਼ਰਤਾਂ ਦੇ ਤਹਿਤ ਅਧਿਕਾਰ ਅਤੇ ਜ਼ਿੰਮੇਵਾਰੀਆਂ ਸਿਰਫ਼ ਤੁਹਾਨੂੰ ਦਿੱਤੀਆਂ ਗਈਆਂ ਹਨ ਅਤੇ ਸਾਡੀ ਸਹਿਮਤੀ ਤੋਂ ਬਿਨਾਂ ਕਿਸੇ ਵੀ ਤੀਜੀ-ਧਿਰ ਨੂੰ ਨਹੀਂ ਦਿੱਤੇ ਜਾਣਗੇ। ਹਾਲਾਂਕਿ, ਇਨ੍ਹਾਂ ਸ਼ਰਤਾਂ ਦੇ ਤਹਿਤ ਸਾਨੂੰ ਆਪਣੇ ਅਧਿਕਾਰ ਅਤੇ ਜ਼ਿੰਮੇਵਾਰੀਆਂ ਦੂਜਿਆਂ ਨੂੰ ਦੇਣ ਦੀ ਇਜਾਜ਼ਤ ਹੈ। ਉਦਾਹਰਨ ਲਈ, ਇਹ ਓਦੋਂ ਹੋ ਸਕਦਾ ਹੈ ਜਦੋਂ ਕਿਸੇ ਹੋਰ ਕੰਪਨੀ ਨਾਲ ਸਾਡਾ ਅਧਿਗਰਿਹਣ ਹੁੰਦਾ ਹੈ ਅਤੇ ਇੱਕ ਨਵੀਂ ਕੰਪਨੀ ਬਣਦੀ ਹੈ।

ਬੀ. ਅਸੀਂ ਵਿਵਾਦਾਂ ਨੂੰ ਕਿਵੇਂ ਹੱਲ ਕਰਾਂਗੇs#

ਸਾਰੇ ਮਾਮਲਿਆਂ ਵਿੱਚ, ਤੁਸੀਂ ਇਸ ਨਾਲ ਸਹਿਮਤ ਹੋ ਕਿ ਵਿਵਾਦ ਭਾਰਤ ਦੇ ਕਨੂੰਨਾਂ ਦੇ ਅਧੀਨ ਹੋਣਗੇ ਅਤੇ ਅਜਿਹੇ ਸਾਰੇ ਵਿਵਾਦਾਂ 'ਤੇ ਬੰਗਲੌਰ ਦੀਆਂ ਅਦਾਲਤਾਂ ਦਾ ਵਿਸ਼ੇਸ਼ ਅਧਿਕਾਰ-ਖੇਤਰ ਹੋਵੇਗਾ।

ਵਿੱਚ ਸ਼ਿਕਾਇਤ ਨਿਵਾਰਨ ਵਿਧੀ#

ਸਾਡੇ ਯੂਜ਼ਰਸ ਦੀ ਗੋਪਨੀਯਤਾ ਅਤੇ ਸੁਰੱਖਿਆ ਪ੍ਰਤੀ ਸਾਡੀ ਵਚਨਬੱਧਤਾ ਦੇ ਹਿੱਸੇ ਵਜੋਂ, ਅਸੀਂ ਆਪਣੇ ਯੂਜ਼ਰਸ ਨੂੰ ਸੁਰੱਖਿਅਤ ਰੱਖਣ ਲਈ ਸਰਕਾਰੀ ਅਧਿਕਾਰੀਆਂ ਨਾਲ ਕੰਮ ਕਰਨਾ ਜਾਰੀ ਰੱਖਦੇ ਹਾਂ। ਅਸੀਂ ਇੱਕ ਸ਼ਿਕਾਇਤ ਅਧਿਕਾਰੀ ਨਿਯੁਕਤ ਕੀਤਾ ਹੈ, ਜਿਸ ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ ਜੇਕਰ ਕਿਸੇ ਉਪਭੋਗਤਾ ਨੂੰ ਪਲੇਟਫਾਰਮ ;ਤੇ ਆਪਣੇ ਅਨੁਭਵ ਬਾਰੇ ਕੋਈ ਚਿੰਤਾ ਹੈ। ਅਸੀਂ ਪਲੇਟਫਾਰਮ ਦੇ ਸਬੰਧ ਵਿੱਚ ਤੁਹਾਡੇ ਦੁਆਰਾ ਉਠਾਈਆਂ ਗਈਆਂ ਕਿਸੇ ਵੀ ਚਿੰਤਾਵਾਂ ਜਾਂ ਸ਼ਿਕਾਇਤਾਂ ਨੂੰ ਹੱਲ ਕਰਨ ਵਿੱਚ ਮਦਦ ਕਰਨ ਲਈ ਇੱਕ ਮਜ਼ਬੂਤ ਸ਼ਿਕਾਇਤ ਨਿਵਾਰਣ ਵਿਧੀ ਨੂੰ ਇਕੱਠਾ ਕੀਤਾ ਹੈ।

ਸ਼ਿਕਾਇਤ ਨਿਵਾਰਨ ਲਈ ਵੱਖ-ਵੱਖ ਵਿਧੀਆਂ ਹੇਠਾਂ ਦਿੱਤੀਆਂ ਗਈਆਂ ਹਨ:#

 1. ਤੁਸੀਂ ਯੂਜ਼ਰਸ ਪ੍ਰੋਫਾਈਲਾਂ ਨੂੰ ਰਿਪੋਰਟ ਕਰ ਸਕਦੇ ਹੋ ਜਾਂ ਸਾਡੇ ਕਮਿਊਨਿਟੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਕੰਟੇਂਟ ਦੀ ਰਿਪੋਰਟ ਕਰ ਸਕਦੇ ਹੋ। ਤੁਸੀਂ ਯੂਜ਼ਰਸ ਪ੍ਰੋਫਾਈਲ ਦੇ ਅੱਗੇ ਤਿੰਨ ਬਿੰਦੀਆਂ 'ਤੇ ਕਲਿੱਕ ਕਰਕੇ ਯੂਜ਼ਰਸ ਪ੍ਰੋਫਾਈਲ ਦੀ ਰਿਪੋਰਟ ਕਰ ਸਕਦੇ ਹੋ। ਤੁਸੀਂ ਉਚਿਤ ਕਾਰਨ ਚੁਣ ਸਕਦੇ ਹੋ ਅਤੇ ਰਿਪੋਰਟ ਵਿਕਲਪ 'ਤੇ ਕਲਿੱਕ ਕਰ ਸਕਦੇ ਹੋ। ਤੁਸੀਂ ਵੀਡੀਓ ਰਿਪੋਰਟ ਦਰਜ ਕਰਨ ਲਈ ਤੀਰ ਦੇ ਆਇਕਨ (ਵੀਡੀਓ ਦੇ ਸੱਜੇ ਪਾਸੇ ਸਥਿਤ) 'ਤੇ ਕਲਿੱਕ ਕਰਕੇ ਵੀ ਰਿਪੋਰਟ ਕਰ ਸਕਦੇ ਹੋ। ਤੁਸੀਂ ਕਮੈਂਟਸ ਨੂੰ ਓਪਨ ਕਰ ਕੇ ਕਮੈਂਟ ਨੂੰ ਰਿਪੋਰਟ ਕਰਨ ਦੇ ਲਈ ਦੇਰ ਤੱਕ ਹੋਲਡ ਕਰ ਕੇ ਵੀ ਰਿਪੋਰਟ ਕਰ ਸਕਦੇ ਹੋ। ਪ੍ਰੋਫਾਈਲ ਸੈਟਿੰਗਜ਼ ਟੈਬ ਦੇ ਅਧੀਨ ਉਪਲਬਧ ਰਿਪੋਰਟ ਪੇਜ 'ਤੇ ਹਰੇਕ ਸ਼ਿਕਾਇਤ ਦੀ ਸਥਿਤੀ ਦੀ ਜਾਂਚ ਕੀਤੀ ਜਾ ਸਕਦੀ ਹੈ। ਤੁਸੀਂ ਪ੍ਰੋਫਾਈਲ ਸੈਟਿੰਗਜ਼ ਟੈਬ ਦੇ ਅਧੀਨ ਉਪਲਬਧ ਹੈਲਪ ਅਤੇ ਸਪੋਰਟ ਵਿਕਲਪ ਰਾਹੀਂ ਵੀ ਕੋਈ ਸਮੱਸਿਆ ਉਠਾ ਸਕਦੇ ਹੋ।

 2. ਜੇਕਰ ਤੁਹਾਡੇ ਵਿਰੁੱਧ ਜਾਂ ਤੁਹਾਡੇ ਦੁਆਰਾ ਅੱਪਲੋਡ ਕੀਤੇ ਗਏ ਕਿਸੇ ਵੀ ਕੰਟੈਂਟ ਦੇ ਖ਼ਿਲਾਫ਼ ਕੋਈ ਸ਼ਿਕਾਇਤ ਕੀਤੀ ਗਈ ਹੈ, ਤਾਂ ਤੁਸੀਂ ਪ੍ਰੋਫਾਈਲ ਸੈਟਿੰਗਜ਼ ਟੈਬ ਦੇ ਅਧੀਨ ਉਪਲਬਧ ਉਲੰਘਣਾ ਪੇਜ 'ਤੇ ਵੇਰਵੇ ਦੇਖ ਸਕਦੇ ਹੋ। ਤੁਸੀਂ ਅਪੀਲ ਵੀ ਦਰਜ ਕਰ ਸਕਦੇ ਹੋ ਅਤੇ ਉਲੰਘਣਾ ਪੇਜ 'ਤੇ ਆਪਣੀ ਅਪੀਲ ਨੂੰ ਸਾਬਤ ਕਰਨ ਲਈ ਕਮੈਂਟ ਵੀ ਸ਼ਾਮਲ ਕਰ ਸਕਦੇ ਹੋ।

 3. ਤੁਸੀਂ https://support.sharechat.com/ 'ਤੇ ਉਪਲਬਧ ਚੈਟਬੋਟ ਵਿਧੀ ਰਾਹੀਂ ਵੀ ਆਪਣੀ ਸ਼ਿਕਾਇਤ ਦੀ ਰਿਪੋਰਟ ਕਰ ਸਕਦੇ ਹੋ।

 4. ਤੁਸੀਂ ਆਪਣੀ ਚਿੰਤਾ ਜਾਂ ਸ਼ਿਕਾਇਤ ਲਈ contact@sharechat.co ਅਤੇ grievance@sharechat.co 'ਤੇ ਈਮੇਲ ਭੇਜ ਸਕਦੇ ਹੋ।

 5. ਤੁਹਾਨੂੰ ਇੱਕ ਟਿਕਟ ਨੰਬਰ ਮਿਲੇਗਾ ਜੋ ਆਟੋ ਜਨਰੇਟ ਹੁੰਦਾ ਹੈ ਅਤੇ ਸ਼ਿਕਾਇਤ ਜਾਂ ਚਿੰਤਾ 'ਤੇ ਪਲੇਟਫਾਰਮ ਨੀਤੀਆਂ ਅਤੇ ਸਰਕਾਰੀ ਨਿਯਮਾਂ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

 6. ਸਾਡੇ ਦੁਆਰਾ ਕੀਤੀਆਂ ਗਈਆਂ ਕਾਰਵਾਈਆਂ ਦੇ ਵੇਰਵੇ ਨੂੰ ਸੰਕਲਿਤ ਕੀਤਾ ਗਿਆ ਹੈ ਅਤੇ Moj ਲਈ ਸਾਡੀ ਮਾਸਿਕ ਟ੍ਰਾੰਸਪੇਰੇੰਸੀ ਰਿਪੋਰਟ ਵਿੱਚ ਪ੍ਰਦਾਨ ਕੀਤੀ ਗਈ ਹੈ, ਜੋ ਕਿ Moj ਦੇ ਲਈ https://help.mojapp.in/transparency-report for Moj 'ਤੇ ਉਪਲਬਧ ਹੈ।

ਤੁਸੀਂ ਨਿਮਨਲਿਖਤ ਨੀਤੀਆਂ ਜਾਂ ਕਿਸੇ ਹੋਰ ਚਿੰਤਾਵਾਂ ਦੇ ਸਬੰਧ ਵਿੱਚ ਸ਼ਿਕਾਇਤ ਅਧਿਕਾਰੀ ਨਾਲ ਵੀ ਸੰਪਰਕ ਕਰ ਸਕਦੇ ਹੋ:

ਏ. ਸੇਵਾ ਦੀਆਂ ਸ਼ਰਤਾਂ
ਬੀ. ਗੋਪਨੀਯਤਾ ਨੀਤੀ
ਸੀ. ਅਕਾਊਂਟ ਬਾਰੇ ਸਵਾਲ

ਸਾਡੇ ਕੋਲ ਡੇਟਾ ਸੁਰੱਖਿਆ, ਗੋਪਨੀਯਤਾ ਅਤੇ ਪਲੇਟਫਾਰਮ ਵਰਤੋਂ ਸੰਬੰਧੀ ਚਿੰਤਾਵਾਂ ਦੇ ਸਬੰਧ ਵਿੱਚ ਤੁਹਾਡੀਆਂ ਚਿੰਤਾਵਾਂ ਨੂੰ ਹੱਲ ਕਰਨ ਲਈ ਇੱਕ ਸ਼ਿਕਾਇਤ ਅਧਿਕਾਰੀ ਹੈ। ਅਸੀਂ ਤੁਹਾਡੇ ਦੁਆਰਾ ਉਠਾਏ ਗਏ ਮੁੱਦਿਆਂ ਨੂੰ ਪ੍ਰਾਪਤ ਕਰਨ ਦੇ 15 (ਪੰਦਰਾਂ) ਦਿਨਾਂ ਦੇ ਅੰਦਰ ਹੱਲ ਕਰਾਂਗੇ। ਅਸੀਂ ਤੁਹਾਡੇ ਲਈ ਸਾਡੇ ਨਾਲ ਸੰਪਰਕ ਕਰਨ ਅਤੇ ਤੁਹਾਡੀਆਂ ਚਿੰਤਾਵਾਂ ਨੂੰ ਦੂਰ ਕਰਨ ਦਾ ਇੱਕ ਤਰੀਕਾ ਬਣਾਇਆ ਹੈ।

ਤੁਸੀਂ ਹੇਠਾਂ ਦਿੱਤੇ ਕਿਸੇ ਵੀ 'ਤੇ ਸ਼ਿਕਾਇਤ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹੋ:

Ms. Harleen Sethi
ਪਤਾ: ਮੁਹੱਲਾ ਟੈੱਕ ਪ੍ਰਾਈਵੇਟ ਲਿਮਟਿਡ,
ਨੋਰਥ ਟਾਵਰ ਸਮਾਰਟ ਵਰਕਸ,ਵਿਸ਼ਨੇਵੀ ਟੈੱਕ ਪਾਰਕ,
ਸਰਵੇ ਨੰਬਰ 16/1 ਅਤੇ ਨੰਬਰ 17/2 ਅੰਬਾਲਿਪੁਰਾ ਪਿੰਡ, ਵਰਥੂਰ ਹੋਬਲੀ,
ਬੰਗਲੁਰੂ ਅਰਬਨ, ਕਰਨਾਟਕ - 560103
ਦਫ਼ਤਰ ਦਾ ਸਮਾਂ: ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ
ਈਮੇਲ: grievance@sharechat.co
ਨੋਟ - ਕਿਰਪਾ ਕਰਕੇ ਉਪਰੋਕਤ ਈਮੇਲ ਆਈਡੀ 'ਤੇ ਯੂਜ਼ਰ ਨਾਲ ਸਬੰਧਤ ਸਾਰੀਆਂ ਸ਼ਿਕਾਇਤਾਂ ਭੇਜੋ ਤਾਂ ਜੋ ਅਸੀਂ ਉਨ੍ਹਾਂ ਨੂੰ ਜਲਦੀ ਹੱਲ ਕਰ ਸਕੀਏ।

ਨੋਡਲ ਕੰਟੈਕਟ ਪਰਸਨ - Ms. Harleen Sethi
ਈਮੇਲ: nodalofficer@sharechat.co
ਨੋਟ - ਇਹ ਈਮੇਲ ਸਿਰਫ਼ ਪੁਲਿਸ ਅਤੇ ਜਾਂਚ ਏਜੰਸੀਆਂ ਦੀ ਵਰਤੋਂ ਲਈ ਹੈ। ਇਹ ਉਪਭੋਗਤਾ ਨਾਲ ਸਬੰਧਤ ਮੁੱਦਿਆਂ ਲਈ ਸਹੀ ਈਮੇਲ ਆਈਡੀ ਨਹੀਂ ਹੈ। ਉਪਭੋਗਤਾ ਨਾਲ ਸਬੰਧਤ ਸਾਰੀਆਂ ਸ਼ਿਕਾਇਤਾਂ ਲਈ, ਕਿਰਪਾ ਕਰਕੇ ਸਾਡੇ ਨਾਲ grievance@sharechat.co 'ਤੇ ਸੰਪਰਕ ਕਰੋ

ਜ਼ਿੰਮੇਵਾਰੀ ਦੀ ਸੀਮਾ#

ਕਿਸੇ ਵੀ ਜਾਣਕਾਰੀ ਵਿੱਚ ਕਿਸੇ ਵੀ ਗਲਤੀ ਜਾਂ ਖਾਮੀ ਜਾਂ ਪਲੇਟਫ਼ਾਰਮ ਦੇ ਕਿਸੇ ਵੀ ਵਰਤੋਂਕਾਰ ਦੇ ਕੰਮਾਂ ਦੀ ਵਜ੍ਹਾ ਨਾਲ ਕਿਸੇ ਵਾਰੰਟੀ ਜਾਂ ਗਰੰਟੀ ਦੀ ਉਲੰਘਣਾ ਕਰਕੇ, ਪ੍ਰਤੱਖ ਜਾਂ ਅਪ੍ਰਤੱਖ ਢੰਗ ਨਾਲ ਹੋਣ ਵਾਲੇ, ਕਿਸੇ ਵੀ ਨੁਕਸਾਨ ਜਾਂ ਹਾਨੀ ਲਈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ।

ਕਿਸੇ ਹੋਰ ਤਰ੍ਹਾਂ ਲਿਖਤੀ ਰੂਪ ਵਿੱਚ ਨਿਰਧਾਰਿਤ ਕੀਤੇ ਜਾਣ ਤੋਂ ਇਲਾਵਾ, ਪਲੇਟਫ਼ਾਰਮ ਅਤੇ ਸੇਵਾਵਾਂ ਕਿਸੇ ਵੀ ਨੁਮਾਇੰਦਗੀ ਜਾਂ ਵਾਰੰਟੀ, ਸਪਸ਼ਟ ਜਾਂ ਅਸਪਸ਼ਟ, ਤੋਂ ਬਿਨਾਂ, "ਜਿਵੇਂ ਹੈ" ਅਤੇ "ਜਿਵੇਂ ਉਪਲਬਧ ਹੈ" ਅਧਾਰ 'ਤੇ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਅਸੀਂ ਸੇਵਾਵਾਂ ਜਾਂ ਪਲੇਟਫ਼ਾਰਮ ਦੀ ਕੁਆਲਟੀ ਦੀ ਵਾਰੰਟੀ ਨਹੀਂ ਦਿੰਦੇ, ਜਿਸ ਵਿੱਚ ਉਸਦਾ ਬੇਰੋਕ, ਸਮੇਂ ਸਿਰ, ਸੁਰੱਖਿਅਤ ਜਾਂ ਗਲਤੀ-ਮੁਕਤ ਪ੍ਰਬੰਧ, ਕਿਸੇ ਵੀ ਡਿਵਾਈਸ 'ਤੇ ਲਗਾਤਾਰ ਅਨੁਕੂਲਤਾ, ਜਾਂ ਕਿਸੇ ਵੀ ਗਲਤੀ ਵਿੱਚ ਸੁਧਾਰ ਸ਼ਾਮਲ ਹਨ।

ਕਿਸੇ ਵੀ ਸਥਿਤੀ ਵਿੱਚ ਅਸੀਂ, ਜਾਂ ਸਾਡੀ ਕੋਈ ਵੀ ਸਹਿਯੋਗੀ ਕੰਪਨੀ, ਉਤਰਾਧਿਕਾਰੀ, ਅਤੇ ਨਿਰਧਾਰਿਤ ਇਕਾਈ, ਅਤੇ ਉਨ੍ਹਾਂ ਵਿੱਚੋਂ ਹਰ ਇੱਕ ਦਾ ਸੰਬਧਿਤ ਨਿਵੇਸ਼ਕ, ਡਾਇਰੈਕਟਰ, ਅਫ਼ਸਰ, ਕਰਮਚਾਰੀ, ਏਜੰਟ, ਸੇਵਾ ਪਰਦਾਤਾ, ਅਤੇ ਸਪਲਾਇਅਰ, ਕਿਸੇ ਹੋਰ ਵਰਤੋਂਕਾਰ ਦੁਆਰਾ ਸ਼ਰਤਾਂ ਦੀ ਉਲੰਘਣਾ ਦੇ ਨਤੀਜੇ ਵਜੋਂ ਜਾਂ ਕਿਸੇ ਵੀ ਸੇਵਾ ਜਾਂ ਪਲੇਟਫ਼ਾਰਮ ਦੀ ਵਰਤੋਂ ਜਾਂ ਉਸ 'ਤੇ ਭਰੋਸੇ ਦੇ ਕਾਰਨ ਹੋਣ ਵਾਲੇ ਕਿਸੇ ਵੀ ਖ਼ਾਸ, ਇਤਫਾਕੀਆ, ਦੰਡਾਤਮਕ, ਪ੍ਰਤੱਖ, ਅਪ੍ਰਤੱਖ ਜਾਂ ਪਰਿਣਾਮੀ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹੋਵੇਗਾ।

ਅਜਿਹੀ ਸਥਿਤੀ ਵਿੱਚ ਜਦੋਂ ਇੱਥੇ ਸ਼ਾਮਲ ਨਾ ਕੀਤੀ ਗਈ ਕੋਈ ਵੀ ਚੀਜ਼ ਕਿਸੇ ਵੀ ਕਾਰਨ ਵਜੋਂ ਅਵੈਧ ਪਾਈ ਜਾਂਦੀ ਹੈ ਅਤੇ ਸਾਨੂੰ ਜਾਂ ਸਾਡੀ ਕਿਸੇ ਵੀ ਸਹਿਯੋਗੀ ਸੰਸਥਾ, ਅਫ਼ਸਰ, ਡਾਇਰੈਕਟਰ ਜਾਂ ਕਰਮਚਾਰੀ ਨੂੰ ਨੁਕਸਾਨ ਜਾਂ ਹਾਨੀ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ, ਓਦੋਂ, ਅਜਿਹੀ ਕੋਈ ਵੀ ਜ਼ਿੰਮੇਵਾਰੀ ਦਾਅਵੇ ਦੀ ਤਾਰੀਖ਼ ਦੇ ਪਿੱਛਲੇ ਮਹੀਨੇ ਵਿੱਚ ਪਲੇਟਫ਼ਾਰਮ ਜਾਂ ਸੇਵਾਵਾਂ ਦੀ ਵਰਤੋਂ ਲਈ ਸਾਨੂੰ ਭੁਗਤਾਨ ਕੀਤੇ ਗਏ ਸ਼ੁਲਕ ਜਾਂ ਰਕਮ ਤੋਂ ਜ਼ਿਆਦਾ ਨਹੀਂ ਹੋਵੇਗੀ।

ਮੁਆਵਜ਼ਾ#

ਤੁਸੀਂ ਸਾਨੂੰ, ਸਾਡੀਆਂ ਸਹਾਇਕ ਕੰਪਨੀਆਂ, ਸਹਿਯੋਗੀ ਕੰਪਨੀਆਂ, ਅਤੇ ਏਜੰਟਸ ਅਤੇ ਉਨ੍ਹਾਂ ਦੇ ਸੰਬੰਧਿਤ ਅਫ਼ਸਰਾਂ, ਡਾਇਰੈਕਟਰਾਂ, ਕਰਮਚਾਰੀਆਂ, ਉਤਰਾਧਿਕਾਰੀਆਂ, ਅਤੇ ਨਿਰਧਾਰਿਤ ਇਕਾਈਆਂ ਨੂੰ ਹੇਠਾਂ ਦਿੱਤਿਆਂ ਵਜੋਂ ਹੋਣ ਵਾਲੇ ਕਿਸੇ ਵੀ ਕਿਸਮ ਦੇ ਦਾਅਵੇ, ਕਾਰਵਾਈ, ਨੁਕਸਾਨ, ਹਾਨੀ, ਦੇਣਦਾਰੀ, ਲਾਗਤ, ਮੰਗ ਜਾਂ ਖਰਚ (ਜਿਸ ਵਿੱਚ ਵਕੀਲ ਦੀ ਫੀਸ ਸ਼ਾਮਲ ਹੈ ਪਰ ਉਸ ਤੱਕ ਸੀਮਿਤ ਨਹੀਂ ਹੈ) ਤੋਂ ਅਤੇ ਉਸਦੇ ਬਦਲੇ ਮੁਆਵਜ਼ਾ ਦੇਣ, ਬਚਾਉਣ ਅਤੇ ਮੁਕਤ ਰੱਖਣ ਲਈ ਸਹਿਮਤ ਹੋ: (i) ਪਲੇਟਫ਼ਾਰਮ ਅਤੇ ਸੇਵਾਵਾਂ ਤੱਕ ਤੁਹਾਡੀ ਪਹੁੰਚ ਅਤੇ ਵਰਤੋਂ; (ii) ਤੁਹਾਡੇ ਦੁਆਰਾ ਇਸ ਸਮਝੌਤੇ ਦੇ ਤਹਿਤ ਤੁਹਾਡੀ ਕਿਸੇ ਜ਼ਿੰਮੇਵਾਰੀਆਂ ਦੀ ਕੋਈ ਉਲੰਘਣਾ; (iii) ਤੁਹਾਡੇ ਦੁਆਰਾ ਕਿਸੇ ਵੀ ਤੀਜੀ-ਧਿਰ ਦੇ ਅਧਿਕਾਰਾਂ ਦੀ ਉਲੰਘਣਾ, ਜਿਨ੍ਹਾਂ ਵਿੱਚ ਬੌਧਿਕ ਸੰਪੱਤੀ, ਜਾਂ ਕਿਸੇ ਗੁਪਤਤਾ ਜਾਂ ਖਪਤਕਾਰ ਸੁਰੱਖਿਆ ਦੇ ਅਧਿਕਾਰ ਦੀ ਉਲੰਘਣਾ ਸ਼ਾਮਲ ਹੈ; (iv) ਕਨੂੰਨ ਜਾਂ ਇਕਰਾਰਨਾਮੇ ਦੀ ਜ਼ਿੰਮੇਵਾਰੀ ਦੀ ਕੋਈ ਉਲੰਘਣਾ ਅਤੇ ਅਜਿਹੀ ਉਲੰਘਣਾ ਦੇ ਨਤੀਜੇ ਵਜੋਂ ਕੋਈ ਵੀ ਦਾਅਵਾ, ਮੰਗ, ਨੋਟਿਸ; (v) ਤੁਹਾਡੀ ਲਾਪਰਵਾਹੀ ਜਾਂ ਜਾਣ ਬੁੱਝ ਕੇ ਕੀਤੀ ਗਈ ਬਦਸਲੂਕੀ। ਇਹ ਜ਼ਿੰਮੇਵਾਰੀ ਸਾਡੀਆਂ ਸ਼ਰਤਾਂ ਦੇ ਖ਼ਤਮ ਹੋਣ ਤੋਂ ਬਾਅਦ ਜਾਰੀ ਰਹੇਗੀ।

ਬੇਲੋੜੀ ਸਮੱਗਰੀ#

ਅਸੀਂ ਹਮੇਸ਼ਾ ਫੀਡਬੈਕ ਜਾਂ ਹੋਰ ਸੁਝਾਵਾਂ ਦੀ ਕਦਰ ਕਰਦੇ ਹਾਂ। ਅਸੀਂ ਉਨ੍ਹਾਂ ਲਈ ਤੁਹਾਨੂੰ ਮੁਆਵਜ਼ਾ ਦੇਣ ਦੀ ਕਿਸੇ ਵੀ ਪਾਬੰਦੀ ਜਾਂ ਜ਼ਿੰਮੇਵਾਰੀ ਤੋਂ ਬਿਨਾਂ ਉਨ੍ਹਾਂ ਦੀ ਵਰਤੋਂ ਕਰ ਸਕਦੇ ਹਾਂ ਅਤੇ ਉਨ੍ਹਾਂਨੂੰ ਗੁਪਤ ਰੱਖਣ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ।

ਆਮ#

 1. ਇਸ ਐਪ ਦੇ ਪਿਛਲੇ ਸੰਸਕਰਣਾਂ ਦੇ ਨਿਯਮਾਂ ਅਤੇ ਸ਼ਰਤਾਂ ਦੇ ਅਧੀਨ ਅਧਿਕਾਰ ਅਤੇ ਜ਼ਿੰਮੇਵਾਰੀਆਂ ਜੋ ਕਿ ਐਪ ਦੇ ਕਿਸੇ ਹੋਰ ਪ੍ਰਦਾਤਾ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸਨ, ਨੂੰ ਮੁਹੱਲਾ ਗਰੁੱਪ ਨੂੰ ਸੌਂਪਿਆ ਗਿਆ ਹੈ। ਜੇਕਰ ਇਨ੍ਹਾਂ ਸ਼ਰਤਾਂ ਦਾ ਕੋਈ ਵੀ ਪਹਿਲੂ ਲਾਗੂ ਕਰਨ ਯੋਗ ਨਹੀਂ ਹੈ, ਤਾਂ ਬਾਕੀ ਪ੍ਰਭਾਵ ਵਿੱਚ ਰਹਿਣਗੇ।
 2. ਸਾਡੀਆਂ ਸ਼ਰਤਾਂ ਵਿੱਚ ਕੋਈ ਵੀ ਸੰਸ਼ੋਧਨ ਜਾਂ ਛੋਟ ਲਿਖਤੀ ਰੂਪ ਵਿੱਚ ਹੋਣੀ ਚਾਹੀਦੀ ਹੈ ਅਤੇ ਸਾਡੇ ਦੁਆਰਾ ਉਸ 'ਤੇ ਦਸਤਖ਼ਤ ਕੀਤੇ ਗਏ ਹੋਣੇ ਚਾਹੀਦੇ ਹਨ।
 3. ਜੇਕਰ ਅਸੀਂ ਇਨ੍ਹਾਂ ਸ਼ਰਤਾਂ ਦੇ ਕਿਸੇ ਵੀ ਪਹਿਲੂ ਨੂੰ ਲਾਗੂ ਕਰਨ ਵਿੱਚ ਨਾਕਾਮ ਰਹਿੰਦੇ ਹਾਂ, ਜਿਸ ਵਿੱਚ ਕਨੂੰਨ ਲਾਗੂ ਕਰਨ ਵਾਲੀਆਂ ਮੁਨਾਸਬ ਅਥਾਰਟੀਆਂ ਨੂੰ ਕਿਸੇ ਵੀ ਗੈਰ-ਕਨੂੰਨੀ ਜਾਂ ਨਾਮੁਨਾਸਿਬ ਕਾਰਵਾਈ ਦੀ ਰਿਪੋਰਟ ਕਰਨੀ, ਜਾਂ ਤੁਹਾਡੇ ਪ੍ਰੋਫ਼ਾਈਲ ਨੂੰ ਬਲਾਕ ਜਾਂ ਮੁਅੱਤਲ ਕਰਨਾ ਸ਼ਾਮਲ ਹੈ, ਤਾਂ ਸਾਡੇ ਅਧਿਕਾਰ ਲਾਗੂ ਕਰਨ ਵਿੱਚ ਅਜਿਹੀ ਨਾਕਾਮੀ ਸਾਡੇ ਵੱਲੋਂ ਇੱਕ ਛੋਟ ਨਹੀਂ ਹੋਵੇਗੀ।
 4. ਸਾਨੂੰ ਉਹ ਸਾਰੇ ਅਧਿਕਾਰ ਹਨ ਜੋ ਤੁਹਾਨੂੰ ਸਪਸ਼ਟ ਤੌਰ 'ਤੇ ਨਹੀਂ ਦਿੱਤੇ ਗਏ ਹਨ।