Skip to main content

ਐਫਏਕਿਊ

Last updated: 12th March 2021

ਮੌਜ ਰੈਫਰਲ ਪ੍ਰੋਗਰਾਮ ਕੀ ਹੈ?

ਮੌਜ ਰੈਫਰਲ ਪ੍ਰੋਗਰਾਮ ਵਰਤੋਂਕਾਰ ਸੱਦਾ ਪ੍ਰੋਗਰਾਮ ਹੈ ਜਿਸ ਦੀ ਵਰਤੋਂ ਨਾਲ ਮੌਜ ਵਰਤੋਂਕਾਰ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਮੋਜ ਐਪ ਤੇ ਸੱਦਾ ਦੇ ਕੇ ਪੈਸਾ ਕਮਾ ਸਕਦੇ ਹਨ।

ਮੌਜ ਰੈਫਰਲ ਪ੍ਰੋਗਰਾਮ ਦੀ ਵਰਤੋਂ ਕਰਦਿਆਂ ਪੈਸਾ ਕਿਵੇਂ ਕਮਾਉਣਾ ਹੈ?

ਇਨਾਮ 2 ਪੜਾਵਾਂ ਵਿੱਚ ਦਿੱਤੇ ਜਾਂਦੇ ਹਨ। ਪੜਾਅ 1 ਜਦੋਂ ਕੋਈ ਸੱਦਾ ਪ੍ਰਾਪਤ ਵਿਅਕਤੀ ਰੈਫਰਲ ਲਿੰਕ ਦੀ ਵਰਤੋਂ ਕਰਕੇ ਇੰਸਟਾਲ ਕਰਦਾ ਹੈ ਅਤੇ ਖਾਤਾ ਬਣਾਉਂਦਾ ਹੈ। ਪੜਾਅ 2 ਜਦੋਂ ਕੋਈ ਸੱਦਾ ਪ੍ਰਾਪਤ ਵਿਅਕਤੀ ਵਾਲਾ ਮੌਜ ਐਪ 'ਤੇ 30 ਮਿੰਟ ਦੇਖਣ ਦਾ ਸਮਾਂ ਪੂਰਾ ਕਰਦਾ ਹੈ।

ਮੈਂ ਪੜਾਅ 1 ਦੇ ਇਨਾਮ ਕਿਵੇਂ ਕਮਾ ਸਕਦਾ ਹਾਂ?

ਪੜਾਅ 1 ਵਿੱਚ, ਜਦੋਂ ਇੱਕ ਪ੍ਰਮਾਣਿਤ ਸੱਦਾ ਪ੍ਰਾਪਤ ਵਿਅਕਤੀ ਆਪਣੇ ਖਾਤੇ ਦੀ ਤਸਦੀਕ ਕਰਦਾ ਹੈ, ਤਾਂ ਰੈਫਰਰ ਅਤੇ ਸੱਦਾ ਪ੍ਰਾਪਤ ਵਿਅਕਤੀ ਦੋਵਾਂ ਨੂੰ ਇਨਾਮ ਦਿੱਤਾ ਜਾਂਦਾ ਹੈ।.

ਮੈਂ ਪੜਾਅ 2 ਦੇ ਇਨਾਮ ਕਿਵੇਂ ਕਮਾ ਸਕਦਾ ਹਾਂ?

ਪੜਾਅ 2 ਵਿੱਚ, ਜਦੋਂ ਇੱਕ ਯੋਗ ਸੱਦਾ ਪ੍ਰਾਪਤ ਵਿਅਕਤੀ ਜਿਸ ਨੂੰ ਪੜਾਅ 1 ਵਿੱਚ ਇਨਾਮ ਦਿੱਤਾ ਗਿਆ ਸੀ, ਐਪ ਇੰਸਟਾਲ ਕਰਨ ਦੇ 7 ਦਿਨਾਂ ਦੇ ਅੰਦਰ 30 ਮਿੰਟ ਦਾ ਦੇਖਣ ਦਾ ਸਮਾਂ ਪੂਰਾ ਕਰਦਾ ਹੈ, ਰੈਫ਼ਰਰ ਅਤੇ ਸੱਦਾ ਪ੍ਰਾਪਤ ਵਿਅਕਤੀ ਦੋਵਾਂ ਨੂੰ ਇਨਾਮ ਦਿੱਤਾ ਜਾਂਦਾ ਹੈ।.

ਮੈਂ ਆਪਣੇ ਦੁਆਰਾ ਪ੍ਰਾਪਤ ਕੀਤੇ ਇਨਾਮਾਂ ਨੂੰ ਕਿਵੇਂ ਰਿਡੀਮ ਕਰਾਂ

ਪ੍ਰਾਪਤ ਕੀਤੇ ਇਨਾਮਾਂ ਨੂੰ ਰਿਡੀਮ ਕਰਨ ਲਈ ਤੁਹਾਨੂੰ ਬੈਂਕ ਖਾਤੇ ਦੇ ਵੇਰਵੇ ਸ਼ਾਮਲ ਕਰਨ ਦੀ ਜ਼ਰੂਰਤ ਹੈ। ਅਸੀਂ ਭਵਿੱਖ ਵਿੱਚ ਰਿਡੀਮ ਕਰਨ ਲਈ ਹੋਰ ਮੋਡਾਂ ਨੂੰ ਸ਼ਾਮਲ ਕਰਾਂਗੇ।

ਮੇਰੇ ਦੋਸਤ ਆਪਣੇ ਫ਼ੋਨ ਤੇ ਇਨਾਮ ਪ੍ਰੋਗਰਾਮ ਨਹੀਂ ਵੇਖਦੇ। ਕਿਉਂ?

ਮੌਜ ਰੈਫਰਲ ਪ੍ਰੋਗਰਾਮ ਸਿਰਫ ਯੋਗ ਵਰਤੋਂਕਾਰਾਂ ਦੇ ਸਮੂਹ ਲਈ ਖੋਲ੍ਹਿਆ ਗਿਆ ਹੈ। ਨਾਲ ਹੀ, ਇਹ ਪ੍ਰੋਗਰਾਮ ਸਿਰਫ ਮੌਜ ਐਂਡਰਾਇਡ ਐਪ 'ਤੇ ਉਪਲਬਧ ਕੀਤਾ ਗਿਆ ਹੈ।

ਮੈਂ ਇੱਕ ਦੋਸਤ ਨੂੰ ਰੈਫਰ ਕੀਤਾ ਹੈ ਅਤੇ ਉਸਨੇ ਫੇਸਬੁੱਕ ਦੀ ਵਰਤੋਂ ਕਰਦਿਆਂ ਆਪਣੇ ਖਾਤੇ ਦੀ ਤਸਦੀਕ ਕੀਤੀ, ਪਰ ਮੈਨੂੰ ਅਜੇ ਤੱਕ ਕੋਈ ਇਨਾਮ ਨਹੀਂ ਮਿਲਿਆ। ਕਿਉਂ??

ਇਨਾਮ ਦੇ ਯੋਗ ਬਣਨ ਲਈ ਸੱਦਾ ਪ੍ਰਾਪਤ ਵਿਅਕਤੀ ਨੂੰ ਆਪਣੇ ਫ਼ੋਨ ਨੰਬਰ ਜਾਂ ਟਰੂਕਾਲਰ ਦੀ ਵਰਤੋਂ ਕਰਕੇ ਆਪਣੇ ਖਾਤੇ ਦੀ ਤਸਦੀਕ ਕਰਨੀ ਪੈਂਦੀ ਹੈ।

ਮੈਂ ਇਕ ਦੋਸਤ ਨੂੰ ਰੈਫਰ ਕੀਤਾ ਹੈ ਅਤੇ ਉਸਨੇ ਆਪਣੇ ਖਾਤੇ ਦੀ ਤਸਦੀਕ ਕਰ ਲਈ ਹੈ ਪਰ ਮੈਨੂੰ ਅਜੇ ਤੱਕ ਦੂਜਾ ਪੜਾਅ ਦਾ ਇਨਾਮ ਨਹੀਂ ਮਿਲਿਆ ਹੈ। ਕਿਉਂ??

ਸੱਦਾ ਪ੍ਰਾਪਤ ਵਿਅਕਤੀ ਨੂੰ ਦੂਜੇ ਪੜਾਅ ਦਾ ਇਨਾਮ ਲਈ ਐਪ ਇੰਸਟਾਲ ਕਰਨ 'ਤੇ ਪਹਿਲੇ 7 ਦਿਨਾਂ ਦੇ ਅੰਦਰ 30 ਮਿੰਟ ਦੇ ਵੀਡੀਓ ਦੇਖਣ ਦਾ ਸਮਾਂ ਪੂਰਾ ਕਰਨਾ ਪੈਂਦਾ ਹੈ

ਕੀ ਮੈਂ ਸਮਾਨ ਜਗ੍ਹਾ ਵਾਲੀਆਂ ਐਪਾਂ ਦੀ ਵਰਤੋਂ ਕਰ ਸਕਦਾ ਹਾਂ?

ਨਹੀਂ। ਕਲੋਨ ਐਪਾਂ, ਈਮੂਲੇਟਰਸ ਅਤੇ ਰੂਟ ਕੀਤੇ ਡਿਵਾਈਸ ਇਨਾਮ ਪ੍ਰੋਗਰਾਮ ਲਈ ਯੋਗ ਨਹੀਂ ਹਨ। ਤੁਹਾਨੂੰ ਅਜਿਹੀਆਂ ਐਪਾਂ ਦੀ ਵਰਤੋਂ ਕਰਨ ਤੇ ਉਮਰ ਭਰ ਲਈ ਪਾਬੰਦੀ ਲਗਾਈ ਜਾ ਸਕਦੀ ਹੈ।

ਮੌਜ ਰੈਫਰਲ ਪ੍ਰੋਗਰਾਮ ਦੇ ਨਿਯਮ ਅਤੇ ਦਿਸ਼ਾ-ਨਿਰਦੇਸ਼#

ਮੌਜ ਰੈਫਰਲ ਪ੍ਰੋਗਰਾਮ ਵਿਚ ਹਿੱਸਾ ਲੈਣ ਤੋਂ ਪਹਿਲਾਂ ਕਿਰਪਾ ਕਰਕੇ ਹੇਠਾਂ ਦਿੱਤੇ ਨਿਯਮਾਂ ਨੂੰ ਪੜ੍ਹੋ। ਹਿੱਸਾ ਲੈ ਕੇ, ਤੁਸੀਂ ਪੁਸ਼ਟੀ ਕਰਦੇ ਹੋ ਕਿ ਤੁਸੀਂ ਹੇਠਾਂ ਦਿੱਤੇ ਸਾਰੇ ਨਿਯਮਾਂ ਨੂੰ ਪੜ੍ਹ ਲਿਆ ਹੈ ਅਤੇ ਸਹਿਮਤੀ ਦਿੱਤੀ ਹੈ।.

 1. ਮੌਜ ਰੈਫਰਲ ਪ੍ਰੋਗਰਾਮ ਵਰਤੋਂਕਾਰਾਂ ਨੂੰ ਦੋ ਪੜਾਵਾਂ ਵਿੱਚ ਇਨਾਮ ਦਿੰਦਾ ਹੈ:

  • ਪੜਾਅ 1 ਇਨਾਮ: ਹਰ ਵਾਰ ਜਦੋਂ ਕੋਈ ਰੈਫਰਰ ਸਫਲਤਾਪੂਰਵਕ ਇੱਕ ਨਵੇਂ ਵਰਤੋਂਕਾਰ (ਸੱਦਾ ਪ੍ਰਾਪਤ ਵਿਅਕਤੀ) ਨੂੰ ਸੱਦਾ ਦਿੰਦਾ ਹੈ ਅਤੇ ਸੱਦਾ ਪ੍ਰਾਪਤ ਵਿਅਕਤੀ ਇੱਕ ਖਾਤਾ ਬਣਾਉਂਦਾ ਹੈ, ਤਾਂ ਦੋਨੋ ਰੈਫਰਰ ਅਤੇ ਸੱਦਾ ਪ੍ਰਾਪਤ ਵਿਅਕਤੀ INR 2 ਪ੍ਰਤੀ ਵਿਅਕਤੀ ਕਮਾਈ ਕਰਦੇ ਹਨ।
  • ਪੜਾਅ 2 ਇਨਾਮ: ਜਦੋਂ ਕੋਈ ਸੱਦਾ ਪ੍ਰਾਪਤ ਵਿਅਕਤੀ ਜਿਸ ਨੂੰ ਪੜਾਅ 1 ਦਾ ਇਨਾਮ ਪ੍ਰਾਪਤ ਹੋਇਆ ਹੈ, ਐਪ ਇੰਸਟਾਲ ਕਰਨ ਦੇ ਪਹਿਲੇ 7 ਦਿਨਾਂ ਦੇ ਅੰਦਰ ਸਫਲਤਾਪੂਰਵਕ 30 ਮਿੰਟ ਦੀਆਂ ਵੀਡੀਓ ਨੂੰ ਫੌਰ ਯੂ ਫੀਡ ਤੇ ਦੇਖਦਾ ਹੈ, ਤਾਂ ਰੈਫਰਰ ਅਤੇ ਸੱਦਾ ਪ੍ਰਾਪਤ ਵਿਅਕਤੀ ਦੋਵੇਂ INR 5 ਪ੍ਰਤੀ ਵਿਅਕਤੀ ਕਮਾਉਂਦੇ ਹਨ।
 2. ਨਵਾਂ ਵਰਤੋਂਕਾਰ’ ਇੱਕ ਸੱਦਾ ਪ੍ਰਾਪਤ ਵਿਅਕਤੀ ਨੂੰ ਦਰਸਾਉਂਦਾ ਹੈ ਜੋ ਪਹਿਲੀ ਵਾਰ ਆਪਣੇ ਡਿਵਾਈਸ ਤੇ ਮੌਜ ਐਪ ਡਾਊਨਲੋਡ ਕਰਦਾ ਹੈ।

 3. ਸਫਲ ਰੈਫਰਰ’ ਉਦੋਂ ਹੁੰਦਾ ਹੈ ਜਦੋਂ ਇੱਕ ਨਵਾਂ ਵਰਤੋਂਕਾਰ ਰੈਫਰਲ ਲਿੰਕ ਦੀ ਵਰਤੋਂ ਕਰਕੇ ਮੌਜ ਐਪ ਨੂੰ ਡਾਊਨਲੋਡ ਕਰਦਾ ਹੈ ਅਤੇ ਐਪ ਤੇ ਇੱਕ ਖਾਤਾ ਬਣਾਉਂਦਾ ਹੈ।

 4. ਸੀਮਾ: ਪ੍ਰੋਗਰਾਮ ਦੇ ਦੌਰਾਨ, ਹਰ ਵਰਤੋਂਕਾਰ 10 ਨਵੇਂ ਵਰਤੋਂਕਾਰਾਂ ਨੂੰ ਸੱਦਾ ਦੇ ਸਕਦਾ ਹੈ।

 5. ਜਦੋਂ ਕੋਈ ਸੱਦਾ ਪ੍ਰਾਪਤ ਵਿਅਕਤੀ ਸਫਲਤਾਪੂਰਵਕ ਐਪ ਨੂੰ ਇੰਸਟਾਲ ਕਰਕੇ ਲੌਗ ਇਨ ਕਰਦਾ ਹੈ, ਤਾਂ ਉਹੀ ਵਰਤੋਂਕਾਰ ਮੁੜ-ਸੱਦੇ ਲਈ ਲਾਗੂ ਨਹੀਂ ਹੁੰਦਾ। ਅਸੀਂ ਰਜਿਸਟਰਡ ਫ਼ੋਨ ਨੰਬਰ, ਡਿਵਾਈਸ ਦੀ ਜਾਣਕਾਰੀ ਅਤੇ ਹੋਰ ਵਰਤੋਂਕਾਰ ਨਾਲ ਸਬੰਧਤ ਜਾਣਕਾਰੀ ਦੇ ਅਨੁਸਾਰ ਨਵੇਂ ਵਰਤੋਂਕਾਰਾਂ ਦੀ ਪਛਾਣ ਕਰਦੇ ਹਾਂ।

 6. ਰਿਡੀਮ ਕਰਵਾਉਣਾ

  • ਇੱਕ ਵਰਤੋਂਕਾਰ ਸਿਰਫ ਇੱਕ ਬੈਂਕ ਖਾਤੇ ਨੂੰ ਆਪਣੀ ਪ੍ਰੋਫਾਈਲ ਵਿੱਚ ਜੋੜ ਸਕਦਾ ਹੈ।
  • ਇੱਕ ਵਾਰ ਜਦੋਂ ਵਰਤੋਂਕਾਰ ਆਪਣੇ ਇਨਾਮ ਨੂੰ ਇੱਕ ਬੈਂਕ ਖਾਤੇ ਵਿਚੋਂ ਰਿਡੀਮ ਕਰ ਲੈਂਦਾ ਹੈ, ਤਾਂ ਉਹੀ ਬੈਂਕ ਖਾਤਾ ਕਿਸੇ ਵੀ ਹੋਰ ਵਰਤੋਂਕਾਰ ਦੁਆਰਾ ਨਹੀਂ ਵਰਤਿਆ ਜਾ ਸਕਦਾ।
  • ਕਿਰਪਾ ਕਰਕੇ ਆਪਣੇ ਇਨਾਮ ਨੂੰ ਰਿਡੀਮ ਕਰਨ ਤੋਂ ਪਹਿਲਾਂ ਆਪਣੇ ਬੈਂਕ ਖਾਤੇ ਦੇ ਵੇਰਵਿਆਂ ਦੀ ਪੁਸ਼ਟੀ ਕਰੋ। ਮੌਜ ਮੁਹੱਈਆ ਕੀਤੇ ਗਲਤ ਬੈਂਕ ਵੇਰਵਿਆਂ ਲਈ ਜ਼ਿੰਮੇਵਾਰ ਨਹੀਂ ਹੋਵੇਗਾ।
 7. ਅਯੋਗਤਾ ਲਈ ਮਾਪਦੰਡ:

  • ਵਰਚੁਅਲ ਫ਼ੋਨ ਨੰਬਰਾਂ ਨੂੰ ਰੈਫਰਲ ਪ੍ਰੋਗਰਾਮ ਵਿਚ ਹਿੱਸਾ ਲੈਣ ਦੀ ਆਗਿਆ ਨਹੀਂ ਹੈ
  • ਤੀਜੀ-ਧਿਰ ਦੇ ਟੂਲ ਜਿਵੇਂ ਕਿ ਰੁਕਾਵਟ ਲਈ ਏਮੁਲਲੇਟਰਸ ਜਾਂ ਐਪ ਗਤੀਵਿਧੀ ਦੀ ਸੋਧ ਕਰਨਾ ਦੀ ਸਖ਼ਤ ਮਨਾਹੀ ਹੈ।
  • ਮੌਜ ਐਪ ਪਲੇਟਫ਼ਾਰਮ 'ਤੇ ਸ਼ੱਕੀ ਧੋਖਾਧੜੀ ਦੀਆਂ ਗਤੀਵਿਧੀਆਂ ਵਾਲੇ ਵਰਤੋਂਕਾਰਾਂ ਤੇ ਪਾਬੰਦੀ ਲਗਾਉਣ ਦਾ ਅਧਿਕਾਰ ਰੱਖਦਾ ਹੈ।
 8. ਮੌਜ ਰੈਫਰਲ ਪ੍ਰੋਗਰਾਮ ਸਿਰਫ ਮੌਜ ਐਂਡਰਾਇਡ ਐਪ 'ਤੇ ਉਪਲਬਧ ਹੈ। ਮੌਜ ਆਈਓਐਸ ਐਪ ਅਤੇ ਮੌਜ ਲਾਈਟ ਐਪ ਤੇ ਇੰਸਟਾਲ ਰੈਫਰਲ ਇਨਾਮਾਂ ਲਈ ਯੋਗ ਨਹੀਂ ਹੋਣਗੇ।

ਮੌਜ ਦੀਆਂ ਸ਼ਰਤਾਂ ਅਤੇ ਗੁਪਤਤਾ ਅਤੇ ਕਮਿਊਨਿਟੀ ਦਿਸ਼ਾਨਿਰਦੇਸ਼ ਵੀ ਇਸ ਇਵੈਂਟ ਤੇ ਲਾਗੂ ਹੁੰਦੇ ਹਨ

ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਮੌਜ ਰੈਫਰਲ ਪ੍ਰੋਗਰਾਮ ਦੀਆਂ ਨਿਯਮ ਅਤੇ ਸ਼ਰਤਾਂ ਅਤੇ ਐਫਏਕਿਊ ਵੇਖੋ