Skip to main content

ਸਮੱਗਰੀ ਸਮੱਗਰੀ ਅਤੇ ਕਮਿਊਨਿਟੀ ਦਿਸ਼ਾਨਿਰਦੇਸ਼

Last updated: 09th Janauary 2024

ਇਹ ਸਮੱਗਰੀ ਅਤੇ ਭਾਈਚਾਰਕ ਦਿਸ਼ਾ-ਨਿਰਦੇਸ਼ ("ਦਿਸ਼ਾ-ਨਿਰਦੇਸ਼") ਸਾਡੀ ਵੈੱਬਸਾਈਟ ਇੱਥੇ ਸਥਿਤ https://mojapp.in/short-video-app ਦੀ ਤੁਹਾਡੀ ਵਰਤੋਂ ਨੂੰ ਨਿਯੰਤ੍ਰਿਤ ਕਰਦੇ ਹਨ ਅਤੇ/ਜਾਂ ਮੋਬਾਈਲ ਐਪਲੀਕੇਸ਼ਨ ਅਤੇ ਇਸਦੇ ਸੰਸਕਰਣ (“ਐਪ”), ਨੂੰ ਸਮੂਹਿਕ ਤੌਰ ‘ਤੇ “ਪਲੇਟਫਾਰਮ” ਕਿਹਾ ਜਾਂਦਾ ਹੈ। ਉਹ Mohalla Tech Pvt. Ltd. ਦੁਆਰਾ ਉਪਲਬਧ ਕਰਵਾਇਆ ਗਿਆ ਹੈ। ("MTPL", "ਕੰਪਨੀ", "ਅਸੀਂ", "ਸਾਨੂੰ" ਅਤੇ "ਸਾਡੇ"), ਭਾਰਤ ਦੇ ਕਾਨੂੰਨਾਂ ਅਧੀਨ ਸਥਾਪਿਤ ਇੱਕ ਨਿੱਜੀ ਕੰਪਨੀ ਜਿਸਦਾ ਰਜਿਸਟਰਡ ਦਫ਼ਤਰ ਮੁਹੱਲਾ ਟੈੱਕ ਪ੍ਰਾਈਵੇਟ ਲਿਮਟਿਡ, ਨੋਰਥ ਟਾਵਰ ਸਮਾਰਟ ਵਰਕਸ,ਵਿਸ਼ਨੇਵੀ ਟੈੱਕ ਪਾਰਕ, ਸਰਵੇ ਨੰਬਰ 16/1 ਅਤੇ ਨੰਬਰ 17/2 ਅੰਬਾਲਿਪੁਰਾ ਪਿੰਡ, ਵਰਥੂਰ ਹੋਬਲੀ, ਬੰਗਲੁਰੂ ਅਰਬਨ, ਕਰਨਾਟਕ - 560103. ਹੈ। ਪਲੇਟਫਾਰਮ ਦੇ ਉਪਭੋਗਤਾ ਲਈ "ਤੁਸੀਂ" ਅਤੇ "ਤੁਹਾਡੀਆਂ" ਸ਼ਰਤਾਂ ਦਾ ਹਵਾਲਾ ਦਿੱਤਾ ਹੈ।

ਇਹ ਦਿਸ਼ਾਨਿਰਦੇਸ਼ ਵਰਤੋਂ ਦੀਆਂ ਸ਼ਰਤਾਂ, ਅਤੇ ਗੁਪਤਤਾ ਨੀਤੀ (ਸਮੁੱਚੇ ਤੌਰ 'ਤੇ, "ਸ਼ਰਤਾਂ") ਦੇ ਨਾਲ ਪੜ੍ਹੇ ਜਾਣੇ ਚਾਹੀਦੇ ਹਨ। ਇਨ੍ਹਾਂ ਦਿਸ਼ਾਨਿਰਦੇਸ਼ਾਂ ਵਿੱਚ ਵਰਤੇ ਗਏ ਵੱਡੇ ਅੱਖਰਾਂ ਵਾਲੇ ਸ਼ਬਦਾਂ ਦਾ ਉਹ ਮਤਲਬ ਹੋਵਗਾ ਜੋ ਸ਼ਰਤਾਂ ਵਿੱਚ ਇਨ੍ਹਾਂ ਸ਼ਬਦਾਂ ਲਈ ਨਿਰਧਾਰਿਤ ਕੀਤਾ ਜਾਵੇਗਾ।

ਕਿਰਪਾ ਕਰਕੇ ਇਹ ਨੋਟ ਕਰੋ ਕਿ ਅਸੀਂ ਸਮੇ-ਸਮੇਂ 'ਤੇ ਇਨ੍ਹਾਂ ਦਿਸ਼ਾਨਿਰਦੇਸ਼ਾਂ ਨੂੰ ਬਦਲ ਸਕਦੇ ਹਾਂ ਅਤੇ ਸਾਡੇ ਕੋਲ ਅਜਿਹਾ ਕਰਨ ਦਾ ਅਧਿਕਾਰ ਹੈ। ਨਵੀਨਤਮ ਅਪਡੇਟ ਕੀਤਾ ਸੰਸਕਰਣ ਇੱਥੇ ਉਪਲਬਧ ਹੈ।

ਸਾਡਾ ਪਲੇਟਫ਼ਾਰਮ ਤੁਹਾਨੂੰ ਪੂਰੇ ਭਾਰਤ ਅਤੇ ਦੁਨੀਆ ਦੇ ਹੋਰ ਹਿੱਸਿਆਂ ਤੋਂ ਲੋਕਾਂ ਨਾਲ ਜੋੜਦਾ ਹੈ। ਅਸੀਂ ਜੋ ਕਮਿਊਨਿਟੀ ਬਣਾਈ ਹੈ ਉਹ ਵਿਵਿਧ ਅਤੇ ਵੱਖੋ-ਵੱਖ ਕਿਸਮ ਦੀ ਸਮੱਗਰੀ ਨੂੰ ਸਵੀਕਾਰ ਕਰਦੀ ਹੈ ਪਰ ਪਲੇਟਫ਼ਾਰਮ ਵੱਖੋ-ਵੱਖ ਲੋਕਾਂ ਦੁਆਰਾ ਐਕਸੈਸ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚ ਨਾਬਾਲਗ ਅਤੇ ਨੌਜਵਾਨ ਸ਼ਾਮਲ ਹੋ ਸਕਦੇ ਹਨ। ਇਸ ਲਈ, ਇਹ ਯਕੀਨੀ ਬਣਾਉਣ ਲਈ ਕਿ ਸਾਡੇ ਸਾਰੇ ਵਰਤੋਂਕਾਰ ਇੱਕ ਮਿਆਰੀ ਪੱਧਤੀ ਅਪਨਾਉਂਦੇ ਹਨ ਅਤੇ ਤੁਹਾਡੇ ਲਈ ਰਚਨਾਤਮਕ ਤੌਰ ’ਤੇ ਆਪਣੇ ਆਪ ਨੂੰ ਵਿਅਕਤ ਕਰਨ ਵਾਸਤੇ ਇੱਕ ਸੁਰੱਖਿਅਤ ਮਾਹੌਲ ਨੂੰ ਅਗਾਂਹ ਵਧਾਉਣ ਲਈ, ਅਸੀਂ ਸਖ਼ਤ ਦਿਸ਼ਾਨਿਰਦੇਸ਼ ਅਤੇ ਪਾਬੰਦੀਆਂ ਲਾਗੂ ਕੀਤੀਆਂ ਹਨ ਜੋ ਪਲੇਟਫ਼ਾਰਮ ਦੀ ਵਰਤੋਂ ਨੂੰ ਨਿਯੰਤ੍ਰਿਤ ਕਰਦੀਆਂ ਹਨ।

ਸਮੱਗਰੀ ਲਈ ਦਿਸ਼ਾਨਿਰਦੇਸ਼#

ਅਸੀਂ ਸਕ੍ਰਿਆ ਤੌਰ ’ਤੇ ਉਹ ਸਮੱਗਰੀ ਹਟਾਉਂਦੇ ਹਾਂ ਸਾਡੇ ਪਲੇਟਫ਼ਾਰਮ ’ਤੇ ਜਿਸਦੀ ਇਜਾਜ਼ਤ ਨਹੀਂ ਹੈ ਅਤੇ ਜੋ ਸਾਡੇ ਦਿਸ਼ਾਨਿਰਦੇਸ਼ਾਂ ਅਤੇ ਲਾਗੂ ਭਾਰਤੀ ਕਨੂੰਨਾਂ, ਦੋਵਾਂ ਦੀ ਉਲੰਘਣਾ ਕਰਦੀ ਹੈ। ਜੇਕਰ ਅਜਿਹੀ ਸਮੱਗਰੀ ਸਾਡੇ ਧਿਆਨ ਵਿੱਚ ਆਉਂਦੀ ਹੈ, ਤਾਂ ਅਸੀਂ ਉਸਨੂੰ ਹਟਾ ਦਿਆਂਗੇ ਜਾਂ ਵਰਤੋਂਕਾਰ ਖਾਤਿਆਂ ’ਤੇ ਪਾਬੰਦੀ ਲਗਾ ਦਿਆਂਗੇ। ਜੇਕਰ ਤੁਸੀਂ ਅਜਿਹੀ ਕੋਈ ਸਮੱਗਰੀ ਵੇਖਦੇ ਹੋ ਜੋ ਇਨ੍ਹਾਂ ਦਿਸ਼ਾਨਿਰਦੇਸ਼ਾਂ ਦੀ ਉਲੰਘਣਾ ਕਰਦੀ ਹੈ, ਤਾਂ ਅਸੀਂ ਤੁਹਾਨੂੰ ਉਸਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਕ੍ਰੀਏਟਰ ਦਾ ਇਰਾਦਾ ਮਹੱਤਵਪੂਰਨ ਹੈ। ਅਸੀਂ ਰਚਨਾਤਮਕ ਆਜ਼ਾਦੀ ਦੀ ਅਹਿਮੀਅਤ ਸਮਝਦੇ ਹਾਂ, ਹਾਲਾਂਕਿ, ਅਸੀਂ ਅਜਿਹੀ ਕਿਸੇ ਸਮੱਗਰੀ ਦਾ ਸਵਾਗਤ ਨਹੀਂ ਕਰਦੇ ਜਿਸਦਾ ਇਰਾਦਾ ਤਕਲੀਫ਼ ਲਿਆਉਣਾ, ਅਜਿਹਾ ਕੁਝ ਫੈਲਾਉਂਦੀ ਹੈ ਜਿਸਨੂੰ ਨਫ਼ਰਤ ਭਰਿਆ ਭਾਸ਼ਣ ਅਤੇ ਬਦਸਲੂਕੀ ਸਮਝਿਆ ਜਾ ਸਕਦਾ ਹੈ, ਹਿੰਸਾ ਅਤੇ ਗੈਰ-ਕਨੂੰਨੀ ਗਤੀਵਿਧੀਆਂ ਨੂੰ ਵਧਾਉਂਦੀ ਹੈ ਜਾਂ ਪਲੇਟਫਾਰਮ ਵਿੱਚ ਕ੍ਰੀਏਟਰ ਜਾਂ ਕਲਾਕਾਰ ਦੇ ਪਰਿਵੇਸ਼ ਵਿੱਚ ਰੁਕਾਵਟ ਪੈਦਾ ਕਰਦੀ ਹੈ।

ਏ. ਲਾਗੂ ਕਨੂੰਨਾਂ ਦੀ ਪਾਲਣਾ#

ਸਾਰੀ ਸਮੱਗਰੀ, ਜਿਸ ਵਿੱਚ, ਕਿਸੇ ਸੀਮਾ ਤੋਂ ਬਿਨਾਂ, ਤੁਹਾਡੇ ਦੁਆਰਾ ਸਾਡੇ ਪਲੇਟਫ਼ਾਰਮ ’ਤੇ ਅਪਲੋਡ, ਪੋਸਟ, ਟਿੱਪਣੀ, ਜਾਂ ਸ਼ੇਅਰ ਕੀਤੀ ਗਈ ਸਮੱਗਰੀ ਸ਼ਾਮਲ ਹੈ, ਲਈ ਭਾਰਤ ਦੇ ਕਨੂੰਨਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ, ਜਿਨ੍ਹਾਂ ਵਿੱਚ, ਕਿਸੇ ਸੀਮਾ ਤੋਂ ਬਿਨਾਂ, ਸਾਰੇ ਨਿਯਮਾਂ ਅਤੇ ਅਜਿਹੇ ਕਨੂੰਨਾਂ ਦੇ ਤਹਿਤ ਕੀਤੇ ਗਏ ਸੰਸ਼ੋਧਨਾਂ ਸਮੇਤ, ਭਾਰਤੀ ਦੰਡ ਸੰਹਿਤਾ, 1860 ਅਤੇ, ਸੂਚਨਾ ਤਕਨਾਲੋਜੀ ਐਕਟ, 2000 ਸ਼ਾਮਲ ਹਨ। ਅਸੀਂ ਕਨੂੰਨੀ ਅਥਾਰਟੀਆਂ ਨਾਲ ਸਹਿਯੋਗ ਕਰਦੇ ਹਾਂ ਅਤੇ ਲਾਗੂ ਕਨੂੰਨਾਂ ਦੀ ਉਲੰਘਣਾ ਦੇ ਮਾਮਲਿਆਂ ਵਿੱਚ ਕਨੂੰਨ ਲਾਗੂ ਕਰਨ ਦੀਆਂ ਵਿਧੀਆਂ ਦੀ ਪਾਲਣਾ ਕਰਦੇ ਹਾਂ।

ਬੀ. ਨਗਨਤਾ ਅਤੇ ਅਸ਼ਲੀਲਤਾ#

ਅਸੀਂ ਅਜਿਹੀ ਸਮੱਗਰੀ ਦੀ ਇਜਾਜ਼ਤ ਦਿੰਦੇ ਹਾਂ ਜਿਸ ਵਿੱਚ ਸੀਮਿਤ ਜਿਨਸੀ ਕਲਪਨਾ ਹੋ ਸਕਦੀ ਹੈ, ਬਸ਼ਰਤੇ ਕਿ ਉਹ ਕਲਾਤਮਕ ਅਤੇ ਵਿਦਿਅਕ ਉਦੇਸ਼ਾਂ, ਜਨਤੱਕ ਜਾਗਰੂਕਤਾ, ਹਾਸੇ-ਮਜ਼ਾਕ ਜਾਂ ਵਿਅੰਗਾਤਮਕ ਉਦੇਸ਼ਾਂ ਲਈ ਪੋਸਟ ਕੀਤੀ ਜਾਂਦੀ ਹੈ। ਸਮੱਗਰੀ ਜਿਸ ਵਿੱਚ ਹੇਠਾਂ ਦਿੱਤੀਆਂ ਗਈਆਂ ਚੀਜ਼ਾਂ ਸ਼ਾਮਲ ਹਨ, ਉਹ ਪਲੇਟਫ਼ਾਰਮ ’ਤੇ ਵਰਜਿਤ ਹੈ ਅਤੇ ਇਨ੍ਹਾਂਨੂੰ ਇਨ੍ਹਾਂ ਦਿਸ਼ਾਨਿਰਦੇਸ਼ਾਂ ਦੀ ਸਖ਼ਤ ਉਲੰਘਣਾ ਮੰਨਿਆ ਜਾਵੇਗਾ:

 • ਅਸ਼ਲੀਲ, ਜਿਨਸੀ ਤੌਰ 'ਤੇ ਸਪੱਸ਼ਟ, ਪੋਰਨਗ੍ਰਾਫ਼ੀ ਜਾਂ ਨੰਗੀ ਸਮੱਗਰੀ ਜਾਂ ਚਿੱਤਰ/ਵੀਡੀਓ ਜੋ ਨਿੱਜੀ ਅੰਗਾਂ (ਜਿਨਸੀ ਅੰਗਾਂ, ਔਰਤਾਂ ਦੀਆਂ ਛਾਤੀਆਂ ਅਤੇ ਨਿੱਪਲਾਂ, ਨਿਤੰਬਾਂ,) ਅਤੇ/ਜਾਂ ਜਿਨਸੀ ਗਤੀਵਿਧੀਆਂ ਨੂੰ ਦਰਸਾਉਂਦੇ ਹਨ;

 • ਜਿਨਸੀ ਸਥਿਤੀਆਂ ਵਿੱਚ ਲੋਕਾਂ ਦੇ ਵੀਡੀਓਜ਼ ਜਾਂ ਤਸਵੀਰਾਂ ਜਾਂ ਅਜਿਹੀ ਸਮੱਗਰੀ ਜੋ ਜਿਨਸੀ ਕਿਰਿਆਵਾਂ/ਇਸ਼ਾਰਿਆਂ ਜਾਂ ਜਾਦੂ-ਟੂਣੇ ਜਾਂ ਕਾਮ ਉਤੇਜਨਾ ਦੇ ਇਰਾਦੇ ਜਾਂ ਜਿਨਸੀ ਉਤਸ਼ਾਹ ਨੂੰ ਦਰਸ਼ਾਉਂਦੀ ਹੈ;

 • ਜਿਨਸੀ ਜ਼ਬਰਦਸਤੀ ਜਾਂ ਬਦਲਾ ਲੈਣ ਵਾਲੀ ਅਸ਼ਲੀਲ ਤਸਵੀਰਾਂ;

 • ਦਰਿੰਦਗੀ ਜਾਂ ਜਾਨਵਰਾਂ ਵੱਲ ਜਿਨਸੀ ਖਿੱਚ;

 • ਅਜਿਹੀ ਸਮੱਗਰੀ ਜੋ ਕਿਸੇ ਵੀ ਵਿਅਕਤੀ ਦਾ ਸ਼ੋਸ਼ਣ ਕਰਦੀ ਹੈ ਜਾਂ ਉਸਨੂੰ ਖ਼ਤਰੇ ਵਿੱਚ ਪਾਉਂਦੀ ਹੈ (ਉਦਾਹਰਨ ਲਈ, ਫ਼ੋਨ ਨੰਬਰ, ਜਾਂ ਕਿਸੇ ਵਿਅਕਤੀ ਦਾ ਸ਼ੋਸ਼ਣ ਕਰਨ ਜਾਂ ਉਸਨੂੰ ਖ਼ਤਰੇ ਵਿੱਚ ਪਾਉਣ ਦੇ ਉਦੇਸ਼ ਵਾਲੀ ਹੋਰ ਨਿੱਜੀ ਜਾਣਕਾਰੀ, ਜਿਸ ਵਿੱਚ ਵੇਸਵਾਚਾਰ ਜਾਂ ਐਸਕਾਰਟ ਸੇਵਾਵਾਂ ਨੂੰ ਉਤਸ਼ਾਹਿਤ ਜਾਂ ਉਸਦੀ ਮੰਗ ਕਰਨ ਦਾ ਉਦੇਸ਼ ਸ਼ਾਮਲ ਹੈ);

 • ਉਹ ਸਮੱਗਰੀ ਜੋ ਪੈਡੋਫਿਲਿਕ ਹੈ ਜਾਂ ਬਾਲ ਪੋਰਨੋਗ੍ਰਾਫੀ ਨਾਲ ਸਬੰਧਿਤ ਹੈ (ਬਿਨਾਂ ਸੀਮਾ, ਸਿਰਜਣਾ, ਤਰੱਕੀ, ਗਲੋਰੀਫਿਕੇਸ਼ਨ, ਟ੍ਰਾਂਸਮਿਸ਼ਨ ਜਾਂ ਬਾਲ ਪੋਰਨੋਗ੍ਰਾਫੀ ਦੀ ਬ੍ਰਾਊਜ਼ਿੰਗ ਦੇ) ਨਾਲ ਸਬੰਧਿਤ ਹੈ); ਜਾਂ

 • ਉਹ ਸਮੱਗਰੀ ਜੋ ਅਸ਼ਲੀਲ, ਅਨੈਤਿਕ ਜਾਂ ਬਲਾਤਕਾਰ, ਜਿਨਸੀ ਵਸਤੂਕਰਨ, ਗੈਰ-ਸਹਿਮਤੀ ਵਾਲੀਆਂ ਗਤੀਵਿਧੀਆਂ ਅਤੇ ਛੇੜਛਾੜ ਨਾਲ ਸਬੰਧਤ ਹੈ।

ਸੀ. ਛੇੜ-ਛਾੜ ਜਾਂ ਧੌਂਸ#

ਅਸੀਂ ਆਪਣੇ ਪਲੇਟਫ਼ਾਰਮ ’ਤੇ ਕਿਸੇ ਵੀ ਕਿਸਮ ਦੀ ਛੇੜ-ਛਾੜ ਜਾਂ ਧੌਂਸ ਦੀ ਸਖ਼ਤ ਨਿੰਦਾ ਕਰਦੇ ਹਾਂ। ਅਸੀਂ ਆਪਣੇ ਵਰਤੋਂਕਾਰਾਂ ਨੂੰ ਭਾਵਨਾਤਮਕ ਜਾਂ ਮਨੋਵਿਗਿਆਨਕ ਪਰੇਸ਼ਾਨੀ ਦੇ ਡਰ ਤੋਂ ਬਿਨਾਂ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਆਜ਼ਾਦੀ ਦੇਣ ਦਾ ਇਰਾਦਾ ਰੱਖਦੇ ਹਾਂ। ਅਸੀਂ ਤੁਹਾਨੂੰ ਅਜਿਹੀ ਕਿਸੇ ਵੀ ਸਮੱਗਰੀ ਨੂੰ ਨਜ਼ਰਅੰਦਾਜ਼ ਕਰਨ ਦੀ ਬੇਨਤੀ ਕਰਦੇ ਹਾਂ ਜੋ ਤੁਹਾਨੂੰ ਕਾਫ਼ੀ ਤੁੱਛ ਅਤੇ ਤੰਗ ਕਰਨ ਵਾਲੀ ਲੱਗਦੀ ਹੈ। ਇਸਤੋਂ ਇਲਾਵਾ, ਅਸੀਂ ਤੁਹਾਨੂੰ ਅਜਿਹੀ ਕਿਸੇ ਵੀ ਸਮੱਗਰੀ ਦੀ ਰਿਪੋਰਟ ਕਰਨ ਲਈ ਵੀ ਉਤਸ਼ਾਹਿਤ ਕਰਦੇ ਹਾਂ ਜੋ ਕਿਸੇ ਹੋਰ ਵਿਅਕਤੀ ਨੂੰ ਪਰੇਸ਼ਾਨ ਕਰਦੀ ਹੈ ਜਾਂ ਜਿਸਦਾ ਇਰਾਦਾ ਕਿਸੇ ਵਿਅਕਤੀ ਦਾ ਅਪਮਾਨ ਜਾਂ ਉਸਨੂੰ ਸ਼ਰਮਿੰਦਾ ਕਰਨਾ ਹੈ।

ਸਮੱਗਰੀ ਜੋ ਇਨ੍ਹਾਂ ਦਿਸ਼ਾਨਿਰਦੇਸ਼ਾਂ ਦੀ ਉਲੰਘਣਾ ਦੇ ਤੌਰ ’ਤੇ ਯੋਗ ਹੈ ਉਸ ਵਿੱਚ ਇਹ ਸ਼ਾਮਲ ਹਨ, ਪਰ ਇਨ੍ਹਾਂ ਤੱਕ ਸੀਮਿਤ ਨਹੀਂ ਹਨ:

 • ਅਪਮਾਨਜਨਕ ਭਾਸ਼ਾ ਜਾਂ ਗਾਲਾਂ, ਮੌਰਫ਼ ਕੀਤੀਆਂ ਤਸਵੀਰਾਂ, ਅਤੇ / ਜਾਂ ਖਤਰਨਾਕ ਰਿਕਾਰਡਿੰਗਸ।

 • ਕਿਸੇ ਵਿਅਕਤੀ ਨੂੰ ਉਸਦੀ ਨਸਲ, ਰੂਪ, ਜਾਤੀ, ਰੰਗ, ਅਸਮਰੱਥਾਵਾਂ, ਧਰਮ, ਜਿਨਸੀ ਪਸੰਦ, ਅਤੇ / ਜਾਂ ਜਿਨਸੀ ਅਭਿਵਿਅਕਤੀ ਕਰਨ ਜਾਂ ਕਿਸੇ ਹੋਰ ਤਰ੍ਹਾਂ ਦੀ ਜਿਨਸੀ ਬਦਸਲੂਕੀ ਦੇ ਅਧਾਰ ’ਤੇ ਪੇਸ਼ ਕਰਨਾ ਇਸ ਪਲੇਟਫ਼ਾਰਮ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸੇ ਤਰ੍ਹਾਂ, ਕਿਸੇ ਹੋਰ ਤਰ੍ਹਾਂ ਜਾਂ ਉੱਪਰ ਦੱਸੀ ਗਈ ਸਮੱਗਰੀ ਦੇ ਅਧਾਰ ’ਤੇ ਕਿਸੇ ਵਿਅਕਤੀ ਤੋਂ ਰਕਮ ਖੋਹਣ ਜਾਂ ਉਸਨੂੰ ਬਲੈਕਮੇਲ ਕਰਨ ਦੀ ਸਖ਼ਤ ਮਨਾਹੀ ਹੈ।

 • ਜੇਕਰ ਕੋਈ ਤੁਹਾਨੂੰ ਆਪਣੇ ਖਾਤੇ ਤੋਂ ਬਲਾਕ ਕਰਦਾ ਹੈ, ਤਾਂ ਕਿਰਪਾ ਕਰਕੇ ਕਿਸੇ ਵੱਖਰੇ ਖਾਤੇ ਤੋਂ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਾ ਕਰੋ। ਜੇਕਰ ਕੋਈ ਵਰਤੋਂਕਾਰ ਇਸ ਪਲੇਟਫ਼ਾਰਮ ’ਤੇ ਤੁਹਾਡੇ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦਾ, ਤਾਂ ਅਸੀਂ ਤੁਹਾਨੂੰ ਉਸਦਾ ਸਨਮਾਨ ਕਰਨ ਅਤੇ ਉਲਟ ਕਰਨ ਦੀ ਬੇਨਤੀ ਕਰਦੇ ਹਾਂ।

 • ਕਿਸੇ ਵਿਅਕਤੀ ਦੀ ਅਜਿਹੀ ਕੋਈ ਵੀ ਤਸਵੀਰ ਜਾਂ ਜਾਣਕਾਰੀ ਜੋ ਉਸਦੀ ਸਹਿਮਤੀ ਤੋਂ ਬਿਨਾਂ ਉਸਨੂੰ ਪਰੇਸ਼ਾਨ ਕਰਨ, ਤਕਲੀਫ਼ ਪਹੁੰਚਾਉਣ ਜਾਂ ਖਤਰੇ ਵਿੱਚ ਪਾਉਣ ਦੇ ਇਰਾਦੇ ਨਾਲ ਸ਼ੇਅਰ ਕੀਤੀ ਜਾਂਦੀ ਹੈ।

 • ਕਿਸੇ ਨੂੰ ਵਿੱਤੀ ਲਾਭ ਲਈ ਤੰਗ ਕਰਨ, ਜਾਂ ਉਹਨਾਂ ਨੂੰ ਕੋਈ ਸੱਟ ਮਾਰਨ ਲਈ ਪੋਸਟ ਕੀਤੀ ਝੂਠੀ ਜਾਣਕਾਰੀ।

ਹਾਲਾਂਕਿ, ਜੇਕਰ ਕਿਸੇ ਮਾਮਲੇ ਵਿੱਚ ਖ਼ਬਰਾਂ ਵਿੱਚ ਆਉਣ ਵਾਲੇ ਜਾਂ ਵੱਡੀ ਸੰਖਿਆ ਵਿੱਚ ਜਨਤੱਕ ਸਰੋਤਾਵਾਂ ਵਾਲੇ ਵਿਅਕਤੀਆਂ ਬਾਰੇ ਮਹੱਤਵਪੂਰਨ ਚਰਚਾ ਅਤੇ ਵਿਚਾਰ-ਵਟਾਂਦਰਾ ਸ਼ਾਮਲ ਹੈ, ਤਾਂ ਸ਼ਰਤਾਂ ਅਤੇ ਇਨ੍ਹਾਂ ਦਿਸ਼ਾਨਿਰਦੇਸ਼ਾਂ ਦੇ ਤਹਿਤ ਅਸੀਂ ਉਸਦੀ ਇਜਾਜ਼ਤ ਦੇ ਸਕਦੇ ਹਾਂ।

ਡੀ. ਬੌਧਿਕ ਸੰਪੱਤੀ#

ਸਾਡਾ ਉਦੇਸ਼ ਬੌਧਿਕ ਸੰਪੱਤੀ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨਾ ਅਤੇ ਅਜਿਹੇ ਅਧਿਕਾਰਾਂ ਦੀ ਉਲੰਘਣਾ ਨੂੰ ਗੰਭੀਰ ਬਦਸਲੂਕੀ ਮੰਨਣਾ ਹੈ। ਸਾਰੀ ਸਮੱਗਰੀ ਜਿਵੇਂ ਸਾਹਿਤਕ, ਸੰਗੀਤਕ, ਨਾਟਕੀ, ਕਲਾਤਮਕ, ਆਵਾਜ਼ ਦੀਆਂ ਰਿਕਾਰਡਿੰਗਸ, ਸਿਨੇਮੈਟੋਗ੍ਰਾਫਿਕ ਰਚਨਾਵਾਂ, ਬੌਧਿਕ ਸੰਪੱਤੀ ਦੀ ਸੁਰੱਖਿਆ ਦੇ ਅਧੀਨ ਹੈ।

ਇਸ ਪਲੇਟਫ਼ਾਰਮ ’ਤੇ ਅਜਿਹੀ ਸਮੱਗਰੀ ਪੋਸਟ ਕਰਨ ਦੀ ਇਜਾਜ਼ਤ ਨਹੀਂ ਹੈ ਜੋ ਅਸਲੀ ਨਹੀਂ ਹੈ ਅਤੇ ਅਜਿਹੇ ਕਿਸੇ ਵਿਅਕਤੀ/ਸੰਗਠਨ ਤੋਂ ਕਾਪੀ ਕੀਤੀ ਗਈ ਹੈ ਜੋ ਅਜਿਹੀ ਸਮੱਗਰੀ/ਰਚਨਾਵਾਂ ਵਿੱਚ ਬੌਧਿਕ ਸੰਪੱਤੀ ਦੇ ਅਧਿਕਾਰਾਂ ਦਾ ਮਾਲਕ ਹੈ। ਅਜਿਹੀ ਕੋਈ ਵੀ ਸਮੱਗਰੀ ਜੋ ਤੀਜੀਆਂ-ਧਿਰਾਂ ਦੇ ਬੌਧਿਕ ਸੰਪੱਤੀ ਅਧਿਕਾਰਾਂ ਦੀ ਉਪਲੰਘਣਾ ਕਰਦੀ ਹੈ, ਉਹ ਹਟਾ ਦਿੱਤੀ ਜਾਵੇਗੀ ਅਤੇ ਅਜਿਹੇ ਵਰਤੋਂਕਾਰਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਜੋ ਵਾਰ-ਵਾਰ ਦੋਸ਼ੀ ਹੁੰਦੇ ਹਨ। ਜੇਕਰ ਤੁਸੀਂ ਪਲੇਟਫ਼ਾਰਮ ਦੇ ਅੰਦਰ ਅਜਿਹੀ ਸਮੱਗਰੀ ਮੁੜ ਸਾਂਝੀ ਕਰਨੀ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਅਜਿਹਾ ਕੋਈ ਵੀ ਗੁਣ, ਵਾਟਰਮਾਰਕ ਅਤੇ ਅਸਲ ਸਿਰਲੇਖ ਨਾ ਹਟਾਓ ਜੋ ਸਮੱਗਰੀ ਦਾ ਪ੍ਰਮਾਣਿਕ ਸਰੋਤ ਦੱਸਦੇ ਹਨ। ਇਸਤੋਂ ਇਲਾਵਾ, ਕਿਰਪਾ ਕਰਕੇ ਲੋੜੀਂਦੀਆਂ ਅਨੁਮਤੀਆਂ ਲਵੋ ਅਤੇ ਆਪਣੇ ਸਾਥੀ ਵਰਤੋਂਕਾਰਾਂ ਜਾਂ ਅਜਿਹੇ ਕਿਸੇ ਹੋਰ ਸੰਗਠਨ/ਵਿਅਕਤੀ ਦੇ ਨਾਂ ਅਤੇ/ਜਾਂ ਅਸਲ ਸਰੋਤ ਦਾ ਜ਼ਿਕਰ ਕਰ ਕੇ ਉਸਨੂੰ ਜਾਇਜ਼ ਕ੍ਰੈਡਿਟ ਦਿਓ ਜੋ ਅਜਿਹੀ ਸਮੱਗਰੀ ਵਿੱਚ ਬੌਧਿਕ ਸੰਪੱਤੀ ਦਾ ਮਾਲਕ ਹੈ।

ਈ. ਹਿੰਸਾ#

ਹਿੰਸਾ ਵਿੱਚ ਉਹ ਸਾਰੀ ਸਮੱਗਰੀ ਸ਼ਾਮਲ ਹੈ ਜਿਸ ਕਰਕੇ ਸਾਡੇ ਵਰਤੋਂਕਾਰਾਂ ਨੂੰ ਸਮੱਗਰੀ ਵਿੱਚ ਜ਼ਬਰਦਸਤ ਚੀਜ਼ਾਂ ਦੀ ਵਜ੍ਹਾ ਨਾਲ ਤਕਲੀਫ਼ ਹੁੰਦੀ ਹੈ ਜਿਵੇਂ, ਪਰ ਇਨ੍ਹਾਂ ਤਕ ਸੀਮਿਤ ਨਹੀਂ ਹਨ, ਗ੍ਰਾਫਿਕਲ ਚਿੱਤਰ ਜਾਂ ਵੀਡੀਓਜ਼ ਜੋ ਹਿੰਸਾ ਅਤੇ ਪੀੜਾ ਦੀ ਵਡਿਆਈ ਕਰਦੇ ਹਨ, ਜਾਂ ਜਿਨ੍ਹਾਂ ਦਾ ਇਰਾਦਾ ਹਿੰਸਾ ਭੜਕਾਉਣਾ ਹੈ, ਜੋ ਸਰੀਰਕ ਹਿੰਸਾ ਜਾਂ ਜਾਨਵਰਾਂ ’ਤੇ ਜ਼ੁਲਮ ਦਰਸ਼ਾਉਂਦੇ ਹਨ। ਅਜਿਹੀ ਸਮੱਗਰੀ ਦੀ ਸਖ਼ਤ ਮਨਾਹੀ ਹੈ ਜੋ ਖਤਰਨਾਕ ਅਤੇ ਗੈਰ-ਕਨੂੰਨੀ ਗਤੀਵਿਧੀਆਂ ਨੂੰ ਵਧਾਉਂਦੀ ਹੈ, ਜਾਂ ਅੱਤਵਾਦ, ਸੰਗਠਿਤ ਹਿੰਸਾ ਜਾਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ, ਸਮੂਹਾਂ ਜਾਂ ਆਗੂਆਂ ਦੀ ਤਾਰੀਫ਼ ਕਰਦੀ ਹੈ।

ਇਸ ਪਲੇਟਫ਼ਾਰਮ ’ਤੇ ਹਿੰਸਾ ਨਾਲ ਸੰਬੰਧਿਤ ਵਿਦਿਅਕ ਜਾਂ ਜਾਣਕਾਰੀ ਦੇਣ ਵਾਲੀ ਸਮੱਗਰੀ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਨ੍ਹਾਂ ਦਿਸ਼ਾਨਿਰਦੇਸ਼ਾਂ ਦੇ ਤਹਿਤ ਕਾਲਪਨਿਕ ਵਿਵਸਥਾ, ਮਾਰਸ਼ਲ ਆਰਟਸ ਦੇ ਰੂਪ ਵਿੱਚ ਇਸ ਪਲੇਟਫ਼ਾਰਮ ’ਤੇ ਹਿੰਸਕ ਸਮੱਗਰੀ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।

ਐੱਫ਼. ਨਫ਼ਰਤ ਭਰਿਆ ਭਾਸ਼ਣ ਅਤੇ ਪ੍ਰਚਾਰ#

ਅਜਿਹੀ ਸਮੱਗਰੀ ਵਰਜਿਤ ਹੈ ਜੋ ਕਿਸੇ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਦੇ ਖਿਲਾਫ਼ ਹਿੰਸਕ ਵਿਵਹਾਰ ਨੂੰ ਵਧਾਉਂਦੀ ਹੈ, ਜਿਸਦਾ ਇਰਾਦਾ ਕਿਸੇ ਖ਼ਾਸ ਧਰਮ, ਨਸਲ, ਜਾਤ, ਜਾਤੀ, ਸਮੁਦਾਏ, ਰਾਸ਼ਟਰੀਅਤਾ, ਅਪੰਗਤਾ (ਸਰੀਰਕ ਜਾਂ ਮਾਨਸਿਕ), ਬਿਮਾਰੀਆਂ ਜਾਂ ਲਿੰਗ ਨੂੰ ਡਰਾਉਣ, ਨਿਸ਼ਾਨਾ ਬਣਾਉਣ ਜਾਂ ਬਦਨਾਮ ਕਰਨਾ ਹੈ। ਅਜਿਹੀ ਕਿਸੇ ਵੀ ਕਿਸਮ ਦੀ ਸਮੱਗਰੀ ਦੀ ਇਜਾਜ਼ਤ ਵੀ ਨਹੀਂ ਹੈ ਜੋ ਨਫ਼ਰਤ ਪੈਦਾ ਕਰਦੀ ਹੈ ਜਾਂ ਜਿਸਦਾ ਇਰਾਦਾ ਅਜਿਹੇ ਮੁੱਦਿਆਂ ’ਤੇ ਨਫ਼ਰਤ ਪੈਦਾ ਕਰਨੀ ਜਾਂ ਫੈਲਾਉਣੀ ਜਾਂ ਨਫ਼ਰਤ ਦਾ ਪ੍ਰਚਾਰ ਕਰਨਾ ਹੈ, ਜਿਨ੍ਹਾਂ ਵਿੱਚ ਇਹ ਸ਼ਾਮਲ ਹਨ, ਪਰ ਇਨ੍ਹਾਂ ਤਕ ਸੀਮਿਤ ਨਹੀਂ ਹਨ, ਧਰਮ, ਜਾਤ, ਜਾਤੀ, ਸਮੁਦਾਏ, ਜਿਨਸੀ ਰੁਝਾਨ ਜਾਂ ਜਿਨਸੀ ਪਛਾਣ। ਅਸੀਂ ਅਜਿਹੀ ਸਮੱਗਰੀ ਦੀ ਇਜਾਜ਼ਤ ਨਹੀਂ ਦਿੰਦੇ ਜੋ ਵਿਤਕਰਾ ਫੈਲਾਉਂਦੀ ਹੈ, ਜਿਸਦਾ ਇਰਾਦਾ ਉੱਪਰ ਦੱਸੇ ਗਏ ਗੁਣਾਂ ਦੇ ਅਧਾਰ ’ਤੇ ਹਿੰਸਾ ਨੂੰ ਜਾਇਜ਼ ਠਹਿਰਾਉਣਾ ਹੁੰਦਾ ਹੈ ਅਤੇ ਜੋ ਕਿਸੇ ਵੀ ਮਤਲਬ ਜਾਂ ਨਕਾਰਾਤਮਕ ਭਾਵ ਦੇ ਨਾਲ ਕਿਸੇ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਨੂੰ ਮਾੜੇ ਦੇ ਤੌਰ ’ਤੇ ਦਰਸ਼ਾਉਂਦੀ ਹੈ।

ਅਸੀਂ ਤੁਹਾਨੂੰ ਭੜਕਾਉ ਟਿੱਪਣੀ ਅਤੇ ਅਜਿਹੇ ਸਿਧਾਂਤਾਂ ਜਾਂ ਨਫ਼ਰਤ ਭਰੀਆਂ ਵਿਚਾਰਧਾਰਾਵਾਂ ਨੂੰ ਪ੍ਰਕਾਸ਼ਿਤ ਕਰਨ ਤੋਂ ਪਰਹੇਜ਼ ਕਰਨ ਦੀ ਬੇਨਤੀ ਕਰਦੇ ਹਾਂ ਜੋ ਸਾਡੇ ਵਰਤੋਂਕਾਰਾਂ ਦੀ ਨਾਰਾਜ਼ਗੀ ਦਾ ਕਾਰਨ ਬਣ ਸਕਦੀਆਂ ਹਨ ਅਤੇ ਉਨ੍ਹਾਂ 'ਤੇ ਨਕਾਰਾਤਮਕ ਤੌਰ ’ਤੇ ਪ੍ਰਭਾਵਿਤ ਕਰ ਸਕਦੀਆਂ ਹਨ। ਅਸੀਂ ਅਜਿਹੀ ਸਮੱਗਰੀ ਦੀ ਇਜਾਜ਼ਤ ਦੇ ਸਕਦੇ ਹਾਂ ਜਿਸਦਾ ਇਰਾਦਾ ਇਨ੍ਹਾਂ ਮੁੱਦਿਆਂ ਬਾਰੇ ਜਾਗਰੂਕਤਾ ਨੂੰ ਵਧਾਉਣਾ ਜਾਂ ਇਨ੍ਹਾਂਨੂੰ ਚੁਣੌਤੀ ਦੇਣਾ ਹੈ, ਬਸ਼ਰਤੇ ਕਿ ਇਸ ਪਲੇਟਫ਼ਾਰਮ ’ਤੇ ਅਜਿਹੀ ਸਮੱਗਰੀ ਪੋਸਟ ਕਰਨ ਦਾ ਇਰਾਦਾ ਸਪਸ਼ਟ ਹੋਵੇ।

ਜੀ. ਮਿਊਜ਼ਿਕ ਲਾਇਬ੍ਰੇਰੀ ਦੀ ਵਰਤੋਂ#

ਸਾਡੇਡੇ ਕੋਲ ਤੁਹਾਡੇ ਲਈ ਸ਼ਾਮਲ ਕਰਨ ਅਤੇ ਵਰਤਣ ਲਈ ਇੱਕ ਵਿਸ਼ਾਲ ਸੰਗੀਤ ਲਾਇਬ੍ਰੇਰੀ ਉਪਲਬਧ ਹੈ। ਤੁਸੀਂ ਇਸ ਪਲੇਟਫ਼ਾਰਮ ’ਤੇ ਆਪਣੀ ਰਚਨਾਤਮਕਤਾ ਅਤੇ ਜੌਹਰ ਵਿਖਾਉਣ ਲਈ ਸਮੱਗਰੀ ਤਿਆਰ ਕਰਨ ਲਈ ਇਸ ਮਿਊਜ਼ਿਕ ਦੀ ਵਰਤੋਂ ਕਰ ਸਕਦੇ ਹੋ। ਹਾਲਾਂਕਿ, ਕਿਰਪਾ ਕਰਕੇ ਇਹ ਨੋਟ ਕਰੋ ਕਿ ਲਾਇਬ੍ਰੇਰੀ ਵਿੱਚ ਮਿਊਜ਼ਿਕ ਦੀ ਵਰਤੋਂ ਕੁਝ ਸ਼ਰਤਾਂ ਦੁਆਰਾ ਸੀਮਿਤ ਹੈ। ਉਦਾਹਰਨ ਲਈ:

 • ਤੁਸੀਂ ਜੋ ਮਿਊਜ਼ਿਕ ਸ਼ਾਮਲ ਕਰ ਸਕਦੇ ਹੋ ਉਸਦੀ ਲੰਬਾਈ ਵੱਖੋ-ਵੱਖ ਹੈ ਅਤੇ ਕਿਸੇ ਵੀ ਸਥਿਤੀ 'ਚ, ਇਹ 60 ਸਕਿੰਟਾਂ ਤੋਂ ਜ਼ਿਆਦਾ ਨਹੀਂ ਹੋ ਸਕਦੀ;
 • ਤੁਹਾਡੀ ਵਰਤੋਂ ਗੈਰ-ਵਪਾਰਕ ਕਿਸਮ ਦੀ ਹੋਣੀ ਚਾਹੀਦੀ ਹੈ;
 • ਕਿਰਪਾ ਕਰਕੇ ਕਿਸੇ ਨੂੰ ਵੀ ਨਾਰਾਜ਼ ਨਾ ਕਰੋ ਜਾਂ - ਇਨ੍ਹਾਂ ਕਮਿਊਨਿਟੀ ਦਿਸ਼ਾਨਿਰਦੇਸ਼ਾਂ ਜਾਂ ਕਿਸੇ ਹੋਰ ਲਾਗੂ ਸ਼ਰਤਾਂ ਦੀ ਉਲੰਘਣਾ ਕਰ ਕੇ - ਮਿਊਜ਼ਿਕ ਦੀ ਵਰਤੋਂ ਨਾ ਕਰੋ।

ਜੇਕਰ ਸਮੱਗਰੀ ਦੀ ਵਰਤੋਂ ਇਨ੍ਹਾਂ ਸ਼ਰਤਾਂ ਜਾਂ ਲਾਗੂ ਕਨੂੰਨਾਂ ਜਾਂ ਲਾਗੂ ਕਨੂੰਨ ਨਾਲ ਅਸੰਗਤ ਹੈ ਤਾਂ ਸਾਡੇ ਕੋਲ ਤੁਹਾਡੀ ਸਮੱਗਰੀ ਵਿੱਚ ਮਿਊਜ਼ਿਕ ਨੂੰ ਅਯੋਗ ਕਰਨ, ਸਮੱਗਰੀ ਨੂੰ ਹਟਾਉਣ ਜਾਂ ਉਸਨੂੰ ਸ਼ੇਅਰ/ਐਕਸੈਸ ਕਰਨਾ ਸੀਮਿਤ ਕਰਨ ਦਾ ਅਧਿਕਾਰ ਬਰਕਰਾਰ ਹੈ। ਸਾਡੀ ਲਾਇਬ੍ਰੇਰੀ ਵਿੱਚ ਉਪਲਬਧ ਮਿਊਜ਼ਿਕ ਲਗਾਤਾਰ ਬਦਲਦਾ ਰਹਿੰਦਾ ਹੈ ਅਤੇ ਇਹ ਮੁਮਕਿਨ ਹੈ ਕਿ ਅੱਜ ਸਾਡੀ ਲਾਇਬ੍ਰੇਰੀ ਵਿੱਚ ਉਪਲਬਧ ਕੋਈ ਮਿਊਜ਼ਿਕ ਭਵਿੱਖ ਵਿੱਚ ਉਪਲਬਧ ਨਾ ਹੋਵੇ। ਅਸੀਂ ਅਜਿਹੀਆਂ ਕਾਰਵਾਈਆਂ ਕਰਕੇ ਤੁਹਾਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਜਾਂ ਹਾਨੀ ਲਈ ਜ਼ਿੰਮੇਵਾਰ ਨਹੀਂ ਹਾਂ (ਮਿਊਜ਼ਿਕ ਗੁਆਉਣਾ, ਮਿਊਜ਼ਿਕ ਅਯੋਗ ਹੋਣਾ, ਹਟਾਉਣਾ ਆਦਿ)।

ਅਸੀਂ ਵਰਤੋਂਕਾਰਾਂ ਨੂੰ ਉਨ੍ਹਾਂ ਦੇ ਡਿਵਾਈਸ ’ਤੇ ਬਣਾਏ ਗਏ ਅਜਿਹੇ ਵੀਡੀਓਜ਼ ਅਪਲੋਡ ਕਰਨ ਦੀ ਸਮਰੱਥਾ ਪ੍ਰਦਾਨ ਕਰਦੇ ਹਾਂ ਜਿਨ੍ਹਾਂ ਵਿੱਚ ਸਾਡੀ ਮਿਊਜ਼ਿਕ ਲਾਇਬ੍ਰੇਰੀ ਤੋਂ ਬਾਹਰ ਦਾ ਮਿਊਜ਼ਿਕ ਸ਼ਾਮਲ ਹੋ ਸਕਦਾ ਹੈ। ਜੇਕਰ ਵੀਡੀਓ ਵਿੱਚ ਸ਼ਾਮਲ ਮਿਊਜ਼ਿਕ ਕਿਸੇ ਤੀਜੀ-ਧਿਰ ਦੇ ਕਾਪੀਰਾਈਟ ਦੀ ਉਲੰਘਣਾ ਕਰਦਾ ਹੈ ਅਤੇ ਇਹ ਸਾਡੇ ਧਿਆਨ ਵਿੱਚ ਲਿਆਇਆ ਜਾਂਦਾ ਹੈ, ਤਾਂ ਅਸੀਂ ਉਸਨੂੰ ਮਿਊਟ ਕਰ ਸਕਦੇ ਹਾਂ ਜਾਂ ਵੀਡੀਓ ਨੂੰ ਹਟਾ ਸਕਦੇ ਹਾਂ।

ਏਚ. ਬਦਸਲੂਕੀ, ਸਵੈ-ਸੱਟ ਜਾਂ ਖੁਦਕੁਸ਼ੀ#

ਅਸੀਂ ਅਜਿਹੀ ਸਮੱਗਰੀ ਦੀ ਇਜਾਜ਼ਤ ਨਹੀਂ ਦਿੰਦੇ ਜੋ ਖੁਦਕੁਸ਼ੀ ਜਾਂ ਅਜਿਹੇ ਰੁਝਾਨ ਪ੍ਰਦਰਸ਼ਿਤ ਕਰਦੀ ਹੈ ਆਪਣੇ ਆਪ ਨੂੰ ਜ਼ਖਮੀ ਕਰਨ ਅਤੇ ਨੁਕਸਾਨ ਪਹੁੰਚਾਉਣ ਦੀ ਸ਼ੁਰੂਆਤ ਕਰਦੀ ਹੈ ਜਾਂ ਖਤਰਨਾਕ ਕਿਰਿਆਵਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਤ ਕਰਦੀ ਹੈ। ਅਜਿਹੀ ਕੋਈ ਸਮੱਗਰੀ ਪੋਸਟ ਕਰਨ ਦੀ ਸਖ਼ਤ ਨਿੰਦਾ ਕੀਤੀ ਜਾਂਦੀ ਹੈ ਜੋ ਕਿਸੇ ਵਿਅਕਤੀ, ਭਾਵੇਂ ਕੋਈ ਬੱਚਾ ਜਾਂ ਬਾਲਗ, ਦੇ ਸਰੀਰਕ, ਮਾਨਸਿਕ, ਜਿਨਸੀ, ਜਾਂ ਮਨੋਵਿਗਿਆਨਕ ਦੁਰਵਿਵਹਾਰ, ਅਣਗਹਿਲੀ ਜਾਂ ਬਦਸਲੂਕੀ ਨਾਲ ਸੰਬੰਧਿਤ ਹੈ। ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦਾ ਪਰਦਰਸ਼ਨ, ਆਪਣੇ ਆਪ ਨੂੰ ਜ਼ਖਮੀ ਜਾਂ ਖੁਦਕੁਸ਼ੀ ਕਰਨ ਦੀ ਵਡਿਆਈ ਜਾਂ ਇੱਥੋਂ ਤੱਕ ਕਿ ਕਿਸੇ ਵੀ ਢੰਗ ਨਾਲ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੇ ਤਰੀਕੇ ਬਾਰੇ ਹਿਦਾਇਤਾਂ ਦੇਣ ਵਾਲੀ ਸਮੱਗਰੀ ਦੀ ਇਜਾਜ਼ਤ ਨਹੀਂ ਹੈ। ਇਸਤੋਂ ਇਲਾਵਾ, ਮਨੋਵਿਗਿਆਨਕ/ਸਰੀਰਕ ਦੁਰਵਿਵਹਾਰ, ਬਦਸਲੂਕੀ, ਆਪਣੇ ਆਪ ਨੂੰ ਜ਼ਖਮੀ ਕਰਨ ਜਾਂ ਘਰੇਲੂ ਜਾਂ ਕਿਸੇ ਹੋਰ ਕਿਸਮ ਦੀ ਹਿੰਸਾ ਦੇ ਪੀੜਿਤਾਂ ਜਾਂ ਉਸਤੋਂ ਬਚਣ ਵਾਲਿਆਂ ਨੂੰ ਪਛਾਣਨ, ਟੈਗ ਕਰਨ, ਹਮਲਾ ਕਰਨ ਅਤੇ ਮਨੁੱਖੀ ਗੁਣਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਸਮੱਗਰੀ ਵਰਜਿਤ ਹੈ।

ਅਸੀਂ ਅਜਿਹੀ ਸਮੱਗਰੀ ਦੀ ਇਜਾਜ਼ਤ ਦਿੰਦੇ ਹਾਂ ਜੋ ਅਜਿਹੀਆਂ ਗੰਭੀਰ ਸਮੱਸਿਆਵਾਂ ਤੋਂ ਗੁਜ਼ਰ ਰਹੇ ਲੋਕਾਂ ਨੂੰ ਸਹਾਇਤਾ, ਮਦਦ ਅਤੇ ਰਾਹਤ ਪ੍ਰਦਾਨ ਕਰਦੀ ਹੈ। ਅਸੀਂ ਵਰਤੋਂਕਾਰਾਂ ਨੂੰ, ਅਜਿਹੀ ਸਮੱਗਰੀ ਪੋਸਟ ਕਰਨ ਦੇ ਇਰਾਦੇ ਦੇ ਅਧੀਨ, ਆਪਣੇ ਅਨੁਭਵ ਸਾਂਝੇ ਕਰਨ ਦੀ ਇਜਾਜ਼ਤ ਵੀ ਦਿੰਦੇ ਹਾਂ ਜੋ ਉਨ੍ਹਾਂ ਲੋਕਾਂ ਲਈ ਨਜਿੱਠਣ ਦੀਆਂ ਵਿਧੀਆਂ ਪ੍ਰਦਾਨ ਕਰਦੇ ਹਨ ਜਿਨ੍ਹਾਂਨੂੰ ਮਦਦ ਦੀ ਲੋੜ ਹੈ।

ਆਈ. ਗੈਰ-ਕਨੂੰਨੀ ਗਤੀਵਿਧੀਆਂ#

ਅਸੀਂ ਅਜਿਹੀ ਸਮੱਗਰੀ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕਰਦੇ ਜੋ ਗੈਰ-ਕਨੂੰਨੀ ਗਤੀਵਿਧੀਆਂ ਦਾ ਸਮਰਥਨ ਕਰਦੀ ਹੈ ਜਾਂ ਉਨ੍ਹਾਂਨੂੰ ਵਧਾਉਂਦੀ ਹੈ। ਅਸੀਂ ਸੰਗਠਿਤ ਅਪਰਾਧ, ਅਪਰਾਧਿਕ ਗਤੀਵਿਧੀਆਂ, ਵੱਡੇ ਹਥਿਆਰਾਂ, ਛੋਟੇ ਹਥਿਆਰਾਂ ਅਤੇ ਵਿਫੋਟਕਾਂ, ਹਿੰਸਾ ਜਾਂ ਅੱਤਵਾਦੀ ਗਤੀਵਿਧੀਆਂ ਦੇ ਪ੍ਰਚਾਰ/ਵਿਕਰੀ/ਵਰਤੋਂ ਨਾਲ ਸੰਬੰਧਿਤ ਸਮੱਗਰੀ ਨੂੰ ਵਰਜਿਤ ਕਰਦੇ ਹਾਂ। ਗੈਰ-ਕਨੂੰਨੀ ਵਸਤੂਆਂ ਜਾਂ ਸੇਵਾਵਾਂ, ਨਿਯੰਤ੍ਰਿਤ ਵਸਤੂਆਂ, ਨਸ਼ਿਆਂ ਅਤੇ ਨਿਯੰਤ੍ਰਿਤ ਪਦਾਰਥਾਂ ਦੀ ਵਿਕਰੀ, ਅਤੇ ਜਿਨਸੀ ਸੇਵਾਵਾਂ ਦੀ ਮੰਗ ਕਰਨ ਜਾਂ ਉਨ੍ਹਾਂ ਦੀ ਵਿਕਰੀ ਦੀ ਸਖ਼ਤ ਮਨਾਹੀ ਹੈ।

 • ਅਸੀਂ ਉਸ ਸਮੱਗਰੀ ਦੀ ਆਗਿਆ ਨਹੀਂ ਦਿੰਦੇ ਜੋ ਬੱਚਿਆਂ ਨੂੰ ਪਰੇਸ਼ਾਨ ਕਰ ਰਹੀ ਹੈ, ਨੁਕਸਾਨਦੇਹ ਜਾਂ ਅਪਮਾਨਜਨਕ ਹੋਵੇ।

 • ਉਪਭੋਗਤਾ ਅਜਿਹੀ ਸਮੱਗਰੀ ਪੋਸਟ ਨਹੀਂ ਕਰ ਸਕਦੇ ਜੋ ਮਨੀ ਲਾਂਡਰਿੰਗ ਜਾਂ ਜੂਏ ਨਾਲ ਸਬੰਧਤ ਹੈ ਜਾਂ ਉਤਸ਼ਾਹਤ ਕਰਦੀ ਹੈ।

 • ਵਰਤੋਂਕਾਰਾਂ ਨੂੰ ਅਜਿਹੀ ਸਮੱਗਰੀ ਪੋਸਟ ਕਰਨ ਦੀ ਇਜਾਜ਼ਤ ਨਹੀਂ ਹੈ ਜੋ ਗੈਰ-ਕਾਨੂੰਨੀ ਅਤੇ ਵਰਜਿਤ ਗਤੀਵਿਧੀਆਂ ਬਾਰੇ ਟਿਊਟੋਰੀਅਲਸ ਜਾਂ ਹਿਦਾਇਤਾਂ ਪਰਦਰਸ਼ਿਤ ਕਰਦੀ ਹੈ ਜਾਂ ਵਰਤੋਂਕਾਰਾਂ ਨੂੰ ਉਨ੍ਹਾਂ ਬਾਰੇ ਸਿਖਾਉਂਦੀ ਹੈ ਜਿਨ੍ਹਾਂ ਵਿੱਚ ਇਹ ਸ਼ਾਮਲ ਹਨ, ਪਰ ਇਨ੍ਹਾਂ ਤਕ ਸੀਮਿਤ ਨਹੀਂ ਹਨ, ਅਪਰਾਧਿਕ ਗਤੀਵਿਧੀਆਂ ਵਿੱਚ ਹਿੱਸਾ ਲੈਣਾ, ਬੰਬ ਬਣਾਉਣਾ ਜਾਂ ਨਸ਼ਿਆਂ ਨੂੰ ਉਤਸ਼ਾਹਿਤ ਕਰਨਾ ਜਾਂ ਉਨ੍ਹਾਂ ਦਾ ਸੇਵਨ ਜਾਂ ਉਨ੍ਹਾਂ ਦਾ ਕਾਰੋਬਾਰ ਕਰਨਾ। ਭਾਰਤ ਸਰਕਾਰ ਦੁਆਰਾ ਗੈਰ-ਕਾਨੂੰਨੀ ਘੋਸ਼ਿਤ ਕੀਤੀਆਂ ਗਈਆਂ ਵਸਤੂਆਂ ਅਤੇ ਸੇਵਾਵਾਂ ਨੂੰ ਸ਼ਾਮਲ ਕਰਨ ਵਾਲੀ ਕਿਸੇ ਵੀ ਟ੍ਰਾਂਜ਼ੈਕਸ਼ਨ (ਲੈਣ-ਦੇਣ) ਜਾਂ ਤੋਹਫ਼ੇ ਦੀ ਮੰਗ ਕਰਨ ਜਾਂ ਉਸਦੀ ਸਹੂਲਤ ਪ੍ਰਦਾਨ ਕਰਨ ਲਈ ਸਾਡੇ ਪਲੇਟਫ਼ਾਰਮ ਦੀ ਵਰਤੋਂ ਨਾ ਕਰੋ। ਕਿਸੇ ਹੋਰ ਵਿਅਕਤੀ ਦਾ ਰੂਪ ਧਾਰਨਾ (ਜਿਵੇਂ ਤੁਹਾਡਾ ਪਰਵਾਰ, ਦੋਸਤ, ਸੇਲਿਬ੍ਰਿਟੀਜ਼, ਬ੍ਰਾਂਡਸ ਜਾਂ ਹੋਰ ਕੋਈ ਵਿਅਕਤੀ/ਸੰਗਠਨ) ਅਤੇ ਨਿੱਜੀ ਜਾਂ ਵਿੱਤੀ ਫ਼ਾਇਦਾ ਹਾਸਿਲ ਕਰਨ ਲਈ ਸਾਡੇ ਪਲੇਟਫ਼ਾਰਮ ’ਤੇ ਗਲਤ ਜਾਂ ਗੁੰਮਰਾਹ ਕਰਨ ਵਾਲੀ ਜਾਣਕਾਰੀ ਨੂੰ ਵੰਡਣਾ ਧੋਖਾਧੜੀ ਮੰਨਿਆ ਜਾਵੇਗਾ।

 • ਉਹ ਸਮੱਗਰੀ ਜਿਸ ਵਿੱਚ ਕੰਪਿਊਟਰ ਵਾਇਰਸ, ਮਾਲਵੇਅਰ, ਜਾਂ ਕਿਸੇ ਵੀ ਕੰਪਿਊਟਰ ਸਰੋਤ ਦੀ ਕਾਰਜਸ਼ੀਲਤਾ ਨੂੰ ਸੀਮਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਕੋਈ ਹੋਰ ਕੰਪਿਊਟਰ ਕੋਡ ਹੁੰਦਾ ਹੈ, ਪਲੇਟਫਾਰਮ 'ਤੇ ਅੱਪਲੋਡ ਨਹੀਂ ਕੀਤਾ ਜਾ ਸਕਦਾ।

ਜੇ. ਗੈਰ-ਸਹਿਮਤੀ ਵਾਲੀ (ਨਿੱਜੀ) ਸਮੱਗਰੀ#

ਕਿਸੇ ਹੋਰ ਵਿਅਕਤੀ ਦੀ ਨਿੱਜੀ ਸਮੱਗਰੀ ਜਾਂ ਡੇਟਾ ਜਾਂ ਜਾਣਕਾਰੀ ਨੂੰ ਪੋਸਟ ਜਾਂ ਉਸਦੀ ਦੁਰਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ, ਜਿਸ ਵਿੱਚ ਹੋਰ ਲੋਕਾਂ ਦੀਆਂ ਤਸਵੀਰਾਂ ਜਾਂ ਵੀਡੀਓਜ਼ ਸ਼ਾਮਲ ਹਨ ਜਿਨ੍ਹਾਂ ਨੇ ਅਜਿਹੀ ਸਮੱਗਰੀ ਪੋਸਟ ਕਰਨ ਲਈ ਸਪੱਸ਼ਟ ਸਹਿਮਤੀ ਨਹੀਂ ਦਿੱਤੀ ਹੈ। ਕਿਸੇ ਵਿਅਕਤੀ ਦੀ ਇਜਾਜ਼ਤ ਜਾਂ ਸਹਿਮਤੀ ਤੋਂ ਬਿਨਾਂ ਉਸਦੀਆਂ ਨਿੱਜੀ ਜਾਂ ਪ੍ਰੇਮ ਸੰਬੰਧੀ ਫ਼ੋਟੋਆਂ ਜਾਂ ਵੀਡੀਓ ਪੋਸਟ ਨਾ ਕਰੋ। ਅਜਿਹੀ ਸਮੱਗਰੀ ਪੋਸਟ ਨਾ ਕਰੋ ਜੋ ਕਿਸੇ ਦੀ ਪਰਦੇਦਾਰੀ ਦਾ ਹਮਲਾਵਰ ਹੋਵੇ। ਅਸੀਂ ਅਜਿਹੀ ਸਮੱਗਰੀ ਨੂੰ ਹਟਾ ਦੇਵਾਂਗੇ।

ਜੋ ਕਿਸੇ ਵਿਅਕਤੀ ਦਾ ਨਿੱਜੀ ਡੇਟਾ ਜਾਂ ਸੰਵੇਦਨਸ਼ੀਲ ਨਿੱਜੀ ਜਾਣਕਾਰੀ ਪ੍ਰਗਟ ਕਰਦੀ ਹੈ ਜਿਸ ਵਿੱਚ, ਕਿਸੇ ਸੀਮਾ ਤੋਂ ਬਿਨਾਂ ਇਹ ਸ਼ਾਮਲ ਹਨ: ਸੰਪਰਕ ਜਾਣਕਾਰੀ, ਪਤਾ, ਵਿੱਤੀ ਜਾਣਕਾਰੀ, ਆਧਾਰ ਨੰਬਰ, ਸਿਹਤ ਸੰਭਾਲ ਜਾਣਕਾਰੀ, ਜਿਨਸੀ ਜਾਂ ਕਰੀਬੀ ਚਿੱਤਰ ਅਤੇ ਵੀਡੀਓਜ਼ ਅਤੇ ਪਾਸਪੋਰਟ ਦੀ ਜਾਣਕਾਰੀ, ਜਾਂ ਅਜਿਹੀ ਜਾਣਕਾਰੀ ਪ੍ਰਗਟ ਕਰਨ ਜਾਂ ਵਰਤਣ ਲਈ ਕਿਸੇ ਵਿਅਕਤੀ ਨੂੰ ਧਮਕਾਉਣ ਨੂੰ ਛੇੜ-ਛਾੜ ਮੰਨਿਆ ਜਾਵੇਗਾ, ਅਤੇ ਅਜਿਹੀਆਂ ਗਤੀਵਿਧੀਆਂ ਬਿਲਕੁੱਲ ਸਵੀਕਾਰ ਕਰਨ ਯੋਗ ਨਹੀਂ ਹਨ।

ਕੇ. ਸਪੈਮ#

ਅਜਿਹੀ ਸਮੱਗਰੀ ਜੋ ਝੂਠੇ ਇਸ਼ਤਿਹਾਰਾਂ, ਝੂਠੀਆਂ ਜਾਂ ਗੁੰਮਰਾਹ ਕਰਨ ਵਾਲੀਆਂ ਪੇਸ਼ਕਾਰੀਆਂ ਅਤੇ ਸੁਰੱਖਿਆ ਦੀਆਂ ਉਲੰਘਣਾਵਾਂ ਦਾ ਪਰਦਰਸ਼ਨ ਜਾਂ ਪ੍ਰਚਾਰ ਕਰਦੀ ਹੈ, ਉਹ ਵਪਾਰਕ ਸਪੈਮ ਦੇ ਦਾਇਰੇ ਵਿੱਚ ਆਉਂਦੀ ਹੈ। ਇਸ ਕਿਸਮ ਦੀ ਸਮੱਗਰੀ ਇਸ ਪਲੇਟਫ਼ਾਰਮ ਦੇ ਨਿਰਵਿਘਨ ਕੰਮਕਾਜ ਵਿੱਚ ਦਖਲ ਦਿੰਦੀ ਹੈ ਅਤੇ ਹੋਰ ਵਰਤੋਂਕਾਰਾਂ ਨੂੰ ਸ਼ੇਅਰ ਕਰਨ ਅਤੇ ਜੁੜਨ ਤੋਂ ਰੋਕਦੀ ਹੈ। ਇਹ ਜ਼ਰੂਰੀ ਹੈ ਕਿ ਤੁਹਾਡੇ ਦੁਆਰਾ ਸਾਂਝੀ ਕੀਤੀ ਜਾਣ ਵਾਲੀ ਸਮੱਗਰੀ ਪ੍ਰਮਾਣਿਕ ਹੈ ਅਤੇ ਲੋਕਾਂ ਲਈ ਇਸ ਪਲੇਟਫ਼ਾਰਮ ’ਤੇ ਪੋਸਟ ਕਰਨ ਲਈ ਇੱਕ ਸੁਰੱਖਿਅਤ ਅਤੇ ਭਰੋਸੇਯੋਗ ਪਰਿਵੇਸ਼ ਦਾ ਨਿਰਮਾਣ ਕਰਨ ਦੀ ਸਹੂਲਤ ਪ੍ਰਦਾਨ ਕਰਦੀ ਹੈ। ਵਪਾਰਕ ਸਪੈਮ ਨੂੰ ਵਧਾਉਣ ਲਈ ਇੱਕੋ ਸਮੱਗਰੀ ਨੂੰ ਕਈ ਵਾਰੀ ਪੋਸਟ ਨਾ ਕਰੋ, ਜੇਕਰ ਉਸਦਾ ਇਰਾਤਾ ਦਰਸ਼ਕਾਂ ਨੂੰ ਤੰਗ ਕਰਨਾ ਹੈ, ਜਾਂ ਵਸਤੂਆਂ/ਸੇਵਾਵਾਂ ਦੀ ਵਿਕਰੀ ਨਾ ਕਰੋ। ਟ੍ਰੈਫ਼ਿਕ ਜਨਰੇਟ ਕਰਨ ਲਈ ਜਾਂ ਫਾਲੋਅਰਜ਼, ਲਾਈਕਸ, ਵਿਊਜ਼, ਕਮੈਂਟਸ ਅਤੇ ਸ਼ੇਅਰਜ਼ ਨੂੰ ਵਧਾਉਣ ਲਈ ਨਕਲੀ ਅਤੇ ਹੇਰਾਫੇਰੀ ਵਾਲੇ ਤਰੀਕਿਆਂ ਦੀ ਵਰਤੋਂ ਨਾ ਕਰੋ।

ਜੇਕਰ ਤੁਸੀਂ ਆਪਣੀਆਂ ਵਸਤੂਆਂ ਜਾਂ ਸੇਵਾਵਾਂ ਦਾ ਪ੍ਰਚਾਰ ਕਰਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਇੱਕ ਪ੍ਰਮਾਣਿਕ ਢੰਗ ਨਾਲ ਅਜਿਹਾ ਕਰਨ ਦੀ ਬੇਨਤੀ ਕਰਦੇ ਹਾਂ।

ਆਈ. ਝੂਠੀ ਖ਼ਬਰ#

ਸਾਡਾ ਉਦੇਸ਼ ਆਪਣੇ ਪਲੇਟਫ਼ਾਰਮ ’ਤੇ ਗਲਤ ਜਾਣਕਾਰੀ ਦੇ ਫੈਲਣ ਦਾ ਮੁਕਾਬਲਾ ਕਰਨਾ ਹੈ। ਅਜਿਹੀ ਕਿਸੇ ਵੀ ਕਿਸਮ ਦੀ ਸਮੱਗਰੀ ਦੀ ਇਜਾਜ਼ਤ ਨਹੀਂ ਹੈ ਜੋ ਵਰਤੋਂਕਾਰਾਂ ਜਾਂ ਆਮ ਲੋਕਾਂ ਨੂੰ ਗੁੰਮਰਾਹ ਕਰਨ ਦੇ ਇਰਾਦੇ ਨਾਲ ਜਾਣ ਬੁੱਝ ਕੇ ਗਲਤ ਜਾਣਕਾਰੀ, ਗਲਤ ਸੂਚਨਾ, ਧੋਖਾਧੜੀ ਜਾਂ ਨਕਲੀ ਪ੍ਰਚਾਰ ਨੂੰ ਫੈਲਾਉਂਦੀ ਹੈ। ਅਸੀਂ ਅਜਿਹੀ ਸਮੱਗਰੀ ਪੋਸਟ ਕਰਨ ਨੂੰ ਵਰਜਿਤ ਕਰਦੇ ਹਾਂ ਜੋ ਕਿਸੇ ਮੌਜੂਦਾ ਖ਼ਬਰ ਵਿੱਚ ਗੈਰ-ਤੱਥ ਤੱਤ ਸ਼ਾਮਲ ਕਰ ਕੇ ਉਸਨੂੰ ਵਧਾ-ਚੜ੍ਹਾ ਕੇ ਪੇਸ਼ ਕਰਦੀ ਹੈ।

ਅਸੀਂ ਪਲੇਟਫਾਰਮ 'ਤੇ ਅਜਿਹੀ ਸਮੱਗਰੀ ਦੀ ਆਗਿਆ ਨਹੀਂ ਦਿੰਦੇ ਜੋ ਉਪਭੋਗਤਾਵਾਂ ਨੂੰ ਗੁੰਮਰਾਹ ਕਰਦੀ ਹੈ ਜਾਂ ਸਮੱਗਰੀ ਬਣਾਉਣ ਲਈ ਕੋਈ ਰਸਤਾ ਬਣਾਉਣ ਦੀਆਂ ਕੋਸ਼ਿਸ਼ਾਂ ਕਰਦੀ ਹੈ, ਜਾਂ ਬਦਨਾਮਕਰਨ ਵਾਲੀ, ਅਪਮਾਨਜਨਕ ਹੈ, ਜਾਂ ਕਿਸੇ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਰਦੀ ਹੈ, ਜਾਂ ਗਲਤ ਜਾਣਕਾਰੀ ਦੇ ਆਧਾਰ 'ਤੇ ਉਨ੍ਹਾਂ ਦੀ ਵਿੱਤੀ ਜਾਂ ਰਾਜਨੀਤਿਕ ਸਥਿਤੀ ਨੂੰ ਠੇਸ ਪਹੁੰਚਾਉਂਦੀ ਹੈ। ਅਸੀਂ ਝੂਠੀ ਖ਼ਬਰ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਤੀਜੀਆਂ-ਧਿਰਾਂ ਦੇ ਤੱਥ ਜਾਂਚਕਰਤਾਵਾਂ ਨੂੰ ਸ਼ਾਮਲ ਕਰਦੇ ਹਾਂ ਜਿਸਦੇ ਅਧਾਰ ’ਤੇ ਅਸੀਂ ਕਿਰਿਆਸ਼ੀਲ ਤੌਰ 'ਤੇ ਆਪਣੇ ਵਰਤੋਂਕਾਰਾਂ ਨੂੰ ਇਹ ਚੇਤਾਵਨੀ ਦਿੰਦੇ ਹਾਂ ਕਿ ਸਮੱਗਰੀ ਦਾ ਕੋਈ ਹਿੱਸਾ ਅਸਲ ਵਿੱਚ ਗਲਤ ਪਾਇਆ ਗਿਆ ਹੈ। ਅਸੀਂ ਤੁਹਾਨੂੰ ਉਸੇ ਨੂੰ ਧਿਆਨ ਵਿੱਚ ਰੱਖਣ ਅਤੇ ਉਸਦੇ ਮੁਤਾਬਕ ਕੰਮ ਕਰਨ ਦੀ ਬੇਨਤੀ ਕਰਦੇ ਹਾਂ।

ਹਾਲਾਂਕਿ, ਅਸੀਂ ਝੂਠੀ ਖ਼ਬਰ ਨੂੰ ਕਿਸੇ ਵੀ ਵਿਅੰਗ ਜਾਂ ਪੈਰੋਡੀ ਨਾਲ ਨਹੀਂ ਉਲਝਾਉਂਦੇ। ਅਸੀਂ ਇਸ ਪਲੇਟਫ਼ਾਰਮ ’ਤੇ ਅਜਿਹੀ ਸਮੱਗਰੀ ਦੀ ਇਜਾਜ਼ਤ ਦਿੰਦੇ ਹਾਂ ਬਸ਼ਰਤੇ ਉਹ ਸਮੱਗਰੀ ਹੋਰ ਵਰਤੋਂਕਾਰਾਂ ਨੂੰ ਗੁੰਮਰਾਹ ਨਹੀਂ ਕਰਦੀ ਅਤੇ ਇਸਦੇ ਪਿੱਛੇ ਇਰਾਦਾ ਗਲਤ ਜਾਣਕਾਰੀ ਫੈਲਾਉਣਾ ਨਹੀਂ ਹੈ।

ਕਮਿਊਨਿਟੀ ਦਿਸ਼ਾਨਿਰਦੇਸ਼#

ਜਦੋਂ ਤੁਸੀਂ ਸਾਡੇ ਪਲੇਟਫ਼ਾਰਮ ਦੀ ਵਰਤੋਂ ਕਰਦੇ ਹੋ, ਓਦੋਂ ਅਸੀਂ ਤੁਹਾਡੇ ਤੋਂ ਕੁਝ ਨਿਯਮਾਂ ਦੀ ਪਾਲਣਾ ਕਰਨ ਦੀ ਉਮੀਦ ਕਰਦੇ ਹਾਂ:

ਏ. ਸਹੀ ਟੈਗ ਕਰੋ#

ਸਾਰੀਆਂ ਪੋਸਟਸ ਸਭ ਤੋਂ ਮੁਨਾਸਬ ਟੈਗ ਦੇ ਨਾਲ ਟੈਗ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਜੇਕਰ ਅਜਿਹਾ ਕੋਈ ਟੈਗ ਮੌਜੂਦ ਨਹੀਂ ਹੈ, ਤਾਂ ਉਸਦੇ ਮੁਤਾਬਕ ਇੱਕ ਟੈਗ ਬਣਾਓ। ਕਿਸੇ ਅਸੰਬੰਧਿਤ ਜਾਂ ਅਣਉਚਿਤ ਟੈਗ ਨਾਲ ਪੋਸਟ ਕੀਤੀ ਗਈ ਕੋਈ ਵੀ ਸਮੱਗਰੀ, ਜੇਕਰ ਉਸਦੀ ਰਿਪੋਰਟ ਕੀਤੀ ਜਾਂਦੀ ਹੈ, ਫੀਡ ਵਿੱਚੋਂ ਹਟਾ ਦਿੱਤੀ ਜਾਵੇਗੀ।

ਬੀ. ਵਿਸ਼ੇ 'ਤੇ ਕਾਇਮ ਰਹੋ#

ਇਹ ਪਲੇਟਫਾਰਮ ਬਹੁਤ ਸਰਗਰਮ ਹੈ। ਇਹ ਯਕੀਨੀ ਬਣਾਓ ਕਿ ਤੁਹਾਡੇ ਦੁਆਰਾ ਪੋਸਟ ਕੀਤੀ ਜਾਣ ਵਾਲੀ ਕੋਈ ਸਮੱਗਰੀ, ਪੋਸਟ ਦੇ ਸਿਰਲੇਖ ਅਤੇ ਟੈਗਜ਼ ਨਾਲ ਸੰਬੰਧਿਤ ਹੋਵੇ। ਜੋ ਸਮੱਗਰੀ ਸਿਰਲੇਖ ਅਤੇ ਟੈਗਜ਼ ਨਾਲ ਸੰਬੰਧਿਤ ਨਹੀਂ ਹੋਵੇਗੀ, ਜਾਂ ਕਿਸੇ ਖ਼ਾਸ ਪੋਸਟ ਲਈ ਵਾਜਬ ਨਹੀਂ ਹੋਵੇਗੀ, ਉਹ ਹਟਾ ਦਿੱਤੀ ਜਾਵੇਗੀ। ਆਪਣਾ ਟ੍ਰੈਕ ਨਾ ਛੱਡੋ।

ਸੀ. ਅਨੇਕ/ਨਕਲੀ ਪ੍ਰੋਫ਼ਾਈਲ#

ਕਿਸੇ ਵਿਅਕਤੀ ਜਾਂ ਸੰਗਠਨ ਦਾ ਨਕਲੀ ਪ੍ਰੋਫ਼ਾਈਲ ਬਣਾਉਣ ਅਤੇ ਕਿਸੇ ਵਿਅਕਤੀ ਨੂੰ ਪਰੇਸ਼ਾਨ ਕਰਨ ਜਾਂ ਧੌਂਸ ਦੇਣ ਦੇ ਇਰਾਦੇ ਨਾਲ, ਗੁੰਮਰਾਹ ਕਰਨ ਵਾਲੇ ਜਾਂ ਧੋਖਾ ਦੇਣ ਵਾਲੇ ਢੰਗ ਨਾਲ ਉਸਦਾ ਰੂਪ ਧਾਰਨ ਕਰਨ ਦੀ ਇਜਾਜ਼ਤ ਨਹੀਂ ਹੈ। ਅਸੀਂ ਕਮਿਊਨਿਟੀ ਪ੍ਰੋਫ਼ਾਈਲਸ, ਜਾਣਕਾਰੀ ਦੇਣ ਵਾਲੇ ਪ੍ਰੋਫ਼ਾਈਲਸ ਅਤੇ ਜਨਤੱਕ ਸ਼ਖਸੀਅਤਾਂ ਦੇ ਪ੍ਰਸ਼ੰਸਕਾਂ ਦੇ ਪ੍ਰੋਫ਼ਾਈਲਸ ਲਈ ਅਪਵਾਦਾਂ ਦੀ ਇਜਾਜ਼ਤ ਦਿੰਦੇ ਹਾਂ। ਜਨਤੱਕ ਸ਼ਖਸੀਅਤਾਂ ਦੇ ਵਿਅੰਗ ਜਾਂ ਪੈਰੋਡੀ ਖਾਤਿਆਂ ਦੀ ਵੀ ਇਜਾਜ਼ਤ ਹੈ ਜਦੋਂ ਤੱਕ ਉਨ੍ਹਾਂ ਦਾ ਇਰਾਦਾ ਹੋਰ ਵਰਤੋਂਕਾਰਾਂ ਨੂੰ ਗੁੰਮਰਾਹ ਕਰਨਾ ਨਹੀਂ ਹੈ ਅਤੇ ਪ੍ਰੋਫ਼ਾਈਲ ਦੇ ਵਿਵਰਨ ਜਾਂ ਪ੍ਰੋਫ਼ਾਈਲ ਦੀ ਸਥਿਤੀ ਵਿੱਚ ਸਾਫ਼ ਤੌਰ ’ਤੇ ਇਸਦਾ ਜ਼ਿਕਰ ਕੀਤਾ ਜਾਂਦਾ ਹੈ।

ਡੀ. ਸੁਰੱਖਿਆ ਅਤੇ ਹਿਫ਼ਾਜ਼ਤ#

ਕਿਸੇ ਹੋਰ ਵਰਤੋਂਕਾਰ ਨੂੰ ਸੰਬੋਧਿਤ ਕਰਦੇ ਹੋਏ ਕਿਸੇ ਵਿਅਕਤੀ ਨੂੰ ਪਰੇਸ਼ਾਨ ਕਰਨ ਜਾਂ ਪੋਸਟਸ ਜਾਂ ਟਿੱਪਣੀਆਂ ਵਿੱਚ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ। ਅਜਿਹਾ ਕੋਈ ਕੰਮ ਨਾ ਕਰੋ ਜਿਸ ਨਾਲ ਹੋਰ ਵਰਤੋਂਕਾਰ ਅਸਹਿਜ ਮਹਿਸੂਸ ਕਰ ਸਕਦੇ ਹੋਣ। ਜੇਕਰ ਤੁਸੀਂ ਹੋਰ ਵਰਤੋਂਕਾਰਾਂ ਲਈ ਪ੍ਰਤਿਕੂਲ ਸਥਿਤੀਆਂ ਪੈਦਾ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਈ. ਕਨੂੰਨੀ ਸਿੱਟਿਆਂ ਤੋਂ ਖਬਰਦਾਰ ਰਹੋ#

ਕਨੂੰਨ ਬਾਰੇ ਜਾਣਕਾਰੀ ਨਾ ਹੋਣਾ ਤੁਹਾਡੇ ਕੰਮਾਂ ਲਈ ਜ਼ਿੰਮੇਵਾਰੀ ਤੋਂ ਬਚਣ ਲਈ ਕੋਈ ਬਹਾਨਾ ਨਹੀਂ ਹੈ। ਸਾਡੇ ਪਲੇਟਫ਼ਾਰਮ ਦੀ ਵਰਤੋਂ ਕਰਨ ਲਈ, ਤੁਹਾਨੂੰ ਉਨ੍ਹਾਂ ਕਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਹੋਵੇਗੀ ਜੋ ਡਿਜਿਟਲ ਪਰਿਵੇਸ਼ ਵਿੱਚ ਆਚਰਨ ਨੂੰ ਨਿਯੰਤ੍ਰਿਤ ਕਰਦੇ ਹਨ। ਕਿਰਪਾ ਕਰਕੇ ਸਾਡੇ ਪਲੇਟਫ਼ਾਰਮ ਦੀ ਵਰਤੋਂ ਕਰਦੇ ਹੋਏ ਆਪਣੇ ਅਧਿਕਾਰ-ਖੇਤਰ ਵਿੱਚ ਸਾਰੇ ਲਾਗੂ ਕਨੂੰਨਾਂ ਦੀ ਪਾਲਣਾ ਕਰੋ। ਗੈਰ-ਕਨੂੰਨੀ ਗਤੀਵਿਧੀਆਂ ਨੂੰ ਪੇਸ਼, ਉਤਸ਼ਾਹਿਤ, ਪਰਸਤੁਤ ਕਰਨ, ਵਧਾਉਣ, ਉਨ੍ਹਾਂ ਦੀ ਵਡਿਆਈ ਜਾਂ ਮੰਗ ਕਰਨ ਵਾਲੀ ਕੋਈ ਵੀ ਸਮੱਗਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਐੱਫ਼. ਮੁਅੱਤਲ ਹੋਣ ਤੋਂ ਬਚਣਾ#

ਕਿਸੇ ਖਾਤੇ ਨੂੰ ਮੁਅੱਤਲ ਕਰਨ ਦਾ ਸਾਡਾ ਫੈਸਲਾ ਵਰਤੋਂਕਾਰ ਲਈ ਬੱਝਵਾਂ ਹੋਵੇਗਾ। ਹੋਰ ਖਾਤੇ, ਪਛਾਣਾਂ, ਸ਼ਖ਼ਸੀਅਤਾਂ ਜਾਂ ਕਿਸੇ ਹੋਰ ਵਰਤੋਂਕਾਰ ਦੇ ਖਾਤੇ ਵਿੱਚ ਮੌਜੂਦਗੀ ਬਣਾ ਕੇ ਮੁਅੱਤਲੀ ਨੂੰ ਰੋਕਣ ਦੀ ਕਿਸੇ ਵੀ ਕੋਸ਼ਿਸ਼ ਦੇ ਨਤੀਜੇ ਵਜੋਂ ਮੁਅੱਤਲ ਹੀ ਕੀਤਾ ਜਾਵੇਗਾ। ਜੇਕਰ ਤੁਸੀਂ ਮੁਅੱਤਲ ਹੋਣ ਤੋਂ ਬਚਣ ਦੀ ਕੋਸ਼ਿਸ਼ ਕਰੋਗੇ, ਤਾਂ ਅਸੀਂ ਸਾਡੇ ਕੋਲ ਮੌਜੂਦ ਤੁਹਾਡੇ ਖਾਤੇ ਨੂੰ ਬੰਦ ਕਰਨ ਅਤੇ ਤੁਹਾਨੂੰ ਸਾਡੇ ਨਾਲ ਰਜਿਸਟਰ ਕਰਨ ਤੋਂ ਬਲਾਕ ਕਰਨ ਲਈ ਮਜਬੂਰ ਹੋ ਸਕਦੇ ਹਾਂ।

ਪਲੇਟਫ਼ਾਰਮ ਦੀ ਸੁਰੱਖਿਆ#

ਰਿਪੋਰਟਿੰਗ#

ਜਦੋਂ ਤੁਸੀਂ ਅਜਿਹੀ ਕੋਈ ਸਮੱਗਰੀ ਜਾਂ ਗਤੀਵਿਧੀ ਵੇਖਦੇ ਹੋ ਜੋ ਇਨ੍ਹਾਂ ਦਿਸ਼ਾਨਿਰਦੇਸ਼ਾਂ ਦੀ ਉਲੰਘਣਾ ਕਰਦੀ ਹੈ, ਤਾਂ ਕਿਰਪਾ ਕਰਕੇ ਰਿਪੋਰਟ ਕਰੋ ਬਟਨ ’ਤੇ ਕਲਿੱਕ ਕਰੋ। ਜਦੋਂ ਤੁਸੀਂ ਸਮੱਗਰੀ ਦੀ ਰਿਪੋਰਟ ਕਰੋਗੇ, ਓਦੋਂ ਅਸੀਂ ਸਮੱਗਰੀ ’ਤੇ ਕਾਰਵਾਈ ਕਰ ਕੇ ਉਸਦੀ ਸਮੀਖਿਆ ਕਰਾਂਗੇ। ਜੇਕਰ ਸਾਨੂੰ ਆਪਣੇ ਪਲੇਟਫ਼ਾਰਮ ਲਈ ਸਮੱਗਰੀ ਜਾਂ ਗਤੀਵਿਧੀ ਅਣਉਚਿਤ ਲੱਗੇਗੀ, ਤਾਂ ਅਸੀਂ ਉਸਨੂੰ ਹਟਾ ਦਿਆਂਗੇ। ਜੇਕਰ ਤੁਹਾਨੂੰ ਲੱਗਦਾ ਹੈ ਕਿ ਇਸ ਪਲੇਟਫ਼ਾਰਮ ’ਤੇ ਮੌਜੂਦ ਕੋਈ ਵੀ ਸਮੱਗਰੀ ਕਾਪੀਰਾਈਟ ਧਾਰਕ ਵਜੋਂ ਤੁਹਾਡੇ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ, ਤਾਂ ਸਾਡੇ ਟੂਲ ਦੀ ਵਰਤੋਂ ਕਰ ਕੇ ਤੁਸੀਂ ਕਾਪੀਰਾਈਟ ਦਾ ਦਾਅਵਾ ਦਾਇਰ ਕਰ ਸਕਦੇ ਹੋ http://copyright.sharechat.com/ ਅੱਗੇ ਸਮੀਖਿਆ ਅਤੇ ਕਾਰਵਾਈ ਕਰਨ ਲਈ ਉਹ ਸਾਡੀ ਟੀਮ ਨੂੰ ਭੇਜਿਆ ਜਾਵੇਗਾ। ਇਸ ਪਲੇਟਫ਼ਾਰਮ ’ਤੇ ਅਜਿਹੀ ਸਮੱਗਰੀ ਹੋ ਸਕਦੀ ਹੈ ਜੋ ਤੁਹਾਨੂੰ ਪਸੰਦ ਨਹੀਂ ਹੈ ਪਰ ਉਹ ਇਨ੍ਹਾਂ ਦਿਸ਼ਾਨਿਰਦੇਸ਼ਾਂ ਦੀ ਉਲੰਘਣਾ ਨਹੀਂ ਕਰਦੀ। ਉਸ ਸਥਿਤੀ ਵਿੱਚ, ਅਸੀਂ ਤੁਹਾਨੂੰ ਅਜਿਹੇ ਵਰਤੋਂਕਾਰਾਂ ਨੂੰ ਅਨਫਾਲੋ ਜਾਂ ਬਲਾਕ ਕਰਨ ਦੀ ਬੇਨਤੀ ਕਰਦੇ ਹਾਂ।

ਇੰਟਰਮੀਡੀਅਰੀ ਦੀ ਸਥਿਤੀ ਅਤੇ ਸਮੱਗਰੀ ਦੀ ਸਮੀਖਿਆ#

ਲਾਗੂ ਕਨੂੰਨਾਂ ਦੇ ਮੁਤਾਬਕ ਅਸੀਂ ਇੱਕ ਇੰਟਰਮੀਡੀਅਰੀ ਹਾਂ। ਅਸੀਂ ਇਹ ਨਿਯੰਤ੍ਰਿਤ ਨਹੀਂ ਕਰਦੇ ਕਿ ਸਾਡੇ ਵਰਤੋਂਕਾਰ ਇਸ ਪਲੇਟਫ਼ਾਰਮ ’ਤੇ ਪੋਸਟ, ਕਮੈਂਟ, ਸ਼ੇਅਰ ਕਰਦੇ ਜਾਂ ਕਹਿੰਦੇ ਹਨ ਅਤੇ ਅਸੀਂ ਉਨ੍ਹਾਂ ਦੇ (ਜਾਂ ਤੁਹਾਡੇ) ਕੰਮਾਂ (ਭਾਵੇਂ ਆਨਲਾਈਨ ਜਾਂ ਆਫ਼ਲਾਈਨ) ਲਈ ਜ਼ਿੰਮੇਵਾਰ ਨਹੀਂ ਹਾਂ। ਅਸੀਂ ਦੂਜਿਆਂ ਵੱਲੋਂ ਪੇਸ਼ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਫ਼ੀਚਰਜ਼ ਲਈ ਜ਼ਿੰਮੇਵਾਰ ਨਹੀਂ ਹਾਂ ਭਾਵੇਂ ਤੁਸੀਂ ਸਾਡੀਆਂ ਸੇਵਾਵਾਂ ਰਾਹੀਂ ਉਨ੍ਹਾਂਨੂੰ ਐਕਸੈਸ ਕਰਦੇ ਹੋ। ਸਾਡੇ ਪਲੇਟਫ਼ਾਰਮ ’ਤੇ ਜੋ ਕੁਝ ਵੀ ਹੁੰਦਾ ਹੈ, ਉਸ ਲਈ ਸਾਡੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਭਾਰਤ ਦੇ ਕਨੂੰਨਾਂ ਦੁਆਰਾ ਸਖ਼ਤੀ ਨਾਲ ਨਿਯੰਤ੍ਰਿਤ ਅਤੇ ਸੀਮਿਤ ਹੈ।

ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਜੋ ਪੋਸਟ ਕਰਦੇ ਹੋ ਅਤੇ ਤੁਸੀਂ ਜੋ ਵੇਖਦੇ ਹੋ, ਉਸ ਲਈ ਤੁਸੀਂ ਜ਼ਿੰਮੇਵਾਰ ਹੋ। ਜੇਕਰ ਸਾਡਾ ਕੋਈ ਵੀ ਵਰਤੋਂਕਾਰ ਇਨ੍ਹਾਂ ਦਿਸ਼ਾਨਿਰਦੇਸ਼ਾਂ ਦੇ ਖਿਲਾਫ਼ ਤੁਹਾਡੀ ਸਮੱਗਰੀ ਦੀ ਰਿਪੋਰਟ ਕਰਦਾ ਹੈ, ਤਾਂ ਅਸੀਂ ਜ਼ਰੂਰਤ ਦੇ ਮੁਤਾਬਕ ਲਾਗੂ ਕਰਨ ਦੀਆਂ ਕਾਰਵਾਈਆਂ ਕਰ ਸਕਦੇ ਹਾਂ।

ਸ਼ਿਕਾਇਤ ਅਧਿਕਾਰੀ#

ਸ਼ੇਅਰਚੈਟ ਕੋਲ ਡੇਟਾ ਸੁਰੱਖਿਆ, ਪਰਦੇਦਾਰੀ, ਅਤੇ ਹੋਰ ਪਲੇਟਫਾਰਮ ਵਰਤੋਂ ਸਬੰਧੀ ਸ਼ੰਕਿਆਂ ਨੂੰ ਹੱਲ ਕਰਨ ਲਈ ਇੱਕ ਸ਼ਿਕਾਇਤ ਅਫਸਰ ਹੈ।

ਤੁਸੀਂ ਹੇਠ ਲਿਖੇ ਕਿਸੇ ਵੀ ਮੌਕੇ ਸ਼੍ਰੀਮਤੀ ਹਰਲੀਨ ਸੇਠੀ, ਸ਼ਿਕਾਇਤ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹੋ।

ਪਤਾ: ਮੁਹੱਲਾ ਟੈੱਕ ਪ੍ਰਾਈਵੇਟ ਲਿਮਟਿਡ,
ਨੋਰਥ ਟਾਵਰ ਸਮਾਰਟ ਵਰਕਸ,ਵਿਸ਼ਨੇਵੀ ਟੈੱਕ ਪਾਰਕ,
ਸਰਵੇ ਨੰਬਰ 16/1 ਅਤੇ ਨੰਬਰ 17/2 ਅੰਬਾਲਿਪੁਰਾ ਪਿੰਡ, ਵਰਥੂਰ ਹੋਬਲੀ,
ਬੰਗਲੁਰੂ ਅਰਬਨ, ਕਰਨਾਟਕ - 560103। ਸੋਮਵਾਰ ਤੋਂ ਸ਼ੁੱਕਰਵਾਰ।
ਈਮੇਲ: grievance@sharechat.co
ਨੋਟ ਕਰੋ - ਕ੍ਰਿਪਾ ਕਰਕੇ ਉਪਭੋਗਤਾ ਨਾਲ ਸਬੰਧਿਤ ਸਾਰੀਆਂ ਸ਼ਿਕਾਇਤਾਂ ਨੂੰ ਉਪਰੋਕਤ ਈਮੇਲ ਆਈਡੀ ਉੱਤੇ ਭੇਜੋ, ਤਾਂ ਜੋ ਅਸੀਂ ਇਸ ਨੂੰ ਤੇਜ਼ੀ ਨਾਲ ਪ੍ਰਕਿਰਿਆ ਕਰੀਏ ਅਤੇ ਹੱਲ ਕਰੀਏ।

ਨੋਡਲ ਸੰਪਰਕ ਵਿਅਕਤੀ - ਸ਼੍ਰੀਮਤੀ ਹਰਲੀਨ ਸੇਠੀ
ਈਮੇਲ: nodalofficer@sharechat.co
ਨੋਟ ਕਰੋ - ਇਹ ਈਮੇਲ ਪੂਰੀ ਤਰ੍ਹਾਂ ਪੁਲਿਸ ਅਤੇ ਜਾਂਚ ਏਜੰਸੀਆਂ ਦੁਆਰਾ ਵਰਤਣ ਲਈ ਹੈ। ਉਪਭੋਗਤਾ ਨਾਲ ਸਬੰਧਿਤ ਸਾਰੀਆਂ ਸ਼ਿਕਾਇਤਾਂ ਵਾਸਤੇ, ਕ੍ਰਿਪਾ ਕਰਕੇ ਸਾਡੇ ਨਾਲ grievance@sharechat.co ਰਾਹੀ ਸੰਪਰਕ ਕਰੋ।

ਚੁਣੌਤੀ ਦੇਣ ਦਾ ਅਧਿਕਾਰ#

ਜੇ ਤੁਸੀਂ ਅੱਪਲੋਡ ਜਾਂ ਪੋਸਟ ਕੀਤੀ ਸਮੱਗਰੀ, ਜਾਂ ਤੁਹਾਡੀ ਗਤੀਵਿਧੀ ਦੀ ਰਿਪੋਰਟ ਕਿਸੇ ਹੋਰ ਉਪਭੋਗਤਾ ਦੁਆਰਾ ਕੀਤੀ ਜਾਂਦੀ ਹੈ ਅਤੇ ਸਾਡੇ ਪਲੇਟਫਾਰਮ ਤੋਂ ਹਟਾ ਦਿੱਤੀ ਜਾਂਦੀ ਹੈ, ਤਾਂ ਅਸੀਂ ਤੁਹਾਨੂੰ ਅਜਿਹੇ ਹਟਾਉਣ ਅਤੇ ਇਸ ਵਾਸਤੇ ਸਾਡੇ ਕਾਰਨਾਂ ਬਾਰੇ ਸੂਚਿਤ ਕਰਾਂਗੇ। ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਤੁਹਾਡੀ ਸਮੱਗਰੀ ਨੂੰ ਗਲਤ ਤਰੀਕੇ ਨਾਲ ਹਟਾ ਦਿੱਤਾ ਗਿਆ ਹੈ, ਤਾਂ ਉਸਨੂੰ ਹਟਾਉਣ ਨੂੰ ਚੁਣੌਤੀ ਦੇਣ ਲਈ ਤੁਸੀਂ grievance@sharechat.co ’ਤੇ ਸਾਨੂੰ ਲਿੱਖ ਸਕਦੇ ਹੋ। ਅਸੀਂ ਸਮੱਗਰੀ ਦੀ ਮੁੜ ਸਮੀਖਿਆ ਕਰ ਕੇ ਇਹ ਨਿਰਧਾਰਿਤ ਕਰ ਸਕਦੇ ਹਾਂ ਕਿ ਉਹ ਪਲੇਟਫ਼ਾਰਮ ’ਤੇ ਦੁਬਾਰਾ ਪੋਸਟ ਕੀਤੀ ਜਾ ਸਕਦੀ ਹੈ ਜਾਂ ਨਹੀਂ।

ਉਲੰਘਣ ਕਰਨ ਵਾਲਿਆਂ ਦੇ ਖਿਲਾਫ਼ ਸਾਡੀਆਂ ਕਾਰਵਾਈਆਂ#

ਅਸੀਂ ਇਨ੍ਹਾਂ ਦਿਸ਼ਾਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ ਅਤੇ ਤੁਰੰਤ ਕਾਰਵਾਈ ਕਰਦੇ ਹਾਂ। ਜੇਕਰ ਇਨ੍ਹਾਂ ਦਿਸ਼ਾਨਿਰਦੇਸ਼ਾਂ ਦੀ ਉਲੰਘਣਾ ਕਰਨ ਤੁਹਾਡਾ ਪ੍ਰੋਫ਼ਾਈਲ ਰਿਪੋਰਟ ਕੀਤਾ ਜਾਂਦਾ ਹੈ, ਤਾਂ ਤੁਹਾਡਾ ਪ੍ਰੋਫ਼ਾਈਲ ਅਸਥਾਈ ਤੌਰ ’ਤੇ ਮੁਅੱਤਲ ਕੀਤਾ ਜਾ ਸਕਦਾ ਹੈ। ਇਨ੍ਹਾਂ ਦਿਸ਼ਾਨਿਰਦੇਸ਼ਾਂ ਦੀ ਵਾਰ-ਵਾਰ ਉਲੰਘਣਾ ਦੀ ਸਥਿਤੀ ਵਿੱਚ, ਅਸੀਂ ਸਾਡੇ ਕੋਲ ਮੌਜੂਦ ਤੁਹਾਡੇ ਖਾਤੇ ਨੂੰ ਸਥਾਈ ਤੌਰ ’ਤੇ ਬੰਦ ਕਰਨ ਅਤੇ ਤੁਹਾਨੂੰ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਤੋਂ ਬਲਾਕ ਕਰਨ ਲਈ ਮਜਬੂਰ ਹੋ ਸਕਦੇ ਹਾਂ।

ਉਪਰੋਕਤ ਕਾਰਵਾਈਆਂ ਤੋਂ ਇਲਾਵਾ ਜੋ ਸਾਡੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਦੀ ਸਥਿਤੀ ਵਿੱਚ ਸਾਡੇ ਦੁਆਰਾ ਕੀਤੀਆਂ ਜਾ ਸਕਦੀਆਂ ਹਨ, ਤੁਹਾਨੂੰ ਅਜਿਹੀਆਂ ਉਲੰਘਣਾਵਾਂ ਲਈ ਵਿਅਕਤੀਆਂ/ਨਿਯੰਤ੍ਰਕਾਂ/ਕਾਨੂੰਨੀ ਅਥਾਰਟੀਆਂ ਤੋਂ ਨਿੱਜੀ, ਸਿਵਲ ਅਤੇ ਅਪਰਾਧਿਕ ਦੇਣਦਾਰੀ ਵੀ ਸਹਿਣੀ ਪੈ ਸਕਦੀ ਹੈ। ਕਿਰਪਾ ਕਰਕੇ ਹੇਠਾਂ IT ਨਿਯਮਾਂ ਦੇ ਨਿਯਮ 3(1)(b) ਦੇ ਨਾਲ ਪੜ੍ਹੇ ਗਏ ਕਾਨੂੰਨਾਂ ਦੀ ਇੱਕ ਵਿਆਖਿਆਤਮਕ ਅਤੇ ਸੰਕੇਤਕ ਸੂਚੀ ਵੇਖੋ, ਜੋ ਤੁਹਾਡੇ ਵਿਰੁੱਧ ਆਕਰਸ਼ਿਤ ਹੋ ਸਕਦੇ ਹਨ:

ਸੂਚਨਾ ਤਕਨਾਲੋਜੀ (ਵਿਚੋਲੇ ਦਿਸ਼ਾ-ਨਿਰਦੇਸ਼ ਅਤੇ ਡਿਜੀਟਲ ਮੀਡੀਆ ਨੈਤਿਕਤਾ ਕੋਡ) ਨਿਯਮ, 2021 ਦੇ ਨਿਯਮ 3(1)(ਬੀ) ਅਤੇ ਇਸ ਦੀਆਂ ਸੋਧਾਂ ("ਵਿਚੋਲੇ ਨਿਯਮ")ਲਾਗੂ ਕਾਨੂੰਨਾਂ ਦੇ ਅਧੀਨ ਸੰਬੰਧਿਤ ਉਪਬੰਧ (ਦੰਡਕਾਰੀ ਕਾਰਵਾਈਆਂ ਦੀ ਵਿਆਖਿਆਤਮਕ ਅਤੇ ਸੰਕੇਤਕ ਸੂਚੀ)
(i) ਕਿਸੇ ਹੋਰ ਦੇ ਅਧਿਕਾਰਾਂ ਦੀ ਉਲੰਘਣਾ ਕਰਨਾਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ, 2023 [S.33(1)]
(ii) ਸਮੱਗਰੀ ਜੋ ਸਪਸ਼ਟ (CSAM/ਅਸ਼ਲੀਲ), ਹਮਲਾਵਰ, ਪਰੇਸ਼ਾਨ ਕਰਨ ਵਾਲੀ ਜਾਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ ਜਿਵੇਂ ਕਿ ਜੂਆ ਖੇਡਣਾ ਜਾਂ ਮਨੀ ਲਾਂਡਰਿੰਗਦਾ ਇੰਡੀਅਨ ਪੀਨਲ ਕੋਡ, 1860 [S.153A, 292, 293, 354C, 505(2)]
ਦਾ ਪ੍ਰੋਟੈਕਸ਼ਨ ਓਐਫ ਚਿਲਡਰਨ ਫਰੋਮ ਸੈਕਸੂਅਲ ਆਫੈਂਸ ਐਕਟ, 2012 [ਐਸ. 12]
ਦਾ ਪ੍ਰੀਵੈਂਸ਼ਨ ਓਐਫ ਮਨੀ ਲਾਂਡਰਿੰਗ ਐਕਟ, 2002 [ਐਸ. 4]
ਦਾ ਇਨਫਾਰਮੇਸ਼ਨ ਟੈਕਨਾਲੋਜੀ ਐਕਟ, 2000 [ਐੱਸ. 66E, 67 ਅਤੇ 67A]
(iii) ਬੱਚਿਆਂ ਲਈ ਨੁਕਸਾਨਦੇਹਦਾ ਜੁਵੇਨਾਈਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਓਐਫ ਚਿਲਡਰਨ) ਐਕਟ, 2015 [ਐਸ. 75]
ਦਾ ਇਨਫਾਰਮੇਸ਼ਨ ਟੈਕਨਾਲੋਜੀ ਐਕਟ, 2000 [ਐੱਸ. 67B]
(iv) ਪੇਟੈਂਟ, ਟ੍ਰੇਡਮਾਰਕ, ਕਾਪੀਰਾਈਟਸ, ਜਾਂ ਮਲਕੀਅਤ ਅਧਿਕਾਰਾਂ ਦੀ ਉਲੰਘਣਾ ਕਰਨਾਟਰੇਡ ਮਾਰਕਸ ਐਕਟ, 1999 [ਐਸ. 29]
ਕਾਪੀਰਾਈਟ ਐਕਟ, 1957 [S.51]
(v) ਸੁਨੇਹੇ ਦੇ ਮੂਲ ਬਾਰੇ ਪਤੇ ਨੂੰ ਧੋਖਾ ਦਿੰਦਾ ਹੈ ਜਾਂ ਗੁੰਮਰਾਹ ਕਰਦਾ ਹੈ ਜਾਂ ਜਾਣਬੁੱਝ ਕੇ ਅਤੇ ਜਾਣਬੁੱਝ ਕੇ ਕਿਸੇ ਵੀ ਗਲਤ ਜਾਣਕਾਰੀ ਜਾਂ ਜਾਣਕਾਰੀ ਦਾ ਸੰਚਾਰ ਕਰਦਾ ਹੈ ਜੋ ਸਪਸ਼ਟ ਤੌਰ 'ਤੇ ਝੂਠੀ ਅਤੇ ਝੂਠੀ ਜਾਂ ਗੁੰਮਰਾਹਕੁੰਨ ਹੈ। ਜਿਸ ਵਿੱਚ ਕੇਂਦਰ ਸਰਕਾਰ ਬਾਰੇ ਗਲਤ ਜਾਣਕਾਰੀ ਦਿੱਤੀ ਗਈ ਹੈਦਾ ਇੰਡੀਅਨ ਪੀਨਲ ਕੋਡ, 1860 [S.177, 465, 469 ਅਤੇ 505]
(vi) ਇੰਪਰਸਨੇਸ਼ਨ (ਨਕਲ ਕਰਨਾ)ਦਾ ਇੰਡੀਅਨ ਪੀਨਲ ਕੋਡ, 1860 [ਸ. 419]
ਦਾ ਇਨਫਾਰਮੇਸ਼ਨ ਟੈਕਨਾਲੋਜੀ ਐਕਟ, 2000 [ਐੱਸ. 66D]
(vii) ਰਾਸ਼ਟਰੀ ਸੁਰੱਖਿਆ, ਏਕਤਾ, ਵਿਦੇਸ਼ੀ ਸਬੰਧਾਂ ਨੂੰ ਖ਼ਤਰਾ, ਜਾਂ ਅਪਰਾਧਾਂ ਨੂੰ ਭੜਕਾਉਣਾਦਾ ਇਨਫਾਰਮੇਸ਼ਨ ਟੈਕਨਾਲੋਜੀ ਐਕਟ, 2000 [ਐੱਸ. 66F]
(viii) ਵਿਘਨਕਾਰੀ ਕੰਪਿਊਟਰ ਕੋਡ ਦਾ ਮਾਲਵੇਅਰ ਰੱਖਦਾ ਹੈਦਾ ਇਨਫਾਰਮੇਸ਼ਨ ਟੈਕਨਾਲੋਜੀ ਐਕਟ, 2000 [ਐੱਸ. 43 ਅਤੇ 66]
(ix) ਗੈਰ-ਇਜਾਜ਼ਤਯੋਗ ਆਨਲਾਈਨ ਗੇਮਾਂ ਦਾ ਇਸ਼ਤਿਹਾਰ ਦੇਣਾ ਜਾਂ ਪ੍ਰਚਾਰ ਕਰਨਾਦਾ ਕੰਸਿਊਮਰ ਪ੍ਰੋਟੈਕਸ਼ਨ ਐਕਟ, 2019 [ਐੱਸ. 89]
(x) ਮੌਜੂਦਾ ਕਾਨੂੰਨਾਂ ਦੀ ਉਲੰਘਣਾ ਕਰਨਾ

ਜੇਕਰ ਜ਼ਰੂਰੀ ਹੋਵੇਗਾ, ਤਾਂ ਅਸੀਂ ਕਨੂੰਨੀ ਅਥਾਰਟੀਆਂ ਨਾਲ ਸਹਿਯੋਗ ਕਰਾਂਗੇ ਅਤੇ ਕਨੂੰਨ ਲਾਗੂ ਕਰਨ ਦੀਆਂ ਵਿਧੀਆਂ ਦੀ ਪਾਲਣਾ ਕਰਾਂਗੇ। ਕਿਰਪਾ ਕਰਕੇ ਇਹ ਨੋਟ ਕਰੋ ਕਿ ਤੁਹਾਡੀ ਸਹਾਇਤਾ ਕਰਨ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ।